ਸ਼ਹੀਦ ਗੁਰਪ੍ਰੀਤ ਸਿੰਘ ਦੀ 9ਵੀਂ ਬਰਸੀ 12 ਜੂਨ ਨੂੰ

259
Share

ਸੈਕਰਾਮੈਂਟੋ, 10 ਜੂਨ (ਪੰਜਾਬ ਮੇਲ)-ਅਮਰੀਕੀ ਫੌਜ ‘ਚ ਭਰਤੀ ਹੋ ਕੇ ਅਫਗਾਨਿਸਤਾਨ ਵਿਚ ਜੰਗ ਲੜਦਾ ਹੋਇਆ ਗੁਰਪ੍ਰੀਤ ਸਿੰਘ ਸਾਲ 2011 ਵਿਚ ਸ਼ਹੀਦੀ ਪ੍ਰਾਪਤ ਕਰ ਗਿਆ ਸੀ। ਉਸ ਵਕਤ ਉਹ ਅਮਰੀਕੀ ਫੌਜ ਵਿਚ ਕਾਰਪੋਰਲ ਆਪਣੀ ਡਿਊਟੀ ਨਿਭਾਅ ਰਿਹਾ ਸੀ। ਉਸ ਦੀ ਯਾਦ ਵਿਚ 9ਵੀਂ ਬਰਸੀ 14 ਜੂਨ, ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ, ਰੋਜ਼ਵਿਲ ਵਿਖੇ ਮਨਾਈ ਜਾ ਰਹੀ ਹੈ। 12 ਜੂਨ, ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਜਿਸ ਦਾ ਭੋਗ 14 ਜੂਨ, ਦਿਨ ਐਤਵਾਰ ਨੂੰ ਪਵੇਗਾ। ਉਪਰੰਤ ਅਮਰੀਕੀ ਫੌਜ ਅਤੇ ਬੈਂਡ ਵੱਲੋਂ ਸ਼ਹੀਦ ਗੁਰਪ੍ਰੀਤ ਸਿੰਘ ਨੂੰ ਸਮਰਪਿਤ ਪਰੇਡ ਕੱਢੀ ਜਾਵੇਗੀ। ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਖੇ ਹੀ ਕੀਰਤਨ ਦਰਬਾਰ ਹੋਵੇਗਾ। ਸ਼ਹੀਦ ਗੁਰਪ੍ਰੀਤ ਸਿੰਘ ਦੇ ਪਿਤਾ ਸ. ਨਿਰਮਲ ਸਿੰਘ ਵੱਲੋਂ ਸਮੂਹ ਸੰਗਤ ਨੂੰ ਇਸ ਮੌਕੇ ਗੁਰਦੁਆਰਾ ਸਾਹਿਬ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ।


Share