PUNJABMAILUSA.COM

ਸ਼ਾਬਾਸ਼! ਖਾਲਸਾ ਫਾਊਂਡੇਸ਼ਨ ਨਿਊਜ਼ੀਲੈਂਡ

ਸ਼ਾਬਾਸ਼! ਖਾਲਸਾ ਫਾਊਂਡੇਸ਼ਨ ਨਿਊਜ਼ੀਲੈਂਡ

ਸ਼ਾਬਾਸ਼! ਖਾਲਸਾ ਫਾਊਂਡੇਸ਼ਨ ਨਿਊਜ਼ੀਲੈਂਡ
November 16
06:53 2017

ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਉਡਾਣਾ ਵਿਚ ਛੇ ਸੈਂਟੀਮੀਟਰ ਧਾਰ ਵਾਲੀ ਕਿਰਪਾਨ ਪਹਿਨਣ ਦਾ ਹੱਕ ਲਿਆ
– ਸਿੱਖਾਂ ਨੂੰ ਇਹ ਕਿਰਪਾਨ ਪਹਿਨੇ ‘ਤੇ ਨਹੀਂ ਰੋਕਦਾ ਏਵੀਏਸ਼ਨ ਸਟਾਫ

ਔਕਲੈਂਡ 15 ਨਵੰਬਰ(ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਕਹਿੰਦੇ ਨੇ ਕਾਨੂੰਨੀ ਕਿਤਾਬਾਂ ਅਤੇ ਨਿਯਮਾਂ ਦਾ ਅਧਿਐਨ ਕਰਨਾ ਹਰ ਇਕ ਦੇ ਗੇੜ ਵਿਚ ਨਹੀਂ ਆਉਂਦਾ ਪਰ ਜਿਹੜੇ ਬਾਰੀਕੀ ਨਾਲ ਇਸ ਦੀ ਪੜ੍ਹਾਈ ਕਰ ਲੈਂਦੇ ਹਨ ਤਾਂ ਵੱਡੇ-ਵੱਡੇ ਫੈਸਲੇ ਆਪਣੇ ਹੱਕ ਵਿਚ ਕਰ ਜਾਂਦੇ ਹਨ। ਖਾਲਸਾ ਫਾਊਂਡੇਸ਼ਨ ਨਿਊਜ਼ੀਲੈਂਡ ਜੋ ਕਿ ਇਕ ਚੈਰਿਟੀ ਸੰਸਥਾ ਹੈ ਦੇ ਟ੍ਰਸਟੀ ਸ. ਹਰਮਨ ਸਿੰਘ ਅਤੇ ਐਗਜੈਗਟਿਵ ਮੈਂਬਰ ਸ. ਹਰਪ੍ਰੀਤ ਸਿੰਘ ਦੇ ਸ਼ਾਬਾਸ਼ ਹੈ ਜਿਨ੍ਹਾਂ ਨੇ ਹਾਲ ਹੀ ਵਿਚ ਕੈਨੇਡਾ ਦੀ ਇਕ ਖਬਰ ਕਿ ਸਿੱਖਾਂ ਨੂੰ 6 ਸੈਂਟੀਮੀਟਰ ਧਾਰ ਕਿਰਪਾਨ ਹਵਾਈ ਯਾਤਰਾ ਦੌਰਾਨ ਪਹਿਨਣ ਦਾ ਹੱਕ ਹੈ, ਨੂੰ ਗੰਭੀਰਤਾ ਨਾਲ ਲੈਂਦਿਆਂ ਨਿਊਜ਼ੀਲੈਂਡ ‘ਏਵੀਏਸ਼ਨ ਸਕਿਊਰਿਟੀ ਸਰਵਿਸਜ’ ਨਾਲ ਸੰਪਰਕ ਕੀਤਾ। ਤਿੰਨ-ਚਾਰ ਦਿਨ ਚੱਲਿਆ ਇਲੈਕਟ੍ਰਾਨਿਕ ਵਾਰਤਾਲਾਪ ਅਤੇ ਫਿਰ ਸਿੱਧੀ ਫੋਨ ਉਤੇ ਹੋਈ ਗੱਲਬਾਤ ਐਨਾ ਵਧੀਆ ਨਤੀਜਾ ਦੇ ਗਈ ਕਿ ਸਾਰੇ ਸਿੱਖਾਂ ਦੀ ਚਿਰੋਕਣੀ ਮੰਗ ਪਹਿਲੇ ਹੀ ਉਦਮ ਨਾਲ ਪੂਰੀ ਹੋਈ ਨਜ਼ਰ ਆਈ। ਇਸ ਤਰ੍ਹਾਂ ਲੱਗਿਆ ਜਿਵੇਂ ਬੁਹਤੇ ਸਿੱਖ ਆਪਣੇ ਹੱਕਾਂ ਬਾਰੇ ਖੁਦ ਹੀ ਜਿਆਦਾ ਨਾ ਜਾਣਦੇ ਹੋਣ। ਜਦੋਂ ਨਿਰਧਾਰਤ ਨਿਯਮਾਂ ਦੀ ਰੋਸ਼ਨੀ ਵਿਚ ਦੋਵੇਂ ਨੌਜਵਾਨਾਂ ਨੇ ਬਿਨਾਂ ਕਿਸੇ ਕੰਮ ਤੋਂ ਵਲਿੰਗਟਨ ਦੀ ਹਵਾਈ ਟਿਕਟ ਬੁੱਕ ਕਰਵਾ ਕੇ ਆਪਣੀ ਕਿਰਪਾਨ ਪਹਿਨਣ ਦੇ ਹੱਕ ਨੂੰ ਪਰਖਣਾ ਚਾਹਿਆ ਤਾਂ ਉਨ੍ਹਾਂ ਦੀ ਖੁਸ਼ੀ ਹੋਰ ਵੀ ਦੁੱਗਣੀ ਹੋ ਗਈ ਜਦੋਂ ਸੰਖੇਪ ਜਿਹੀ ਆਪਸੀ ਗੱਲਬਾਤ ਵਿਚ ਸਕਰੀਨਿੰਗ ਸਟਾਫ ਨੇ ਇਹ ਪੁੱਛ ਲਿਆ ਕਿ ਜੇਕਰ ਕਿਰਪਾਨ ਦੀ ਧਾਰ 6 ਸੈਂਟੀਮੀਟਰ ਤੋਂ ਘੱਟ ਹੈ ਤਾਂ ਤੁਸੀਂ ਬੋਰਡਿੰਗ ਵਾਸਤੇ ਜਹਾਜ਼ ਵਿਚ ਜਾ ਸਕਦੇ ਹੋ। ਇਥੇ ਦੋਵਾਂ ਨੌਜਵਾਨਾਂ ਨੂੰ ਕੁੱਲ 1-2 ਮਿੰਟ ਦਾ ਸਮਾਂ ਸਿਰਫ ਇਸ ਕਰਕੇ ਲੱਗਿਆ ਕਿ ਸਕਿਊਰਿਟੀ ਅਫਸਰ ਨੇ ਆਪਣੇ ਉਸ ਮੈਨੇਜਰ ਨੂੰ ਸੱਦਿਆ ਜਿਸ ਕੋਲ ਇੰਚੀਟੇਪ ਸੀ ਅਤੇ ਉਸਨੇ ਆ ਕੇ ਕਿਰਪਾਨ ਦੀ ਧਾਰ ਦੀ ਲੰਬਾਈ ਮਾਪ ਲਈ। ਇਸ ਰਸਮੀ ਚੈਕਿੰਗ ਵਿਚ ਹੋਰ ਵੱਡੀ ਗੱਲ ਇਹ ਰਹੀ ਕਿ ਚੈਕਿੰਗ ਦੌਰਾਨ ਕਿਰਪਾਨ ਇਨ੍ਹਾਂ ਨੌਜਵਾਨਾਂ ਨੂੰ ਸਰੀਰ ਤੋਂ ਵੱਖ ਨਹੀਂ ਕਰਨੀ ਪਈ, ਆਪਣੇ ਹੱਥੀਂ ਹੀ ਚੈਕ ਕਰਵਾ ਦਿੱਤੀ। ਇਹ ਦੋਵੇਂ ਅੰਮ੍ਰਿਤਧਾਰੀ ਸਿੱਖ ਨੌਜਵਾਨ ਕਿਰਪਾਨ ਦੇ ਹੱਕ ਨੂੰ ਪਰਖਣ ਵਾਸਤੇ ਆਪਣਾ ਕੰਮ ਕਾਰ ਛੱਡ ਕੇ ਅੱਜ ਘਰੇਲੂ ਹਵਾਈ ਅੱਡੇ ਉਤੇ ਤਜ਼ਰਬਾ ਕਰਨ ਵਿਚ ਸਫਲ ਰਹੇ। ਸੋ ਇਨ੍ਹਾਂ ਸਿੱਖ ਨੌਜਵਾਨਾਂ ਨੇ ਨਿਊਜ਼ੀਲੈਂਡ ਵਸਦੇ ਸਾਰੇ ਅੰਮ੍ਰਿਤਧਾਰੀ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਇਸ ਹੱਕ ਦਾ ਇਸਤੇਮਾਲ ਕਰਨ ਕਿਉਂਕਿ ਏਵੀਏਸ਼ਨ ਸਕਿਉਰਿਟੀ ਸਟਾਫ ਇਸ ਤਰ੍ਹਾਂ ਦੀ ਕੋਈ ਬੰਦਿਸ਼ ਨਹੀਂ ਲਗਾਉਂਦਾ। ਜੇਕਰ ਕਿਸੇ ਨੂੰ ਫਿਰ ਵੀ ਕੋਈ ਮੁਸ਼ਕਿਲ ਆ ਜਾਵੇ ਤਾਂ ਉਹ ਖਾਲਸਾ ਫਾਊਂਡੇਸ਼ਨ (www.khalsafoundation.org.nz) ਨਾਲ ਸੰਪਰਕ ਕਰ ਸਕਦਾ ਹੈ ਤਾਂ ਕਿ ਉਸ ਵਿਸ਼ੇ ਉਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਸਕੇ।
ਜੇਕਰ ਏਵੀਏਸ਼ਨ ਸਕਿਉਰਿਟੀ ਸਰਵਿਸ (www.avsec.govt.nz) ਦੀ ਵੈਬਸਾਈਟ ਉਤੇ ਜਾ ਕੇ ਵੇਖਿਆ ਜਾਵੇ ਤਾਂ 6 ਸੈਂਟੀਮੀਟਰ ਤੱਕ ਕਿਰਪਾਨ ਜਾਂ ਦੂਜੇ ਸ਼ਬਦਾਂ ਵਿਚ ਚਾਕੂ-ਛੁਰੀ ਆਦਿ ਨੂੰ ਲਿਜਾਇਆ ਜਾ ਸਕਦਾ ਹੈ ਪਰ ਸੁਰੱਖਿਆ ਦੇ ਮੱਦੇਨਜ਼ਰ ਇਸਨੂੰ ਵਸਤਰਾਂ ਦੇ ਹੇਠਾਂ ਪਹਿਨਣ ਦੀ ਸਲਾਹ ਦਿੱਤੀ ਗਈ ਹੈ। ਚਾਕੂ ਆਦਿ ਦੀ ਕਿਸਮ ਲਈ ਕੁਝ ਨਿਯਮ ਜਰੂਰ ਹਨ। ਇਸ ਤਰ੍ਹਾਂ ਦੇ ਸਾਰੇ ਸੁਝਾਅ ਇਕ ਯੂਨਾਈਟਿਡ ਏਜੰਸੀ ਆਈ. ਸੀ.ਏ.ਓ (ICAO – International Civil Aviation Organization) ਵੱਖ-ਵੱਖ ਦੇਸ਼ਾਂ ਦੇ ਏਵੀਏਸ਼ਨ ਸਕਿਉਰਿਟੀ ਸਰਵਿਸ ਮਹਿਕਮੇ ਨੂੰ ਭੇਜਦੀ ਹੈ, ਪਰ ਇਹ ਸੁਝਾਅ ਮੰਨਣਾ ਜਾਂ ਨਾ ਮੰਨਣਾ ਉਨ੍ਹਾਂ ਦੇਸ਼ਾਂ ਦੀ ਮਰਜ਼ੀ ਹੁੰਦੀ ਹੈ। ਇੰਡੀਆ ਤੋਂ ਅੰਤਰਰਾਸ਼ਟਰੀ ਉਡਾਣ ਭਰਨ ਵੇਲੇ 6 ਸੈਂਟੀਮੀਟਰ ਕਿਰਪਾਨ ਪਹਿਨ ਕੇ ਜਾਣ ਦੀ ਅਜੇ ਖੁੱਲ੍ਹ ਨਹੀਂ ਹੈ ਪਰ ਘਰੇਲੂ ਉਡਾਣ ਵਿਚ ਇਹ ਪਾਈ ਜਾ ਸਕਦੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article
    ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

Read Full Article
    ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ 30 ਸਾਲ ਜੇਲ੍ਹ ਦੀ ਸਜ਼ਾ

ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ 30 ਸਾਲ ਜੇਲ੍ਹ ਦੀ ਸਜ਼ਾ

Read Full Article