PUNJABMAILUSA.COM

ਸਰਦਾਰ ਸਿੰਘ ਭਾਰਤੀ ਹਾਕੀ ਟੀਮ ’ਚੋਂ ਬਾਹਰ

ਸਰਦਾਰ ਸਿੰਘ ਭਾਰਤੀ ਹਾਕੀ ਟੀਮ ’ਚੋਂ ਬਾਹਰ

ਸਰਦਾਰ ਸਿੰਘ ਭਾਰਤੀ ਹਾਕੀ ਟੀਮ ’ਚੋਂ ਬਾਹਰ
November 17
21:10 2017

ਨਵੀਂ ਦਿੱਲੀ, 17 ਨਵੰਬਰ (ਪੰਜਾਬ ਮੇਲ)- ਤਜਰਬੇਕਾਰ ਮਿਡਫੀਲਡਰ ਸਰਦਾਰ ਸਿੰਘ ਨੂੰ ਅਗਲੇ ਮਹੀਨੇ ਭੁਵਨੇਸ਼ਵਰ ’ਚ ਹੋਣ ਵਾਲੀ ਹਾਕੀ ਵਿਸ਼ਵ ਲੀਗ ਫਾਈਨਲਜ਼ ਲਈ ਭਾਰਤ ਦੀ 18 ਮੈਂਬਰੀ ਟੀਮ ’ਚੋਂ ਅੱਜ ਬਾਹਰ ਕਰ ਦਿੱਤਾ ਗਿਆ ਜਦਕਿ ਰੁਪਿੰਦਰ ਪਾਲ ਸਿਘ ਤੇ ਬਰਿੰਦਰ ਲਾਕੜਾ ਨੇ ਫਿੱਟ ਹੋ ਕੇ ਟੀਮ ’ਚ ਵਾਪਸੀ ਕੀਤੀ ਹੈ। ਇਸ ਸਾਲ ਖੇਡ ਰਤਨ ਨਾਲ ਨਵਾਜੇ ਗਏ ਸਰਦਾਰ ਨੂੰ ਬਾਹਰ ਕੀਤਾ ਜਾਦਾ ਹੈਰਾਨੀ ਭਰਿਆ ਰਿਹਾ ਜੋ ਢਾਕਾ ’ਚ ਪਿਛਲੇ ਮਹੀਨੇ ਏਸ਼ੀਆ ਕੱਪ ਜਿੱਤਣ ਵਾਲੀ ਟੀਮਾ ਦਾ ਹਿੱਸਾ ਸੀ। ਇਸ ਨੂੰ ਕਪਤਾਨ ਦੇ ਸੁਨਹਿਰੀ ਕਰੀਅਰ ਦੇ ਅੰਤ ਵਜੋਂ ਦੇਖਿਆ ਜਾ ਰਿਹਾ ਹੈ।
ਏਸ਼ੀਆ ਕੱਪ ’ਚ ਸਰਦਾਰ ਨੇ ਮਿਡਫੀਲਡ ’ਚ ਪਲੇਅ-ਮੇਕਰ ਦੀ ਭੂਮਿਕਾ ਨਿਭਾਉਣ ਦੀ ਥਾਂ ਨੌਜਵਾਨ ਕਪਤਾਨ ਮਨਪ੍ਰੀਤ ਨਾਲ ਡਿਫੈਂਡਰ ਵਜੋਂ ਖੇਡਿਆ ਸੀ। ਹਾਕੀ ਵਿਸ਼ਵ ਲੀਗ ਫਾਈਨਲ ’ਚੋਂ ਉਸ ਨੂੰ ਬਾਹਰ ਕੀਤੇ ਜਾਣ ਦਾ ਮਤਲਬ ਹੈ ਕਿ ਉਹ ਨਵੇਂ ਕੋਚ ਸ਼ੋਇਰਡ ਮਰੀਨ ਦੀ ਰਣਨੀਤੀ ’ਚ ਫਿੱਟ ਨਹੀਂ ਬੈਠ ਰਿਹਾ। ਮਰੀਨ ਨੇ ਏਸ਼ੀਆ ਕੱਪ ਤੋਂ ਠੀਕ ਪਹਿਲਾਂ ਰੌਲੈਂਟ ਓਲਟਮੈਂਜ਼ ਨੂੰ ਬਾਹਰ ਕੀਤੇ ਜਾਣ ਤੋਂ ਬਾਅਦ ਟੀਮ ਦੀ ਕਮਾਨ ਸਾਂਭੀ ਸੀ। ਰੁਪਿੰਦਰ ਤੇ ਲਾਕੜਾ ਦੀ ਵਾਪਸੀ ਨਾਲ ਭਾਰਤੀ ਡਿਫੈਂਸ ਨੂੰ ਮਜ਼ਬੂਤੀ ਮਿਲੇਗੀ। ਰੁਪਿੰਦਰ ਮਾਸਪੇਸ਼ੀਆਂ ਦੀ ਸੱਟ ਕਾਰਨ ਪੰਜ ਮਹੀਨੇ ਬਾਹਰ ਰਹਿਣ ਮਗਰੋਂ ਟੀਮ ’ਚ ਵਾਪਸੀ ਕਰ ਰਿਹਾ ਹੈ, ਜਦਕਿ ਗੋਡੇ ਦੀ ਸੱਟ ਕਾਰਨ ਰੀਓ ਓਲੰਪਿਕ ਤੋਂ ਬਾਹਰ ਰਿਹਾ ਲਾਕੜਾ ਟੀਮ ’ਚ ਆਉਂਦਾ ਜਾਂਦਾ ਰਹਿੰਦਾ ਹੈ। ਰੁਪਿੰਦਰ ਨੇ ਭਾਰਤ ਲਈ ਆਖਰੀ ਵਾਰ ਹਾਕੀ ਵਿਸ਼ਵ ਲੀਗ ਸੈਮੀ ਫਾਈਨਲਜ਼ ਤੋਂ ਪਹਿਲਾਂ ਯੋਰੋਪ ਦੌਰੇ ’ਤੇ ਖੇਡਿਆ ਸੀ, ਉੱਥੇ ਹੀ ਲਾਕੜਾ ਏਸ਼ਿਆਈ ਚੈਂਪੀਅਨਜ਼ ਟਰਾਫੀ ਟੀਮ ਦਾ ਹਿੱਸਾ ਸੀ। ਹਾਕੀ ਇੰਡੀਆ ਦੇ ਚੋਣਕਾਰਾਂ ਨੇ ਮਨਪ੍ਰੀਤ ਸਿੰਘ ਨੂੰ ਕਪਤਾਨ ਬਰਕਰਾਰ ਰੱਖਿਆ ਹੈ ਜਦਕਿ ਚਿੰਗਲੇਨਸਨਾ ਸਿੰਘ ਉੱਪ ਕਪਤਾਨ ਹੋਵੇਗਾ। ਐਲਾਨੀ ਗਈ ਟੀਮ ’ਚ ਆਕਾਸ਼ ਚਿਕਤੇ (ਗੋਲਕੀਪਰ), ਸੂਰਜ ਕਰਕੇਰਾ (ਡਿਫੈਂਡਰ), ਹਰਮਨਪ੍ਰੀਤ ਸਿੰਘ, ਅਮਿਤ ਰਹਿਦਾਸ, ਦਿਪਸਨ ਟਿਰਕੀ, ਵਰੁਣ ਕੁਮਾਰ, ਰੁਪਿੰਦਰ ਪਾਲ ਸਿੰਘ, ਬਰਿੰਦਰ ਲਾਕੜਾ (ਮਿਡਫੀਲਡਰ), ਮਨਪ੍ਰੀਤ ਸਿੰਘ (ਕਪਤਾਨ), ਚਿੰਗਲੇਨਸਨਾ ਸਿੰਘ, ਐਸਕੇ ਉਥੱਪਾ, ਸੁਮਿਤ, ਕੋਥਾਜੀਤ ਸਿੰਘ (ਫਾਰਵਰਡ), ਐਸਵੀ ਸੁਨੀਲ, ਆਕਾਸ਼ਦੀਪ ਸਿੰਘ, ਮਨਦੀਪ ਸਿੰਘ, ਲਲਿਤ ਉਪਧਿਆਏ ਤੇ ਗੁਰਜੰਟ ਸਿੰਘ ਸ਼ਾਮਲ ਹਨ। -ਪੀਟੀਆਈ

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

Read Full Article
    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article