PUNJABMAILUSA.COM

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਉਂਗਲ ਉਠਾਈ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਉਂਗਲ ਉਠਾਈ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਉਂਗਲ ਉਠਾਈ
October 22
06:34 2015

garn
ਕਿਹਾ ਬੇਅਦਬੀ ਮਾਮਲੇ ਵਿੱਚ ਹੋਈਆਂ ਗਿਰਫਤਾਰੀਆਂ ਝੁਠੀਆਂ
ਬਠਿੰਡਾ, 21 ਅਕਤੂਬਰ (ਪੰਜਾਬ ਮੇਲ)- ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਅਸਲੀਅਤ ਸਾਹਮਣੇ ਲਿਆਉਣ ਦੀ ਮੰਗ ਕਰਦਿਆਂ ਸੰਘਰਸ਼ ਕਰ ਰਹੀਆਂ ਸਿੱਖ ਜਥੇਬੰਦੀਆਂ ਨੇ ਪੰਜਾਬ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜਗਰਾਈਂ ਦੇ ਦੋ ਸਕੇ ਭਰਾਵਾਂ ਦੇ ਮਾਮਲੇ ਸਬੰਧੀ ਪੁਲੀਸ ਦੀ ਕਾਰਗੁਜ਼ਾਰੀ ’ਤੇ ਉਂਗਲ ਉਠਾਈ ਹੈ।
ਅੱਜ ਸਵੇਰੇ ਸਰਕਟ ਹਾਊਸ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਯੂਨਾਈਟਿਡ ਅਕਾਲੀ ਦਲ ਦੇ ਸੂਬਾ ਆਗੂ ਗੁਰਦੀਪ ਸਿੰਘ ਬਰਾੜ ਤੋਂ ਇਲਾਵਾ ਹੋਰ ਪੰਥਕ ਜਥੇਬੰਦੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਦੁਪਹਿਰ ਵੇਲੇ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੀ ਅਗਵਾਈ ਹੇਠ ਵਿਸ਼ੇਸ਼ ਬੈਠਕ ਹੋਈ, ਜਿਸ ਵਿੱਚ ਫੜੇ ਗਏ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੇ ਮਾਮਲੇ ਵਿੱਚ ਸਰਕਾਰ ਤੇ ਪੁਲੀਸ ਦੇ ਦਾਅਵਿਅਾਂ ’ਤੇ ਸਵਾਲ ਉਠਾਏ ਗਏ।
ਸ੍ਰੀ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਤੱਕ ਚੋਰੀ ਹੋਏ ਸਰੂਪ ਮਿਲ ਨਹੀਂ ਜਾਂਦੇ ਤੇ ਸੁੱਟੇ ਗਏ ਅੰਗਾਂ ਦਾ ਉਸ ਨਾਲ ਮਿਲਾਨ ਨਹੀਂ ਹੋ ਜਾਂਦਾ ੳੁਦੋਂ ਤੱਕ ਪੁਲੀਸ ਕਾਰਵਾਈ ਸਵਾਲਾਂ ਦੇ ਘੇਰੇ ਵਿੱਚ ਹੈ ਅਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਸ਼ੱਕੀ ਜਾਪਦੀ ਹੈ। ਸ੍ਰੀ ਮਾਨ ਤੇ ਹੋਰ ਕੁਝ ਸਿੱਖ ਜਥੇਬੰਦੀਆਂ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਈ ਪੰਥਪ੍ਰੀਤ ਸਿੰਘ ਸੰਘਰਸ਼ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ। ਉਨ੍ਹਾਂ ਤਿੰਨ ਘੰਟਿਆਂ ਦੇ ਧਰਨਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਰੋਸ ਧਰਨੇ ਲਗਾਤਾਰ ਲਗਾਏ ਜਾਂਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਪੁਲੀਸ ਦੀ ਗੋਲੀ ਨਾਲ ਸ਼ਹੀਦ ਹੋਏ ਦੋ ਸਿੰਘਾਂ ਦੀ 25 ਅਕਤੂਬਰ ਨੂੰ ਬਰਗਾੜੀ ਦੇ ਸਟੇਡੀਅਮ ਵਿੱਚ ਅੰਤਿਮ ਅਰਦਾਸ ਤੋਂ ਬਾਅਦ ਤਿੱਖੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ। ਉਨ੍ਹਾਂ ਨਾਲ ਯੂਨਾਈਟਿਡ ਅਕਾਲੀ ਦਲ ਤੋਂ ਆਗੂ ਗੁਰਦੀਪ ਸਿੰਘ ਬਰਾੜ, ਸ਼੍ਰੋਮਣੀ ਅਕਾਲੀ ਦਲ 1920 ਦੇ ਬੂਟਾ ਸਿੰਘ ਰਣਸੀਂਹ, ਪੰਥਕ ਸੇਵਾ ਲਹਿਰ ਦੇ ਬਾਬਾ ਜਸਵਿੰਦਰ ਸਿੰਘ ਤਿਉਣਾ, ਬਾਬਾ ਸੁਖਦੇਵ ਸਿੰਘ ਜੋਗਾ ਨੰਦ, ਬਾਬਾ ਚਮਕੌਰ ਸਿੰਘ ਭਾਈਰੂਪਾ, ਭਾਈ ਅਮਰਜੀਤ ਸਿੰਘ ਆਦਿ ਮੌਜੂਦ ਸਨ।
ਦੁਪਹਿਰ ਬਾਅਦ ਬਠਿੰਡਾ ਪ੍ਰੈਸ ਕਲੱਬ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਭਾਈ ਅਮਰੀਕ ਸਿੰਘ ਅਜਨਾਲਾ ਤੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਦੋਵੇਂ ਸਕੇ ਭਰਾਵਾਂ ਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਸੰਘਰਸ਼ ਵਿੱਚ ਉਨ੍ਹਾਂ ਨੇ ਮੋਹਰੀ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਪੁਲੀਸ ਦੇ ਹੱਥ ਹਾਲੇ ਕੋਈ ਸਬੂਤ ਨਹੀਂ ਲੱਗੇ। ਸਰਕਾਰ ਵੱਲੋਂ ਹੁਣ ਇਸ ਮਾਮਲੇ ਨੂੰ ਜਾਣਬੁੱਝ ਕੇ ਬਾਹਰਲੀਆਂ ਏਜੰਸੀਆਂ ਨਾਲ ਜੋੜਨ ਦੀ ਗੱਲ ਆਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਇਸ ਮੌਕੇ ਚਮਕੌਰ ਸਿੰਘ ਭਾਈਰੂਪਾ, ਅਮਰਜੀਤ ਸਿੰਘ, ਭਾਈ ਸੁਖਵਿੰਦਰ ਸਿੰਘ, ਬਾਬਾ ਸੁਖਦੇਵ ਸਿਘ ਜੋਗਾ ਨੰਦ ਵੀ ਹਾਜ਼ਰ ਸਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

Read Full Article
    ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

Read Full Article
    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article