PUNJABMAILUSA.COM

ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ, ਸੈਕਰਾਮੈਂਟੋ ਵੱਲੋਂ ਇੰਟਰਨੈਸ਼ਨਲ ਕਬੱਡੀ ਕੱਪ ਦਾ ਸਫਲ ਆਯੋਜਨ

 Breaking News

ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ, ਸੈਕਰਾਮੈਂਟੋ ਵੱਲੋਂ ਇੰਟਰਨੈਸ਼ਨਲ ਕਬੱਡੀ ਕੱਪ ਦਾ ਸਫਲ ਆਯੋਜਨ

ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ, ਸੈਕਰਾਮੈਂਟੋ ਵੱਲੋਂ ਇੰਟਰਨੈਸ਼ਨਲ ਕਬੱਡੀ ਕੱਪ ਦਾ ਸਫਲ ਆਯੋਜਨ
October 10
12:02 2018

-ਕਬੱਡੀ ਦੇ 12 ਧੁਰੰਦਰਾਂ ਦਾ ਕੀਤਾ ਗਿਆ ਗੋਲਡ ਮੈਡਲਾਂ ਨਾਲ ਸਨਮਾਨ
ਸੈਕਰਾਮੈਂਟੋ, 10 ਅਕਤੂਬਰ (ਪੰਜਾਬ ਮੇਲ)-ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ, ਸੈਕਰਾਮੈਂਟੋ ਵੱਲੋਂ ਸਾਲਾਨਾ ਇੰਟਰਨੈਸ਼ਨਲ ਕਬੱਡੀ ਕੱਪ ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ, ਸੈਕਰਾਮੈਂਟੋ ਦੇ ਖੇਡ ਮੈਦਾਨਾਂ ਵਿਚ ਸਫਲਤਾ ਨਾਲ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਖੇਡ ਮੈਦਾਨ ਵਿਚ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬਾਨ ਵੱਲੋਂ ਅਰਦਾਸ ਕੀਤੀ ਗਈ ਅਤੇ ਸ਼ੁਰੂ ਹੋਇਆ ਅੰਤਰਰਾਸ਼ਟਰੀ ਕਬੱਡੀ ਕੱਪ। ਇਸ ਕਬੱਡੀ ਕੱਪ ‘ਚ ਅੰਤਰਰਾਸ਼ਟਰੀ ਪੱਧਰ ਦੇ ਨਾਮੀ ਖਿਡਾਰੀਆਂ ਨੇ ਹਿੱਸਾ ਲਿਆ। ਓਪਨ ਕਬੱਡੀ ‘ਚ ਦਿਲਖਿੱਚਵੇਂ ਤੇ ਸਖ਼ਤ ਮੁਕਾਬਲੇ ਹੋਏ। ਬੇਏਰੀਆ ਸਪੋਰਟਸ ਕਲੱਬ ਨੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਫਤਿਹ ਸਪੋਰਟਸ ਕਲੱਬ ਦੂਜੇ ਸਥਾਨ ‘ਤੇ ਰਿਹਾ। ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਦੀ ਟੀਮ ਨੂੰ ਤੀਸਰਾ, ਜਦਕਿ ਸੈਂਟਰਲ ਵੈਲੀ ਸਪੋਰਟਸ ਕਲੱਬ ਚੌਥੇ ਸਥਾਨ ‘ਤੇ ਰਹੀ। ਚੜ੍ਹਦਾ ਪੰਜਾਬ ਕਲੱਬ, ਸੈਕਰਾਮੈਂਟੋ ਵੱਲੋਂ ਪਹਿਲੇ ਸਥਾਨ ‘ਤੇ ਆਈ ਟੀਮ ਨੂੰ 15 ਹਜ਼ਾਰ ਡਾਲਰ ਦਾ ਇਨਾਮ ਦਿੱਤਾ ਗਿਆ। ਦੂਜੇ ਸਥਾਨ ਦੀ ਟੀਮ ਨੂੰ 14 ਹਜ਼ਾਰ ਡਾਲਰ ਦਾ ਇਨਾਮ ਸਾਂਝੇ ਤੌਰ ‘ਤੇ ਸ਼ੇਰੂ ਭਾਟੀਆ, ਸਤਿੰਦਰਪਾਲ ਸਿੰਘ ਹੇਅਰ, ਕੁਲਦੀਪ ਸਿੰਘ ਗਰੇਵਾਲ, ਭਿੰਦਰ ਸੰਧੂ, ਹਰਜਿੰਦਰ ਸਿੰਘ ਧਾਮੀ, ਸੁਰਜੀਤ ਰੱਤੂ, ਸਿਕੰਦਰ ਗਰੇਵਾਲ, ਰਾਜਨ ਸਿੱਧੂ ਵੱਲੋਂ ਦਿੱਤਾ ਗਿਆ। 11 ਹਜ਼ਾਰ ਡਾਲਰ ਦਾ ਤੀਜਾ ਇਨਾਮ ਸਾਂਝੇ ਤੌਰ ‘ਤੇ ਰੰਮੀ ਚੀਮਾ ਵਾਈਟ ਲੋਟਸ, ਸੋਨੀ ਕੰਗ, ਸੈਮ ਚਾਹਲ, ਪਾਲ ਧਾਲੀਵਾਲ, ਰੇਬਲ ਇੰਟਰਟੈਨਮੈਂਟ ਵੱਲੋਂ ਦਿੱਤਾ ਗਿਆ। ਚੌਥਾ ਇਨਾਮ 10 ਹਜ਼ਾਰ ਡਾਲਰ ਦਾ ਸਾਂਝੇ ਤੌਰ ‘ਤੇ ਗੈਰੀ ਤੂਰ, ਤੀਰਥ ਤੂਰ, ਹਰਜੀਤ ਸਵੈਚ, ਮਨਜੀਤ ਸੰਧਰ, ਸਰਦੂਲ ਢਿੱਲੋਂ, ਸਲਵਿੰਦਰ ਗਿੱਲ ਵੱਲੋਂ ਦਿੱਤਾ ਗਿਆ। ਪਾਲਾ ਜਲਾਲਪੁਰੀਆ ਅਤੇ ਖੁਸ਼ੀ ਦੁੱਗਾ ਨੂੰ ਬੈਸਟ ਜਾਫੀ ਐਲਾਨਿਆ ਗਿਆ, ਜਦਕਿ ਸੁਲਤਾਨ ਬੈਸਟ ਰੇਡਰ ਰਿਹਾ। ਪ੍ਰਬੰਧਕਾਂ ਅਤੇ ਖੇਡ ਪ੍ਰੇਮੀਆਂ ਵੱਲੋਂ ਖਿਡਾਰੀਆਂ ਨੂੰ ਹੌਂਸਲਾ ਅਫਜ਼ਾਈ ਲਈ ਉਨ੍ਹਾਂ ਦੇ ਪੁਆਇੰਟਾਂ ਉਪਰ ਡਾਲਰਾਂ ਦਾ ਮੀਂਹ ਵਰ੍ਹਾਇਆ ਗਿਆ।
ਅੰਡਰ-25 ਕਬੱਡੀ ਮੁਕਾਬਲਿਆਂ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਦੀ ਟੀਮ ਪਹਿਲੇ, ਜਦਕਿ ਕੈਲੀਫੋਰਨੀਆ ਬ੍ਰਦਰਜ਼, ਯੂਬਾ ਸਿਟੀ ਦੀ ਟੀਮ ਦੂਜੇ ਸਥਾਨ ‘ਤੇ ਰਹੀ। ਇਸ ਵਿਚ 3100 ਡਾਲਰ ਦਾ ਪਹਿਲਾ ਇਨਾਮ ਮਾਊਂਟੇਨ ਮਾਈਕ ਪੀਜ਼ਾ ਦੇ ਕੈਸ਼ ਢੇਸੀ ਵੱਲੋਂ ਦਿੱਤਾ ਗਿਆ। ਦੂਜਾ ਇਨਾਮ ਸ਼ਿਕਾਗੋ ਪੀਜ਼ਾ ਵੱਲੋਂ 2100 ਡਾਲਰ ਦਾ ਦਿੱਤਾ ਗਿਆ।
ਅੰਡਰ-21 ‘ਚ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਦੀ ਟੀਮ ਪਹਿਲੇ ਅਤੇ ਫਰਿਜ਼ਨੋ ਸਪੋਰਟਸ ਕਲੱਬ ਦੀ ਟੀਮ ਦੂਜੇ ਸਥਾਨ ‘ਤੇ ਰਹੀ। ਇਸ ਵਿਚ 2100 ਡਾਲਰ ਦਾ ਪਹਿਲਾ ਇਨਾਮ ਰਣਵੀਰ ਨਿੱਜਰ (ਐੱਨ.ਟੀ.ਐੱਲ.) ਵੱਲੋਂ ਦਿੱਤਾ ਗਿਆ। ਜਦਕਿ 1500 ਡਾਲਰ ਦਾ ਦੂਜਾ ਇਨਾਮ ਸਾਂਝੇ ਤੌਰ ‘ਤੇ ਭਿੰਦਾ ਸੰਘੇੜਾ ਅਤੇ ਲੱਕੀ ਸਹੋਤਾ ਵੱਲੋਂ ਦਿੱਤਾ ਗਿਆ।
ਟੂਰਨਾਮੈਂਟ ਦੌਰਾਨ ਕਬੱਡੀ ਦੇ 12 ਧੁਰੰਦਰਾਂ ਦਾ ਗੋਲਡ ਮੈਡਲਾਂ ਨਾਲ ਸਨਮਾਨ ਕੀਤਾ ਗਿਆ। ਇਨ੍ਹਾਂ ਵਿਚ ਬਲਜੀਤ ਸੰਧੂ, ਤੀਰਥ ਗਾਖਲ, ਪਾਲਾ ਜਲਾਲਪੁਰ, ਸੰਦੀਪ ਅੰਬੀਆਂ, ਦੁੱਲਾ, ਖੁਸ਼ੀ, ਮੰਗੀ, ਸੁਲਤਾਨ, ਮੀਕ ਸਿਆਟਲ, ਜਤਿੰਦਰ ਬੈਂਸ, ਭੂਰਾ ਘੜੂੰਆਂ ਅਤੇ ਲਾਡੀ ਕੰਗ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਕਬੱਡੀ ਇਤਿਹਾਸ ‘ਚ ਕਿਸੇ ਵੀ ਕਲੱਬ ਨੇ ਇੱਕੋ ਵੇਲੇ 12 ਗੋਲਡ ਮੈਡਲ ਕਦੇ ਨਹੀਂ ਦਿੱਤੇ।
ਇਸ ਟੂਰਨਾਮੈਂਟ ਨੂੰ ਵੱਖ-ਵੱਖ ਕਲੱਬਾਂ ਵੱਲੋਂ ਹਮਾਇਤ ਪ੍ਰਾਪਤ ਸੀ, ਜਿਨ੍ਹਾਂ ਵਿਚ ਸੈਂਟਾ ਰੋਜ਼ਾ ਸਪੋਰਟਸ ਕਲੱਬ, ਯੂਬਾ ਬ੍ਰਦਰਜ਼ ਕਲੱਬ, ਬੇਏਰੀਆ ਸਪੋਰਟਸ ਕਲੱਬ, ਚੜ੍ਹਦਾ ਪੰਜਾਬ ਕਲੱਬ ਸੈਕਰਾਮੈਂਟੋ, ਇੰਡੀਅਨ ਕੇਅਰ ਐਸੋਸੀਏਸ਼ਨ ਫੇਅਰਫੀਲਡ, ਰਾਇਲ ਪੰਜਾਬੀ ਕਲੱਬ ਸੈਕਰਾਮੈਂਟੋ, ਪੰਜਾਬ ਪ੍ਰੋਡਕਸ਼ਨ, ਰੇਬਲ ਇੰਟਰਟੈਨਮੈਂਟ ਸ਼ਾਮਲ ਸਨ। ਇਸ ਤੋਂ ਇਲਾਵਾ ਇਲਾਕੇ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਵੀ ਪੂਰਾ ਸਹਿਯੋਗ ਪ੍ਰਾਪਤ ਸੀ। ਕਬੱਡੀ ਲਈ ਕੁਮੈਂਟਰੀ ਆਸ਼ਾ ਸ਼ਰਮਾ, ਮੱਖਣ ਅਲੀ ਅਤੇ ਸੁਰਜੀਤ ਕਕਰਾਲੀ ਵੱਲੋਂ ਕੀਤੀ ਗਈ। ਸਮੁੱਚੀ ਟੂਰਨਾਮੈਂਟ ਦੌਰਾਨ ਕਿਸੇ ਵੀ ਪੁਆਇੰਟ ‘ਤੇ ਕੋਈ ਝਗੜਾ ਨਹੀਂ ਹੋਇਆ। ਸਮੁੱਚੀ ਟੂਰਨਾਮੈਂਟ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ ਅਮਰੀਕਾ ਦੀ ਦੇਖਰੇਖ ਹੇਠ ਹੋਈ।
ਸ਼ਿਕਾਗੋ ਪੀਜ਼ਾ ਵੱਲੋਂ ਮੌਕੇ ‘ਤੇ ਪੀਜ਼ਾ ਬਣਾ ਕੇ ਸੰਗਤਾਂ ਨੂੰ ਮੁਫਤ ਵੰਡਿਆ ਗਿਆ। ਹਜ਼ਾਰਾਂ ਲੋਕਾਂ ਨੇ ਇਸ ਪੀਜ਼ੇ ਦਾ ਆਨੰਦ ਮਾਣਿਆ। ਇਸ ਤੋਂ ਇਲਾਵਾ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਦੀ ਮਹਿਮਾਨਨਿਵਾਜ਼ੀ ਸਲਾਹੁਣਯੋਗ ਰਹੀ। ਹਰ ਬੰਦੋਬਸਤ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ ਸੀ। ਇਸ ਦੇ ਨਾਲ-ਨਾਲ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਸਨ। ਸਮੁੱਚੀ ਟੂਰਨਾਮੈਂਟ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਕੋਈ ਖ਼ਬਰ ਨਹੀਂ ਮਿਲੀ।
ਇਸ ਟੂਰਨਾਮੈਂਟ ‘ਚ ਕੈਲੀਫੋਰਨੀਆ ਤੋਂ ਇਲਾਵਾ ਦੇਸ਼ਾਂ-ਵਿਦੇਸ਼ਾਂ ਤੋਂ ਵੀ ਖੇਡ ਪ੍ਰੇਮੀ ਪਹੁੰਚੇ ਹੋਏ ਸਨ। ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਦੇ ਸਮੁੱਚੇ ਮੈਂਬਰ ਇਸ ਸਫਲ ਟੂਰਨਾਮੈਂਟ ਲਈ ਵਧਾਈ ਦੇ ਹੱਕਦਾਰ ਹਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਦਿਨ-ਦਿਹਾੜੇ ਹੋਈ ਫਾਈਰਿੰਗ ‘ਚ 6 ਲੋਕ ਜ਼ਖਮੀ

ਅਮਰੀਕਾ ‘ਚ ਦਿਨ-ਦਿਹਾੜੇ ਹੋਈ ਫਾਈਰਿੰਗ ‘ਚ 6 ਲੋਕ ਜ਼ਖਮੀ

Read Full Article
    ਸਾਊਥ ਕੈਰੋਲੀਨਾ ਸਥਿਤ ਕਲੇਮਸਨ ਯੂਨੀਵਰਸਿਟੀ ਕੰਪਲੈਕਸ ‘ਚ ਇਮਾਰਤ ਦਾ ਫਰਸ਼ ਢਹਿ ਜਾਣ

ਸਾਊਥ ਕੈਰੋਲੀਨਾ ਸਥਿਤ ਕਲੇਮਸਨ ਯੂਨੀਵਰਸਿਟੀ ਕੰਪਲੈਕਸ ‘ਚ ਇਮਾਰਤ ਦਾ ਫਰਸ਼ ਢਹਿ ਜਾਣ

Read Full Article
    2017 ਵਿਚ 50,802 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

2017 ਵਿਚ 50,802 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

Read Full Article
    ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

Read Full Article
    ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

Read Full Article
    ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

Read Full Article
    ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

Read Full Article
    ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

Read Full Article
    ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

Read Full Article
    ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

Read Full Article
    ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

Read Full Article
    ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

Read Full Article
    ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

Read Full Article
    ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

Read Full Article
    ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

Read Full Article