ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਅਮਰੀਕਾ ਨੇ 300 ਅਫਗਾਨੀ ਸਿੱਖ ਪਰਿਵਾਰਾਂ ਦਾ ਮੁੱਦਾ ਚੁੱਕਿਆ

435
ਬੂਟਾ ਸਿੰਘ ਖੜੌਦ, ਕਨਵੀਨਰ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਅਮਰੀਕਾ
Share

ਨਿਊਜਰਸੀ, 7 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)ਅਮਰੀਕੀ ਫ਼ੌਜੀਆਂ ਦੀ ਸਤੰਬਰ ਤੋਂ ਅਫਗਾਨਿਸਤਾਨ ਤੋਂ ਵਾਪਸੀ ਨਾਲ ਜਿੱਥੇ ਤਾਲਿਬਾਨ ਨੇ ਆਪਣੇ ਨਿਯਮਾਂ ਨੂੰ ਮੁੜ ਲਾਗੂ ਕਰਨ ਸ਼ੁਰੂ ਕਰ ਦਿੱਤਾ ਹੈ। ਉੱਥੇ ਰਹਿ ਰਹੇ 300 ਦੇ ਕਰੀਬ ਅਫਗਾਨੀ ਸਿੱਖ ਪਰਿਵਾਰਾਂ ਨੂੰ ਅਲਕਾਇਦਾ ਦੇ ਅੱਤਵਾਦੀਆਂ ਤੋਂ ਉਨ੍ਹਾਂ ਦੀ ਜਾਨ ਦੇ ਖ਼ਤਰੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਅਮਰੀਕਾ ਦੇ ਕਨਵੀਨਰ ਸ. ਬੂਟਾ ਸਿੰਘ ਖੜੌਦ ਨੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 300 ਦੇ ਕਰੀਬ ਪਰਿਵਾਰਾਂ ਨੇ ਕਿਸੇ ਹੋਰ ਦੇਸ਼ ਵਿਚ ਰਿਹਾਇਸ਼ ਦੀ ਮੰਗ ਕੀਤੀ ਹੈ। ਖੜੌਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰਪਤੀ ਜੋਅ ਬਾਇਡਨ ਨੇ ਸਤੰਬਰ 11, 2021 ਤੱਕ ਅਮਰੀਕਾ ਦੀਆ ਫ਼ੌਜਾਂ ਨੂੰ ਪੂਰਨ ਤੌਰ ’ਤੇ ਅਫਗਾਨਿਸਤਾਨ ਵਿਚੋਂ ਵਾਪਸ ਬਲਾਉਣ ਦਾ ਜੋ ਫ਼ੈਸਲਾ ਲਿਆ ਹੈ, ਉਸ ਦੇ ਮੱਦੇਨਜ਼ਰ ਤਾਲਿਬਾਨ ਨੇ ਅਫਗਾਨਿਸਤਾਨ ਦੇ ਉਨ੍ਹਾਂ ਇਲਾਕਿਆਂ ਵਿਚ ਆਪਣੀ ਪਕੜ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਦਾ ਘਾਤਕ ਹਮਲਾ ਅਫਗਾਨੀ ਸਿੱਖਾਂ ’ਤੇ ਪਿਛਲੇ ਸਾਲ ਵੀ ਹੋ ਚੁੱਕਾ ਹੈ, ਜਿਸ ਹਮਲੇ ਵਿਚ ਬਹੁਤ ਕੀਮਤੀ ਜਾਨਾਂ ਚਲੀਆਂ ਗਈਆਂ ਸਨ। ਪਿਛਲੇ ਕਈ ਸਾਲਾਂ ਵਿਚ ਸਿੱਖ ਪਰਿਵਾਰ ਅਤੇ ਹੋਰ ਘੱਟ ਗਿਣਤੀ ਪਰਿਵਾਰਾਂ ’ਤੇ ਜਾਨਲੇਵਾ ਹਮਲੇ ਦੇ ਮੱਦੇਨਜ਼ਰ ਰੱਖਦਿਆਂ ਪਿਛਲੇ ਸਾਲ ਅਮਰੀਕਾ ਦੇ ਕਾਂਗਰਸਮੈਨ ਅਤੇ ਫੈਡਰਲ ਦੇ ਸੈਨੇਟਰਾਂ ਨੇ ਉਸ ਸਮੇਂ ਦੀ ਟਰੰਪ ਸਰਕਾਰ ਨੂੰ ਸੁਚੇਤ ਕੀਤਾ ਸੀ। ਅਮਰੀਕੀ ਫ਼ੌਜ ਦੀ ਵਾਪਸੀ ਦੇ ਨਾਲ ਹੁਣ ਉੱਥੇ ਘੱਟ ਗਿਣਤੀ ਦੀਆਂ ਕੌਮਾਂ ’ਤੇ ਹੋਰ ਹਮਲੇ ਹੋਣ ਦਾ ਖਦਸ਼ਾ ਹੈ। ਇਸ ਨੂੰ ਮੁੱਖ ਰੱਖਦਿਆਂ ਹੋਇਆਂ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ (ਅਮਰੀਕਾ) ਨੇ ਫੌਰਨ ਰਿਲੇਸ਼ਨ ਦੇ ਲੀਡ ਸੈਨੇਟਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਅਫਗਾਨੀ ਸਿੱਖ ਅਤੇ ਘੱਟ ਗਿਣਤੀ ਦੇ ਇਨ੍ਹਾਂ ਪਰਿਵਾਰਾਂ ਨੂੰ ਕਿਸੇ ਹੋਰ ਦੇਸ਼ ਵਿਚ ਰਿਹਾਇਸ਼ ਅਤੇ ਸੁਰੱਖਿਆ ਦੇਣ। ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਵਿਚ ਬਾਇਡਨ ਸਰਕਾਰ ਇਸ ਮੁੱਦੇ ਨੂੰ ਗਹਿਰਾਈ ਨਾਲ ਵਿਚਾਰੇਗੀ ਅਤੇ ਉਨ੍ਹਾਂ ਸਿੱਖ ਪਰਿਵਾਰਾਂ ਅਤੇ ਘੱਟ ਗਿਣਤੀ ਪਰਿਵਾਰਾਂ ਦੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਕਰੇਗੀ। ਅਫਗਾਨਿਸਤਾਨ ਦੇ ਸਿੱਖਾਂ ਦੇ ਸਬੰਧ ਵਿਚ ਪਿਛਲੇ ਸਾਲ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ (ਅਮਰੀਕਾ) ਦੇ ਕਨਵੀਨਰ ਸਿੱਖ ਆਗੂ ਬੂਟਾ ਸਿੰਘ ਖੜੌਦ ਦੀ ਪ੍ਰਧਾਨਗੀ ਹੇਠ ਸੈਨੇਟਰ ਅਤੇ ਚੇਅਰਮੈਨ ਫੌਰਨ ਰਿਲੇਸ਼ਨ ਬੌਬ ਮਨੇਡਜ ਨੂੰ ਜੋ ਨਿਉੂਜਰਸੀ ਸਟੇਟ ਅਸੈਂਬਲੀ ਵਿਚ ਚੇਅਰਮੈਨ ਹਨ, ਨੂੰ ਇਸ ਬਾਬਤ ਇਕ ਮਤਾ ਪਾ ਕੇ ਪੇਸ਼ ਕੀਤਾ ਗਿਆ।

Share