PUNJABMAILUSA.COM

ਸਰਕਾਰ ਸਾਰੇ ਵਰਗਾਂ ਤੇ ਧਰਮਾਂ ਲੲੀ ਕੰਮ ਕਰਨ ਲੲੀ ਪ੍ਰਤੀਬੱਧ: ਮੋਦੀ

ਸਰਕਾਰ ਸਾਰੇ ਵਰਗਾਂ ਤੇ ਧਰਮਾਂ ਲੲੀ ਕੰਮ ਕਰਨ ਲੲੀ ਪ੍ਰਤੀਬੱਧ: ਮੋਦੀ

ਸਰਕਾਰ  ਸਾਰੇ ਵਰਗਾਂ ਤੇ ਧਰਮਾਂ ਲੲੀ ਕੰਮ ਕਰਨ ਲੲੀ ਪ੍ਰਤੀਬੱਧ: ਮੋਦੀ
November 27
21:03 2015

modi9-300x286
ਨਵੀਂ ਦਿੱਲੀ, 27 ਨਵੰਬਰ (ਪੰਜਾਬ ਮੇਲ)- ਦੇਸ਼ ਵਿੱਚ ਅਸਹਿਣਸ਼ੀਲਤਾ ਬਾਰੇ ਛਿਡ਼ੀ ਬਹਿਸ ਦਰਮਿਅਾਨ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ੳੁਨ੍ਹਾਂ ਦੀ ਸਰਕਾਰ ਲੲੀ ‘ਭਾਰਤ ਪਹਿਲਾ’ ੲਿਕੋ ੲਿਕ ਧਰਮ ਹੈ ਤੇ ਸੰਵਿਧਾਨ ੲਿਕੋ ੲਿਕ ‘ਪਵਿੱਤਰ ਪੁਸਤਕ’ ਅਤੇ ੳੁਨ੍ਹਾਂ ਦੀ ਸਰਕਾਰ ਸਾਰੇ ਵਰਗਾਂ ਤੇ ਸਾਰੇ ਧਰਮਾਂ ਲੲੀ ਕੰਮ ਕਰਨ ਲੲੀ ਪ੍ਰਤੀਬੱਧ ਹੈ। ਪ੍ਰਧਾਨ ਮੰਤਰੀ ਨੇ ਨਰਮ ਰੁਖ ਅਪਣਾਉਂਦਿਅਾਂ ਵਿਰੋਧੀ ਧਿਰ ਦੀ ਪ੍ਰਸ਼ੰਸਾ ਕੀਤੀ। ੳੁਨ੍ਹਾਂ ਸੰਵਿਧਾਨ ਦੀ ਕਿਸੇ ਤਰ੍ਹਾਂ ਦੀ ਸਮੀਖਿਅਾ ਦੇ ਖਦਸ਼ਿਅਾਂ ਨੂੰ ਰੱਦ ਕਰਦਿਅਾਂ ੲਿਨ੍ਹਾਂ ਦੋਸ਼ਾਂ ਨੂੰ ਭਰਮ ਪੈਦਾ ਕਰਨ ਵਾਲੇ ਕਰਾਰ ਦਿੰਦਿਅਾਂ ਕਿਹਾ ਕਿ ਅਜਿਹਾ ਕਰਨਾ ਖ਼ੁਦਕੁਸ਼ੀ ਕਰਨ ਵਰਗਾ ਹੋਵੇਗਾ। ਅਸਹਿਣਸ਼ੀਲਤਾ ਬਾਰੇ ਬਹਿਸ ਦੌਰਾਨ ਹੀ ੳੁਨ੍ਹਾਂ ਕਿਹਾ ਕਿ ਸਰਕਾਰ ਦਾ ੲਿਕ ਹੀ ਧਰਮ ਹੈ ‘ੲਿੰਡੀਅਾ ਫਸਟ, ਸਰਕਾਰ ਦਾ ੲਿਕ ਹੀ ਧਰਮ ਗ੍ਰੰਥ ਹੈ ਭਾਰਤ ਦਾ ਸੰਵਿਧਾਨ।’ ੳੁਨ੍ਹਾਂ ਨਾਲ ਹੀ ਵਿਰੋਧੀ ਧਿਰ ਨੂੰ ਭਰੋਸੇ ਵਿੱਚ ਲੈਣ ਦੀ ਕੋਸ਼ਿਸ਼ ਕਰਦਿਅਾਂ ਕਿਹਾ ਕਿ ਸੱਤਾਧਾਰੀ ਧਿਰ ਬਹੁਮੱਤ ਰਾਹੀਂ ਜਬਰਦਸਤੀ ਫ਼ੈਸਲੇ ਥੋਪਣ ਵਿੱਚ ਨਹੀਂ ਸਗੋਂ ਸਰਬਸੰਮਤੀ ਰਾਹੀਂ ਕੰਮ ਕਰਨ ਵਿੱਚ ਯਕੀਨ ਰੱਖਦੀ ਹੈ। ਸੰਵਿਧਾਨ ਦਿਵਸ ’ਤੇ ਸੰਵਿਧਾਨ ਪ੍ਰਤੀ ਪ੍ਰਤੀਬੱਧਤਾ ਪ੍ਰਗਟਾਉਣ ਅਤੇ ਡਾ. ਬੀਅਾਰ ਅੰਬੇਡਕਰ ਦੇ 125ਵੇਂ ਜਨਮ ਦਿਹਾਡ਼ੇ ਮੌਕੇ ਲੋਕ ਸਭਾ ਵਿੱਚ ਦੋ ਦਿਨਾਂ ਚਰਚਾ ਦਾ ਜੁਅਾਬ ਦਿੰਦਿਅਾਂ ਸ੍ਰੀ ਮੋਦੀ ਨੇ ਕਾਂਗਰਸ ਦੇ ੲਿਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਕਿ ਅੈਨਡੀੲੇ ਸਰਕਾਰ ਪੰਡਤ ਜਵਾਹਰਲਾਲ ਨਹਿਰੂ ਵਰਗੇ ਨੇਤਾਵਾਂ ਦੀ ਭੂਮਿਕਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ੳੁਨ੍ਹਾਂ ਅਾਪਣੇ ਸੰਬੋਧਨ ਵਿੱਚ ਪੰਡਤ ਨਹਿਰੂ ਦੀ ਪ੍ਰਸ਼ੰਸਾ ਕੀਤੀ। ਸਦਨ ਨੇ ਬਾਅਦ ਵਿੱਚ ਸਰਬਸੰਮਤੀ ਨਾਲ ੲਿਕ ਮਤਾ ਮਨਜੂਰ ਕੀਤਾ ਜਿਸ ਵਿੱਚ ਡਾ.ਅੰਬੇਡਕਰ ਅਤੇ ਸੰਵਿਧਾਨ ਨਿਰਮਾਣ ਵਿੱਚ ਹੋਰ ਨੇਤਾਵਾਂ ਦੇ ਯੋਗਦਾਨ ਪ੍ਰਤੀ ਸਤਿਕਾਰ ਪ੍ਰਗਟਾੲਿਅਾ ਗਿਅਾ। ਸਦਨ ਵਿੱਚ ਦੋ ਦਿਨਾਂ ਚਰਚਾ ਦੌਰਾਨ ਅਸਹਿਣਸ਼ੀਲਤਾ ਦੇ ਮੁੱਦੇ ’ਤੇ ੳੁਨ੍ਹਾਂ ਦੀ ਸਰਕਾਰ ’ਤੇ ਵਿਰੋਧੀ ਧਿਰ ਵੱਲੋਂ ਲਗਾਤਾਰ ਕੀਤੇ ਗੲੇ ਹਮਲਿਅਾਂ ਦਾ ਜਵਾਬ ਦਿੰਦਿਅਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਨੇਕਤਾ ਵਿੱਚ ਹੀ ਭਾਰਤ ਦੀ ਤਾਕਤ ਹੈ ਅਤੇ ੲਿਸ ਨੂੰ ਮਜਬੂਤ ਕਰਨ ਦੀ ਲੋਡ਼ ਹੈ। ੳੁਨ੍ਹਾਂ ‘ਅਹਿੰਸਾ ਪਰਮੋਧਰਮ, ਸਰਵਧਰਮ ਸੰਭਾਵ ਅਤੇ ਵਾਸੂਦੇਵ ਕੁਟੁੰਬਕਮ’ ਵਰਗੇ ਭਾੲੀਚਾਰਕ ਦਰਸਾਉਂਦੇ ਸ਼ਬਦਾਂ ਦੀ ਵਰਤੋਂ ਕੀਤੀ। ਸਦਨ ਵਿੱਚ ਹੋੲੀ ਚਰਚਾ ਵਿੱਚ ਵਿਰੋਧੀ ਧਿਰ ਦੇ ਮੈਂਬਰਾਂ ਨੇ ੲਿਨ੍ਹਾਂ ਮੁੱਦਿਅਾਂ ’ਤੇ ਪ੍ਰਧਾਨ ਮੰਤਰੀ ਦੀ ਚੁੱਪ ’ਤੇ ਸੁਅਾਲ ੳੁਠਾੲੇ ਸਨ ਪਰ 70 ਮਿੰਟ ਦੇ ਸੰਬੋਧਨ ਵਿੱਚ ਸ੍ਰੀ ਮੋਦੀ ਨੇ ਖਾਸ ਤੌਰ ’ਤੇ ਕਥਿਤ ਅਸਹਿਣਸ਼ੀਲਤਾ ਕਾਰਨ ਪੈਦਾ ਹੋੲੀਅਾਂ ਘਟਨਾਵਾਂ ਦਾ ਕੋੲੀ ਜ਼ਿਕਰ ਨਹੀਂ ਕੀਤਾ। ਵਿਰੋਧੀ ਧਿਰ ਨਾਲ ਮੇੇਲ ਮਿਲਾਪ ਕਰਨ ਦੀਅਾਂ ੳੁਨ੍ਹਾਂ ਦੀਅਾਂ ਕੋਸ਼ਿਸ਼ਾਂ ਦੀ ਝਲਕ ਅੱਜ ੲਿਸ ਗੱਲ ਤੋਂ ਵੀ ਦੇਖੀ ਗੲੀ ਕਿ ੳੁਨ੍ਹਾਂ ਨੇ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਅਾ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਚਾਹ ’ਤੇ ਸੱਦਿਅਾ। ਸੰਵਿਧਾਨ ਦੀ ਪ੍ਰਸਤਾਵਨਾ ਵਿੱਚ 42ਵੀਂ ਸੋਧ ਨਾਲ ਜੋਡ਼ੇ ਗੲੇ ਸੈਕੂਲਰ ਸ਼ਬਦ ’ਤੇ ਸੁਅਾਲ ੳੁਠਾੲੇ ਜਾਣ ਕਾਰਨ ਪ੍ਰਧਾਨ ਮੰਤਰੀ ਦਾ ੲਿਹ ਬਿਅਾਨ ਅਹਿਮ ਹੈ। ਕੱਲ੍ਹ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਸੈਕੂਲਰ ਸ਼ਬਦ ਦੀ ਸਭ ਤੋਂ ਵੱਧ ਸਿਅਾਸੀ ਦੁਰਵਰਤੋਂ ਹੋੲੀ ਹੈ। ਸੰਵਿਧਾਨ ਬਦਲਣ ਦੀ ਗੱਲ ਨੂੰ ਭਰਮ ਪੈਦਾ ਕਰਨ ਵਾਲੀ ਕਰਾਰ ਦਿੰਦਿਅਾਂ ਸ੍ਰੀ ਮੋਦੀ ਨੇ ਕਿਹਾ,‘ ਮੈਨੂੰ ਲਗਦਾ ਹੈ ਕਿ ਸਾਡਾ ਧਿਅਾਨ ੲਿਸ ਗੱਲ ’ਤੇ ਹੋਣਾ ਚਾਹੀਦਾ ਹੈ ਕਿ ਦਲਿਤਾਂ ਤੇ ਸੋਸ਼ਣ ਦੇ ਸ਼ਿਕਾਰ ਲੋਕਾਂ ਦੀ ਕਿਸਮਤ ਕਿਵੇਂ ਬਦਲੀ ਜਾਵੇ। ਲੋਕਾਂ ਨੂੰ ਨਾਲ ਲੈ ਕੇ ਰਾਸ਼ਟਰ ਨੂੰ ਮਜਬੂਤ ਬਣਾੳੁਣਾ ਹੈ।
ਦੂਜੇ ਪਾਸੇ ਰਾਜ ਸਭਾ ਵਿੱਚ ਬਹਿਸ ਦਾ ਲਾਹਾ ਲੈਂਦਿਅਾਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਾਂਗਰਸ ਵੱਲੋਂ 1975 ਵਿੱਚ ਲਾਗੂ ਕੀਤੀ ਅੈਮਰਜੰਸੀ ਨੂੰ 1930 ਵਿੱਚ ਜਰਮਨੀ ਵਿੱਚ ਤਾਨਾਸ਼ਾਹ ਹਿਟਲਰ ਵੱਲੋਂ ਕੀਤੀਅਾਂ ਕਾਰਵਾੲੀਅਾਂ ਦੇ ਬਰਾਬਰ ਕਰਾਰ ਦਿੱਤਾ। ੳੁਨ੍ਹਾਂ ਕਿਹਾ ਕਿ ਦੇਸ਼ ਦੇ ੲਿਤਿਹਾਸ ਵਿੱਚ ਅੈਮਰਜੰਸੀ ਸਭ ਤੋਂ ਘਾਤਕ ਸੀ। ੳੁਦੋਂ ਅਾਮ ਨਾਗਰਿਕਾਂ ਦੇ ਮੁੱਢਲੇ ਅਧਿਕਾਰਾਂ ’ਤੇ ਛਾਪਾ ਮਾਰਿਅਾ ਗਿਅਾ ਸੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article