PUNJABMAILUSA.COM

ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਬਾਰੇ ਭੰਬਲਭੂਸੇ ਵਾਲੀ ਸਥਿਤੀ ਬਣੀ

ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਬਾਰੇ ਭੰਬਲਭੂਸੇ ਵਾਲੀ ਸਥਿਤੀ ਬਣੀ

ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਬਾਰੇ ਭੰਬਲਭੂਸੇ ਵਾਲੀ ਸਥਿਤੀ ਬਣੀ
September 29
04:31 2016

* ਅੰਤਰਿੰਗ ਕਮੇਟੀ ਦੀ ਇਕੱਤਰਤਾ ਅੱਜ
SGPC-Complex-300x269ਅੰਮ੍ਰਿਤਸਰ, 28 ਸਤੰਬਰ (ਪੰਜਾਬ ਮੇਲ)- ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਸਬੰਧੀ ਕੀਤੇ ਗਏ ਫ਼ੈਸਲੇ ਨਾਲ ਪਿਛਲੇ ਸਾਰੇ ਅੰਤਰਿਮ ਆਦੇਸ਼-ਨਿਰਦੇਸ਼ ਖ਼ਤਮ ਹੋ ਗਏ ਹਨ ਤੇ ਇਸ ਸਥਿਤੀ ਵਿੱਚ 2010 ਵਾਲੀ ਅੰਤਰਿੰਗ ਕਮੇਟੀ, ਜਿਸ ਨੂੰ ਅਗਲੇ ਹੁਕਮਾਂ ਤਕ ਕੰਮ ਕਰਨ ਦੇ ਆਦੇਸ਼ ਸਨ, ਵੀ ਖ਼ਤਮ ਹੋ ਗਈ ਹੈ। ਅਜੋਕੀ ਸਥਿਤੀ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਬਾਰੇ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਅੰਤਰਿੰਗ ਕਮੇਟੀ ਦੀ ਇਕੱਤਰਤਾ 29 ਸਤੰਬਰ ਨੂੰ ਲੁਧਿਆਣਾ ਨੇੜੇ ਗੁਰਦੁਆਰਾ ਦੇਗਸਰ ਕਟਾਣਾ ਵਿੱਚ ਸੱਦੀ ਹੈ।
ਸਤੰਬਰ 2011 ਦੀਆਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਤੋਂ ਬਾਅਦ ਪੈਦਾ ਹੋਏ ਸੰਕਟ ਕਾਰਨ ਸ਼੍ਰੋਮਣੀ ਕਮੇਟੀ ਦਾ ਨਵਾਂ ਹਾਊਸ ਗਠਿਤ ਨਹੀਂ ਹੋ ਸਕਿਆ ਸੀ ਤੇ ਇਸ ਤੋਂ ਪਹਿਲਾਂ ਪਿਛਲੇ ਹਾਊਸ ਨੂੰ ਖ਼ਤਮ ਕਰ ਦਿੱਤਾ ਗਿਆ ਸੀ। ਉਸ ਵੇਲੇ 2012 ਵਿੱਚ ਸ਼੍ਰੋਮਣੀ ਕਮੇਟੀ ਦਾ ਪ੍ਰਸ਼ਾਸਕ ਲਾਉਣ ਦੀ ਮੰਗ ਵੀ ਉਠੀ ਸੀ, ਜਿਸ ਦੇ ਜਵਾਬ ਵਿੱਚ ਸੁਪਰੀਮ ਕੋਰਟ ਨੇ ਮਾਰਚ 2012 ਵਿੱਚ ਸਿੱਖ ਸੰਸਥਾ ਦੇ ਕੰਮ ਚਲਾਉਣ ਲਈ ਆਰਜ਼ੀ ਤੌਰ ’ਤੇ 2010 ਵਾਲੀ ਅੰਤਰਿੰਗ ਕਮੇਟੀ ਨੂੰ ਹੱਕ ਦਿੱਤੇ ਸਨ, ਜੋ ਹੁਣ ਤੱਕ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਚਲਾ ਰਹੀ ਸੀ। ਹੁਣ 15 ਸਤੰਬਰ, 2016 ਨੂੰ ਸੁਪਰੀਮ ਕੋਰਟ ਵੱਲੋਂ ਕੀਤੇ ਫ਼ੈਸਲੇ ਤਹਿਤ ਕੇਂਦਰ ਸਰਕਾਰ ਵੱਲੋਂ ਸਹਿਜਧਾਰੀ ਸਿੱਖਾਂ ਨੂੰ ਵੋਟ ਨਾ ਪਾਉਣ ਦੇ ਹੱਕ ਬਾਰੇ ਜਾਰੀ ਨੋਟੀਫਿਕੇਸ਼ਨ ਨੂੰ ਕਾਨੂੰਨੀ ਰੂਪ ਵਿੱਚ ਮਾਨਤਾ ਦੇ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ 2011 ਵਾਲੇ ਸ਼੍ਰੋਮਣੀ ਕਮੇਟੀ ਦੇ ਹਾਊਸ ਨੂੰ ਵੀ ਮਾਨਤਾ ਦੇ ਦਿੱਤੀ ਹੈ। ਇਸ ਤਹਿਤ ਇਸ ਨਵੇਂ ਹਾਊਸ ਦੇ ਅਹੁਦੇਦਾਰਾਂ ਦੀ ਚੋਣ ਹੋਵੇਗੀ।
ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਨੇ ਆਖਿਆ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਤਹਿਤ 2010 ਵਾਲੀ ਅੰਤਰਿੰਗ ਕਮੇਟੀ ਦੀ ਹੋਂਦ ਖ਼ਤਮ ਹੋ ਗਈ ਹੈ। ਨਵੇਂ ਹਾਊਸ ਦੇ ਅਹੁਦੇਦਾਰਾਂ ਦੀ ਚੋਣ ਨਹੀਂ ਹੋਈ ਤੇ ਪਿਛਲੀ ਅੰਤਰਿੰਗ ਕਮੇਟੀ ਖ਼ਤਮ ਹੋ ਚੁੱਕੀ ਹੈ। ਅਜਿਹੀ ਸਥਿਤੀ ਵਿੱਚ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਪਹਿਲਾਂ ਵਾਂਗ ਸਕੱਤਰ ਜਾਂ ਮੁੱਖ ਸਕੱਤਰ ਦੇ ਹੱਥਾਂ ਵਿੱਚ ਹੋਣਾ ਚਾਹੀਦਾ ਹੈ।
ਸਹਿਜਧਾਰੀ ਸਿੱਖ ਪਾਰਟੀ ਦੇ ਆਗੂ ਪੀ.ਐਸ. ਰਾਣੂ, ਜਿਨ੍ਹਾਂ ਨੇ ਪਹਿਲਾਂ ਵੀ ਸਹਿਜਧਾਰੀ ਸਿੱਖਾਂ ਨੂੰ ਵੋਟ ਪਾਉਣ ਤੋਂ ਰੋਕਣ ਸਬੰਧੀ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੱਤੀ ਸੀ, ਨੇ ਆਖਿਆ ਕਿ ਮੌਜੂਦਾ ਸਥਿਤੀ ਪਹਿਲਾਂ ਵਾਂਗ ਬਣ ਗਈ ਹੈ। ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਮਾਹਿਰਾਂ ਨੇ ਆਖਿਆ ਕਿ ਸਿੱਖ ਗੁਰਦੁਆਰਾ ਐਕਟ 1925 ਅਨੁਸਾਰ ਜਦੋਂ ਤਕ ਨਵੇਂ ਹਾਊਸ ਦਾ ਗਠਨ ਤੇ ਅਹੁਦੇਦਾਰਾਂ ਦੀ ਚੋਣ ਨਹੀਂ ਹੁੰਦੀ, ਉਦੋਂ ਤਕ ਪੁਰਾਣਾ ਹਾਊਸ ਕੰਮ ਕਰ ਸਕਦਾ ਹੈ। ਇਸ ਤੋਂ ਸਪੱਸ਼ਟ ਹੈ ਕਿ 2011 ਦੇ ਨਵੇਂ ਹਾਊਸ ਦਾ ਗਠਨ ਹੋਣ ਤਕ ਪੁਰਾਣੇ ਹਾਊਸ ਦੇ ਅਹੁਦੇਦਾਰ ਹੀ ਕੰਮ ਕਰਦੇ ਰਹਿਣਗੇ।
ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤੇ ਵਕੀਲ ਜਸਵਿੰਦਰ ਸਿੰਘ ਐਡਵੋਕੇਟ ਨੇ ਆਖਿਆ ਕਿ ਸਿੱਖ ਗੁਰਦੁਆਰਾ ਐਕਟ ਵਿੱਚ ਇਹ ਮੱਦ ਸਪੱਸ਼ਟ ਹੈ ਕਿ ਜਦੋਂ ਤਕ ਨਵੇਂ ਹਾਊਸ ਦਾ ਗਠਨ ਨਹੀਂ ਹੁੰਦਾ, ਪੁਰਾਣਾ ਹਾਊਸ ਕਾਨੂੰਨੀ ਤੌਰ ’ਤੇ ਕੰਮ ਕਰਨ ਦਾ ਅਧਿਕਾਰ ਰੱਖਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਅੰਤਰਿੰਗ ਕਮੇਟੀ ਦੀ ਇਕੱਤਰਤਾ 29 ਸਤੰਬਰ ਨੂੰ ਲੁਧਿਆਣਾ ਨੇੜੇ ਗੁਰਦੁਆਰਾ ਦੇਗਸਰ ਕਟਾਣਾ ਵਿੱਚ ਸੱਦੀ ਗਈ ਹੈ, ਜਿਸ ਦੀ ਪ੍ਰਧਾਨਗੀ ਜਥੇਦਾਰ ਅਵਤਾਰ ਸਿੰਘ ਕਰਨਗੇ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਆਖਿਆ ਕਿ ਇਕੱਤਰਤਾ ਵਿੱਚ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਸਾਹਿਬਾਨ, ਸੈਕਸ਼ਨ 85, 87, ਟਰਸੱਟ, ਅਮਲਾ ਤੇ ਵਿਦਿਅਕ ਅਦਾਰਿਆਂ ਨਾਲ ਸਬੰਧਿਤ ਮਾਮਲੇ ਵਿਚਾਰੇ ਜਾਣਗੇ।
ਸ਼੍ਰੋਮਣੀ ਕਮੇਟੀ ਦੇ ਇੱਕ ਹੋਰ ਸਾਬਕਾ ਸਕੱਤਰ ਨੇ 29 ਸਤੰਬਰ ਨੂੰ ਸੱਦੀ ਅੰਤਰਿੰਗ ਕਮੇਟੀ ਦੀ ਇਕੱਤਰਤਾ ਨੂੰ ਗ਼ੈਰਕਾਨੂੰਨੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਦੀ ਥਾਂ 2011 ਵਾਲੇ ਨਵੇਂ ਹਾਊਸ ਦੀ ਅੰਤਰਿੰਗ ਕਮੇਟੀ ਦੀ ਇਕੱਤਰਤਾ ਹੋਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਜਦੋਂ ਪਿਛਲੀ ਅੰਤਰਿੰਗ ਕਮੇਟੀ ਦੀ ਹੋਂਦ ਖ਼ਤਮ ਹੋ ਚੁੱਕੀ ਹੈ ਤੇ ਨਵੇਂ ਸਦਨ ਦੇ ਗਠਨ ਸਬੰਧੀ ਨੋਟੀਫਿਕੇਸ਼ਨ ਹੋ ਚੁੱਕਾ ਹੈ ਤਾਂ ਪੁਰਾਣੀ ਅੰਤਰਿੰਗ ਕਮੇਟੀ ਦੀ ਇਕੱਤਰਤਾ ਕਿਵੇਂ ਸੱਦੀ ਜਾ ਸਕਦੀ ਹੈ। ਉਨ੍ਹਾਂ ਇਸ ਮੀਟਿੰਗ ਨੂੰ ਗ਼ੈਰਕਾਨੂੰਨੀ ਦੱਸਿਆ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਟੈਕਸਾਸ ਦੇ ਇਕ ਫੈਡਰਲ ਜੱਜ ਵੱਲੋਂ ਓਬਾਮਾਕੇਅਰ ਦੀ ਮਾਨਤਾ ਰੱਦ

ਟੈਕਸਾਸ ਦੇ ਇਕ ਫੈਡਰਲ ਜੱਜ ਵੱਲੋਂ ਓਬਾਮਾਕੇਅਰ ਦੀ ਮਾਨਤਾ ਰੱਦ

Read Full Article
    ਫਲੋਰਿਡਾ ਵਿਚ ਭਾਰਤੀ ਨੇ ਜਿੱਤੀ 104.4 ਕਰੋੜ ਦੀ ਲਾਟਰੀ

ਫਲੋਰਿਡਾ ਵਿਚ ਭਾਰਤੀ ਨੇ ਜਿੱਤੀ 104.4 ਕਰੋੜ ਦੀ ਲਾਟਰੀ

Read Full Article
    ਅਮਰੀਕੀ ਹਿਰਾਸਤ ਵਿਚ ਸੱਤ ਸਾਲ ਦੀ ਸ਼ਰਣਾਰਥੀ ਬੱਚੀ ਦੀ ਮੌਤ

ਅਮਰੀਕੀ ਹਿਰਾਸਤ ਵਿਚ ਸੱਤ ਸਾਲ ਦੀ ਸ਼ਰਣਾਰਥੀ ਬੱਚੀ ਦੀ ਮੌਤ

Read Full Article
    ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

Read Full Article
    ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

Read Full Article
    ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

Read Full Article
    APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

Read Full Article
    ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

Read Full Article
    ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

Read Full Article
    ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

Read Full Article
    ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

Read Full Article
    ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

Read Full Article
    ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

Read Full Article
    ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

Read Full Article
    ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

Read Full Article