ਜੈਲਲਿਤਾ ਦੀ ਭਤੀਜੀ ਨੇ ਲਾਇਆ ਦੋਸ਼; ਸ਼ਸ਼ੀਕਲਾ ਨੇ ਕੀਤਾ ਜੈਲਲਿਤਾ ਦਾ ਕਤਲ

ਚੇਨਈ, 12 ਜੂਨ (ਪੰਜਾਬ ਮੇਲ)– ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਭਤੀਜੀ ਦੀਪਾ ਜਯਾਕੁਮਾਰ ਅਤੇ ਏ.ਆਈ.ਡੀ.ਐਮ.ਕੇ. ਦੀ ਪ੍ਰਮੁੱਖ ਸ਼ਸ਼ੀਕਲਾ ਦੇ ਵਿਚਕਾਰ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਦੀਪਾ ਨੇ ਦੋਸ਼ ਲਗਾਇਆ ਹੈ ਕਿ ਸ਼ਸ਼ੀਕਲਾ ਅਤੇ ਉਨ੍ਹਾਂ ਦੇ ਭਰਾ ਦੀਪਕ ਨੇ ਮਿਲ ਕੇ ਜੈਲਲਿਤਾ ਦਾ ਕਤਲ ਕੀਤਾ ਹੈ। ਖਬਰਾਂ ਮੁਤਾਬਕ ਦੀਪਾ ਦੇ ਭਰਾ ਦੀਪਕ ਨੇ ਕਥਿਤ ਤੌਰ ‘ਤੇ ਉਨ੍ਹਾਂ ਨੂੰ ਕਿਸੇ ਕੰੰਮ ਲਈ ਬੰਗਲੇ ‘ਤੇ ਬੁਲਾਇਆ ਸੀ। ਪਰ ਜਦੋਂ ਉਹ ਉੱਥੇ ਪੁੱਜੀ ਤਾਂ ਦੀਨਾਕਰਨ ਦੇ ਸਮਰਥਕ ਮੌਜੂਦ ਸਨ, ਪਰ ਦੀਪਾ ਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ। ਇਸ ਦੌਰਾਨ ਉੱਥੇ ਕਾਫੀ ਹੰਗਾਮਾ ਹੋਇਆ। ਦੀਪਾ ਨੇ ਕਿਹਾ ਕਿ ਮੈਨੂੰ ਪੋਐਸ ਗਾਰਡਨ ਦੇ ਬਾਹਰ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਮੈਨੂੰ ਮਾਰਨ ਦੀ ਯੋਜਨਾ ਬਣਾਈ ਗਈ ਸੀ। ਦੀਪਾ ਤੋਂ ਇਲਾਵਾ ਦੀਪਕ ਵੀ ਬੰਗਲੇ ‘ਤੇ ਮਾਲਕਾਨਾਂ ਹੱਕ ਜਮਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪੋਐਸ ਗਾਰਡਨ ਸਥਿਤ ਬੰਗਲੇ ‘ਤੇ ਉਨ੍ਹਾਂ ਦਾ ਹੀ ਹੱਕ ਹੈ। ਉਹ ਉਸ ਸਮੇਂ ਤੱਕ ਬੰਗਲੇ ‘ਤੇ ਆਪਣਾ ਮਾਲਕਾਨਾਂ ਹੱਕ ਨਹੀਂ ਛੱਡਣਗੇ ਜਦੋਂ ਤੱਕ ਉਨ੍ਹਾਂ ਦਾ ਭਰਾ ਬੰਗਲੇ ‘ਚ ਮੌਜੂਦ ਹੈ। ਦੀਪਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਬੰਗਲੇ ਦੇ ਮਾਲਿਕਾਨਾ ਹੱਕ ਦੇ ਸਾਰੇ ਕਾਗਜ਼ਾਤ ਮੌਜੂਦ ਹਨ। ਦੀਪਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੋਂ ਮੁਲਾਕਾਤ ਦਾ ਸਮਾਂ ਮੰਗ ਚੁੱਕੀ ਹੈ, ਜੇਕਰ ਸਮਾਂ ਮਿਲਦਾ ਹੈ ਤਾਂ ਉਹ ਮੋਦੀ ਨਾਲ ਮਿਲ ਕੇ ਸਾਰੀ ਗੱਲਬਾਤ ਕਰਣਗੇ।