ਸਰਦਾਰ ਸਿੰਘ ਉੱਤੇ ਦੋਸ਼ ਲਾਉਣ ਵਾਲੀ ਹਾਕੀ ਮਹਿਲਾ ਖਿਡਾਰਨ ਦੇ ਬਿਆਨ ਦਰਜ

March 10
21:53
2016
ਲੁਧਿਆਣਾ, 10 ਮਾਰਚ (ਪੰਜਾਬ ਮੇਲ)- ਭਾਰਤੀ ਹਾਕੀ ਟੀਮ ਦੇ ਕਪਤਾਨ ਸਰਦਾਰ ਸਿੰਘ ਦੀਆਂ ਮੁਸ਼ਕਲ ਘੱਟ ਹੁੰਦੀ ਨਜ਼ਰ ਨਹੀਂ ਆ ਰਹੀ। ਮਹਿਲਾ ਖਿਡਾਰਨ ਨੇ ਸਰਦਾਰ ਸਿੰਘ ‘ਤੇ ਬਲਾਤਕਾਰ ਕਰਨ ਤੇ ਵਿਆਹ ਦਾ ਝਾਂਸਾ ਦੇਣ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਦੋਸ਼ਾਂ ਦੇ ਕੇਸ ਵਿੱਚ ਕੱਲ੍ਹ ਆਪਣੇ ਬਿਆਨ ਦਰਜ ਕਰਵਾਉਣ ਲਈ ਏ ਡੀ ਸੀ ਪੀ-4 ਸਤਬੀਰ ਸਿੰਘ ਅਟਵਾਲ ਦੇ ਦਫਤਰ ਪਹੁੰਚੀ ਸੀ।
ਵਰਨਣ ਯੋਗ ਹੈ ਕਿ ਬ੍ਰਿਟੇਨ ਦੀ ਹਾਕੀ ਖਿਡਾਰਨ ਨੇ ਇੱਕ ਮਹੀਨਾ ਪਹਿਲਾਂ ਭਾਰਤੀ ਹਾਕੀ ਟੀਮ ਦੇ ਕਪਤਾਨ ਸਰਦਾਰ ਸਿੰਘ ਉਤੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਦੇ ਦੋਸ਼ ਲਾਏ ਸਨ। ਇਸ ਮਾਮਲੇ ਵਿੱਚ ਖਿਡਾਰਨ ਨੇ ਪੁਲਸ ਕਮਿਸ਼ਨਰ ਨੂੰ ਬਿਆਨ ਦਿੱਤੇ ਸਨ ਤੇ ਜਿਸ ਮਗਰੋਂ ਪੁਲਸ ਕਮਿਸ਼ਨਰ ਨੇ ਇੱਕ ਐਸ ਆਈ ਟੀ ਬਣਾਈ ਤੇ ਜਾਂਚ ਲਈ ਏ ਡੀ ਸੀ ਪੀ-4 ਸਤਬੀਰ ਸਿੰਘ ਅਟਵਾਲ ਨੂੰ ਮੁੱਖੀ ਨਿਯੁਕਤ ਕੀਤਾ
There are no comments at the moment, do you want to add one?
Write a comment