PUNJABMAILUSA.COM

ਸਰੀ (ਕੈਨੇਡਾ) ‘ਚ ਗੈਂਗ ਹਿੰਸਾ ਵਿਰੁੱਧ ਇਕਮੁੱਠ ਹੋਏ ਲੋਕ

 Breaking News

ਸਰੀ (ਕੈਨੇਡਾ) ‘ਚ ਗੈਂਗ ਹਿੰਸਾ ਵਿਰੁੱਧ ਇਕਮੁੱਠ ਹੋਏ ਲੋਕ

ਸਰੀ (ਕੈਨੇਡਾ) ‘ਚ ਗੈਂਗ ਹਿੰਸਾ ਵਿਰੁੱਧ ਇਕਮੁੱਠ ਹੋਏ ਲੋਕ
June 20
11:50 2018

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ
916-320-9444

ਕੈਨੇਡਾ ਵਿਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਭ ਤੋਂ ਸੰਘਣੀ ਪੰਜਾਬੀ ਵਸੋਂ ਵਾਲੇ ਸ਼ਹਿਰ ਸਰੀ ਦੇ ਲੋਕਾਂ ਨੂੰ ਪਿਛਲੇ ਹਫਤੇ 2 ਅੱਲ੍ਹੜ ਉਮਰ ਦੇ ਨੌਜਵਾਨਾਂ ਦੇ ਗੈਂਗ ਹਿੰਸਾ ਵਿਚ ਮਾਰੇ ਜਾਣ ਨੇ ਝੰਜੋੜ ਕੇ ਰੱਖ ਦਿੱਤਾ ਹੈ। ਪੰਜਾਬੀ ਭਾਈਚਾਰੇ ਨਾਲ ਸੰਬੰਧਤ 16 ਸਾਲਾ ਜਸਕਰਨ ਸਿੰਘ ਝੁਟੀ ਅਤੇ 17 ਸਾਲਾ ਜਸਕਰਨ ਸਿੰਘ ਭੰਗਲ ਦੀਆਂ ਗੋਲੀਆਂ ਨਾਲ ਵਿੰਨੀਆਂ ਲਾਸ਼ਾਂ 4 ਜੂਨ ਨੂੰ ਸਰ੍ਹੀ ਦੇ ਬਾਹਰ ਖੇਤਾਂ ਵਿਚ ਲੱਭੀਆਂ ਸਨ। ਇਸ ਘਟਨਾ ਨੇ ਪੰਜਾਬੀ ਭਾਈਚਾਰੇ ਨੂੰ ਹੀ ਨਹੀਂ, ਸਗੋਂ ਸਰਕਾਰ ਅਤੇ ਸਾਰੇ ਵਰਗਾਂ ਦੇ ਲੋਕਾਂ ਨੂੰ ਹਲੂਣ ਕੇ ਰੱਖ ਦਿੱਤਾ। ਪੰਜਾਬੀ ਭਾਈਚਾਰੇ ਦੇ ਪਹਿਲਕਦਮੀ ਉਪਰ ਸਰੀ ਸਿਟੀ ਹਾਲ ਦੇ ਬਾਹਰ ਗੈਂਗ ਹਿੰਸਾ ਅਤੇ ਗੈਂਗ ਕਲਚਰ ਵਿਰੁੱਧ ਵਿਸ਼ਾਲ ਰੋਸ ਰੈਲੀ ਅਤੇ ਮਾਰਚ ਹੋਇਆ। ਗੁੱਸੇ ਨਾਲ ਭਰੇ ਪੀਤੇ ਅਤੇ ਚਿੰਤਾਵਾਨ ਭਾਈਚਾਰੇ ਦੇ ਵੱਡੀ ਗਿਣਤੀ ਲੋਕਾਂ ਨੇ ਇਸ ਰੈਲੀ ਵਿਚ ਹਿੱਸਾ ਲਿਆ। ਬਹੁਤ ਸਾਰੇ ਲੋਕਾਂ ਨੇ ਗੈਂਗ ਹਿੰਸਾ ਅਤੇ ਗੰਨ ਕਲਚਰ ਖਤਮ ਕਰੋ ਦੇ ਨਾਅਰਿਆਂ ਵਾਲੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਸਨ। ਅੱਲ੍ਹੜ ਉਮਰ ਦੇ ਦੋਵਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਵੀ ਇਸ ਰੈਲੀ ਵਿਚ ਆਏ ਹੋਏ ਸਨ। ਰੈਲੀ ਵਿਚ ਪ੍ਰਬੰਧਕਾਂ, ਪੁਲਿਸ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਅਜਿਹੀ ਗੈਂਗਵਾਰ ਤੋਂ ਦੂਰ ਰਹਿਣ ਲਈ ਸੁਚੇਤ ਕੀਤਾ।
ਸਰੀ ਗੈਂਗ ਹਿੰਸਾ, ਬੰਦੂਕ ਕਲਚਰ ਅਤੇ ਡਰੱਗ ਵਪਾਰ ਦੇ ਮਾਮਲੇ ਵਿਚ ਪਿਛਲੇ ਡੇਢ ਦਹਾਕੇ ਦੇ ਵੱਧ ਸਮੇਂ ਤੋਂ ਬੁਰੀ ਤਰ੍ਹਾਂ ਬਦਨਾਮ ਹੈ। ਇਸ ਗੈਂਗ ਹਿੰਸਾ ਅਤੇ ਡਰੱਗ ਵਪਾਰ ਦੇ ਮਾਮਲੇ ਵਿਚ ਪੰਜਾਬੀਆਂ ਦਾ ਹਮੇਸ਼ਾ ਵੱਡਾ ਨਾਂ ਵੱਜਦਾ ਰਿਹਾ ਹੈ। ਹੁਣ ਤੱਕ ਇਕ ਹਜ਼ਾਰ ਦੇ ਕਰੀਬ ਪੰਜਾਬੀ ਨੌਜਵਾਨ ਡਰੱਗ ਅਤੇ ਗੈਂਗ ਹਿੰਸਾ ਦੀ ਭੇਂਟ ਚੜ੍ਹ ਚੁੱਕੇ ਹਨ। ਪੂਰੇ ਕੈਨੇਡਾ ਵਿਚ ਪੰਜਾਬੀਆਂ ਅੰਦਰ ਅਜਿਹੀ ਬਿਮਾਰੀ ਕਿਧਰੇ ਵੀ ਨਹੀਂ ਹੈ। ਇਹ ਕੋਹੜ ਮੁੱਖ ਤੌਰ ‘ਤੇ ਸਿਰਫ ਸਰੀ ਦੇ ਪੰਜਾਬੀ ਨੌਜਵਾਨ ਨੂੰ ਹੀ ਚਿੰਬੜਿਆ ਹੋਇਆ ਹੈ। ਪਿਛਲੇ ਸਾਲਾਂ ਦੌਰਾਨ ਗਿਰੋਹ ਬਣਾ ਕੇ ਕੰਮ ਕਰਨ ਵਾਲੇ ਕਈ ਪੰਜਾਬੀ ਸਰਗਨਿਆਂ ਦੇ ਕਤਲ ਵੀ ਹੋ ਚੁੱਕੇ ਹਨ। ਹਰ ਸਮੇਂ ਹੁੰਦੇ ਕਤਲਾਂ ਮੌਕੇ ਸਾਡੇ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਚਿੰਤਾ ਅਤੇ ਰੋਸ ਜ਼ਾਹਿਰ ਕੀਤਾ ਜਾਂਦਾ ਰਿਹਾ ਹੈ। ਪਰ ਹੁਣ ਲੱਗਦਾ ਹੈ ਕਿ ਗੈਂਗਵਾਰ, ਬੰਦੂਕ ਕਲਚਰ ਅਤੇ ਡਰੱਗ ਦੇ ਵਪਾਰ ਵਿਰੁੱਧ ਸਰੀ ਦੇ ਲੋਕ ਨੱਕੋ-ਨੱਕ ਭਰ ਗਏ ਹਨ ਅਤੇ ਉਹ ਮਜਬੂਰ ਹੋ ਕੇ ਆਪਣੇ ਬੱਚਿਆਂ ਦੀ ਹਿਫਾਜ਼ਤ ਲਈ ਸੜਕਾਂ ਉਪਰ ਉਤਰ ਆਏ ਹਨ। ਸਰੀ ਦੇ ਸਿਟੀ ਹਾਲ ਦੇ ਬਾਹਰ ਕੀਤੀ ਗਈ ਇਸ ਰੈਲੀ ਦਾ ਨਾਂ ਵੀ ਪ੍ਰਬੰਧਕਾਂ ਨੇ ਬੜਾ ਸੋਚ ਸਮਝ ਕੇ ‘ਜਾਗੋ ਅਤੇ ਜਗਾਓ ਰੈਲੀ’ ਰੱਖਿਆ ਹੈ। ਪਿਛਲੇ ਕਰੀਬ 100 ਵਰ੍ਹੇ ਤੋਂ ਵੱਧ ਸਮੇਂ ਤੋਂ ਪੰਜਾਬੀ ਭਾਈਚਾਰੇ ਦੇ ਲੋਕ ਪ੍ਰਵਾਸ ਕਰਕੇ ਕੈਨੇਡਾ ਆਉਣ ਲੱਗੇ ਸਨ। ਕੈਨੇਡਾ ਦੀ ਧਰਤੀ ਉਪਰ ਪੈਰ ਲਗਾਉਣ ਲਈ ਉਨ੍ਹਾਂ ਨੂੰ ਅਨੇਕ ਤਰ੍ਹਾਂ ਦੀਆਂ ਕਠਿਨਾਈਆਂ, ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਅਤੇ ਅਨੇਕਾਂ ਜਫਰ ਜਾਲਣੇ ਪਏ। ਇਕ ਲੰਬੀ ਜੱਦੋ-ਜਹਿਦ ਤੋਂ ਬਾਅਦ ਕੈਨੇਡਾ ਦੀ ਧਰਤੀ ਉਪਰ ਪੰਜਾਬੀ ਬੜੇ ਮਾਣ, ਸਤਿਕਾਰ ਅਤੇ ਸ਼ਾਨੋ-ਸ਼ੌਕਤ ਨਾਲ ਆਪਣਾ ਜੀਵਨ ਬਸਰ ਕਰਨ ਲੱਗੇ ਹਨ। ਪੰਜਾਬੀਆਂ ਨੇ ਇਥੇ ਆਪਣੀ ਮਿਹਨਤ ਅਤੇ ਲਿਆਕਤ ਨਾਲ ਹਰ ਖੇਤਰ ਵਿਚ ਸਫਲਤਾ ਦੇ ਝੰਡੇ ਗੱਡੇ ਹਨ। ਗੋਰੀ ਵਸੋਂ ਸਮੇਤ ਹੋਰ ਵਰਗਾਂ ਦੇ ਲੋਕਾਂ ਵਿਚ ਸਾਡੇ ਭਾਈਚਾਰੇ ਪ੍ਰਤੀ ਬੇਹੱਦ ਸਤਿਕਾਰ ਅਤੇ ਭਰੋਸਾ ਇਸ ਕਰਕੇ ਪ੍ਰਗਟ ਕੀਤਾ ਜਾਂਦਾ ਹੈ ਕਿ ਉਹ ਪੰਜਾਬੀ ਭਾਈਚਾਰੇ ਦੀ ਮਿਹਨਤ ਅਤੇ ਲਿਆਕਤ ਤੋਂ ਬੇਹੱਦ ਪ੍ਰਭਾਵਿਤ ਹੁੰਦੇ ਆਏ ਹਨ। ਅੱਜ ਕੈਨੇਡਾ ਦੇ ਕਿਸੇ ਵੀ ਖੇਤਰ ਨੂੰ ਲੈ ਲਓ, ਹਰ ਪਾਸੇ ਸਾਡੇ ਭਾਈਚਾਰੇ ਦੇ ਲੋਕਾਂ ਦੀ ਪੂਰੀ ਚੜ੍ਹਤ ਹੈ। ਵਪਾਰ ਤੋਂ ਲੈ ਕੇ ਵਿਦਿਅਕ, ਬੈਂਕਿੰਗ ਸਮੇਤ ਸਿਆਸਤ ਅੰਦਰ ਸਾਡੇ ਲੋਕਾਂ ਨੇ ਅਹਿਮ ਸਥਾਨ ਹਾਸਲ ਕੀਤਾ ਹੈ। ਪਰ ਪਿਛਲੇ ਦੋ-ਢਾਈ ਦਹਾਕੇ ਤੋਂ ਸਰੀ ਖੇਤਰ ਵਿਚ ਸਾਡੇ ਭਾਈਚਾਰੇ ਦੇ ਕੁੱਝ ਨੌਜਵਾਨਾਂ ਅੰਦਰ ਡਰੱਗ ਦੇ ਵਪਾਰ ਵਿਚ ਸ਼ਾਮਲ ਹੋਣ ਦੀ ਬਿਮਾਰੀ ਫੈਲੀ। ਇਹ ਬਿਮਾਰੀ ਬਿਨਾਂ ਕੋਈ ਬਹੁਤੀ ਮਿਹਨਤ ਕੀਤਿਆਂ ਥੋੜ੍ਹੇ ਸਮੇਂ ਵਿਚ ਹੀ ਅਰਬਾਂਪਤੀ ਬਣਨ ਦੀ ਲਾਲਸਾ ਦਾ ਨਤੀਜਾ ਹੈ। ਪਰ ਪਿਛਲੇ ਸਮੇਂ ‘ਤੇ ਝਾਤੀ ਮਾਰਿਆਂ, ਅੱਜ ਤੱਕ ਨਸ਼ੇ ਦੇ ਵਪਾਰ ਵਿਚ ਡਿੱਗਿਆ ਵਿਅਕਤੀ ਅਰਬਪਤੀ ਬਣਿਆ ਤਾਂ ਦਿਖਾਈ ਨਹੀਂ ਦਿੰਦਾ, ਪਰ ਨਸ਼ੇ ਦੇ ਵਪਾਰ ਵਿਚ ਲੱਗੇ ਮੁੰਡਿਆਂ ਦੇ ਪਰਿਵਾਰ ਸੌਗ ਵਿਚ ਡੁੱਬੇ ਹੋਏ ਜ਼ਰੂਰ ਨਜ਼ਰ ਆਉਂਦੇ ਹਨ।
ਸਰੀ ਦੀ ‘ਜਾਗੋ ਅਤੇ ਜਗਾਓ ਰੈਲੀ’ ਵਿਚ ਪ੍ਰਬੰਧਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਹੈ ਕਿ 6 ਹਫਤਿਆਂ ਵਿਚ ਦੋਹਾਂ ਨੌਜਵਾਨਾਂ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇ। ਜੇਕਰ ਅਜਿਹਾ ਨਾ ਕੀਤਾ ਗਿਆ, ਤਾਂ ਇਸ ਜਨਤਕ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਰੈਲੀ ਦੇ ਪ੍ਰਬੰਧਕਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਹ ਫੈਡਰਲ, ਸੂਬਾਈ ਅਤੇ ਮਿਊਂਸਪਲ ਸਰਕਾਰਾਂ ਨਾਲ ਤਾਲਮੇਲ ਪੈਦਾ ਕਰਕੇ ਸਰੀ ਵਿਚ ਗੈਂਗ ਹਿੰਸਾ, ਬੰਦੂਕ ਕਲਚਰ ਅਤੇ ਡਰੱਗ ਵਪਾਰ ਦੀ ਬਿਮਾਰੀ ਬਾਰੇ ਵਿਸਥਾਰਤ ਗੱਲਬਾਤ ਕਰਨਗੇ ਅਤੇ ਇਸ ਦੇ ਹੱਲ ਲਈ ਸੁਝਾਅ ਵੀ ਪੇਸ਼ ਕਰਨਗੇ। ਇਸੇ ਤਰ੍ਹਾਂ ਸਕੂਲ ਬੋਰਡ ਨੂੰ ਵੀ ਮਿਲ ਕੇ ਬੇਨਤੀ ਕੀਤੀ ਜਾਵੇਗੀ ਕਿ ਸਕੂਲਾਂ ਵਿਚ ਇਸ ਪਾਸੇ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਵੱਲ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਨਾਲ ਹੀ ਮਾਪਿਆਂ ਨੂੰ ਤਾਕੀਦ ਕੀਤੀ ਗਈ ਹੈ ਕਿ ਸਕੂਲਾਂ ਵਿਚ ਪੜ੍ਹਦੇ ਅੱਲ੍ਹੜ ਉਮਰ ਦੇ ਮੁੰਡਿਆਂ ਦੀ ਹਰ ਹਰਕਤ ਉਪਰ ਚੌਕਸੀ ਨਾਲ ਨਿਗਰਾਨੀ ਕੀਤੀ ਜਾਵੇ। ਸਕੂਲਾਂ ਵਿਚ ਅਧਿਆਪਕਾਂ ਨਾਲ ਲਗਾਤਾਰ ਸੰਪਰਕ ਰੱਖ ਕੇ ਉਨ੍ਹਾਂ ਦੇ ਵਤੀਰੇ ਬਾਰੇ ਪੁੱਛ-ਪੜਤਾਲ ਕੀਤੀ ਜਾਂਦੀ ਰਹੇ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਾਡੇ ਬਹੁਤ ਸਾਰੇ ਮਾਪੇ ਸਕੂਲੀ ਪੜ੍ਹਦੇ ਬੱਚਿਆਂ ਬਾਰੇ ਪੁੱਛ-ਪੜਤਾਲ ਕਰਨ ਜਾਂ ਉਨ੍ਹਾਂ ਦੀਆਂ ਛੋਟੀਆਂ-ਮੋਟੀਆਂ ਗਲਤੀ ਪ੍ਰਤੀ ਕਦੇ ਵੀ ਬਹੁਤੀ ਚੌਕਸੀ ਨਾਲ ਕਾਰਵਾਈ ਨਹੀਂ ਕਰਦੇ। ਜਦਕਿ ਹੋਰਨਾਂ ਭਾਈਚਾਰਿਆਂ ਦੇ ਲੋਕ ਮਾਮੂਲੀ ਗੱਲਾਂ ਉਪਰ ਵੀ ਸਕੂਲੀ ਅਧਿਆਪਕਾਂ ਨਾਲ ਲਗਾਤਾਰ ਸੰਪਰਕ ਕਰਦੇ ਅਤੇ ਵਿਚਾਰਦੇ ਰਹਿੰਦੇ ਹਨ। ਪੰਜਾਬੀ ਮਾਪਿਆਂ ਨੂੰ ਵੀ ਇਸ ਪਾਸੇ ਵੱਲ ਹੋਰ ਧਿਆਨ ਦੇਣਾ ਪਵੇਗਾ। ਬਿਨਾਂ ਮਿਹਨਤ ਤੋਂ ਤੇਜ਼ੀ ਨਾਲ ਧਨ-ਦੌਲਤ ਇਕੱਠੀ ਕਰਨ ਦੀ ਪੈਦਾ ਹੋ ਰਹੀ ਇਹ ਲਾਲਸਾ ਸਿੱਖ ਸੱਭਿਆਚਾਰ ਦੇ ਕਿਸੇ ਵੀ ਤਰ੍ਹਾਂ ਅਨੁਕੂਲ ਨਹੀਂ ਹੈ। ਸਿੱਖ ਅਤੇ ਪੰਜਾਬੀ ਸੱਭਿਆਚਾਰ ਨੇ ਹਮੇਸ਼ਾ ਕਿਰਤ ਕਰਨ ਦਾ ਉਪਦੇਸ਼ ਦਿੱਤਾ ਹੈ। ਉੱਤਰੀ ਅਮਰੀਕਾ ਵਿਚ 100 ਸਾਲ ਤੋਂ ਆ ਕੇ ਵਸਦੇ ਆ ਰਹੇ ਪੰਜਾਬੀਆਂ ਨੇ ਵੀ ਹਮੇਸ਼ਾ ਕਿਰਤ, ਮਿਹਨਤ ਅਤੇ ਦਿਆਨਤਦਾਰੀ ਨਾਲ ਕੰਮ ਕਰਕੇ ਸਥਾਪਤ ਹੋਣ ਨੂੰ ਤਰਜੀਹ ਦਿੱਤੀ ਹੈ। ਪੰਜਾਬੀਆਂ ਅੰਦਰ ਕਿਰਤ ਸੱਭਿਆਚਾਰ ਦਾ ਬੋਲਬਾਲਾ ਹੋਣ ਕਾਰਨ ਹੀ ਸਾਡੇ ਲੋਕ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਲਾਂ ਉਪਰ ਕਾਬੂ ਪਾਉਣ ਵਿਚ ਕਾਮਯਾਬ ਹੋਏ ਹਨ ਅਤੇ ਬੇਗਾਨੇ ਮੁਲਕਾਂ ਵਿਚ ਹਰ ਖੇਤਰ ‘ਚ ਸਥਾਪਤ ਹੋਏ ਹਨ। ਸਰੀ ਖੇਤਰ ਵਿਚ ਪੰਜਾਬੀ ਭਾਈਚਾਰੇ ਅੰਦਰ ਗੈਂਗਵਾਰ ਅਤੇ ਬੰਦੂਕ ਕਲਚਰ ਦਾ ਬੋਲਬਾਲਾ ਸਾਡੇ ਸੱਭਿਆਚਾਰਕ ਪਿਛੋਕੜ ਦੇ ਬਿਲਕੁਲ ਉਲਟ ਹੈ। ਚੀਨੀ, ਵੀਅਤਨਾਮੀ ਅਤੇ ਅਲਵੇਨੀਆ ਦੇ ਲੋਕਾਂ ਦੇ ਕੁੱਝ ਗਰੁੱਪ ਤਾਂ ਵੈਨਕੂਵਰ ਵਿਖੇ ਗੈਂਗ ਹਿੰਸਾ ਅਤੇ ਡਰੱਗ ਕਾਰੋਬਾਰ ਲੰਬੇ ਸਮੇਂ ਤੋਂ ਚਲਾਉਂਦੇ ਆਏ ਹਨ। ਪਰ ਸਾਡੇ ਲੋਕਾਂ ਨੇ ਇਸ ਕੰਮ ਵੱਲ ਕਦੇ ਮੂੰਹ ਨਹੀਂ ਸੀ ਕੀਤਾ। ਸਰੀ ਵਿਖੇ ਕੱਢੀ ਗਈ ‘ਜਾਗੋ ਅਤੇ ਜਗਾਓ ਰੈਲੀ’ ਪੰਜਾਬੀ ਭਾਈਚਾਰੇ ਅੰਦਰ ਇਹ ਸੰਦੇਸ਼ ਦੇਣ ਵਿਚ ਕਾਮਯਾਬ ਹੋਈ ਹੈ ਕਿ ਨੌਜਵਾਨਾਂ ਦਾ ਆਪਸੀ ਲੜਾਈਆਂ ਵਿਚ ਉਲਝਣਾਂ ਅਤੇ ਡਰੱਗ ਕਾਰੋਬਾਰ ਰਾਹੀਂ ਪੈਸੇ ਕਮਾਉਣ ਦਾ ਭਰਮ ਬੇਹੱਦ ਖਤਰਨਾਕ ਅਤੇ ਘਿਨੌਣਾ ਹੈ। ਇਸ ਪਾਸੇ ਤੋਂ ਜਿੰਨਾ ਛੇਤੀ ਹੋ ਸਕੇ, ਪਿੱਛੇ ਮੁੜਨਾ ਜ਼ਰੂਰੀ ਹੈ। ‘ਜਾਗੋ ਅਤੇ ਜਗਾਓ ਰੈਲੀ’ ਵਿਚ ਵਿਛੜ ਗਏ ਨੌਜਵਾਨਾਂ ਦੇ ਮਾਪੇ ਜਦ ਧਾਹਾਂ ਮਾਰਕੇ ਕਹਿ ਰਹੇ ਸਨ ਕਿ ਅਸੀਂ ਆਪਣੇ ਪੁੱਤਰਾਂ ਬਿਨਾਂ ਨਹੀਂ ਜੀਅ ਸਕਦੇ, ਤਾਂ ਇਹ ਗੱਲ ਲੋਕਾਂ ਦੇ ਕਲੇਜੇ ਵਿਚ ਰੁਗ ਭਰਨ ਵਾਲੀ ਸੀ। ਰੈਲੀ ਦੇ ਪ੍ਰਬੰਧਕ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਸਕੂਲਾਂ, ਕਾਲਜਾਂ ਅਤੇ ਭਾਈਚਾਰੇ ਵੱਲੋਂ ਕਰਵਾਏ ਜਾਂਦੇ ਖੇਡ ਟੂਰਨਾਮੈਂਟ ਮੌਕੇ ਸਿਆਸਤਦਾਨਾਂ ਦੀ ਥਾਂ ਅਧਿਆਪਕਾਂ ਅਤੇ ਸਮਾਜ ਸੁਧਾਰਕ ਪੁਲਿਸ ਅਫਸਰਾਂ ਨੂੰ ਬੁਲਾਇਆ ਜਾਵੇ ਅਤੇ ਅਜਿਹੇ ਲੋਕਾਂ ਨੂੰ ਸਾਡੇ ਨੌਜਵਾਨਾਂ ਨੂੰ ਗੈਂਗ ਹਿੰਸਾ ਅਤੇ ਡਰੱਗ ਦੇ ਮਾੜੇ ਨਤੀਜਿਆਂ ਬਾਰੇ ਸਿੱਖਿਆ ਦਿੱਤੀ ਜਾਵੇ। ਸੋ ਸਰ੍ਹੀ ਵਿਚ ਜੋ ਵਾਪਰਿਆ ਹੈ, ਅਜਿਹਾ ਕਿਸੇ ਹੋਰ ਖਿੱਤੇ ਵਿਚ ਨਾ ਵਾਪਰੇ, ਇਸ ਲਈ ਸਾਡੇ ਭਾਈਚਾਰੇ ਦੇ ਵਡੇਰਿਆਂ ਨੂੰ ਹੁਣੇ ਤੋਂ ਹੀ ਚੌਕਸ ਹੋਣ ਦੀ ਲੋੜ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

Read Full Article
    ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

Read Full Article
    9/11 ‘ਤੇ ਟਰੰਪ ਦੇ ਟਵੀਟ ਨੇ ਮੇਲਾਨੀਆ ਨੂੰ ਦੁਚਿੱਤੀ ‘ਚ ਪਾਇਆ

9/11 ‘ਤੇ ਟਰੰਪ ਦੇ ਟਵੀਟ ਨੇ ਮੇਲਾਨੀਆ ਨੂੰ ਦੁਚਿੱਤੀ ‘ਚ ਪਾਇਆ

Read Full Article
    ਮਾਰਿਆ ਗਿਆ ਹਮਜ਼ਾ ਬਿਨ ਲਾਦੇਨ

ਮਾਰਿਆ ਗਿਆ ਹਮਜ਼ਾ ਬਿਨ ਲਾਦੇਨ

Read Full Article
    ਪ੍ਰਿੰਸ ਜੌਰਜ ਕਾਊਂਟੀ ਵਿਚ ਛੋਟਾ ਜਹਾਜ਼ ਹਾਈਵੇ ‘ਤੇ ਹਾਦਸਾਗ੍ਰਸਤ, ਦੋ ਜ਼ਖਮੀ

ਪ੍ਰਿੰਸ ਜੌਰਜ ਕਾਊਂਟੀ ਵਿਚ ਛੋਟਾ ਜਹਾਜ਼ ਹਾਈਵੇ ‘ਤੇ ਹਾਦਸਾਗ੍ਰਸਤ, ਦੋ ਜ਼ਖਮੀ

Read Full Article
    ਅਮਰੀਕਾ ਵਿਚ ਗੋਲੀਬਾਰੀ ਦੀ ਅਲੱਗ ਅਲੱਗ ਘਟਨਾਵਾਂ ਵਿਚ ਛੇ ਲੋਕਾਂ ਦੀ ਮੌਤ

ਅਮਰੀਕਾ ਵਿਚ ਗੋਲੀਬਾਰੀ ਦੀ ਅਲੱਗ ਅਲੱਗ ਘਟਨਾਵਾਂ ਵਿਚ ਛੇ ਲੋਕਾਂ ਦੀ ਮੌਤ

Read Full Article
    ਅਮਰੀਕਾ ਦੇ ਸਾਰੇ ਸੂਬਿਆਂ ਨੇ ਗੂਗਲ ਦੀ ਸੰਭਾਵੀ ਅਜ਼ਾਰੇਦਾਰੀ ਬਾਰੇ ਜਾਂਚ ਦਾ ਕੀਤਾ ਐਲਾਨ

ਅਮਰੀਕਾ ਦੇ ਸਾਰੇ ਸੂਬਿਆਂ ਨੇ ਗੂਗਲ ਦੀ ਸੰਭਾਵੀ ਅਜ਼ਾਰੇਦਾਰੀ ਬਾਰੇ ਜਾਂਚ ਦਾ ਕੀਤਾ ਐਲਾਨ

Read Full Article
    ਅਮਰੀਕਾ ਨੇ ਪਾਕਿਸਤਾਨ ‘ਚ ਸਰਗਰਮ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਸਰਗਨਾ ਮੁਫਤੀ ਨੂਰ ਵਲੀ ਮਸੂਦ ਨੂੰ ਆਲਮੀ ਅੱਤਵਾਦੀ ਐਲਾਨਿਆ

ਅਮਰੀਕਾ ਨੇ ਪਾਕਿਸਤਾਨ ‘ਚ ਸਰਗਰਮ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਸਰਗਨਾ ਮੁਫਤੀ ਨੂਰ ਵਲੀ ਮਸੂਦ ਨੂੰ ਆਲਮੀ ਅੱਤਵਾਦੀ ਐਲਾਨਿਆ

Read Full Article
    ਟਰੰਪ ਪ੍ਰਸ਼ਾਸਨ ਨੇ ਈ-ਸਿਗਰਟ ‘ਤੇ ਪਾਬੰਦੀ ਲਗਾਉਣ ਦੀ ਬਣਾਈ ਯੋਜਨਾ

ਟਰੰਪ ਪ੍ਰਸ਼ਾਸਨ ਨੇ ਈ-ਸਿਗਰਟ ‘ਤੇ ਪਾਬੰਦੀ ਲਗਾਉਣ ਦੀ ਬਣਾਈ ਯੋਜਨਾ

Read Full Article
    ਟਰੰਪ ਪ੍ਰਸ਼ਾਸਨ ਨੂੰ ਨਵੇਂ ਸ਼ਰਨਾਰਥੀ ਨਿਯਮਾਂ ਦੀ ਸੁਪਰੀਮ ਕੋਰਟ ਵੱਲੋਂ ਮਨਜ਼ੂਰੀ

ਟਰੰਪ ਪ੍ਰਸ਼ਾਸਨ ਨੂੰ ਨਵੇਂ ਸ਼ਰਨਾਰਥੀ ਨਿਯਮਾਂ ਦੀ ਸੁਪਰੀਮ ਕੋਰਟ ਵੱਲੋਂ ਮਨਜ਼ੂਰੀ

Read Full Article
    ਪੰਜਾਬ ਵੀ ਆਇਆ ਆਰਥਿਕ ਮੰਦੀ ਦੀ ਮਾਰ ਹੇਠ

ਪੰਜਾਬ ਵੀ ਆਇਆ ਆਰਥਿਕ ਮੰਦੀ ਦੀ ਮਾਰ ਹੇਠ

Read Full Article
    ਵਿਦੇਸ਼ੀ ਕਰੰਸੀ ‘ਤੇ ਭਾਰਤ ‘ਚ ਲੱਗੇਗਾ 2 ਫੀਸਦੀ ਟੈਕਸ

ਵਿਦੇਸ਼ੀ ਕਰੰਸੀ ‘ਤੇ ਭਾਰਤ ‘ਚ ਲੱਗੇਗਾ 2 ਫੀਸਦੀ ਟੈਕਸ

Read Full Article
    15ਵੇਂ ਵਿਸ਼ਵ ਕਬੱਡੀ ਕੱਪ ਲਈ ਸਮੁੱਚੀਆਂ ਤਿਆਰੀਆਂ ਮੁਕੰਮਲ

15ਵੇਂ ਵਿਸ਼ਵ ਕਬੱਡੀ ਕੱਪ ਲਈ ਸਮੁੱਚੀਆਂ ਤਿਆਰੀਆਂ ਮੁਕੰਮਲ

Read Full Article
    ਅਮਰੀਕਨ ਸਿੱਖ ਕਾਕਸ ਕਮੇਟੀ ਨੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਨੂੰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਮਨੁੱਖੀ ਅਧਿਕਾਰਾਂ ਬਾਰੇ ਪੁੱਛਗਿੱਛ ਕਰਨ ਲਈ ਕਿਹਾ

ਅਮਰੀਕਨ ਸਿੱਖ ਕਾਕਸ ਕਮੇਟੀ ਨੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਨੂੰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਮਨੁੱਖੀ ਅਧਿਕਾਰਾਂ ਬਾਰੇ ਪੁੱਛਗਿੱਛ ਕਰਨ ਲਈ ਕਿਹਾ

Read Full Article
    ਸਿੱਖ ਪੰਚਾਇਤ ਨੇ ਹੜ੍ਹਾਂ ਦੇ ਸ਼ਿਕਾਰ ਸਿੱਖਾਂ ਦੀ ਸਹਾਇਤਾ ਲਈ ਖਾਲਸਾ ਏਡ ਨੂੰ 31 ਹਜ਼ਾਰ ਡਾਲਰ ਭੇਜੇ

ਸਿੱਖ ਪੰਚਾਇਤ ਨੇ ਹੜ੍ਹਾਂ ਦੇ ਸ਼ਿਕਾਰ ਸਿੱਖਾਂ ਦੀ ਸਹਾਇਤਾ ਲਈ ਖਾਲਸਾ ਏਡ ਨੂੰ 31 ਹਜ਼ਾਰ ਡਾਲਰ ਭੇਜੇ

Read Full Article