PUNJABMAILUSA.COM

ਸਰਵ ਭਾਰਤੀ ਸਵੱਛ ਸਰਵੇਖਣ-2018; ਉਤਰੀ ਜ਼ੋਨ ਵਿੱਚ ਪੰਜਾਬ ਨੇ ਮੋਹਰੀ ਸਥਾਨ ਮੱਲਿਆ

ਸਰਵ ਭਾਰਤੀ ਸਵੱਛ ਸਰਵੇਖਣ-2018; ਉਤਰੀ ਜ਼ੋਨ ਵਿੱਚ ਪੰਜਾਬ ਨੇ ਮੋਹਰੀ ਸਥਾਨ ਮੱਲਿਆ

ਸਰਵ ਭਾਰਤੀ ਸਵੱਛ ਸਰਵੇਖਣ-2018; ਉਤਰੀ ਜ਼ੋਨ ਵਿੱਚ ਪੰਜਾਬ ਨੇ ਮੋਹਰੀ ਸਥਾਨ ਮੱਲਿਆ
June 24
18:37 2018

• ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੂਰੀ ਟੀਮ ਨੂੰ ਦਿੱਤੀ ਮੁਬਾਰਕਬਾਦ
ਚੰਡੀਗੜ੍ਹ, 24 ਜੂਨ (ਪੰਜਾਬ ਮੇਲ)- ਭਾਰਤ ਸਰਕਾਰ ਵੱਲੋਂ ਦੇਸ਼ ਭਰ ਦੇ 4203 ਸ਼ਹਿਰਾਂ ਦੇ ਕਰਵਾਏ ਗਏ ਸਵੱਛ ਸਰਵੇਖਣ-2018 ਵਿੱਚ ਪੰਜਾਬ ਨੇ ਵੱਡੀ ਪੁਲਾਂਘ ਪੁੱਟਦਿਆਂ ਉਤਰੀ ਜ਼ੋਨ ਦੇ ਸੂਬਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਪ੍ਰਧਾਨ ਮੰਤਰੀ ਵੱਲੋਂ ਬੀਤੀ ਸ਼ਾਮ ਇੰਦੌਰ ਵਿਖੇ ਕਰਵਾਏ ਸਮਾਗਮ ਵਿੱਚ ਸਵੱਛ ਸਰਵੇਖਣ ਵਿੱਚ ਮੋਹਰੀ ਰਹੇ ਪੰਜਾਬ ਨੂੰ ਸਨਮਾਨਤ ਕੀਤਾ ਗਿਆ। ਇਸ ਸਰਵੇਖਣ ਵਿੱਚ ਪੰਜਾਬ ਨੇ ਕੌਮੀ ਪੱਧਰ ‘ਤੇ ਵੀ ਆਪਣੀ ਰੈਂਕਿੰਗ ਵਿੱਚ ਸੁਧਾਰ ਕਰਦਿਆਂ ਨੌਵਾਂ ਸਥਾਨ ਹਾਸਲ ਕੀਤਾ।
ਸਵੱਛ ਸਰਵੇਖਣ ਵਿੱਚ ਪੰਜਾਬ ਗੁਆਂਢੀ ਸੂਬੇ ਹਰਿਆਣਾ, ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੇ ਵੱਡੇ ਸੂਬਿਆਂ ਗੁਜਰਾਤ, ਤਾਮਿਲਨਾਢੂ, ਕਰਨਾਟਕਾ, ਕੇਰਲਾ ਤੇ ਉਤਰਾਖੰਡ ਸਮੇਤ ਹੋਰਨਾਂ ਸੂਬਿਆਂ ਨਾਲੋਂ ਅੱਗੇ ਰਿਹਾ। ਉਤਰੀ ਜ਼ੋਨ ਦੇ 1008 ਸ਼ਹਿਰਾਂ ਵਿੱਚੋਂ ਪੰਜਾਬ ਦੇ 42 ਸ਼ਹਿਰਾਂ ਨੇ ਉਤਰੀ ਜ਼ੋਨ ਦੇ ਪਹਿਲੇ 100 ਸ਼ਹਿਰਾਂ ਵਿੱਚ ਸਥਾਨ ਹਾਸਲ ਕਰ ਕੇ ਸਿੱਧ ਕੀਤਾ ਕਿ ਪੰਜਾਬ ਦੇ ਸ਼ਹਿਰਾਂ ਵਿੱਚ ਸਾਫ-ਸਫਾਈ ਤੇ ਸੈਨੀਟੇਸ਼ਨ ਖੇਤਰ ਵਿੱਚ ਵੱਡੀ ਤਬਦੀਲੀ ਆਈ ਅਤੇ ਪੰਜਾਬ ਦੀਆਂ ਸ਼ਹਿਰੀ ਸਥਾਨਕ ਇਕਾਈਆਂ ਨੇ ਜ਼ਿਕਰਯੋਗ ਮੱਲਾਂ ਮਾਰੀਆਂ। ਇੰਦੌਰ ਵਿਖੇ ਹੋਏ ਐਵਾਰਡ ਵੰਡ ਸਮਾਰੋਹ ਵਿੱਚ ਉਤਰੀ ਜ਼ੋਨ ਦੇ ਚਾਰ ਕੈਟੇਗਰੀਆਂ ਐਵਾਰਡਾਂ ਵਿੱਚੋਂ ਪੰਜਾਬ ਨੇ ਦੋ ਐਵਾਰਡ ਜਿੱਤੇ। ਇਹ ਐਵਾਰਡ ਸੂਬੇ ਦੇ ਦੋ ਕਸਬਿਆਂ ਭਾਦਸੋਂ ਤੇ ਮੂਨਕ ਨੇ ਜਿੱਤੇ। ਭਾਦਸੋਂ ਨੇ ਸਰਵੋਤਮ ਸਫਾਈ ਵਾਲੇ ਕਸਬੇ ਅਤੇ ਮੂਨਕ ਨੇ ਸ਼ਹਿਰੀਆਂ ਵੱਲੋਂ ਸਰਵੋਤਮ ਫੀਡਬੈਕ ਵਾਲੇ ਕਸਬੇ ਦਾ ਐਵਾਰਡ ਜਿੱਤਿਆ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਸਵੱਛ ਸਰਵੇਖਣ ਵਿੱਚ ਪੰਜਾਬ ਦੀ ਮਾਣਮੱਤੀ ਪ੍ਰਾਪਤੀ ‘ਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਏ.ਵੇਣੂ ਪ੍ਰਸਾਦ, ਸਵੱਛ ਭਾਰਤ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਸ੍ਰੀ ਅਜੋਏ ਸ਼ਰਮਾ ਸਮੇਤ ਪੂਰੀ ਟੀਮ ਨੂੰ ਵਧਾਈ ਦਿੰਦਿਆਂ ਇਸ ਪ੍ਰਾਪਤੀ ਦਾ ਸਿਹਰਾ ਉਨ•ਾਂ ਦੇ ਦਿਸ਼ਾ ਨਿਰਦੇਸ਼ਾਂ, ਹੇਠਾਂ ਵਿਭਾਗ ਦੇ ਕਰਮਚਾਰੀਆਂ ਦੀ ਮਿਹਨਤ ਅਤੇ ਸ਼ਹਿਰੀਆਂ ਦੇ ਸਹਿਯੋਗ ਸਿਰ ਬੰਨਿ•ਆ। ਉਨ•ਾਂ ਕਿਹਾ ਕਿ ਸਵੱਛ ਸਰਵੇਖਣ ਦੇ ਨਤੀਜਿਆਂ ਨੇ ਸਾਬਤ ਕੀਤਾ ਹੈ ਕਿ ਸ਼ਹਿਰਾਂ ਦੀ ਸਫਾਈ ਅਤੇ ਸੈਨੀਟੇਸ਼ਨ ਸੁਵਿਧਾਵਾਂ ਵਿੱਚ ਵਿਭਾਗ ਨੇ ਹੋਰ ਸੁਧਾਰ ਲਿਆਂਦਾ ਹੈ ਜਿਸ ਨਾਲ ਬਿਹਤਰ ਨਤੀਜੇ ਸਾਹਮਣੇ ਆਏ ਹਨ।
ਭਾਰਤ ਸਰਕਾਰ ਵੱਲੋਂ ਕਰਵਾਏ ਸਵੱਛ ਸਰਵੇਖਣ ਦਾ ਮੁੱਖ ਮਕਸਦ ਜਿੱਥੇ ਸ਼ਹਿਰਾਂ ਦੀ ਸਾਫ ਸਫਾਈ ਸੀ ਉਥੇ ਸਫਾਈ ਦੇ ਕੰਮ ਵਿੱਚ ਸ਼ਹਿਰੀਆਂ ਦੀ ਹਿੱਸੇਦਾਰੀ, ਸੈਨੀਟੇਸ਼ਨ ਸਹੂਲਤਾਂ ਪ੍ਰਤੀ ਜਾਗਰੂਕ ਕਰ ਕੇ ਸ਼ਹਿਰਾਂ ਨੂੰ ਖੁੱਲ•ੇ ਵਿੱਚ ਸੌਚ ਤੋਂ ਮੁਕਤ (ਓ.ਡੀ.ਐਫ.) ਕਰਨਾ ਹੈ। ਪਿਛਲੇ ਸਾਲ 2017 ਵਿੱਚ ਇਕ ਲੱਖ ਤੋਂ ਘੱਟ ਵਸੋਂ ਵਾਲੇ ਸ਼ਹਿਰਾਂ ਵਿੱਚ ਸਰਵੇਖਣ ਕਰਵਾਇਆ ਗਿਆ ਸੀ ਜਿਸ ਵਿੱਚ ਪੰਜਾਬ ਦੇ 16 ਸ਼ਹਿਰਾਂ ਨੇ ਹਿੱਸਾ ਲਿਆ ਸੀ। ਇਸ ਵਾਰ ਕਰਵਾਏ ਗਏ ਸਰਵੇਖਣ ਵਿੱਚ ਪੰਜਾਬ ਦੇ ਸ਼ਹਿਰਾਂ ਨੇ ਪਿਛਲੇ ਸਾਲ ਨਾਲੋਂ ਬਿਹਤਰ ਕਾਰਗੁਜ਼ਾਰੀ ਦਿਖਾਈ। ਵੱਡੇ ਸ਼ਹਿਰਾਂ ਵਿੱਚ ਕਰਵਾਏ ਸਰਵੇਖਣ ਵਿੱਚ ਪਿਛਲੇ ਸਾਲ ਪੰਜਾਬ ਦੇ ਸੱਤ ਸ਼ਹਿਰ ਆਖਰੀ 100 ਸ਼ਹਿਰਾਂ ਦੀ ਸੂਚੀ ਵਿੱਚ ਸਨ ਜਦੋਂ ਕਿ ਇਸ ਵਾਰ ਛੇ ਸ਼ਹਿਰ ਇਸ ਸੂਚੀ ਵਿੱਚੋਂ ਬਾਹਰ ਆਏ ਅਤੇ ਆਪਣੀ ਰੈਂਕਿੰਗ ਸੁਧਾਰੀ। ਇਸ ਵਾਰ ਦੇਸ਼ ਦੇ 485 ਸ਼ਹਿਰਾਂ ਵਿੱਚੋਂ ਪੰਜਾਬ ਦਾ ਸਿਰਫ ਇਕ ਸ਼ਹਿਰ ਆਖਰੀ 100 ਵਿੱਚ ਆਇਆ। ਪਿਛਲੇ ਸਾਲ ਇਕ ਲੱਖ ਜਾਂ ਇਸ ਤੋਂ ਵੱਧ ਵਸੋਂ ਵਾਲੇ ਵੱਡੇ ਸ਼ਹਿਰਾਂ ਵਿੱਚ ਪੰਜਾਬ ਦਾ ਮੁਹਾਲੀ ਸ਼ਹਿਰ ਮੋਹਰੀ ਆਇਆ ਸੀ ਜਿਸ ਨੇ ਕੌਮੀ ਰੈਂਕਿੰਗ ਵਿੱਚ 121ਵਾਂ ਸਥਾਨ ਹਾਸਲ ਕੀਤਾ ਸੀ ਜਦੋਂ ਕਿ ਇਸ ਵਾਰ ਮੁਹਾਲੀ ਨੇ ਹੋਰ ਸੁਧਾਰ ਲਿਆਉਂਦਿਆਂ 109ਵਾਂ ਰੈਂਕ ਹਾਸਲ ਕੀਤਾ ਜਦੋਂ ਕਿ ਚੰਡੀਗੜ• ਟਰਾਈਸਿਟੀ ਦਾ ਇਕ ਹੋਰ ਸ਼ਹਿਰ ਪੰਚਕੂਲਾ 142ਵੇਂ ਨੰਬਰ ‘ਤੇ ਆਇਆ ਹੈ।
ਸਥਾਨਕ ਸਰਕਾਰਾਂ ਦੇ ਪ੍ਰਮੁੱਖ ਸਕੱਤਰ ਸ੍ਰੀ ਏ.ਵੇਣੂ ਪ੍ਰਸਾਦ ਨੇ ਕਿਹਾ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਪੰਜਾਬ ਦੀ ਸਵੱਛ ਭਾਰਤ ਟੀਮ ਨੇ ਸਖਤ ਮਿਹਨਤ ਕਰਦਿਆਂ ਸ਼ਹਿਰੀਆਂ ਦੇ ਸਹਿਯੋਗ ਨਾਲ ਪਿਛਲੇ ਸਾਲ ਨਾਲੋਂ ਬਿਹਤਰ ਨਤੀਜੇ ਲਿਆਂਦੇ ਹਨ ਜਿਸ ਦਾ ਪ੍ਰਗਟਾਵਾ ਸਵੱਛ ਸਰਵੇਖਣ-2018 ਦੇ ਨਤੀਜਿਆਂ ਤੋਂ ਹੁੰਦਾ ਹੈ। ਉਨ•ਾਂ ਕਿਹਾ ਕਿ ਵਿਭਾਗ ਦੀ ਸਵੱਛਤਾ ਟੀਮ ਆਪਣੀ ਬਿਹਤਰ ਕਾਰਗੁਜ਼ਾਰੀ ਅਗਾਂਹ ਵੀ ਜਾਰੀ ਰੱਖੇਗੀ ਅਤੇ ਹੋਰ ਸਖਤ ਮਿਹਨਤ ਕਰਕੇ ਹੋਰ ਵੀ ਵਧੀਆ ਰੈਂਕ ਹਾਸਲ ਕਰੇਗੀ। ਉਨ•ਾਂ ਕਿਹਾ ਕਿ ਠੋਸ ਰਹਿੰਦ ਖੂੰਹਦ ਪ੍ਰਬੰਧਨ ਅਤੇ ਸੈਨੀਟੇਸ਼ਨ ਖੇਤਰ ਵਿੱਚ ਦੇਸ਼ ਦੇ ਹੋਰ ਪ੍ਰਗਤੀਸ਼ੀਲ ਸੂਬਿਆਂ ਵਿੱਚ ਹੋਏ ਕੰਮਾਂ ਤੋਂ ਅਗਵਾਈ ਲੈ ਕੇ ਪੰਜਾਬ ਆਉਂਦੇ ਸਮੇਂ ਵਿੱਚ ਇਸ ਖੇਤਰ ਵਿੱਚ ਹੋਰ ਵੀ ਵਧੀਆ ਨਤੀਜਾ ਲਿਆਏਗਾ।

About Author

Punjab Mail USA

Punjab Mail USA

Related Articles

ads

Latest Category Posts

    ਐਲਕ ਗਰੋਵ ਪਾਰਕ ਦੀਆਂ ਤੀਆਂ ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

ਐਲਕ ਗਰੋਵ ਪਾਰਕ ਦੀਆਂ ਤੀਆਂ ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

Read Full Article
    ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

Read Full Article
    ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

Read Full Article
    ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

Read Full Article
    ਫਰਿਜ਼ਨੋਂ ਵਿਖੇ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਸਮਾਗਮ 28 ਜੁਲਾਈ ਨੂੰ

ਫਰਿਜ਼ਨੋਂ ਵਿਖੇ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਸਮਾਗਮ 28 ਜੁਲਾਈ ਨੂੰ

Read Full Article
    ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਅਮਰੀਕਾ ਨੇ ਵਿੱਢੀ ਵਿਸ਼ੇਸ਼ ਮੁਹਿੰਮ

ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਅਮਰੀਕਾ ਨੇ ਵਿੱਢੀ ਵਿਸ਼ੇਸ਼ ਮੁਹਿੰਮ

Read Full Article
    ਟਰੰਪ ਵੱਲੋਂ ਡੈਮੋਕਰੈਟ ਮਹਿਲਾ ਸੰਸਦ ਮੈਂਬਰਾਂ ‘ਤੇ ਕੀਤੀ ‘ਨਸਲੀ’ ਟਿੱਪਣੀ ਨਾਲ ਪੈਦਾ ਹੋਇਆ ਵਿਵਾਦ

ਟਰੰਪ ਵੱਲੋਂ ਡੈਮੋਕਰੈਟ ਮਹਿਲਾ ਸੰਸਦ ਮੈਂਬਰਾਂ ‘ਤੇ ਕੀਤੀ ‘ਨਸਲੀ’ ਟਿੱਪਣੀ ਨਾਲ ਪੈਦਾ ਹੋਇਆ ਵਿਵਾਦ

Read Full Article
    ਅਮਰੀਕਾ ‘ਚ ਆਰਜ਼ੀ ਖੇਤੀ ਕਾਮਿਆਂ ਲਈ ਨਵੇਂ ਇੰਮੀਗ੍ਰੇਸ਼ਨ ਨਿਯਮ ਪੇਸ਼

ਅਮਰੀਕਾ ‘ਚ ਆਰਜ਼ੀ ਖੇਤੀ ਕਾਮਿਆਂ ਲਈ ਨਵੇਂ ਇੰਮੀਗ੍ਰੇਸ਼ਨ ਨਿਯਮ ਪੇਸ਼

Read Full Article
    ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

Read Full Article
    ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

Read Full Article
    ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

Read Full Article