ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪਾਕਿਸਤਾਨੀ ਟੀਮ ਚੰਡੀਗਡ਼੍ਹ ਪੁੱਜੀ

pak
ਚੰਡੀਗਡ਼੍ਹ, 20 ਮਾਰਚ (ਪੰਜਾਬ ਮੇਲ)- ਪਾਕਿਸਤਾਨ ਦੀ ਕ੍ਰਿਕਟ ਟੀਮ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਚੰਡੀਗਡ਼੍ਹ ਪੁੱਜ ਗਈ। ਟੀਮ 23 ਮਾਰਚ ਨੂੰ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਨਿੳੂਜ਼ੀਲੈਂਡ ਖ਼ਿਲਾਫ਼ ਟੀ-20 ਵਿਸ਼ਵ ਕੱਪ ਦਾ ਮੈਚ ਖੇਡੇਗੀ। ਸ਼ਾਹਿਦ ਅਫ਼ਰੀਦੀ ਦੀ ਅਗਵਾਈ ’ਚ ਪਾਕਿਸਤਾਨੀ ਟੀਮ ਅੱਜ ਬਾਅਦ ਦੁੁਪਹਿਰ ਕੋਲਕਾਤਾ ਤੋਂ ਇਥੇ ਪੁੱਜੀ। ਚੰਡੀਗਡ਼੍ਹ ਪੁਲੀਸ ਤੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਮੁਤਾਬਕ ਟੀਮ ਜਿਸ ਪੰਜ ਸਿਤਾਰਾ ਹੋਟਲ ਵਿੱਚ ਰੁਕੀ ਹੈ, ਉਸ ਦੇ ਅੰਦਰ ਤੇ ਬਾਹਰ ਵੱਡੀ ਗਿਣਤੀ ’ਚ ਸੁਰੱਖਿਆ ਦਸਤੇ ਤਾਇਨਾਤ ਰਹਿਣਗੇ। ਉਧਰ ਮੁਹਾਲੀ ਦੇ ਐਸਪੀ ਗਗਨ ਅਜੀਤ ਸਿੰਘ ਨੇ ਕਿਹਾ ਕਿ ਪੀਸੀਏ ਸਟੇਡੀਅਮ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਲਈ ਵਾਧੂ ਫੋਰਸ ਤਾਇਨਾਤ ਕੀਤੀ ਗਈ ਹੈ। ਨਿੳੂਜ਼ੀਲੈਂਡ ਦੀ ਟੀਮ ਬੀਤੇ ਦਿਨ ਹੀ ਇਥੇ ਪੁੱਜ ਗਈ ਸੀ।

Leave a Reply