PUNJABMAILUSA.COM

ਸ਼ਾਹੀ ਅੰਦਾਜ਼ ’ਚ ਹੋਇਆ ਪ੍ਰਿੰਸ ਹੈਰੀ ਤੇ ਮੈਗ਼ਨ ਮਰਕਲ ਦਾ ਵਿਆਹ

ਸ਼ਾਹੀ ਅੰਦਾਜ਼ ’ਚ ਹੋਇਆ ਪ੍ਰਿੰਸ ਹੈਰੀ ਤੇ ਮੈਗ਼ਨ ਮਰਕਲ ਦਾ ਵਿਆਹ

ਸ਼ਾਹੀ ਅੰਦਾਜ਼ ’ਚ ਹੋਇਆ ਪ੍ਰਿੰਸ ਹੈਰੀ ਤੇ ਮੈਗ਼ਨ ਮਰਕਲ ਦਾ ਵਿਆਹ
May 19
21:44 2018

ਵਿੰਡਸਰ, 19 ਮਈ (ਪੰਜਾਬ ਮੇਲ)- ਦੁਨੀਆਂ ਭਰ ਦੇ ਲੋਕਾਂ ਲਈ ਖਿੱਚ ਦੇ ਕੇਂਦਰ ਬਣੇ ਸਮਾਗਮ ਦੌਰਾਨ ਅੱਜ ਬਰਤਾਨੀਆ ਦੇ ਪ੍ਰਿੰਸ ਹੈਰੀ ਅਤੇ ਅਭਿਨੇਤਰੀ ਮੈਗ਼ਨ ਮਰਕਲ ਦਾ ਵਿਆਹ ਸ਼ਾਹੀ ਰਸਮਾਂ ਨਾਲ ਸਿਰੇ ਚੜ੍ਹ ਗਿਆ। ਅੱਜ ਦੋਵਾਂ ਦੇ ਪਿਆਰ ਦਾ ਰਿਸ਼ਤਾ ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ ਵਿੱਚ ਤਬਦੀਲ ਹੋ ਗਿਆ ਹੈ। ਇੱਥੋਂ ਦੇ ਸੇਂਟ ਜੌਰਜ ਗਿਰਜਾ ਘਰ ਵਿੱਚ ਦੁਨੀਆ ਭਰ ਵਿੱਚੋਂ ਪੁੱਜੇ ਛੇ ਸੌ ਮਹਿਮਾਨਾਂ ਦੀ ਹਾਜ਼ਰੀ ਵਿੱਚ ਦੋਵਾਂ ਨੇ ਆਪਣੇ ਵਿਆਹ ਦੀਆਂ ਰਸਮਾਂ ਨੂੰ ਸਿਰੇ ਚਾੜ੍ਹਦਿਆਂ ਦੁੱਖ ਸੁੱਖ ਵਿੱਚ ਇੱਕ ਦੂਜੇ ਪ੍ਰਤੀ ਵਫ਼ਾਦਾਰ ਰਹਿਣ ਅਤੇ ਆਖ਼ਰੀ ਸਾਹਾਂ ਤੱਕ ਆਪਣੇ ਰਿਸ਼ਤੇ ਨੂੰ ਨਿਭਾਉਣ ਦੀਆਂ ਕਸਮਾਂ ਖਾਧੀਆਂ।
ਈਸਾਈ ਮੱਤ ਅਨੁਸਾਰ ਹੋਏ ਇਸ ਵਿਆਹ ਦੀਆਂ ਰਸਮਾਂ ਵਿੰਡਸਰ ਦੇ ਡੀਨ ਨੇ ਕੈਂਟਰਬਰੀ ਦੇ ਆਰਕ ਬਿਸ਼ਪ ਤੇ ਐਂਗਲੀਕ ਚਰਚ ਦੇ ਅਧਿਆਤਮਕ ਮੁਖੀ ਜਸਟਿਨ ਵੈਬਲੇ ਨੇ ਨੇਪਰੇ ਚਾੜ੍ਹੀਆਂ। ਸਿਆਹਫ਼ਾਮ ਅਮਰੀਕੀ ਬਿਸ਼ਪ ਮਾਈਕਲ ਬਰੂਸ ਕਰੀ ਨੇ ‘ਵਿਆਹ ਦੇ ਮੌਕੇ ਸੰਬੋਧਨ’ ਦੀ ਰਸਮ ਨਿਭਾਈ। 1863 ਤੋਂ ਹੁਣ ਤੱਕ ਹੈਰੀ (33) ਅਤੇ ਮੇਘਨ (36) ਵਿੰਡਸਰ ਚਰਚ ਵਿੱਚ ਵਿਆਹ ਕਰਵਾਉਣ ਵਾਲਾ 16ਵਾਂ ਸ਼ਾਹੀ ਜੋੜਾ ਬਣ ਗਿਆ ਹੈ। ਮੇਘਨ, ਪ੍ਰਿੰਸ ਚਾਰਲਸ ਜੋ ਉਸ ਦੇ ਪਿਤਾ ਦੇ ਫਰਜ਼ ਨਿਭਾਅ ਰਿਹਾਅ ਸੀ, ਦੇ ਨਾਲ ਜਦੋਂ ਚਰਚ ਵਿੱਚ ਦਾਖ਼ਲ ਹੋਈ ਤਾਂ ਹੈਰੀ ਮੁਸਕਰਾ ਰਿਹਾ ਸੀ। ਮੇਘਨ ਦਾ ਪਿਤਾ ਥੌਮਸ ਮਰਕਲ ਸੀਨੀਅਰ ਗੰਭੀਰ ਬਿਮਾਰ ਹੋਣ ਕਾਰਨ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕਿਆ।
ਅਭਿਨੇਤਰੀ ਪ੍ਰਿਅੰਕਾ ਚੋਪੜਾ ਵੀ ਹੋਈ ਸ਼ਾਹੀ ਵਿਆਹ ’ਚ ਸ਼ਾਮਲ
ਵਿੰਡਸਰ: ਬੌਲੀਵੁੱਡ ਅਭਿਨੇਤਰੀ ਪ੍ਰਿਅੰਕਾ ਚੋਪੜਾ, ਪ੍ਰਿੰਸ ਹੈਰੀ ਅਤੇ ਮੇਘਨ ਮਰਕਲ ਦੇ ਵਿਆਹ ਵਿੱਚ ਵਿਸ਼ਵ ਭਰ ਵਿੱਚੋਂ ਸ਼ਾਮਲ ਹੋਈਆਂ ਹਸਤੀਆਂ ਵਿੱਚ ਸ਼ੁਮਾਰ ਸੀ। ਪੂਰੀ ਤਰ੍ਹਾਂ ਸਜੀ ਧਜੀ ਪ੍ਰਿਅੰਕਾ ਨੇ ਇਸ ਮੌਕੇ ਮੈਚ ਕਰਦੀ ਹੈਟ ਪਹਿਨ ਰੱਖੀ ਸੀ।
ਮੈਗ਼ਨ ਨੂੰ ਮਹਾਰਾਣੀ ਐਲਿਜ਼ਾਬੈੱਥ ਨੇ ਪਹਿਨਾਈ ਸ਼ਗਨਾਂ ਦੀ ਮੁੰਦਰੀ
ਵਿੰਡਸਰ: ਆਪਣੀ ਪੋਤ ਨੂੰਹ ਮੇਘਲ ਮਰਕਲ ਨੂੰ ਮਹਾਰਾਣੀ ਐਲਿਜ਼ਾਬੈੱਥ ਵੇਲਜ਼ ਨੇ ਸੋਨੇ ਦੀ ਬਣੀ ਮੁੰਦਰੀ ਪਹਿਨਾਈ। ਪ੍ਰਿੰਸ ਹੈਰੀ ਦੀ ਮੁੰਦਰੀ ਪਲੈਟੀਨਮ ਬੈਂਡ ਵਾਲੀ ਅਤਿ ਮਨਮੋਹਕ ਸੀ। ਸ਼ਾਹੀ ਜੋੜੇ ਨੇ ਇਨ੍ਹਾਂ ਦੀ ਖਰੀਦ ਲਈ ਲੰਡਨ ਦੀ ਕਲੀਵ ਐਂਡ ਕੰਪਨੀ ਨੂੰ ਚੁਣਿਆ ਸੀ।
ਮੈਗ਼ਨ ਨੇ ਕਹਿਣਾ ਮੰਨਣ ਦਾ ਨਾ ਦਿੱਤਾ ਵਚਨ
ਵਿੰਡਸਰ: ਪੁਰਾਣੀਆਂ ਰਵਾਇਤਾਂ ਨੂੰ ਤੋੜਦਿਆਂ ਅੱਜ ਮੇਘਨ ਮਰਕਲ ਨੇ ਆਪਣੇ ਪਤੀ ਪ੍ਰਿੰਸ ਹੈਰੀ ਨਾਲ ਸਦਾ ਉਸਦਾ ਕਹਿਣਾ ਮੰਨਣ ਦਾ ਵਾਅਦਾ ਨਹੀਂ ਕੀਤਾ। ਇਸ ਤੋਂ ਪਹਿਲਾਂ ਪ੍ਰਿੰਸ ਹੈਰੀ ਦੀ ਮਾਂ ਡਾਇਨਾ ਨੇ ਇਹ ਦਲੇਰੀ ਦਿਖਾਈ ਸੀ। ਦੂਜੇ ਪਾਸੇ ਪ੍ਰਿੰਸ ਹੈਰੀ ਨੇ ਵਿਆਹ ਵਾਲੀ ਮੁੰਦਰੀ ਪਾ ਕੇ ਪੁਰਾਣੀ ਰਵਾਇਤ ਨੂੰ ਤੋੜ ਦਿੱਤਾ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

    ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

Read Full Article
    ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

Read Full Article
    ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

Read Full Article