ਸਰਵੇ : 47 ਫੀਸਦੀ ਵੋਟਰ ਜੋਅ ਬਿਡੇਨ, 40 ਫੀਸਦੀ ਟਰੰਪ ਦੇ ਪੱਖ ਵਿਚ ਕਰਨਗੇ ਵੋਟ!

243
Share

ਨਿਊਯਾਰਕ, 3 ਸੰਤਬਰ (ਪੰਜਾਬ ਮੇਲ)-  ਅਮਰੀਕਾ ਵਿਚ ਇਸ ਸਾਲ ਨਵੰਬਰ ਵਿਚ ਹੋਣ ਵਾਲੇ ਰਾਸ਼ਟਰਪਤੀ ਚੋਣ ਵਿਚ  ਡੋਨਾਲਡ ਟਰੰਪ ਅਪਣੇ ਵਿਰੋਧੀ ਜੋਅ ਬਿਡੇਨ ਕੋਲੋਂ ਪੱਛੜਦੇ ਹੋਏ ਨਜ਼ਰ ਆ ਰਹੇ ਹਨ। ਬੁਧਵਾਰ ਨੂੰ ਜਾਰੀ ਤਾਜ਼ਾ ਕੌਮੀ ਸਰਵੇ ਵਿਚ 40 ਫੀਸਦੀ ਲੋਕਾਂ ਨੇ ਮੌਜੂਦਾ ਰਾਸ਼ਟਰਪਤੀ ਟਰੰਪ ਵਿਚ ਅਪਣਾ ਭਰੋਸਾ ਜਤਾਇਆ, ਜਦ ਕਿ 47 ਫੀਸਦੀ ਵੋਟਰਾਂ ਨੇ ਕਿਹਾ ਕਿ ਉਹ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਿਡੇਨ ਦੇ ਪੱਖ ਵਿਚ ਵੋਟ ਕਰਨਗੇ।

ਕੌਮੀ ਸਰਵੇ ਵਿਚ ਬਿਡੇਨ ਪਿਛਲੇ ਤਿੰਨ ਹਫਤੇ ਤੋਂ ਰਾਸ਼ਟਰਪਤੀ ਟਰੰਪ ‘ਤੇ ਬੜਤ ਬਣਾਏ ਹੋਏ ਹਨ। ਹਾਲਾਂਕਿ ਉਨ੍ਹਾਂ ਦੀ ਬੜਤ ਕੁਝ ਘੱਟ ਜ਼ਰੂਰ ਹੋਈ ਹੈ। ਸਰਵੇ ਵਿਚ ਜ਼ਿਆਦਾਤਰ ਅਮਰੀਕੀ ਨਾਗਰਿਕ ਅਪਰਾਧ ਨੂੰ ਦੇਸ਼ ਦੇ ਲਈ ਸਭ ਤੋਂ ਵੱਡੀ ਸਮੱਸਿਆ ਦੇ ਰੂਪ ਵਿਚ ਨਹੀਂ ਦੇਖਦੇ।
ਜ਼ਿਆਦਾਤਰ ਲੋਕ ਅਮਰੀਕਾ ਵਿਚ ਪੁਲਿਸ ਬਰਬਰਤਾ ਦੇ ਖ਼ਿਲਾਫ਼ ਸ਼ੁਰੂ ਹੋਏ  ਨਸਲ ਵਿਰੋਧੀ ਪ੍ਰਦਰਸ਼ਨ  ਨਾਲ ਹਮਦਰਦੀ ਰੱਖਦੇ ਹਨ। ਬੇਸ਼ੰਕ ਰਾਸ਼ਟਰਪਤੀ ਟਰੰਪ ਕੋਰੋਨਾ ਵਾਇਰਸ ਨੂੰ ਜ਼ਿਆਦਾ ਤਵੱਜੋ ਨਹੀਂ ਦਿੰਦੇ ਲੇਕਿਨ 78 ਫੀਸਦੀ ਲੋਕ ਹੁਣ ਵੀ ਇਸ ਮਹਾਮਾਰੀ ਦੇ ਖ਼ਤਰੇ ਦੇ ਰੂਪ ਵਿਚ ਦੇਖਦੇ ਹਨ।


Share