ਸਭ ਤੋਂ ਦੌਲਤਮੰਦ ਅਮਰੀਕੀਆਂ ਦੀ ਸੂਚੀਆਂ ‘ਚ ਜੈੱਫ ਬੈਜ਼ੋਸ ਪਹਿਲੇ ਸਥਾਨ ’ਤੇ

84
Share

ਵਾਸ਼ਿੰਗਟਨ, 9 ਸਤੰਬਰ (ਪੰਜਾਬ ਮੇਲ)- ਫੋਰਬਸ ਵੱਲੋਂ ਜਾਰੀ ਕੀਤੀ ਗਈ ਸਭ ਤੋਂ ਦੌਲਤਮੰਦ ਅਮਰੀਕੀਆਂ ਦੀ ਸੂਚੀਆਂ ਵਿੱਚ ਐਮਾਜ਼ੋਨ ਦੇ ਮੁੱਖ ਕਾਰਜਕਾਰੀ ਜੈੱਫ ਬੈਜ਼ੋਸ ਪਹਿਲੇ ਸਥਾਨ ’ਤੇ ਹਨ ਜਦਕਿ ਰਾਸ਼ਟਰਪਤੀ ਡੋਨਲਡ ਟਰੰਪ ਦਾ ਸਥਾਨ ਕਾਫੀ ਹੇਠਾਂ ਚਲਾ ਗਿਆ ਹੈ। ਜ਼ੂਮ ਵੀਡੀਓ ਕਮਿਊਨੀਕੇਸ਼ਨ ਦੇ ਸੀਈਓ ਐਰਿਕ ਯੁਆਨ ਉਨ੍ਹਾਂ 18 ਨਵੇਂ ਅਮੀਰਾਂ ’ਚ ਸ਼ਾਮਲ ਹਨ ਜਿਨ੍ਹਾਂ ਦੀ ਕੁੱਲ ਪੂੰਜੀ 11 ਅਰਬ ਡਾਲਰ ਹੈ। ਇਸ ਸੂਚੀ ਵਿੱਚ ਟਰੰਪ ਦੀ ਰੈਂਕਿੰਗ 275ਵੇਂ ਸਥਾਨ ਤੋਂ ਡਿੱਗ ਕੇ 352ਵੇਂ ਸਥਾਨ ’ਤੇ ਪਹੁੰਚ ਗਈ ਹੈ ਕਿਉਂਕਿ ਉਨ੍ਹਾਂ ਦੀ ਕੁੱਲ ਦੌਲਤ 3.1 ਅਰਬ ਡਾਲਰ ਤੋਂ ਘੱਟ ਕੇ 2.5 ਅਰਬ ਡਾਲਰ ਰਹਿ ਗਈ ਹੈ।


Share