ਸਤ੍ਹਾ ਰਾਹੀਂ ਨਹੀਂ ਫੈਲਦਾ ਕੋਰੋਨਾ : ਯੂਨੀਵਰਸਿਟੀ ਆਫ ਕੈਲੀਫੋਰਨੀਆ

97
Share

ਕੈਲੀਫੋਰਨੀਆ, 5 ਅਕਤੂਬਰ (ਪੰਜਾਬ ਮੇਲ)- ਕੋਰੋਨਾ ਵਾਇਰਸ ਨਾਲ ਜੂਝ ਰਹੀ ਦੁਨੀਆ ਲਈ ਚੰਗੀ ਖ਼ਬਰ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿਚ ਹੋਈ ਇਕ ਸੋਧ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਸਤ੍ਹਾ ਵਰਗੇ ਦਰਵਾਜ਼ੇ ਰਾਹੀਂ ਨਹੀਂ ਫੈਲਦੀ ਹੈ। ਇਸ ਸੋਧ ਵਿਚ ਸ਼ਾਮਲ ਪ੍ਰੋਫੈਸਰ ਮੋਨਿਕਾ ਗਾਂਧੀ ਨੇ ਕਿਹਾ ਕਿ ਸਤ੍ਹਾ ਰਾਹੀਂ ਕੋਰੋਨਾ ਵਾਇਰਸ ਦੇ ਫੈਲਣ ਦਾ ਮੁੱਦਾ ਅਸਲ ਵਿਚ ਖ਼ਤਮ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਤ੍ਹਾ ‘ਤੇ ਪਈ ਕਿਸੇ ਵੀ ਵਾਇਰਸ ਵਿਚ ਇੰਨਾ ਦਮ ਨਹੀਂ ਹੁੰਦਾ ਹੈ ਕਿ ਉਹ ਇਨਸਾਨ ਨੂੰ ਬੀਮਾਰ ਕਰ ਸਕੇ।

ਇਸ ਸੋਧ ਤੋਂ ਪਤਾ ਚੱਲਿਆ ਹੈ ਕਿ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਲਈ ਹੱਥ ਧੋਣ ਅਤੇ ਆਪਣੇ ਚਿਹਰੇ ਨੂੰ ਨਾ ਛੂਹਣ ਵਰਗੇ ਕਦਮਾਂ ਤੋਂ ਜ਼ਿਆਦਾ ਕਾਰਗਰ ਸਮਾਜਕ ਦੂਰੀ ਅਤੇ ਮਾਸਕ ਪਾਉਣਾ ਹੈ। ਮੋਨਿਕਾ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਪੂਰੀ ਦੁਨੀਆ ਵਿਚ ਸਤ੍ਹਾ ‘ਤੇ ਲਗਾਤਾਰ ਬੈਕਟੀਰੀਆ ਰੋਕੂ ਸਪਰੇਅ ਦਾ ਛਿੜਕਾਅ ਜ਼ਰੂਰੀ ਹੋ ਸਕਦਾ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਦੌਰਾਨ ਪੂਰੇ ਵਿਸ਼ਵ ਵਿਚ ਇਸ ਤਰ੍ਹਾਂ ਦੀ ਸਪਰੇਅ ਦਾ ਛਿੜਕਾਅ ਸਤ੍ਹਾ ‘ਤੇ ਕੀਤਾ ਜਾ ਰਿਹਾ ਹੈ।

ਵਾਇਰਸ ਦੇ ਪ੍ਰਸਾਰ ਦਾ ਮੁੱਖ ਕਾਰਨ ਅੱਖਾਂ ਨੂੰ ਹੱਥ ਲਾਉਣਾ ਨਹੀਂ ਹੈ ਜਦਕਿ ਕੋਰੋਨਾ ਵਾਲੇ ਵਿਅਕਤੀ ਕੋਲ ਹੋਣ ਨਾਲ ਫੈਲਦਾ ਹੈ ਜੋ ਕਿ ਕੋਰੋਨਾ ਵਾਇਰਸ ਤੋਂ ਪੀੜਤ ਹੈ । ਜੇਕਰ ਉਸ ਦਾ ਨੱਕ ਵਗਦਾ ਹੋਵੇ ਜਾਂ ਉਲਟੀ ਆ ਰਹੀ ਹੋਵੇ ਤਾਂ ਉਸ ਤੋਂ ਦੂਰੀ ਬਣਾ ਕੇ ਰੱਖਣੀ ਜ਼ਰੂਰੀ ਹੈ। ਇਕ ਹੋਰ ਰਸਾਲੇ ਵਿਚ ਛਪੀ ਸੋਧ ਮੁਤਾਬਕ ਸਤ੍ਹਾ ‘ਤੇ ਪਏ ਕੋਰੋਨਾ ਦੇ ਕਣ ਬਹੁਤ ਕਮਜ਼ੋਰ ਹੁੰਦੇ ਹਨ। ਇਸ ਲਈ ਸਭ ਤੋਂ ਵੱਧ ਜ਼ਰੂਰੀ ਮਾਸਕ ਪਾਉਣਾ ਤੇ ਸਮਾਜਕ ਦੂਰੀ ਬਣਾ ਕੇ ਰੱਖਣਾ ਹੈ।


Share