PUNJABMAILUSA.COM

ਸਮੁੰਦਰੀ ਜਹਾਜ਼ ਲਾਪਤਾ, ਚਾਲਕ ਦਲ ’ਚ 22 ਭਾਰਤੀ

 Breaking News

ਸਮੁੰਦਰੀ ਜਹਾਜ਼ ਲਾਪਤਾ, ਚਾਲਕ ਦਲ ’ਚ 22 ਭਾਰਤੀ

ਸਮੁੰਦਰੀ ਜਹਾਜ਼ ਲਾਪਤਾ, ਚਾਲਕ ਦਲ ’ਚ 22 ਭਾਰਤੀ
February 04
19:30 2018

ਮੁੰਬਈ, 4 ਫਰਵਰੀ (ਪੰਜਾਬ ਮੇਲ)- ਭਾਰਤੀ ਸਮੁੰਦਰੀ ਜਹਾਜ਼ ਪੱਛਮੀ ਅਫ਼ਰੀਕਾ ਦੇ ਸਮੁੰਦਰੀ ਖੇਤਰ ਵਿੱਚ ਲਾਪਤਾ ਹੋ ਗਿਆ ਹੈ। ਇਸ ਜਹਾਜ਼ ਦੇ ਚਾਲਕ ਦਲ ਵਿੱਚ 22 ਭਾਰਤੀ ਸ਼ਾਮਲ ਹਨ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਵੱਲੋਂ ਇਸ ਜਹਾਜ਼ ਦੇ ਲਾਪਤਾ ਹੋਣ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਮੀਡੀਆ ਰਿਪੋਰਟਸ ਮੁਤਾਬਕ ਇਹ ਜਹਾਜ਼ ਪੱਛਮੀ ਅਫ਼ਰੀਕੀ ਦੇਸ਼ ਬੈਨਿਨ ਦੇ ਸਮੁੰਦਰੀ ਖੇਤਰ ਵਿੱਚ ਲਾਪਤਾ ਹੋਇਆ ਹੈ। ਰਵੀਸ਼ ਕੁਮਾਰ ਨੇ ਦੱਸਿਆ ਕਿ ਨਾਈਜੀਰੀਆਈ ਸਰਕਾਰ ਨਾਲ ਇਸ ਗੰਭੀਰ ਮੁੱਦੇ ’ਤੇ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ।
ਨਾਈਜੀਰੀਅਨ ਤੇ ਬੈਨਿਨ ਪ੍ਰਸ਼ਾਸਨ ਭਾਰਤੀ ਮਰਚੈਂਟ ਸ਼ਿਪ ਨੂੰ ਲੱਭਣ ਦੇ ਯਤਨ ਵਿੱਚ ਲੱਗਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਮੁੰਬਈ ਦੀ ਐਂਗਲੋ ਈਸਟਰਨ ਸ਼ਿਪਿੰਗ ਕੰਪਨੀ ਦਾ ਹੈ ਅਤੇ ਤੇਲ ਲੈ ਕੇ ਪੱਛਮੀ ਅਫਰੀਕਾ ਦੇ ਸਮੁੰਦਰੀ ਖੇਤਰ ਵਿੱਚੋਂ ਲੰਘ ਰਿਹਾ ਸੀ। ਇਸ ਵਿੱਚ 13,500 ਟਨ ਤੇਲ ਹੈ, ਜਿਸ ਦੀ ਕੀਮਤ 8.1 ਮਿਲੀਅਨ ਡਾਲਰ ਹੈ। ਜਾਣਕਾਰੀ ਮੁਤਾਬਕ ਸ਼ਿਪਿੰਗ ਕੰਪਨੀ ਨੇ ਮੁੰਬਈ ਵਿੱਚ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਜਹਾਜ਼ ਦੀ ਭਾਲ ਲਈ ਨਾਈਜੀਰੀਅਨ ਅਤੇ ਬੈਨਿਨ ਪ੍ਰਸ਼ਾਸਨ ਨਾਲ ਸੰਪਰਕ ਬਣਾ ਕੇ ਰੱਖਣ।
ਐੱਮ.ਟੀ. ਮਰੀਨ ਐਕਸਪ੍ਰੈਸ ਨਾਮ ਦੇ ਲਾਪਤਾ ਟੈਂਕਰ ਸ਼ਿਪ ਦੇ ਮਾਲਕਾਂ ਨੇ ਉਸ ਨੂੰ ਲੱਭਣ ਲਈ ਮੁੰਬਈ ਵਿੱਚ ਸ਼ਿਪਿੰਗ ਦੇ ਡਾਇਰੈਕਟਰੇਟ ਜਨਰਲ ਕੋਲੋਂ ਮਦਦ ਮੰਗੀ ਹੈ।
ਚੀਫ ਸਰਵੇਅਰ ਅਤੇ ਡਾਇਰੈਕਟਰ ਜਨਰਲ ਆਫ ਸ਼ਿਪਿੰਗ ਮੁੰਬਈ ਦਾ ਚਾਰਜ ਸੰਭਾਲ ਰਹੇ ਬੀ. ਆਰ. ਸ਼ੇਖਰ ਨੇ ਕਿਹਾ, ਜਹਾਜ਼ ਦੇ ਮਾਲਕਾਂ ਦਾ ਆਪਣੇ ਟੈਂਕਰ ਐੱਮ.ਟੀ. ਮਰੀਨ ਐਕਸਪ੍ਰੈਂਸ ਨਾਲੋਂ 1 ਫਰਵਰੀ ਨੂੰ ਉਸ ਸਮੇਂ ਸੰਪਰਕ ਟੁੱਟ ਗਿਆ, ਜਦੋਂ ਉਹ ਬੈਨਿਨ ਦੀ ਕੋਟੋਨੋਉ ਬੰਦਰਗਾਹ ਵਿੱਚ ਸੀ। ਅਸੀਂ ਨਾਈਜੀਰੀਅਨ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਹੈ ਅਤੇ ਉੱਥੋਂ ਦੇ ਕੋਸਟ ਗਾਰਡ ਲਾਪਤਾ ਜਹਾਜ਼ ਦੀ ਭਾਲ ਕਰ ਰਹੇ ਹਨ।
ਜਹਾਜ ਵੈਸਟ ਏਸ਼ੀਆ ਵਿੱਚ ਲਾਪਤਾ ਹੋਇਆ ਅਤੇ ਉਸਦੇ ਅਗਵਾ ਕੀਤੇ ਜਾਣ ਦਾ ਵੀ ਸ਼ੱਕ ਹੈ। ਇਸ ਵਿੱਚ ਨਾਈਜੀਰੀਆ ਦੇ ਅਧਿਕਾਰੀਆਂ ਨੇ ਸਾਰੀਆਂ ਸਮੁੰਦਰੀ ਨਾਵਾਂ ਨੂੰ ਚੌਕਸ ਕਰ ਦਿੱਤਾ ਹੈ। ਲਾਪਤਾ ਹੋਏ ਜਹਾਜ਼ ਦੇ ਚਾਲਕ ਦਲ ਵਿੱਚ 22 ਭਾਰਤੀ ਹਨ, ਜਿਨ੍ਹਾਂ ਨੂੰ ਐਂਗਲੋ – ਈਸਟਰਨ ਸ਼ਿਪ ਮੈਨੇਜਮੈਂਟ ਨਾਮ ਦੀ ਏਜੰਟ ਕੰਪਨੀ ਨੇ ਭੇਜਿਆ ਸੀ। ਜਦੋਂ ਮੁੰਬਈ ਦੇ ਹਨੇਰੀ ਸਥਿਤ ਏਜੰਟ ਕੰਪਨੀ ਦੇ ਦਫ਼ਤਰ ਵਿੱਚ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਕੋਈ ਵੀ ਸੂਚਨਾ ਲਈ ਬ੍ਰਿਟੇਨ ਸਥਿਤ ਕੰਪਨੀ ਦੇ ਮੀਡੀਆ ਮੈਨਜਰ ਨਾਲ ਸੰਪਰਕ ਕੀਤਾ ਜਾਵੇ।
ਕੰਪਨੀ ਨੇ ਸ਼ੁੱਕਰਵਾਰ ਨੂੰ ਜਹਾਜ਼ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਸੀ। ਕੰਪਨੀ ਨੇ ਟਵੀਟ ਕਰ ਕੇ ਦੱਸਿਆ ਸੀ ਕਿ ਉਨ੍ਹਾਂ ਦਾ ਐੱਮ.ਟੀ. ਮਰੀਨ ਐੱਕਸਪ੍ਰੈਸ ਨਾਲੋਂ ਸੰਪਰਕ ਟੁੱਟ ਚੁੱਕਿਆ ਹੈ। ਜਹਾਜ਼ ਨਾਲ ਆਖਰੀ ਵਾਰ 1 ਫਰਵਰੀ ਨੂੰ ਸੰਪਰਕ ਹੋਇਆ ਸੀ। ਡੀ.ਜੀ. ਸ਼ਿਪਿੰਗ ਦੇ ਮੁਤਾਬਕ ਚਾਲਕ ਦਲ ਵਿੱਚ ਸ਼ਾਮਲ ਭਾਰਤੀ ਦੇਸ਼ ਦੇ ਵੱਖ–ਵੱਖ ਹਿੱਸਿਆਂ ਦੇ ਹਨ। ਐਂਗਲੋ – ਈਸਟਰਨ ਨੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਦੱਸ ਦਿੱਤਾ ਹੈ ਕਿ ਮਰੀਨ ਐੱਕਸਪ੍ਰੇਸ ਨਾਲੋਂ ਸੰਪਰਕ ਟੁੱਟ ਗਿਆ ਹੈ। ਜਹਾਜ਼ ਵੈਸਟ ਏਸ਼ੀਆ ਵਿੱਚ ਲਾਪਤਾ ਹੋਇਆ ਅਤੇ ਉਸ ਦੇ ਅਗਵਾ ਕੀਤੇ ਜਾਣ ਦਾ ਵੀ ਸ਼ੱਕ ਹੈ।

About Author

Punjab Mail USA

Punjab Mail USA

Related Articles

ads

Latest Category Posts

    ਕੋਰੋਨਾਵਾਇਰਸ; ਅਮਰੀਕਾ ‘ਚ ਦੂਜੇ ਮਰੀਜ਼ ਦੀ ਵਾਇਰਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ

ਕੋਰੋਨਾਵਾਇਰਸ; ਅਮਰੀਕਾ ‘ਚ ਦੂਜੇ ਮਰੀਜ਼ ਦੀ ਵਾਇਰਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ

Read Full Article
    ਈਰਾਨ ਦੀ ਜਵਾਬੀ ਕਾਰਵਾਈ ਵਿਚ ਅਮਰੀਕਾ ਦੇ 34 ਸੈਨਿਕ ਹੋਏ ਗੰਭੀਰ ਜ਼ਖ਼ਮੀ

ਈਰਾਨ ਦੀ ਜਵਾਬੀ ਕਾਰਵਾਈ ਵਿਚ ਅਮਰੀਕਾ ਦੇ 34 ਸੈਨਿਕ ਹੋਏ ਗੰਭੀਰ ਜ਼ਖ਼ਮੀ

Read Full Article
    ਹਿਊਸਟਨ ‘ਚ ਜ਼ੋਰਦਾਰ ਧਮਾਕੇ ਨਾਲ ਕਈ ਮਕਾਨ ਹਾਦਸਾਗ੍ਰਸਤ

ਹਿਊਸਟਨ ‘ਚ ਜ਼ੋਰਦਾਰ ਧਮਾਕੇ ਨਾਲ ਕਈ ਮਕਾਨ ਹਾਦਸਾਗ੍ਰਸਤ

Read Full Article
    ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਵੱਲੋਂ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ

ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਵੱਲੋਂ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਜਾਵੇਗੀ ਸਖ਼ਤੀ!

ਟਰੰਪ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਜਾਵੇਗੀ ਸਖ਼ਤੀ!

Read Full Article
    ਤੁਲਸੀ ਗਬਾਰਡ ਵੱਲੋਂ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ

ਤੁਲਸੀ ਗਬਾਰਡ ਵੱਲੋਂ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ

Read Full Article
    ਟਰੰਪ 24-25 ਫਰਵਰੀ ਨੂੰ ਭਾਰਤ ਯਾਤਰਾ ‘ਤੇ

ਟਰੰਪ 24-25 ਫਰਵਰੀ ਨੂੰ ਭਾਰਤ ਯਾਤਰਾ ‘ਤੇ

Read Full Article
    ਸਿਆਟਲ ਪੁੱਜਾ ਚੀਨ ਦਾ ਕੋਰੋਨਾ ਵਾਇਰਸ!

ਸਿਆਟਲ ਪੁੱਜਾ ਚੀਨ ਦਾ ਕੋਰੋਨਾ ਵਾਇਰਸ!

Read Full Article
    ਚੀਨ ਨਾਲ ਵਪਾਰ ਸਮਝੌਤੇ ਦਾ ਦੂਜਾ ਪੜਾਅ ਜਲਦ : ਟਰੰਪ

ਚੀਨ ਨਾਲ ਵਪਾਰ ਸਮਝੌਤੇ ਦਾ ਦੂਜਾ ਪੜਾਅ ਜਲਦ : ਟਰੰਪ

Read Full Article
    ਅੰਮ੍ਰਿਤ ਸਿੰਘ ਨੇ ਹੈਰਿਸ ਕਾਊਂਟੀ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਡਿਪਟੀ ਕਾਂਸਟੇਬਲ ਅਹੁਦੇ ਦੀ ਸਹੁੰ ਚੁੱਕੀ

ਅੰਮ੍ਰਿਤ ਸਿੰਘ ਨੇ ਹੈਰਿਸ ਕਾਊਂਟੀ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਡਿਪਟੀ ਕਾਂਸਟੇਬਲ ਅਹੁਦੇ ਦੀ ਸਹੁੰ ਚੁੱਕੀ

Read Full Article
    ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ

ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ

Read Full Article
    ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ

ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ

Read Full Article
    ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਇਨਕਲਿਊਜ਼ਨ ਕਮਿਸ਼ਨ ਦੀ ਮੀਟਿੰਗ ‘ਚ ਕਈ ਮਤੇ ਪਾਸ

ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਇਨਕਲਿਊਜ਼ਨ ਕਮਿਸ਼ਨ ਦੀ ਮੀਟਿੰਗ ‘ਚ ਕਈ ਮਤੇ ਪਾਸ

Read Full Article
    ਸਾਊਥਰਨ ਕੈਲੀਫੋਰਨੀਆਂ ਦੀਆਂ ਸੰਗਤਾਂ ਨੇ ‘ਵਿਸਾਖੀ 2020’ ਮਨਾਉਣ ਸਬੰਧੀ ਕੀਤੀ ਪਹਿਲੀ ਮੀਟਿੰਗ

ਸਾਊਥਰਨ ਕੈਲੀਫੋਰਨੀਆਂ ਦੀਆਂ ਸੰਗਤਾਂ ਨੇ ‘ਵਿਸਾਖੀ 2020’ ਮਨਾਉਣ ਸਬੰਧੀ ਕੀਤੀ ਪਹਿਲੀ ਮੀਟਿੰਗ

Read Full Article
    ਸਦਨ ‘ਚ ਮਹਾਦੋਸ਼ ‘ਤੇ ਚਰਚਾ ਦੌਰਾਨ ਡੈਮੋਕ੍ਰੇਟਿਕ ਤੇ ਰੀਪਬਲਿਕਨ ਮੈਂਬਰ ‘ਚ ਝਗੜਾ

ਸਦਨ ‘ਚ ਮਹਾਦੋਸ਼ ‘ਤੇ ਚਰਚਾ ਦੌਰਾਨ ਡੈਮੋਕ੍ਰੇਟਿਕ ਤੇ ਰੀਪਬਲਿਕਨ ਮੈਂਬਰ ‘ਚ ਝਗੜਾ

Read Full Article