PUNJABMAILUSA.COM

ਸਕੇ ਭਰਾ ਨੇ ਨਸ਼ੇ ਵਾਲਾ ਟੀਕਾ ਲਾ ਕੇ ਭਰਾ ਦਾ ਕੀਤਾ ਕਤਲ

ਸਕੇ ਭਰਾ ਨੇ ਨਸ਼ੇ ਵਾਲਾ ਟੀਕਾ ਲਾ ਕੇ ਭਰਾ ਦਾ ਕੀਤਾ ਕਤਲ

ਸਕੇ ਭਰਾ ਨੇ ਨਸ਼ੇ ਵਾਲਾ ਟੀਕਾ ਲਾ ਕੇ ਭਰਾ ਦਾ ਕੀਤਾ ਕਤਲ
April 17
16:30 2018

ਪਾਇਲ, 17 ਅਪ੍ਰੈਲ (ਪੰਜਾਬ ਮੇਲ)-ਪਾਇਲ ਨੇੜਲੇ ਪਿੰਡ ਬਿਸ਼ਨਪੁਰਾ ਵਾਸੀ ਰਮਨਦੀਪ ਸਿੰਘ ਉਰਫ਼ ਰਮਨਾ (33) ਨੂੰ ਉਸ ਦੇ ਸਕੇ ਭਰਾ ਤੇ ਭਰਾ ਦੇ ਸਾਂਢੂ ਅਤੇ ਦੋਸਤ ਵਲੋਂ ਨਸ਼ੇ ਵਾਲਾ ਟੀਕਾ ਲਗਾ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਬਿਸ਼ਨਪੁਰਾ ਦੇ ਖੇਤਾਂ ‘ਚ ਦੋ ਸਕੇ ਭਰਾ ਰਮਨਦੀਪ ਸਿੰਘ ਰਮਨਾ ਤੇ ਹਰਪ੍ਰੀਤ ਸਿੰਘ ਹੈਪੀ ਵੱਖਰੇ-ਵੱਖਰੇ ਤੌਰ ‘ਤੇ ਰਹਿੰਦੇ ਸਨ। ਦੋਵਾਂ ਵਿਚਕਾਰ ਘਰੇਲੂ ਵੰਡ ਨੂੰ ਲੈ ਕੇ ਮਾਮੂਲੀ ਤਕਰਾਰ ਰਹਿੰਦਾ ਸੀ। ਰਮਨਦੀਪ ਸਿੰਘ (33) ਦਾ ਅਜੇ ਵਿਆਹ ਨਹੀਂ ਹੋਇਆ ਸੀ। ਕਰੀਬ ਚਾਰ ਦਿਨ ਪਹਿਲਾਂ ਰਮਨਦੀਪ ਸਿੰਘ ਮ੍ਰਿਤਕ ਹਾਲਤ ‘ਚ ਘਰ ਅੰਦਰ ਮਿੱਟੀ ਦੀ ਢੇਰੀ ‘ਤੇ ਮਿਲਿਆ ਸੀ। ਮਾਮਲਾ ਉਸ ਵੇਲੇ ਸ਼ੱਕੀ ਬਣ ਗਿਆ ਸੀ, ਜਦ ਮ੍ਰਿਤਕ ਰਮਨਦੀਪ ਦੇ ਸਰੀਰ ‘ਤੇ ਟੀਕਿਆਂ ਦੇ ਨਿਸ਼ਾਨ ਸਨ। ਰਮਨਦੀਪ ਦੇ ਘਰ ‘ਚੋਂ ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ., ਮੋਬਾਇਲ ਫੋਨ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ ਅਤੇ ਪਰਸ ਗਾਇਬ ਸਨ। ਮ੍ਰਿਤਕ ਰਮਨਦੀਪ ਸਿੰਘ ਦੇ ਇਕ ਰਿਸ਼ਤੇਦਾਰ ਜਗਤਾਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਅਲਾਦਾਦ ਪੁਰ ਥਾਣਾ ਅਮਲੋਹ ਨੇ ਇਹ ਮਾਮਲਾ ਦੋਰਾਹਾ ਪੁਲਿਸ ਦੇ ਧਿਆਨ ‘ਚ ਲਿਆਦਾਂ।
ਪਾਇਲ ਦੇ ਡੀ. ਐੱਸ. ਪੀ. ਰਛਪਾਲ ਸਿੰਘ ਢੀਂਡਸਾ ਅਤੇ ਥਾਣਾ ਦੋਰਾਹਾ ਦੇ ਮੁਖੀ ਇੰਸਪੈਕਟਰ ਮਨਜੀਤ ਸਿੰਘ ਤੇ ਸਹਾਇਕ ਥਾਣੇਦਾਰ ਤੇਜਾ ਸਿੰਘ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਮ੍ਰਿਤਕ ਰਮਨਦੀਪ ਸਿੰਘ ਰਮਨਾ ਪਾਸ ਆਪਣੇ ਹਿੱਸੇ ਦੀ 4 ਏਕੜ ਜ਼ਮੀਨ, ਇਕ ਟਰੱਕ, ਦੋ ਕਾਰਾਂ, ਦੋ ਦੁਕਾਨਾਂ ਅਤੇ ਕੁੱਝ ਕੁਆਟਰ ਸਨ, ਜੋ ਉਸਦੀ ਮੌਤ ਦਾ ਕਾਰਨ ਬਣੇ। ਉਸਦਾ ਭਰਾ ਹਰਪ੍ਰੀਤ ਸਿੰਘ ਹੈਪੀ ਸਾਰੀ ਜਾਇਦਾਦ ਦਾ ਮਾਲਕ ਖੁਦ ਬਣਨਾ ਚਾਹੁੰਦਾ ਸੀ। ਜਿਸ ਕਾਰਨ ਉਸ ਨੇ ਆਪਣੇ ਸਾਂਢੂ ਸਿਮਰਨਜੀਤ ਸਿੰਘ ਅਤੇ ਜੱਸੀ ਭੀਖੀ ਜਿਸ ‘ਤੇ ਪਹਿਲਾਂ ਹੀ ਨਸ਼ੇ ਦੀ ਤਸਕਰੀ ਦੇ ਕੇਸ ਦਰਜ ਹਨ, ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਨੇ ਰਮਨਦੀਪ ਨੂੰ ਜਬਰੀ ਨਸ਼ੇ ਵਾਲਾ ਟੀਕਾ ਲਗਾ ਕੇ ਕਤਲ ਕਰ ਦਿੱਤਾ। ਪੁਲਿਸ ਨੇ ਇਸ ਕੇਸ ‘ਚ ਧਾਰਾ 302 ਅਧੀਨ ਪਰਚਾ ਦਰਜ ਕਰਕੇ ਭਰਾ ਹਰਪ੍ਰੀਤ ਸਿੰਘ ਹੈਪੀ ਅਤੇ ਸਾਂਢੂ ਸਿਮਰਨਜੀਤ ਸਿੰਘ ਵਾਸੀ ਕੱਦੋਂ ਨੂੰ ਗ੍ਰਿਫਤਾਰ ਕਰ ਲਿਆ, ਜਦੋਂਕਿ ਉਨ੍ਹਾਂ ਦਾ ਤੀਸਰਾ ਸਾਥੀ ਹਾਲੇ ਫਰਾਰ ਹੈ।
ਸਕੇ ਭਰਾ ਵੱਲੋਂ ‘ਚਿੱਟੇ’ ਦਾ ਟੀਕਾ ਲਗਾ ਕੇ ਕਤਲ ਕੀਤੇ ਨੌਜਵਾਨ ਰਮਨਦੀਪ ਸਿੰਘ ਦੇ ਪਰਿਵਾਰ ਦੀ ਇਹ ਬਦਕਿਸਮਤੀ ਕਹੀ ਜਾ ਸਕਦੀ ਹੈ ਕਿ ਰਮਨਦੀਪ ਦੇ ਪਿਤਾ ਬਲਜੀਤ ਸਿੰਘ ਦਾ ਕਰੀਬ 25 ਸਾਲ ਪਹਿਲਾ ਅੱਤਵਾਦ ਦੇ ਦੌਰ ‘ਚ ਕਤਲ ਹੋ ਗਿਆ ਸੀ। ਉਸ ਵੇਲੇ ਵੀ ਇਹ ਪਰਿਵਾਰ ਖੇਤਾਂ ਵਿੱਚ ਰਹਿੰਦਾ ਸੀ ਅਤੇ ਦੋਵੇਂ ਭਰਾ ਉਸ ਵੇਲੇ ਬਹੁਤ ਛੋਟੇ ਸਨ।
ਕਤਲ ਕੀਤੇ ਨੌਜਵਾਨ ਰਮਨਦੀਪ ਸਿੰਘ ਦੀ ਮਾਤਾ ਗੁਰਪ੍ਰੀਤ ਕੌਰ ਆਪਣੇ ਪਤੀ ਦੀ ਮੌਤ ਤੋਂ ਬਾਅਦ ਕੁਝ ਸਾਲ ਆਪਣੇ ਘਰ ਰਹਿੰਦੀ ਰਹੀ ਹੈ ਪਰ ਕਰੀਬ 10 ਸਾਲ ਤੋਂ ਉਸਦਾ ਕੋਈ ਥਹੁ-ਪਤਾ ਨਹੀਂ ਹੈ। ਪਿੰਡ ਵਾਸੀਆਂ ਮੁਤਾਬਿਕ ਅਜਿਹੀ ਕੋਈ ਜਾਣਕਾਰੀ ਨਹੀਂ ਹੈ ਕਿ ਗੁਰਪ੍ਰੀਤ ਕੌਰ ਨਾਲ ਕੀ ਹੋਇਆ। ਉਹ ਲਾਪਤਾ ਹੋਈ, ਘਰ ਛੱਡ ਗਈ ਜਾਂ ਫਿਰ ਕਿਸੇ ਹਾਦਸੇ ਦਾ ਸ਼ਿਕਾਰ ਹੋ ਗਈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   
Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article