PUNJABMAILUSA.COM

ਸ਼੍ਰੀਨਿਵਾਸਨ ਅਮਰੀਕੀ ਸੁਪਰੀਮ ਕੋਰਟ ਦਾ ਜੱਜ ਬਣਨ ਤੋਂ ਥੋੜ੍ਹੀ ਦੂਰ

ਸ਼੍ਰੀਨਿਵਾਸਨ ਅਮਰੀਕੀ ਸੁਪਰੀਮ ਕੋਰਟ ਦਾ ਜੱਜ ਬਣਨ ਤੋਂ ਥੋੜ੍ਹੀ ਦੂਰ

ਸ਼੍ਰੀਨਿਵਾਸਨ ਅਮਰੀਕੀ ਸੁਪਰੀਮ ਕੋਰਟ ਦਾ ਜੱਜ ਬਣਨ ਤੋਂ ਥੋੜ੍ਹੀ ਦੂਰ
March 05
21:22 2016

default
ਵਾਸ਼ਿੰਗਟਨ, 5 ਮਾਰਚ (ਪੰਜਾਬ ਮੇਲ)- ਭਾਰਤੀ ਮੂਲ ਦਾ ਅਮਰੀਕੀ ਸ਼੍ਰੀਕਾਂਤ ਸ਼੍ਰੀਨਿਵਾਸਨ ਉਨ੍ਹਾਂ ਆਖਰੀ ਤਿੰਨ ਉਮੀਦਵਾਰਾਂ ਵਿਚ ਸ਼ਾਮਲ ਹੈ, ਜਿਨ੍ਹਾਂ ਦੇ ਨਾਵਾਂ ‘ਤੇ ਅਮਰੀਕਾ ਦੇ ਸੁਪਰੀਮ ਕੋਰਟ ਦੇ ਜੱਜ ਦੇ ਅਹੁਦੇ ਲਈ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ। ਓਬਾਮਾ ਵੱਲੋਂ ਸ਼੍ਰੀਨਿਵਾਸਨ ਅਤੇ ਮੇਰਿਕ ਬੀ ਗਾਰਲੈਂਡ ਦੀ ਪਿੱਠਭੂਮੀ ਦੀ ਜਾਂਚ ਕਰਵਾ ਰਹੇ ਹਨ। ਇਸ ਪੂਰੀ ਪ੍ਰਕਿਰਿਆ ਨਾਲ ਜੁੜੇ ਇਕ ਵਿਅਕਤੀ ਨੇ ਦੱਸਿਆ ਕਿ 63 ਸਾਲਾ ਜਸਟਿਸ ਗਾਰਲੈਂਡ ਅਤੇ 49 ਸਾਲਾ ਸ਼੍ਰੀਨਿਵਾਸਨ ਦੀ ਪਿੱਠਭੂਮੀ ਦੀ ਜਾਂਚ ਐੱਫ. ਬੀ. ਆਈ. ਕਰ ਰਹੀ ਹੈ। ਵਾਈਟ ਹਾਊਸ ਨੇ ਇਸ ਸੰਦਰਭ ਵਿਚ ਕੋਈ ਸੰਕੇਤ ਨਹੀਂ ਦਿੱਤਾ। ਫਿਲਹਾਲ ‘ਨਿਊਯਾਰਕ ਟਾਈਮਜ਼’ ਅਖਬਾਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਾਈਟ ਹਾਊਸ ਦੀ ਕੇਤਨਜੀ ਬਰਾਊਨ ਜੈਕਸਨ ਦੀ ਪਿੱਠਭੂਮੀ ਦੀ ਵੀ ਜਾਂਚ ਕਰਵਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਐਂਟੋਨਿਨ ਸਕਾਲੀਆ ਦੇ ਅਚਾਨਕ ਦੇਹਾਂਤ ਤੋਂ ਬਾਅਦ ਅਮਰੀਕਾ ਦੇ ਸੁਪਰੀਮ ਕੋਰਟ ਦੇ ਜੱਜ ਦਾ ਅਹੁਦਾ ਖਾਲੀ ਹੋ ਗਿਆ ਸੀ। ਇਸ ਅਹੁਦੇ ਨੂੰ ਭਰਨ ਦੀ ਜ਼ਿੰਮੇਵਾਰੀ ਰਾਸ਼ਟਰਪਤੀ ਦੀ ਹੁੰਦੀ ਹੈ ਅਤੇ ਓਬਾਮਾ ਆਪਣੇ ਇਸ ਆਖਰੀ ਫਰਜ਼ ਨੂੰ ਆਪਣੇ ਕਾਰਜਕਾਲ ਵਿਚ ਪੂਰਾ ਕਰਨਾ ਚਾਹੁੰਦੇ ਹਨ।
ਓਬਾਮਾ ਵੱਲੋਂ ਵਿਚਾਰ ਕੀਤੇ ਜਾਣ ਵਾਲੇ ਨਾਵਾਂ ਵਿਚ ਸ਼ੁਰੂ ਤੋਂ ਹੀ ਸ਼੍ਰੀਨਿਵਾਸਨ ਦਾ ਨਾਂ ਸਭ ਤੋਂ ਉੱਤੇ ਰਿਹਾ ਹੈ ਅਤੇ ਜੇਕਰ ਸ਼੍ਰੀਨਿਵਾਸਨ ਇਹ ਅਹੁਦਾ ਪ੍ਰਾਪਤ ਕਰਦੇ ਹਨ ਤਾਂ ਉਹ ਅਮਰੀਕਾ ਦੇ ਸੁਪਰੀਮ ਕੋਰਟ ਦੇ ਜੱਜ ਬਣਨ ਵਾਲੇ ਪਹਿਲੇ ਭਾਰਤੀ ਮੂਲ ਦੇ ਵਿਅਕਤੀ ਹੋਣਗੇ ਅਤੇ ਇਕ ਨਵਾਂ ਇਤਿਹਾਸ ਰਚ ਦੇਣਗੇ। ਸ਼੍ਰੀਨਿਵਾਸਨ ਮੌਜੂਦਾ ਸਮੇਂ ਵਿਚ ਕੋਲੰਬੀਆ ਸਰਕਿਟ ਦੇ ਜ਼ਿਲੇ ਲਈ ਅਮਰੀਕੀ ਅਪੀਲੀ ਅਦਾਲਤ ਦੇ ਜਸਟਿਸ ਹਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਫੁਟਬਾਲ ਮੈਚ ਵੇਖ ਰਹੇ ਪਰਿਵਾਰ ‘ਤੇ ਅਨ੍ਹੇਵਾਹ ਫਾਇਰਿੰਗ, 4 ਦੀ ਮੌਤ

ਫੁਟਬਾਲ ਮੈਚ ਵੇਖ ਰਹੇ ਪਰਿਵਾਰ ‘ਤੇ ਅਨ੍ਹੇਵਾਹ ਫਾਇਰਿੰਗ, 4 ਦੀ ਮੌਤ

Read Full Article
    2018-19 ‘ਚ 2 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਅਮਰੀਕਾ ਆਏ

2018-19 ‘ਚ 2 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਅਮਰੀਕਾ ਆਏ

Read Full Article
    ਟਰੰਪ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਲਈ ਬਿਜ਼ੀ ਪ੍ਰਚਾਰ ਮੁਹਿੰਮ ਤੋਂ ਪਹਿਲਾਂ ਕਰਵਾਈ ਮੈਡੀਕਲ ਜਾਂਚ

ਟਰੰਪ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਲਈ ਬਿਜ਼ੀ ਪ੍ਰਚਾਰ ਮੁਹਿੰਮ ਤੋਂ ਪਹਿਲਾਂ ਕਰਵਾਈ ਮੈਡੀਕਲ ਜਾਂਚ

Read Full Article
    ਸ਼ਿਕਾਗੋ ਤੋਂ ਵਾਸ਼ਿੰਗਟਨ ਜਾ ਰਹੇ ਜਹਾਜ਼ ‘ਚ ਗੜਬੜੀ ਕਾਰਨ ਪਿਟਸਬਰਗ ‘ਚ ਕਰਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਸ਼ਿਕਾਗੋ ਤੋਂ ਵਾਸ਼ਿੰਗਟਨ ਜਾ ਰਹੇ ਜਹਾਜ਼ ‘ਚ ਗੜਬੜੀ ਕਾਰਨ ਪਿਟਸਬਰਗ ‘ਚ ਕਰਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਹੱਤਿਆ

ਅਮਰੀਕਾ ‘ਚ ਗੋਲੀਬਾਰੀ ਦੌਰਾਨ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਹੱਤਿਆ

Read Full Article
    ਦੱਖਣੀ ਕੈਲੀਫੋਰਨੀਆ ‘ਚ ਘਰ ਅੰਦਰ ਗੋਲੀਬਾਰੀ, 3 ਬੱਚਿਆਂ ਸਮੇਤ 5 ਦੀ ਮੌਤ

ਦੱਖਣੀ ਕੈਲੀਫੋਰਨੀਆ ‘ਚ ਘਰ ਅੰਦਰ ਗੋਲੀਬਾਰੀ, 3 ਬੱਚਿਆਂ ਸਮੇਤ 5 ਦੀ ਮੌਤ

Read Full Article
    ਟਰੰਪ ਦੇ ਸਭ ਤੋਂ ਲੰਬੇ ਸਮੇਂ ਤੱਕ ਸਲਾਹਕਾਰ ਰਹੇ ਰੋਜਰ ਸਟੋਨ ਝੂਠ ਬੋਲਣ ਦੇ ਮਾਮਲੇ ਵਿਚ ਦੋਸ਼ੀ ਕਰਾਰ

ਟਰੰਪ ਦੇ ਸਭ ਤੋਂ ਲੰਬੇ ਸਮੇਂ ਤੱਕ ਸਲਾਹਕਾਰ ਰਹੇ ਰੋਜਰ ਸਟੋਨ ਝੂਠ ਬੋਲਣ ਦੇ ਮਾਮਲੇ ਵਿਚ ਦੋਸ਼ੀ ਕਰਾਰ

Read Full Article
    ਨਿਊਜਰਸੀ ‘ਚ ਫੁੱਟਬਾਲ ਮੈਚ ਦੌਰਾਨ ਅਣਪਛਾਤੇ ਵਿਅਕਤੀ ਵੱਲੋਂ ਗੋਲੀਬਾਰੀ ‘ਚ 2 ਲੋਕ ਜ਼ਖਮੀ

ਨਿਊਜਰਸੀ ‘ਚ ਫੁੱਟਬਾਲ ਮੈਚ ਦੌਰਾਨ ਅਣਪਛਾਤੇ ਵਿਅਕਤੀ ਵੱਲੋਂ ਗੋਲੀਬਾਰੀ ‘ਚ 2 ਲੋਕ ਜ਼ਖਮੀ

Read Full Article
    ਅਮਰੀਕੀ ਸੈਨੇਟ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ 550ਵੇਂ ਪ੍ਰਕਾਸ਼ ਪੁਰਬ ਨੂੰ ਦਿੱਤੀ ਮਾਨਤਾ

ਅਮਰੀਕੀ ਸੈਨੇਟ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ 550ਵੇਂ ਪ੍ਰਕਾਸ਼ ਪੁਰਬ ਨੂੰ ਦਿੱਤੀ ਮਾਨਤਾ

Read Full Article
    ਲੰਡਨ ਵਿਖੇ ਨਾਟੋ ਦੀ 70ਵੀਂ ਵਰ੍ਹੇਗੰਢ ਦੇ ਸਿਖਰ ਸੰਮੇਲਨ ‘ਚ ਹਿੱਸਾ ਲੈਣਗੇ ਟਰੰਪ

ਲੰਡਨ ਵਿਖੇ ਨਾਟੋ ਦੀ 70ਵੀਂ ਵਰ੍ਹੇਗੰਢ ਦੇ ਸਿਖਰ ਸੰਮੇਲਨ ‘ਚ ਹਿੱਸਾ ਲੈਣਗੇ ਟਰੰਪ

Read Full Article
    ਅਮਰੀਕੀ ਇਤਿਹਾਸ ‘ਚ ਮਹਾਦੋਸ਼ ਨੂੰ ਲੈ ਕੇ ਦੋਹਰੇ ਮਾਪਦੰਡ ਕਦੇ ਨਹੀਂ ਦੇਖੇ ਗਏ : ਟਰੰਪ

ਅਮਰੀਕੀ ਇਤਿਹਾਸ ‘ਚ ਮਹਾਦੋਸ਼ ਨੂੰ ਲੈ ਕੇ ਦੋਹਰੇ ਮਾਪਦੰਡ ਕਦੇ ਨਹੀਂ ਦੇਖੇ ਗਏ : ਟਰੰਪ

Read Full Article
    ਉਬਰ ਨੂੰ 65 ਕਰੋੜ ਡਾਲਰ ਦਾ ਜੁਰਮਾਨਾ

ਉਬਰ ਨੂੰ 65 ਕਰੋੜ ਡਾਲਰ ਦਾ ਜੁਰਮਾਨਾ

Read Full Article
    ਕੈਲੀਫੋਰਨੀਆ : ਸਕੂਲ ਵਿਚ ਗੋਲੀਬਾਰੀ ਕਰਨ ਵਾਲੇ ਹਮਲਾਵਰ ਦੀ ਹਸਪਤਾਲ ‘ਚ ਹੋਈ ਮੌਤ

ਕੈਲੀਫੋਰਨੀਆ : ਸਕੂਲ ਵਿਚ ਗੋਲੀਬਾਰੀ ਕਰਨ ਵਾਲੇ ਹਮਲਾਵਰ ਦੀ ਹਸਪਤਾਲ ‘ਚ ਹੋਈ ਮੌਤ

Read Full Article
    ਅਮਰੀਕਾ ਦੀ ਸੰਸਦ ਨੇ ਸਰਬਸੰਮਤੀ ਨਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਇਤਿਹਾਸਕ, ਸੰਸਕ੍ਰਿਤਕ ਅਤੇ ਧਾਰਮਿਕ ਮਹੱਤਵ ਨੂੰ ਮਾਨਤਾ ਦਿੰਦੇ ਹੋਏ ਮਤਾ ਪਾਸ

ਅਮਰੀਕਾ ਦੀ ਸੰਸਦ ਨੇ ਸਰਬਸੰਮਤੀ ਨਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਇਤਿਹਾਸਕ, ਸੰਸਕ੍ਰਿਤਕ ਅਤੇ ਧਾਰਮਿਕ ਮਹੱਤਵ ਨੂੰ ਮਾਨਤਾ ਦਿੰਦੇ ਹੋਏ ਮਤਾ ਪਾਸ

Read Full Article
    ਕੈਲੀਫੋਰਨੀਆ ਦੇ ਸਕੂਲ ‘ਚ ਵਿਦਿਆਰਥੀ ਵੱਲੋਂ ਗੋਲੀਬਾਰੀ ਦੌਰਾਨ 2 ਮੌਤਾਂ; 3 ਜ਼ਖਮੀ

ਕੈਲੀਫੋਰਨੀਆ ਦੇ ਸਕੂਲ ‘ਚ ਵਿਦਿਆਰਥੀ ਵੱਲੋਂ ਗੋਲੀਬਾਰੀ ਦੌਰਾਨ 2 ਮੌਤਾਂ; 3 ਜ਼ਖਮੀ

Read Full Article