PUNJABMAILUSA.COM

ਸ਼੍ਰੋਮਣੀ ਕਮੇਟੀ ਅੱਜ ਮਨਾਏਗੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਪੁਰਬ

ਸ਼੍ਰੋਮਣੀ ਕਮੇਟੀ ਅੱਜ ਮਨਾਏਗੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਪੁਰਬ

ਸ਼੍ਰੋਮਣੀ ਕਮੇਟੀ ਅੱਜ ਮਨਾਏਗੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਪੁਰਬ
August 21
21:11 2017

ਅੰਮ੍ਰਿਤਸਰ, 21 ਅਗਸਤ (ਪੰਜਾਬ ਮੇਲ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੁਰਬ ‘ਸੋਧੇ’ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਕ 22 ਅਗਸਤ ਨੂੰ ਮਨਾਉਣ ਦੀ ਤਿਆਰੀ ਕੀਤੀ ਗਈ ਹੈ ਜਦਕਿ ਵਿਸ਼ਵ ਪੱਧਰ ’ਤੇ ਵੱਡੀ ਗਿਣਤੀ ਸਿੱਖ ਸੰਗਤ ਵੱਲੋਂ ਇਸ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਪਹਿਲੀ ਸਤੰਬਰ ਨੂੰ ਮਨਾਇਆ ਜਾਵੇਗਾ। ਇਸ ਸਬੰਧੀ ਦਰਬਾਰ ਸਾਹਿਬ ਨੂੰ ਦੇਸ਼ ਵਿਦੇਸ਼ ਤੋਂ ਮੰਗਵਾਏ ਵਿਸ਼ੇਸ਼ ਫੁੱਲਾਂ ਨਾਲ ਸਜਾਇਆ ਗਿਆ ਹੈ।
ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੁਰਬ ਕੁਝ ਸਾਲ ਪਹਿਲਾਂ ਇੱਕ ਸਤੰਬਰ ਨੂੰ ਪੱਕੇ ਤੌਰ ’ਤੇ ਮਨਾਇਆ ਜਾਂਦਾ ਸੀ ਪਰ ਸ਼੍ਰੋਮਣੀ ਕਮੇਟੀ ਵੱਲੋਂ ਕੁਝ ਜਥੇਬੰਦੀਆਂ ਦੇ ‘ਪ੍ਰਭਾਵ’ ਹੇਠ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਕਰ ਕੇ ਇਸ ਨੂੰ ਬਿਕਰਮੀ ਕੈਲੰਡਰ ਨੇੜੇ ਕਰ ਦਿੱਤਾ ਗਿਆ ਤੇ ਇਸ ਪ੍ਰਕਾਸ਼ ਪੁਰਬ ਨੂੰ ‘ਸੋਧੇ’ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਉਣਾ ਸ਼ੁਰੂ ਕਰ ਦਿੱਤਾ। ਹੋਰਨਾਂ ਗੁਰਪੁਰਬਾਂ ਵਾਂਗ ਇਸ ਗੁਰਪੁਰਬ ਬਾਰੇ ਵੀ ਸਿੱਖ ਸੰਗਤ ਵਿੱਚ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ।
ਸਵੇਰੇ ਲਗਭਗ 7 ਵਜੇ ਗੁਰਦੁਆਰਾ ਰਾਮਸਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਰਬਾਰ ਸਾਹਿਬ, ਨਗਰ ਕੀਰਤਨ ਦੇ ਰੂਪ ਵਿੱਚ ਲਿਜਾਇਆ ਜਾਵੇਗਾ। 1604 ਵਿੱਚ ਜਦੋਂ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਵਿੱਚ ਕੀਤਾ ਗਿਆ ਸੀ, ਉਦੋਂ ਵੀ ਇਸੇ ਤਰ੍ਹਾਂ ਪਾਵਨ ਸਰੂਪ ਨੂੰ ਸਿੱਖ ਸੰਗਤ ਨਗਰ ਕੀਰਤਨ ਦੇ ਰੂਪ ਵਿੱਚ ਗੁਰਦੁਆਰਾ ਰਾਮਸਰ ਤੋਂ ਸ੍ਰੀ ਦਰਬਾਰ ਸਾਹਿਬ ਲੈ ਕੇ ਗਈ ਸੀ। ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਦਰਬਾਰ ਸਾਹਿਬ ਨੂੰ ਵਿਸ਼ੇਸ਼ ਤੌਰ ’ਤੇ ਦੇਸ਼-ਵਿਦੇਸ਼ ਤੋਂ ਮੰਗਵਾਏ ਫੁੱਲਾਂ ਨਾਲ ਸਜਾਇਆ ਗਿਆ ਹੈ।
ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਅਤੇ ਸਜਾਵਟ ਕਰ ਰਹੇ ਭਾਈ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਫੁੱਲਾਂ ਨਾਲ ਸਜਾਵਟ ਕਰਨ ਵਾਸਤੇ ਵਿਸ਼ੇਸ਼ ਤੌਰ ’ਤੇ ਬੰਗਾਲ ਤੋਂ ਕਾਰੀਗਰ ਆਏ ਹਨ। ਦਿੱਲੀ ਅਤੇ ਸਥਾਨਕ ਸੰਗਤ ਵੱਲੋਂ ਭਾਰਤ ਸਮੇਤ ਮਲੇਸ਼ੀਆ, ਥਾਈਲੈਂਡ, ਹੌਲੈਂਡ ਅਤੇ ਦੱਖਣੀ ਅਫਰੀਕਾ ਤੋਂ 40 ਕਿਸਮਾਂ ਦੇ ਲਗਪਗ ਪੰਜ ਟਨ ਫੁੱਲ ਮੰਗਵਾਏ ਗਏ ਹਨ। ਦਰਬਾਰ ਸਾਹਿਬ ਦੀ ਮੁੱਖ ਇਮਾਰਤ ਸਮੇਤ ਦਰਸ਼ਨੀ ਡਿਉਢੀ, ਪੁਲ, ਅਕਾਲ ਤਖ਼ਤ ਦੀ ਇਮਾਰਤ, ਪਰਿਕਰਮਾ ਵਿੱਚ ਸਥਾਪਤ ਚਾਰੇ ਛਬੀਲਾਂ ਤੇ ਹੋਰ ਥਾਵਾਂ ’ਤੇ ਫੁੱਲਾਂ ਨਾਲ ਵਿਸ਼ੇਸ਼ ਸਜਾਵਟ ਕੀਤੀ ਗਈ ਹੈ।

About Author

Punjab Mail USA

Punjab Mail USA

Related Articles

ads

Latest Category Posts

    ਦੁਨੀਆ ਭਰ ’ਚ ਟਰੰਪ ਵਿਰੁੱਧ ਔਰਤਾਂ ਨੇ ਕੱਢੀਆਂ ਰੈਲੀਆਂ

ਦੁਨੀਆ ਭਰ ’ਚ ਟਰੰਪ ਵਿਰੁੱਧ ਔਰਤਾਂ ਨੇ ਕੱਢੀਆਂ ਰੈਲੀਆਂ

Read Full Article
    ਸੈਨੇਟ ਵੱਲੋਂ ਖਰਚਾ ਬਿੱਲ ਖਾਰਜ ਕਰਨ ਨਾਲ ਅਮਰੀਕੀ ਸਰਕਾਰ ਦਾ ਕੰਮ ਠੱਪ

ਸੈਨੇਟ ਵੱਲੋਂ ਖਰਚਾ ਬਿੱਲ ਖਾਰਜ ਕਰਨ ਨਾਲ ਅਮਰੀਕੀ ਸਰਕਾਰ ਦਾ ਕੰਮ ਠੱਪ

Read Full Article
    ਟਵਿੱਟਰ ਵੱਲੋਂ ਅਮਰੀਕੀ ਚੋਣਾਂ ਦੌਰਾਨ ਰੂਸ ਨਾਲ ਸੰਬੰਧਤ ਇਸ਼ਤਿਹਾਰਾਂ ਨੂੰ ਫਾਲੋ ਕਰ ਰਹੇ ਯੂਜ਼ਰਾਂ ਨੂੰ ਨੋਟਿਸ

ਟਵਿੱਟਰ ਵੱਲੋਂ ਅਮਰੀਕੀ ਚੋਣਾਂ ਦੌਰਾਨ ਰੂਸ ਨਾਲ ਸੰਬੰਧਤ ਇਸ਼ਤਿਹਾਰਾਂ ਨੂੰ ਫਾਲੋ ਕਰ ਰਹੇ ਯੂਜ਼ਰਾਂ ਨੂੰ ਨੋਟਿਸ

Read Full Article
    ਪਾਕਿ ਵੱਲੋਂ ਰੇਡੀਓ ਸਟੇਸ਼ਨ ਬੰਦ ਕਰਨ ਦਾ ਹੁਕਮ; ਅਮਰੀਕਾ ਵੱਲੋਂ ਫੈਸਲੇ ‘ਤੇ ਚਿੰਤਾ ਦਾ ਪ੍ਰਗਟਾਵਾ

ਪਾਕਿ ਵੱਲੋਂ ਰੇਡੀਓ ਸਟੇਸ਼ਨ ਬੰਦ ਕਰਨ ਦਾ ਹੁਕਮ; ਅਮਰੀਕਾ ਵੱਲੋਂ ਫੈਸਲੇ ‘ਤੇ ਚਿੰਤਾ ਦਾ ਪ੍ਰਗਟਾਵਾ

Read Full Article
    ਟਰੰਪ ਦੇ ਰਾਸ਼ਟਰਪਤੀ ਬਣਨ ਦੀ ਪਹਿਲੀ ਵਰ੍ਹੇਗੰਢ ‘ਤੇ ਆਰਥਿਕ ਸੰਕਟ ਹੋਇਆ ਖੜ੍ਹਾ; ਸ਼ਟਡਾਊਨ ਦੀ ਨੌਬਤ

ਟਰੰਪ ਦੇ ਰਾਸ਼ਟਰਪਤੀ ਬਣਨ ਦੀ ਪਹਿਲੀ ਵਰ੍ਹੇਗੰਢ ‘ਤੇ ਆਰਥਿਕ ਸੰਕਟ ਹੋਇਆ ਖੜ੍ਹਾ; ਸ਼ਟਡਾਊਨ ਦੀ ਨੌਬਤ

Read Full Article
    ਅਮਰੀਕੀ ‘ਸ਼ਟ-ਡਾਊਨ’ ਸੰਕਟ ਕਾਰਨ ਲੱਖਾਂ ਕਰਮਚਾਰੀਆਂ ਨੂੰ ਬਿਨ੍ਹਾਂ ਤਨਖਾਹ ਦੇ ਬੈਠਣਾ ਪੈ ਸਕਦਾ ਹੈ ਘਰ

ਅਮਰੀਕੀ ‘ਸ਼ਟ-ਡਾਊਨ’ ਸੰਕਟ ਕਾਰਨ ਲੱਖਾਂ ਕਰਮਚਾਰੀਆਂ ਨੂੰ ਬਿਨ੍ਹਾਂ ਤਨਖਾਹ ਦੇ ਬੈਠਣਾ ਪੈ ਸਕਦਾ ਹੈ ਘਰ

Read Full Article
    ਅਮਰੀਕੀ ‘ਸ਼ਟ-ਡਾਊਨ’ ਸੰਕਟ  ਦੇ ਬਾਵਜੂਦ ਭਾਰਤ ਤੋਂ ਅਮਰੀਕਾ ਜਾਣ ਵਾਲੀਆਂ ਉਡਾਣਾਂ ਰਹਿਣਗੀਆਂ ਜਾਰੀ

ਅਮਰੀਕੀ ‘ਸ਼ਟ-ਡਾਊਨ’ ਸੰਕਟ ਦੇ ਬਾਵਜੂਦ ਭਾਰਤ ਤੋਂ ਅਮਰੀਕਾ ਜਾਣ ਵਾਲੀਆਂ ਉਡਾਣਾਂ ਰਹਿਣਗੀਆਂ ਜਾਰੀ

Read Full Article
    ਨੀਰਜਾ ਭਨੋਟ ਦੇ ਕਾਤਲਾਂ ‘ਤੇ ਐਫਬੀਆਈ ਨੇ 31.91 ਕਰੋੜ ਰੁਪਏ ਦਾ ਰੱਖਿਆ ਇਨਾਮ

ਨੀਰਜਾ ਭਨੋਟ ਦੇ ਕਾਤਲਾਂ ‘ਤੇ ਐਫਬੀਆਈ ਨੇ 31.91 ਕਰੋੜ ਰੁਪਏ ਦਾ ਰੱਖਿਆ ਇਨਾਮ

Read Full Article
    ਅਮਰੀਕੀ ਆਈ.ਟੀ. ਕਾਰੋਬਾਰੀ ਜਥੇਬੰਦੀਆਂ ਵੱਲੋਂ ਓਬਾਮਾ ਕਾਲ ਦੇ ਨਿਯਮਾਂ ਨੂੰ ਬਹਾਲ ਰੱਖਣ ਦੀ ਟਰੰਪ ਪ੍ਰਸ਼ਾਸਨ ਨੂੰ ਬੇਨਤੀ

ਅਮਰੀਕੀ ਆਈ.ਟੀ. ਕਾਰੋਬਾਰੀ ਜਥੇਬੰਦੀਆਂ ਵੱਲੋਂ ਓਬਾਮਾ ਕਾਲ ਦੇ ਨਿਯਮਾਂ ਨੂੰ ਬਹਾਲ ਰੱਖਣ ਦੀ ਟਰੰਪ ਪ੍ਰਸ਼ਾਸਨ ਨੂੰ ਬੇਨਤੀ

Read Full Article
    ਅਮਰੀਕਾ ਵੱਲੋਂ ਹਾਫ਼ਿਜ਼ ਸਈਦ ਦੇ ਮੁੱਦੇ ’ਤੇ ਪਾਕਿ ਨੂੰ ਮੁੜ ਚਿਤਾਵਨੀ

ਅਮਰੀਕਾ ਵੱਲੋਂ ਹਾਫ਼ਿਜ਼ ਸਈਦ ਦੇ ਮੁੱਦੇ ’ਤੇ ਪਾਕਿ ਨੂੰ ਮੁੜ ਚਿਤਾਵਨੀ

Read Full Article
    ਅਮਰੀਕਾ ਦੇ ਤਕਨੀਕੀ ਸੇਵਾਵਾਂ ਨਾਲ ਜੁੜੇ ਲੋਕਾਂ ‘ਚ ਵੱਡੀ ਗਿਣਤੀ ਭਾਰਤੀਆਂ ਦੀ

ਅਮਰੀਕਾ ਦੇ ਤਕਨੀਕੀ ਸੇਵਾਵਾਂ ਨਾਲ ਜੁੜੇ ਲੋਕਾਂ ‘ਚ ਵੱਡੀ ਗਿਣਤੀ ਭਾਰਤੀਆਂ ਦੀ

Read Full Article
    ਟਰੰਪ ਨੇ ‘ਫੇਕ ਨਿਊਜ਼’ ਐਵਾਰਡ ਦੇ ਨਾਲ ਮੀਡੀਆ ‘ਤੇ ਹਮਲਾ ਕੀਤਾ ਤੇਜ਼

ਟਰੰਪ ਨੇ ‘ਫੇਕ ਨਿਊਜ਼’ ਐਵਾਰਡ ਦੇ ਨਾਲ ਮੀਡੀਆ ‘ਤੇ ਹਮਲਾ ਕੀਤਾ ਤੇਜ਼

Read Full Article
    ਅਮਰੀਕੀ ਚੋਣਾਂ ‘ਚ ਰੂਸੀ ਦਖਲ ਸਬੰਧੀ ਪੁੱਛਗਿਛ ਲਈ ਟਰੰਪ ਦੇ ਸਾਬਕਾ ਸਲਾਹਕਾਰ ਬੈਨਨ ਰਾਜ਼ੀ

ਅਮਰੀਕੀ ਚੋਣਾਂ ‘ਚ ਰੂਸੀ ਦਖਲ ਸਬੰਧੀ ਪੁੱਛਗਿਛ ਲਈ ਟਰੰਪ ਦੇ ਸਾਬਕਾ ਸਲਾਹਕਾਰ ਬੈਨਨ ਰਾਜ਼ੀ

Read Full Article
    ਅਮਰੀਕੀ ਨਾਗਰਿਕਤਾ ਹਾਸਲ ਕਰਨ ‘ਚ ਭਾਰਤੀ ਸਭ ਤੋਂ ਅੱਗੇ

ਅਮਰੀਕੀ ਨਾਗਰਿਕਤਾ ਹਾਸਲ ਕਰਨ ‘ਚ ਭਾਰਤੀ ਸਭ ਤੋਂ ਅੱਗੇ

Read Full Article
    ਖੁਦ ਨੂੰ ਬੇਕਸੂਰ ਦਸ ਰਹੇ 13 ਬੱਚਿਆਂ ਨੂੰ ਤਸੀਹੇ ਦੇਣ ਵਾਲੇ ਮਾਪੇ

ਖੁਦ ਨੂੰ ਬੇਕਸੂਰ ਦਸ ਰਹੇ 13 ਬੱਚਿਆਂ ਨੂੰ ਤਸੀਹੇ ਦੇਣ ਵਾਲੇ ਮਾਪੇ

Read Full Article