PUNJABMAILUSA.COM

ਸ਼ਹੀਦ ਊਧਮ ਸਿੰਘ ਨੂੰ ਸੈਕਰਾਮੈਂਟੋ ‘ਚ ਕੀਤਾ ਗਿਆ ਯਾਦ

ਸ਼ਹੀਦ ਊਧਮ ਸਿੰਘ ਨੂੰ ਸੈਕਰਾਮੈਂਟੋ ‘ਚ ਕੀਤਾ ਗਿਆ ਯਾਦ

ਸ਼ਹੀਦ ਊਧਮ ਸਿੰਘ ਨੂੰ ਸੈਕਰਾਮੈਂਟੋ ‘ਚ ਕੀਤਾ ਗਿਆ ਯਾਦ
August 02
10:11 2017

ਸੈਕਰਾਮੈਂਟੋ, 2 ਅਗਸਤ (ਪੰਜਾਬ ਮੇਲ)- ਭਾਰਤ ਦੀ ਆਜ਼ਾਦੀ ਦੀ ਸ਼ਮ੍ਹਾਂ ਦਾ ਪਰਵਾਨਾ ਮਹਾਨ ਇਨਕਲਾਬੀ ਸ਼ਹੀਦ ਊਧਮ ਸਿੰਘ ਦਾ ਸੰਗਰਾਮੀ ਜੀਵਨ, ਇਨਕਲਾਬੀ, ਸਫਰ, ਦਾਰਸ਼ਨਿਕ, ਰਾਜਨੀਤਿਕ ਤੇ ਸਮਾਜਿਕ ਪੱਖਾਂ, ਅਸਲੀ ਅਜ਼ਾਦੀ ਸਮਾਜਿਕ ਬਰਾਬਰੀ, ਜਮਹੂਰੀਅਤ, ਧਰਮ ਨਿਰਪੱਖਤਾ, ਨਿਆਸ਼ੀਲ, ਨਰੋਏ, ਤਰੱਕੀ ਪਸੰਦ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਨੂੰ ਪ੍ਰਣਾਏ ਆਦਰਸ਼ਾਂ ਦੀ ਪੂਰਤੀ ਲਈ ਆਪਣੇ ਆਪ ਨੂੰ ਮਿਟਾ ਦੇਣਾ ਸਮਾਜੀ ਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਪਾਏਦਾਰੀ ਵਿਚ ਇਕ ਮੀਲ ਪੱਥਰ ਹੈ।
ਸ਼ਹੀਦ ਊਧਮ ਸਿੰਘ ਦਾ ਸੰਗਰਾਮੀ ਜੀਵਨ ਜੱਲ੍ਹਿਆਂਵਾਲੇ ਬਾਗ ਵਿਚ 13 ਅਪ੍ਰੈਲ 1919 ਬਰਤਾਨਵੀ ਹਾਕਮਾਂ ਵਲੋਂ ਖੇਡੀ ਗਈ ਖੂਨੀ ਹੋਲੀ ਦੇ ਹਿਰਦੇਵੇਦਕ ਕਾਂਡ ਤੋਂ ਲੈ ਕੇ ਮਾਈਕਲ ਉਡਵਾਇਰ ਨੂੰ ਗੋਲੀ ਮਾਰਨ ਤੱਕ ਹੀ ਸੀਮਤ ਨਹੀਂ ਹੋ ਜਾਂਦਾ ਅਤੇ 31 ਜੁਲਾਈ 1940 ਨੂੰ ਫਾਂਸੀ ਦਾ ਰੱਸਾ ਚੁੰਮਣ ਤੱਕ ਹੀ ਨਹੀਂ ਸਿਮਟ ਜਾਂਦਾ। ਇਹ ਤਾਂ ਉਸਦੀ ਜ਼ਿੰਦਗੀ ਦੀਆਂ ਕੁਝ ਘਟਨਾਵਾਂ ‘ਤੇ ਪਾਈਆਂ ਪੈੜਾਂ ਦੀ ਅਚੁੱਕ ਤੇ ਅਮੁੱਕ ਲੜੀ ਦਾ ਹਿੱਸਾ ਮਾਤਰ ਹਨ। ਉਹਦੇ ਸੁਨਹਿਰੀ ਸੁਪਨਿਆਂ ਦਾ ਕੱਦ ਅਸਲ ‘ਚ ਸਾਡੀ ਨਜ਼ਰਸਾਨੀ ਦੀ ਮੰਗ ਕਰਦਾ ਹੈ।
ਸ਼ਹੀਦ ਊਧਮ ਸਿੰਘ ਨੇ ਸੰਨ 1925 ਵਿਚ ਨੌਜੁਆਨ ਭਾਰਤ ਸਭਾ ਦੀ ਕਾਨਫਰੰਸ ਮੌਕੇ ਬੋਲਦਿਆਂ ਕਿਹਾ, ਆਜ਼ਾਦੀ ਦੀ ਬੁਲੰਦੀਆਂ ਇਨਕਲਾਬ ਹੈ। ਗੁਲਾਮੀ ਦੇ ਵਿਰੁੱਧ ਇਨਕਲਾਬ ਮਨੁੱਖ ਦਾ ਧਰਮ ਅਤੇ ਆਦਰਸ਼ ਹੈ। ਜਿਹੜੀ ਕੌਮ ਅਧੀਨਗੀ ਕਬੂਲ ਕਰਕੇ ਸਿਰ ਨਿਵਾ ਦਿੰਦੀ ਹੈ, ਉਹ ਮੌਤ ਨੂੰ ਪ੍ਰਵਾਨ ਕਰਦੀ ਹੈ, ਕਿਉਂਕਿ ਆਜ਼ਾਦੀ ਜੀਵਨ ਤੇ ਗੁਲਾਮੀ ਮੌਤ ਹੈ। ਆਜ਼ਾਦੀ ਸਾਡਾ ਜਮਾਂਦਰੂ ਹੱਕ ਹੈ। ਇਸ ਨੂੰ ਪ੍ਰਾਪਤ ਕਰਕੇ ਰਹਾਂਗੇ।
ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਦੀਆਂ ਸ਼ਹਾਦਤਾਂ ਦੀ ਇਕ ਅਜਿਹੀ ਲੜੀ ਹੈ, ਜਿਸਦਾ ਆਪ ਦਾ ਸਬੰਧ ਬਹੁਤ ਗਹਿਰਾ ਹੈ। ਜਿਸ ਨੇ ਨਾ ਕੇਵਲ ਭਾਰਤੀ ਸੁਤੰਤਰਤਾ ਸੰਗਰਾਮ ਨੂੰ ਹੀ, ਸਗੋਂ ਅੰਤਰਰਾਸ਼ਟਰੀ ਪੱਧਰ ‘ਤੇ ਵੀ ਬਸਤੀਵਾਦੀ ਗੁਲਾਮੀ ਦੇ ਵਿਰੁੱਧ ਮਨੁੱਖੀ ਆਜ਼ਾਦੀ ਦੀ ਲਹਿਰ ਨੂੰ ਬਹੁਤ ਵੱਡੇ ਤੇ ਵਿਸ਼ਾਲ ਅਰਥ ਦਿੱਤੇ। ਪਰ ਸਮੇਂ ਦੀਆਂ ਸਰਕਾਰਾਂ ਦੇ ਆਗੂਆਂ ਨੇ ਇਨ੍ਹਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਦਾ ਮੁੱਲ ਨਹੀਂ ਪਾਇਆ। ਮਹਾਤਮਾ ਗਾਂਧੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਤਾਂ ਇਨ੍ਹਾਂ ਸ਼ਹੀਦਾਂ ਨੂੰ ਰੱਜ ਕੇ ਕੋਸਿਆ। ਸਗੋਂ ਕਾਤਲਾਂ ਨਾਲ ਹਰਦਰਦੀਆਂ ਜਾਹਿਰ ਸਮੇਂ-ਸਮੇਂ ਕਰਦੇ ਰਹੇ।
30 ਜੁਲਾਈ 2017 ਨੂੰ ਕੰਜ਼ਿਊਮਨਸ ਰਿਵਰ ਕਾਲਜ ਵਿਚ ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਆਫ ਨਾਰਥ ਅਮਰੀਕਾ ਵਲੋਂ ਕਰਵਾਏ ਸਮਾਗਮ ਵਿਚ ਵੱਖ-ਵੱਖ ਬੁਲਾਰਿਆਂ ਨੇ ਉਪਰੋਕਤ ਵਿਚਾਰਾਂ ਨੂੰ ਕੇਂਦਰ ‘ਚ ਰੱਖ ਕੇ ਆਪੋ-ਆਪਣੇ ਹਾਵ-ਭਾਵਾਂ ਨਾਲ ਪ੍ਰਗਟਾਵਾ ਕੀਤਾ।
ਬੁਲਾਰਿਆਂ ‘ਚ ਆਮ ਆਦਮੀ ਪਾਰਟੀ ਦੇ ਮੀਤ ਪ੍ਰਧਾਨ ਅਮਨ ਅਰੋੜਾ ਐੱਮ.ਐੱਲ.ਏ. ਪੰਜਾਬ, ਹਿਊਸਟਨ ਤੋਂ ਸ. ਹਰਦਮ ਸਿੰਘ ਆਜ਼ਾਦ, ਸ. ਗੁਲਿੰਦਰ ਸਿੰਘ ਗਿੱਲ ਪ੍ਰਧਾਨ, ਪ੍ਰੋਫੈਸਰ ਹਰਪਾਲ ਸਿੰਘ ਗਿੱਲ, ਪ੍ਰੋ. ਪ੍ਰਨੀਤ ਕੌਰ ਪੰਜਾਬੀ ਯੂਨੀਵਰਸਟੀ ਪਟਿਆਲਾ, ਮਦਨ ਲਾਲ ਸ਼ਰਮਾ, ਡਾ. ਹਰਮੇਸ਼ ਕੁਮਾਰ ਕੌਂਸਲੇਟ ਜਨਰਲ ਸਾਨ ਫਰਾਂਸਿਸਕੋ ਦਫਤਰ ਵਲੋਂ ਅਮਿਤ ਦੱਤਾ ਕੌਂਸਲ, ਰਿਟਾਇਰਡ ਆਈ.ਏ.ਐੱਸ. ਹਰਕੇਸ਼ ਸਿੰਘ ਸਿੱਧੂ ਅਤੇ ਚਰਨ ਸਿੰਘ ਜੱਜ ਨੇ ਆਪਣੇ ਦੋ ਮਿੰਟ ਦੇ ਸਮੇਂ ‘ਚ ਦੱਸਿਆ ਕਿ ਸ਼ਹੀਦ ਊਧਮ ਦੀ ਸਮੇਂ, ਸਥਿਤੀ, ਹਾਲਾਤਾਂ ਦੀ ਚੋਣ ਸੋਚ ਦਾ ਸਿਖਰ ਸੀ। ਉਸ ਘਟਨਾ ਦਾ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਭਾਵ ਗਿਆ।
ਇਸ ਦੌਰਾਨ ਐਲਕ ਗਰੋਵ ਸਿਟੀ ਦੇ ਮਲਟੀਕਲਚਰਲ ਕਮੇਟੀ ਦੇ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਕਵਿਤਾਵਾਂ ਦੁਆਰਾ ਕਵੀਆਂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ, ਜਿਨ੍ਹਾਂ ਵਿਚ ਸੁਰਿੰਦਰ ਸੀਰਤ, ਸੁਖਵਿੰਦਰ ਕੰਬੋਜ, ਮੱਖਣ ਲੁਹਾਰ, ਨੀਲਮ ਸੈਣੀ, ਤਾਰਾ ਸਾਗਰ, ਬੀਬੀ ਗੁਰਮੇਲ ਕੌਰ, ਕੁਲਵਿੰਦਰ ਸਿੰਘ ਅਤੇ ਮੁਹੰਮਦ ਯੂਸਫ ਪਾਕਿਸਤਾਨ ਤੋਂ, ਇਨਕਲਾਬੀ ਗਾਣੇ ਅਤੇ ਗਜ਼ਲਾਂ ਜੀਵਨ ਰੱਤੂ ਦੇ ਨਾਲ ਸੁਖਦੇਵ ਸਾਹਿਲ ਨੇ ਸੁਰ-ਸੰਗਮ ਦੁਆਰਾ ਪੇਸ਼ ਕੀਤੀਆਂ। ਸਟੇਜ ਦੀ ਕਾਰਵਾਈ ਜਨਕ ਰਾਜ ਸਿੱਧਰਾ ਨੇ ਬਾਖੂਬੀ ਨਿਭਾਈ।

About Author

Punjab Mail USA

Punjab Mail USA

Related Articles

ads

Latest Category Posts

    ਰਿਪੋਰਟ : ਰਾਸ਼ਟਰਪਤੀ ਟਰੰਪ ਕਰਨਾ ਚਾਹੁੰਦੇ ਸਨ ਹਿਲੇਰੀ ‘ਤੇ ਮੁਕੱਦਮਾ

ਰਿਪੋਰਟ : ਰਾਸ਼ਟਰਪਤੀ ਟਰੰਪ ਕਰਨਾ ਚਾਹੁੰਦੇ ਸਨ ਹਿਲੇਰੀ ‘ਤੇ ਮੁਕੱਦਮਾ

Read Full Article
    ਅਮਰੀਕਾ ਨੇ ਪਾਕਿਸਾਨ ਦੀ 12 ਹਜ਼ਾਰ ਕਰੋੜੀ ਮਦਦ ਰੋਕੀ

ਅਮਰੀਕਾ ਨੇ ਪਾਕਿਸਾਨ ਦੀ 12 ਹਜ਼ਾਰ ਕਰੋੜੀ ਮਦਦ ਰੋਕੀ

Read Full Article
    ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਵਾਤਾਵਰਣ ਸਬੰਧੀ ਜਾਗਰੂਕ ਹੋਣਾ ਜ਼ਰੂਰੀ

ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਵਾਤਾਵਰਣ ਸਬੰਧੀ ਜਾਗਰੂਕ ਹੋਣਾ ਜ਼ਰੂਰੀ

Read Full Article
    ਐਲਕ ਗਰੋਵ ਸਿਟੀ ਵਿਖੇ ਮਨਾਇਆ ਗਿਆ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ

ਐਲਕ ਗਰੋਵ ਸਿਟੀ ਵਿਖੇ ਮਨਾਇਆ ਗਿਆ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ

Read Full Article
    ਰਾਸ਼ਟਰਪਤੀ ਟਰੰਪ ਵੱਲੋਂ ਕੈਲੀਫੋਰਨੀਆ ਦੇ ਅੱਗ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਰਾਸ਼ਟਰਪਤੀ ਟਰੰਪ ਵੱਲੋਂ ਕੈਲੀਫੋਰਨੀਆ ਦੇ ਅੱਗ ਪ੍ਰਭਾਵਿਤ ਇਲਾਕਿਆਂ ਦਾ ਦੌਰਾ

Read Full Article
    APCA ਵੱਲੋਂ ਜ਼ਰੂਰਤਮੰਦਾਂ ਲਈ ਦਿੱਤੀ ਗਈ ਰਾਸ਼ੀ

APCA ਵੱਲੋਂ ਜ਼ਰੂਰਤਮੰਦਾਂ ਲਈ ਦਿੱਤੀ ਗਈ ਰਾਸ਼ੀ

Read Full Article
    ਆਈ.ਓ.ਪੀ.ਡਬਲਿਊ. ਵੱਲੋਂ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ

ਆਈ.ਓ.ਪੀ.ਡਬਲਿਊ. ਵੱਲੋਂ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ

Read Full Article
    ਸਿਆਟਲ ਦੀ ਭੰਗੜਾ ਟੀਮ ਬੋਸਟਨ ਵਿਚ ਦੂਸਰੇ ਦਰਜੇ ‘ਤੇ ਰਹੀ

ਸਿਆਟਲ ਦੀ ਭੰਗੜਾ ਟੀਮ ਬੋਸਟਨ ਵਿਚ ਦੂਸਰੇ ਦਰਜੇ ‘ਤੇ ਰਹੀ

Read Full Article
    ਸ਼ਿਕਾਗੋ ‘ਚ ਵਿਅਕਤੀ ਵਲੋਂ ਅੰਨ੍ਹੇਵਾਹ ਗੋਲੀਬਾਰੀ; ਡਾਕਟਰ ਤੇ ਇਕ ਪੁਲਿਸ ਕਰਮਚਾਰੀ ਸਮੇਤ 4 ਦੀ ਮੌਤ

ਸ਼ਿਕਾਗੋ ‘ਚ ਵਿਅਕਤੀ ਵਲੋਂ ਅੰਨ੍ਹੇਵਾਹ ਗੋਲੀਬਾਰੀ; ਡਾਕਟਰ ਤੇ ਇਕ ਪੁਲਿਸ ਕਰਮਚਾਰੀ ਸਮੇਤ 4 ਦੀ ਮੌਤ

Read Full Article
    ਅਮਰੀਕਾ ‘ਚ ਭਾਰਤੀ-ਅਮਰੀਕੀ 8 ਔਰਤਾਂ ਨੂੰ ਕੀਤਾ ਗਿਆ ਸਨਮਾਨਤ

ਅਮਰੀਕਾ ‘ਚ ਭਾਰਤੀ-ਅਮਰੀਕੀ 8 ਔਰਤਾਂ ਨੂੰ ਕੀਤਾ ਗਿਆ ਸਨਮਾਨਤ

Read Full Article
    ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

Read Full Article
    ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ  ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

Read Full Article
    ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

Read Full Article
    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article