ਸਮੋਸਾ ਸਵੀਟ ਫੈਕਟਰੀ ਦੇ ਸੰਧੂ ਭਰਾਵਾਂ ਨੂੰ ਸਦਮਾ, ਪਾਪਾ ਪ੍ਰਕਾਸ਼ ਸਿੰਘ ਸੰਧੂ ਸਦੀਵੀ ਵਿਛੋੜਾ ਦੇ ਗਏ

ਸਸਕਾਰ ਤੇ ਅੰਤਮ ਅਰਦਾਸ 3 ਸਤੰਬਰ ਨੂੰ
ਬਰੈਂਪਟਨ, 1 ਸਤੰਬਰ (ਪੰਜਾਬ ਮੇਲ)- ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪੈਂਦੇ ਸ਼ਹੀਦ ਭਗਤ ਸਿੰਘ ਦੇ ਨਾਨਕਾ ਪਿੰਡ ਮੋਰਾਂਵਾਲੀ ਨਾਲ ਸਬੰਧਿਤ, ਸਮੋਸਾ ਸਵੀਟ ਫੈਕਟਰੀ, ਇਲੀਟ ਬੈਂਕੁਟ ਹਾਲ ਅਤੇ ਆਪਨਾ ਟੇਸਟ ਦੇ ਮਾਲਕ ਹਰਪਾਲ ਸਿੰਘ ਸੰਧੂ, ਹਰਮਿੰਦਰ ਸਿੰਘ ਸੰਧੂ ਤੇ ਉਨ੍ਹਾਂ ਦੇ ਭਰਾ ਵਾਈਸ ਪ੍ਰਿੰਸੀਪਲ ਸੁਰਿੰਦਰ ਸਿੰਘ ਸੰਧੂ ਤੇ ਇੰਗਲੈਂਡ ਰਹਿੰਦੇ ਵੱਡੇ ਭਰਾ ਮਨਜੀਤ ਸਿੰਘ ਸੰਧੂ ਤੇ ਸਮੂੰਹ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਪਾਪਾ ਪ੍ਰਕਾਸ਼ ਸਿੰਘ ਸੰਧੂ ਨੇ 31 ਅਗਸਤ ਨੂੰ ਸ਼ਾਮੀਂ 7 ਵਜੇ ਆਪਣੇ ਪੂਰੇ ਪਰਿਵਾਰ ਦੀ ਹਾਜ਼ਰੀ ਵਿਚ ਆਪਣਾ ਅੰਤਮ ਸਵਾਸ ਲਿਆ। ਉਹ ਕੁਝ ਦਿਨਾਂ ਤੋਂ ਮਾਮੂਲੀ ਬਿਮਾਰ ਚਲੇ ਆ ਰਹੇ ਹਨ। 98 ਸਾਲਾ ਪਾਪਾ ਪ੍ਰਕਾਸ਼ ਸਿੰਘ ਸੰਧੂ 20 ਮਾਰਚ 1918 ਨੂੰ ਮੋਰਾਂਵਾਲੀ ਲਾਗਲੇ ਪਿੰਡ ਫਤਹਿਬਾਦ ਖੁਰਦ ਦੇ ਸਵਰਗਵਾਸੀ ਪਿਤਾ ਭਗਵਾਨ ਸਿੰਘ ਅਤੇ ਸਵਰਗਵਾਸੀ ਮਾਤਾ ਜਵਾਲੀ ਕੌਰ ਦੇ ਘਰ ਹੋਇਆ ਸੀ। ਉਹ ਆਪਣੇ ਪੰਜ ਭਰਾਵਾਂ ਵਿਚੋਂ ਸਭ ਤੋਂ ਛੋਟੇ ਸਨ ਤੇ 1985 ਵਿਚ ਉਹ ਕੈਨੇਡਾ ਪੱਕੇ ਤੌਰ ਤੇ ਆ ਕੇ ਰਹਿਣ ਲੱਗ ਪਏ ਸਨ। ਉਹ ਆਪਣੇ ਪਿੱਛੇ ਧਰਮ ਪਤਨੀ ਹਰਬੰਸ ਕੌਰ ਸੰਧੂ ਤੇ ਹਰਿਆ ਭਰਿਆ ਪਰਿਵਾਰ ਛੱਡ ਗਏ ਹਨ।
ਪਾਪਾ ਪ੍ਰਕਾਸ਼ ਸਿੰਘ ਸੰਧੂ ਜੀ ਦੀ ਮ੍ਰਿਤਕ ਦੇਹ ਦੇ ਅੰਤਮ ਦਰਸ਼ਨ ਅਤੇ ਸਸਕਾਰ ਬਰੈਂਪਟਨ ਕ੍ਰੀਮੇਟੋਰੀਅਮ ਐਂਡ ਵਿਜੀਟੇਸ਼ਨ ਸੈਂਟਰ ਵਿਖੇ 3 ਸਤੰਬਰ 2016, ਸ਼ਨਿੱਚਰਵਾਰ ਨੂੰ ਸਵੇਰੇ 11 ਵਜੇ ਤੋਂ 1 ਵਜੇ ਤੱਕ ਕੀਤਾ ਜਾਵੇਗਾ। ਇਸ ਉਪਰੰਤ 2 ਵਜੇ ਤੋਂ 4 ਵਜੇ ਤੱਕ ਉਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰੂ ਘਰ ਵਿਖੇ ਹਾਲ ਨੰਬਰ 3 ਅਤੇ 4 ਵਿਚ ਉਨ੍ਹਾਂ ਨਮਿੱਤ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਅੰਤਮ ਅਰਦਾਸ ਹੋਵੇਗੀ। ਵਰਣਨਯੋਗ ਇਹ ਵੀ ਹੈ ਕਿ ਪਾਪਾ ਪ੍ਰਕਾਸ਼ ਸਿੰਘ ਸੰਧੂ ਦੇ ਸਪੁੱਤਰ ਹਰਪਾਲ ਸਿੰਘ ਸੰਧੂ ਹਮਦਰਦ ਮੀਡੀਆ ਗਰੁੱਪ ਦੇ ਸਲਾਹਕਾਰ ਬੋਰਡ ਦੇ ਚੇਅਰਮੈਨ ਅਤੇ ਪ੍ਰਬੰਧਕਾਂ ਵਿਚੋਂ ਇੱਕ ਹਨ। ਅਦਾਰਾ ‘ਹਮਦਰਦ’ ਤੇ ਭੁੱਲਰ ਪਰਿਵਾਰ ਵੱਲੋਂ ਸੰਧੂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਦੁੱਖ ਦਾ ਪ੍ਰਗਟਾਵਾ ਕਰਨ ਲਈ ਹਰਪਾਲ ਸਿੰਘ ਸੰਧੂ ਨਾਲ (416) 992-5515, ਹਰਮਿੰਦਰ ਸਿੰਘ ਸੰਧੂ ਨਾਲ (416) 899-1330, ਸੁਰਿੰਦਰ ਸਿੰਘ ਸੰਧੂ ਨਾਲ (416) 670-2667 ਤੇ ਫੋਨ ਕੀਤਾ ਜਾ ਸਕਦਾ ਹੈ।
There are no comments at the moment, do you want to add one?
Write a comment