PUNJABMAILUSA.COM

ਸ਼ੇਰੇ-ਪੰਜਾਬ ਵੱਲੋਂ ਬਣਵਾਏ ਅੰਮ੍ਰਿਤਸਰ ਦੇ ਦਰਵਾਜ਼ਿਆਂ ਦੀ ਬਦਲੀ ਪਹਿਚਾਣ

ਸ਼ੇਰੇ-ਪੰਜਾਬ ਵੱਲੋਂ ਬਣਵਾਏ ਅੰਮ੍ਰਿਤਸਰ ਦੇ ਦਰਵਾਜ਼ਿਆਂ ਦੀ ਬਦਲੀ ਪਹਿਚਾਣ

ਸ਼ੇਰੇ-ਪੰਜਾਬ ਵੱਲੋਂ ਬਣਵਾਏ ਅੰਮ੍ਰਿਤਸਰ ਦੇ ਦਰਵਾਜ਼ਿਆਂ ਦੀ ਬਦਲੀ ਪਹਿਚਾਣ
March 29
09:43 2017

2
ਅੰਮ੍ਰਿਤਸਰ, 29 ਮਾਰਚ (ਪੰਜਾਬ ਮੇਲ)- ਸੰਨ 1876 ‘ਚ ਅੰਗਰੇਜ਼ੀ ਸਰਕਾਰ ਦੁਆਰਾ ਹਾਲ ਗੇਟ (ਨਵਾਂ ਨਾਮ ਗਾਂਧੀ ਦਰਵਾਜ਼ਾ) ਬਣਾਉਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਵਾਏ ਸ਼ਹਿਰ ਦੇ ਦਰਵਾਜ਼ਿਆਂ ‘ਚੋਂ ਦਰਵਾਜ਼ਾ ਰਾਮਬਾਗ਼ ਦੀ ਬਾਹਰੀ ਡਿਉਢੀ ਨੂੰ ਛੱਡ ਕੇ ਬਾਕੀ ਸਭ ਇਤਿਹਾਸਕ ਦਰਵਾਜ਼ਿਆਂ ਨੂੰ ਢਾਹ ਦਿੱਤਾ ਗਿਆ। ਮਹਾਰਾਜੇ ਦੇ ਪਿਤਾ ਦੇ ਨਾਂਅ ‘ਤੇ ਉਸਾਰੇ ਮਹਾਂ ਸਿੰਘ ਗੇਟ ਨੂੰ ਸਭ ਦਰਵਾਜ਼ਿਆਂ ਦੇ ਆਖੀਰ ‘ਚ ਸੰਨ 1892 ‘ਚ ਢਾਹਿਆ ਗਿਆ। ਪੁਰਾਣੇ ਦਰਵਾਜ਼ੇ ਢਾਹੁਣ ਤੋਂ ਬਾਅਦ ਬ੍ਰਿਟਿਸ਼ ਸਰਕਾਰ ਦੁਆਰਾ ਨਵੇਂ ਦਰਵਾਜ਼ੇ ਬਣਾਏ ਗਏ, ਜਿਨ੍ਹਾਂ ‘ਚੋਂ ਬਹੁਤੇ ਦਰਵਾਜ਼ੇ ਅੱਜ ਅਲੋਪ ਹੋ ਚੁੱਕੇ ਹਨ। ਇਨ੍ਹਾਂ ਦਰਵਾਜ਼ਿਆਂ ਸਬੰਧੀ ਪ੍ਰਸ਼ਾਸਨ ਪਾਸ ਇਤਿਹਾਸਕ ਜਾਣਕਾਰੀ ਨਾ ਹੋਣ ਕਰਕੇ ਇਨ੍ਹਾਂ ਨੂੰ ਭੁਲੇਖੇ ਨਾਲ ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਾਏ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦਾ ਹਾਥੀ ਦਰਵਾਜ਼ਾ ਜਿਸ ਦਾ ਅਸਲ ਨਾਂਅ ‘ਦਰਵਾਜ਼ਾ-ਏ-ਡਿਉਢੀ ਸ਼ਹਿਜ਼ਾਦਾ’ ਸੀ, ਦੇ ਅੰਦਰਲੇ ਪਾਸੇ ਮਹਾਰਾਜਾ ਰਣਜੀਤ ਸਿੰਘ ਦੇ ਹਾਥੀ ਬੰਨ੍ਹੇ ਜਾਣ ਕਰਕੇ ਬਾਅਦ ਵਿਚ ਇਸ ਦਾ ਨਾਂਅ ‘ਹਾਥੀ ਦਰਵਾਜ਼ਾ’ ਪੈ ਗਿਆ, ਜਦੋਂਕਿ ਸ਼ਹਿਰ ਦਾ ਦਰਵਾਜ਼ਾ ਲੋਹਗੜ੍ਹ ਵੀ ਹੁਣ ਪੂਰੀ ਤਰ੍ਹਾਂ ਅਲੋਪ ਹੋ ਚੁੱਕਿਆ ਹੈ। ਬ੍ਰਿਟਿਸ਼ ਸ਼ਾਸਨ ਸਮੇਂ ਸ਼ੇਰੇ-ਪੰਜਾਬ ਦੁਆਰਾ ਬਣਵਾਏ ਲਾਹੌਰੀ ਦਰਵਾਜ਼ੇ ਨੂੰ ਢਾਹ ਕੇ ਉਸੇ ਸਥਾਨ ‘ਤੇ ਨਵਾਂ ਦਰਵਾਜ਼ਾ ਬਣਾਇਆ ਗਿਆ, ਜੋ ਅੱਜ ਵੀ ਮੌਜੂਦ ਹੈ। ਇਸ ਦੇ ਅਗਲੇ ਦਰਵਾਜ਼ੇ ਦੇ ਅੰਦਰ ਆਬਾਦੀ ‘ਚ ਮਹਾਰਾਜਾ ਦੇ ਦਰਬਾਰੀ ਨੌਕਰ ਮੀਆਂ ਖ਼ਜ਼ਾਨਾ ਦਾ ਨਿਵਾਸ ਹੋਣ ਕਰਕੇ ਦਰਵਾਜ਼ੇ ਦਾ ਨਾਂਅ ‘ਖ਼ਜ਼ਾਨਾ ਗੇਟ’ ਨਾਲ ਪ੍ਰਸਿੱਧ ਹੋ ਗਿਆ। ਗੇਟ ਹਕੀਮਾਂ ਮਹਾਰਾਜਾ ਦੇ ਸ਼ਾਹੀ ਹਕੀਮ ਨੂਰੁਦੀਨ ਅਤੇ ਚਰਾਗ਼ਦੀਨ ਦੇ ਨਾਂਅ ਨਾਲ ਪ੍ਰਸਿੱਧ ਹੋਇਆ। ਇਸ ਨੂੰ ਮਾਝੇ ਵਾਲਾ ਦਰਵਾਜ਼ਾ ਵੀ ਕਿਹਾ ਜਾਂਦਾ ਸੀ। ਖ਼ਾਲਸਾ ਰਾਜ ਦੇ ਸਮੇਂ ਭਗਤਾਂ ਵਾਲੇ ਦਰਵਾਜ਼ੇ ਦਾ ਨਾਂਅ ਦਰਵਾਜ਼ਾ-ਏ-ਡਿਉਢੀ ਰੰਗੜ ਨੰਗਲੀਆਂ ਸੀ। ਸ਼ਹਿਰ ਦੇ ਦਰਵਾਜ਼ਾ ਗਿਲਵਾਲੀ ਤੋਂ ਸਿੱਧਾ ਰਸਤਾ ਪਿੰਡ ਗਿਲਵਾਲੀ ਤੱਕ ਜਾਂਦਾ ਹੋਣ ਕਰਕੇ ਇਸ ਦਾ ਨਾਂਅ ਦਰਵਾਜ਼ਾ ਗਿਲਵਾਲੀ ਪਿਆ। ਚਾਟੀਵਿੰਡ ਦਰਵਾਜ਼ੇ ਦਾ ਨਾਂਅ ਪੁਰਾਤਨ ਰਿਕਾਰਡ ਵਿਚ ਰਾਮਗੜ੍ਹੀਆ ਦਰਵਾਜ਼ਾ ਨਾਂਅ ਨਾਲ ਦਰਜ ਹੈ। ਅਲੋਪ ਹੋ ਚੁੱਕੇ ਇਸ ਦਰਵਾਜ਼ੇ ਨੂੰ ਰਾਮਗੜ੍ਹੀਆ ਬਿਰਾਦਰੀ ਵੱਲੋਂ ਹਾਲ ਹੀ ਵਿਚ ਨਵੇਂ ਰੂਪ ਵਿਚ ਉਸਾਰਿਆ ਗਿਆ ਹੈ। ਸ਼ਹਿਰ ਦੇ ਦਰਵਾਜ਼ਾ ਸੁਲਤਾਨਵਿੰਡ ਨੂੰ ਸਿੱਖ ਰਾਜ ਸਮੇਂ ਤੋਪਾਂ ਵਾਲਾ ਦਰਵਾਜ਼ਾ, ਦਰਵਾਜ਼ਾ-ਏ-ਦੋਬੁਰਜੀ ਤੇ ਦਰਵਾਜ਼ਾ-ਏ-ਦਿੱਲੀ ਨਾਂਵਾਂ ਨਾਲ ਸੰਬੋਧਿਤ ਕੀਤਾ ਜਾਂਦਾ ਸੀ। ਦਰਵਾਜ਼ਾ ਘਿਉ ਮੰਡੀ ਦਾ ਪੁਰਾਣਾ ਨਾਂਅ ਦਰਵਾਜ਼ਾ-ਏ-ਆਹਲੂਵਾਲੀਆ ਸੀ, ਕਿਉਂਕਿ ਇਥੋਂ ਸਿੱਧਾ ਰਸਤਾ ਸ਼ਹਿਰ ਦੀ ਆਬਾਦੀ ਕਟੜਾ ਆਹਲੂਵਾਲੀਆ ਨੂੰ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦੇ ਨਾਂਅ ‘ਤੇ ਉਸਾਰੇ ਗਏ ਦਰਵਾਜ਼ਾ ਮਹਾਂ ਸਿੰਘ ਦਾ ਨਾਂਅ ਇਤਿਹਾਸ ਵਿਚ ਦਰਵਾਜ਼ਾ-ਏ-ਡਿਉਢੀ ਕਲਾਂ ਨਾਂਅ ਨਾਲ ਦਰਜ ਹੈ। ਉਪਰੋਕਤ ਦੇ ਇਲਾਵਾ ਸ਼ਹਿਰ ਦਾ ਹਾਲ ਗੇਟ ਸੰਨ 1876 ਵਿਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਰਨਲ ਸੀ.ਐੱਚ. ਹਾਲ ਵਲੋਂ ਆਪਣੇ ਨਾਂਅ ‘ਤੇ ਉਸਾਰਿਆ ਗਿਆ। ਹਾਲ ਗੇਟ ਤੇ ਹਾਥੀ ਗੇਟ ਦੇ ਵਿਚਕਾਰ ਨਵਾਂ ਰਸਤਾ ਕੱਢਣ ਲਈ ਸੰਨ 1940 ‘ਚ ਸਰ ਸਿਕੰਦਰ ਹਯਾਤ ਖ਼ਾਂ ਦੇ ਨਾਂਅ ‘ਤੇ ਸਿਕੰਦਰੀ ਦਰਵਾਜ਼ਾ ਬਣਾਇਆ ਗਿਆ, ਜੋ ਬਣਨ ਦੇ ਜਲਦ ਬਾਅਦ ਢਹਿ ਗਿਆ। ਸੰਨ 1876 ਵਿਚ ਦਰਵਾਜ਼ਾ ਲੋਹਗੜ੍ਹ ਤੇ ਦਰਵਾਜ਼ਾ ਲਾਹੌਰੀ ਦੇ ਵਿਚਕਾਰ ਰਸਤਾ ਦੇਣ ਲਈ ਬੇਰੀ ਗੇਟ ਬਣਾਇਆ ਗਿਆ। ਸੰਨ 1940 ਵਿਚ ਦਰਵਾਜ਼ਾ ਘਿਉ ਮੰਡੀ ਤੇ ਦਰਵਾਜ਼ਾ ਮਹਾਂ ਸਿੰਘ ਦੇ ਵਿਚਕਾਰ ਸ਼ੇਰਾਂ ਵਾਲਾ ਗੇਟ ਬਣਾਇਆ ਗਿਆ। ਪਿਛਲੇ ਲੰਬੇ ਸਮੇਂ ਤੋਂ ਮੰਗ ਉੱਠ ਰਹੀ ਹੈ ਕਿ ਇਸ ਗੇਟ ਦੇ ਚੌਕ ਦਾ ਨਾਂਅ ਮਾਸਟਰ ਤਾਰਾ ਸਿੰਘ ਚੌਕ ਰੱਖਿਆ ਜਾਵੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਦਸਤਾਰ ਬਾਰੇ ਭਾਰਤੀ ਜੱਜ ਦੀ ਟਿੱਪਣੀ ਬੇਹੱਦ ਮੰਦਭਾਗੀ

ਦਸਤਾਰ ਬਾਰੇ ਭਾਰਤੀ ਜੱਜ ਦੀ ਟਿੱਪਣੀ ਬੇਹੱਦ ਮੰਦਭਾਗੀ

Read Full Article
    ਪੰਜਾਬ ਮੇਲ ਦੇ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਦੀਆਂ ਤਿੰਨ ਕਿਤਾਬਾਂ ਰਿਲੀਜ਼

ਪੰਜਾਬ ਮੇਲ ਦੇ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਦੀਆਂ ਤਿੰਨ ਕਿਤਾਬਾਂ ਰਿਲੀਜ਼

Read Full Article
    ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਦੇ ਵਰਕ ਪਰਮਿਟ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ ਟਰੰਪ ਸਰਕਾਰ

ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਦੇ ਵਰਕ ਪਰਮਿਟ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ ਟਰੰਪ ਸਰਕਾਰ

Read Full Article
    ਡਾ. ਬਾਬਾ ਬੁੱਧ ਸਿੰਘ ਢਾਹਾਂ ਆਪਣੀ ਜ਼ਿੰਦਗੀ ਨੂੰ ਸਫਲ ਕਰਦੇ ਹੋਏ ਅਮਰ ਹੋ ਗਏ

ਡਾ. ਬਾਬਾ ਬੁੱਧ ਸਿੰਘ ਢਾਹਾਂ ਆਪਣੀ ਜ਼ਿੰਦਗੀ ਨੂੰ ਸਫਲ ਕਰਦੇ ਹੋਏ ਅਮਰ ਹੋ ਗਏ

Read Full Article
    ਨਿਊਜਰਸੀ ਸੂਬੇ ਦੇ ਸਿਟੀ ਹੋਬੋਕਨ ਦੇ ਸਿਟੀ ਹਾਲ ‘ਚ ਨਿਸ਼ਾਨ ਸਾਹਿਬ ਝੁਲਾਇਆ ਗਿਆ

ਨਿਊਜਰਸੀ ਸੂਬੇ ਦੇ ਸਿਟੀ ਹੋਬੋਕਨ ਦੇ ਸਿਟੀ ਹਾਲ ‘ਚ ਨਿਸ਼ਾਨ ਸਾਹਿਬ ਝੁਲਾਇਆ ਗਿਆ

Read Full Article
    ਬੈਲਗਹਿੰਮ ਸਿਟੀ ਹਾਲ ਦੇ ਸਾਹਮਣੇ ਗ਼ਦਰੀ ਬਾਬਿਆਂ ਦੀ ਯਾਦ ‘ਚ ਗੇਟ ਦਾ ਉਦਘਾਟਨ

ਬੈਲਗਹਿੰਮ ਸਿਟੀ ਹਾਲ ਦੇ ਸਾਹਮਣੇ ਗ਼ਦਰੀ ਬਾਬਿਆਂ ਦੀ ਯਾਦ ‘ਚ ਗੇਟ ਦਾ ਉਦਘਾਟਨ

Read Full Article
    ਫਰੀਮਾਂਟ ਵਿਖੇ ਹਫਤਾਵਾਰੀ ਦੀਵਾਨ ਦੌਰਾਨ ਵਿਸ਼ੇਸ਼ ਸ਼ਹੀਦੀ ਸਮਾਗਮ ਕਰਵਾਏ ਗਏ

ਫਰੀਮਾਂਟ ਵਿਖੇ ਹਫਤਾਵਾਰੀ ਦੀਵਾਨ ਦੌਰਾਨ ਵਿਸ਼ੇਸ਼ ਸ਼ਹੀਦੀ ਸਮਾਗਮ ਕਰਵਾਏ ਗਏ

Read Full Article
    ਭਾਰਤੀ ਮੂਲ ਦੇ 20 ਲੋਕ ਅਮਰੀਕਾ ‘ਚ ਲੜਨਗੇ ਸੰਸਦੀ ਚੋਣਾਂ

ਭਾਰਤੀ ਮੂਲ ਦੇ 20 ਲੋਕ ਅਮਰੀਕਾ ‘ਚ ਲੜਨਗੇ ਸੰਸਦੀ ਚੋਣਾਂ

Read Full Article
    ਈਰਾਨ ਨੇ ਅਮਰੀਕਾ ਨੂੰ ਕੀਤਾ ਆਗਾਹ; ਤਹਿਰਾਨ ਪ੍ਰਮਾਣੂ ਸਮਝੌਤੇ ਨੂੰ ਬਦਲਣ ਲਈ ਪਾਇਆ ਜਾ ਰਿਹਾ ਦਬਾਅ ਬੇਹੱਦ ਖਤਰਨਾਕ

ਈਰਾਨ ਨੇ ਅਮਰੀਕਾ ਨੂੰ ਕੀਤਾ ਆਗਾਹ; ਤਹਿਰਾਨ ਪ੍ਰਮਾਣੂ ਸਮਝੌਤੇ ਨੂੰ ਬਦਲਣ ਲਈ ਪਾਇਆ ਜਾ ਰਿਹਾ ਦਬਾਅ ਬੇਹੱਦ ਖਤਰਨਾਕ

Read Full Article
    ਇੰਡੀਆਨਾ ‘ਚ ਅਪਰੈਲ ਨੂੰ ਨੈਸ਼ਨਲ ਸਿੱਖ ਹੈਰੀਟੇਜ ਮਹੀਨੇ ਵਜੋਂ ਮਨਾਉਣ ਦਾ ਐਲਾਨ

ਇੰਡੀਆਨਾ ‘ਚ ਅਪਰੈਲ ਨੂੰ ਨੈਸ਼ਨਲ ਸਿੱਖ ਹੈਰੀਟੇਜ ਮਹੀਨੇ ਵਜੋਂ ਮਨਾਉਣ ਦਾ ਐਲਾਨ

Read Full Article
    ਟਰੰਪ ਪ੍ਰਸ਼ਾਸਨ ਦੀ ਮਨੁੱਖੀ ਅਧਿਕਾਰਾਂ ਬਾਰੇ ਰਿਪੋਰਟ ‘ਚ ਮੋਦੀ ਸਰਕਾਰ ’ਤੇ ਸਵਾਲ

ਟਰੰਪ ਪ੍ਰਸ਼ਾਸਨ ਦੀ ਮਨੁੱਖੀ ਅਧਿਕਾਰਾਂ ਬਾਰੇ ਰਿਪੋਰਟ ‘ਚ ਮੋਦੀ ਸਰਕਾਰ ’ਤੇ ਸਵਾਲ

Read Full Article
    ਅਮਰੀਕੀ ਸੁਪਰੀਮ ਕੋਰਟ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਸੰਵਿਧਾਨਕ ਤੌਰ ‘ਤੇ ਅਸਪੱਸ਼ਟ ਕਰਾਰ

ਅਮਰੀਕੀ ਸੁਪਰੀਮ ਕੋਰਟ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਸੰਵਿਧਾਨਕ ਤੌਰ ‘ਤੇ ਅਸਪੱਸ਼ਟ ਕਰਾਰ

Read Full Article
    ਅਮਰੀਕੀ ਸਕੂਲ ਵਿਦਿਆਰਥਣ ਨੇ ਡਰੈੱਸ ਕੋਡ ਖਿਲਾਫ ਕੀਤਾ ‘ਬ੍ਰਾ ਬਾਈਕਾਟ’ ਦਾ ਐਲਾਨ

ਅਮਰੀਕੀ ਸਕੂਲ ਵਿਦਿਆਰਥਣ ਨੇ ਡਰੈੱਸ ਕੋਡ ਖਿਲਾਫ ਕੀਤਾ ‘ਬ੍ਰਾ ਬਾਈਕਾਟ’ ਦਾ ਐਲਾਨ

Read Full Article
    ਅਮਰੀਕੀ ਪੁਲਿਸ ਨੇ ਨਿਹੱਥੇ ਅਫਰੀਕੀ ਨਾਗਰਿਕ ਨੂੰ ਮਾਰੀਆਂ ਸਨ 30 ਗੋਲੀਆਂ

ਅਮਰੀਕੀ ਪੁਲਿਸ ਨੇ ਨਿਹੱਥੇ ਅਫਰੀਕੀ ਨਾਗਰਿਕ ਨੂੰ ਮਾਰੀਆਂ ਸਨ 30 ਗੋਲੀਆਂ

Read Full Article
    ਭਾਰਤੀ-ਅਮਰੀਕੀਆਂ ਨੇ ਕਠੂਆ ਅਤੇ ਉਨਾਵ ਮਾਮਲਿਆਂ ‘ਚ ਭਾਰਤੀ ਦੂਤਘਰ ਦੇ ਸਾਹਮਣੇ ਕੀਤਾ ਪ੍ਰਦਰਸ਼ਨ ; ਕੀਤੀ ਨਿਆਂ ਦੀ ਮੰਗ

ਭਾਰਤੀ-ਅਮਰੀਕੀਆਂ ਨੇ ਕਠੂਆ ਅਤੇ ਉਨਾਵ ਮਾਮਲਿਆਂ ‘ਚ ਭਾਰਤੀ ਦੂਤਘਰ ਦੇ ਸਾਹਮਣੇ ਕੀਤਾ ਪ੍ਰਦਰਸ਼ਨ ; ਕੀਤੀ ਨਿਆਂ ਦੀ ਮੰਗ

Read Full Article