ਸ਼ਰਾਬੀ ਪੁੱਤ ਨੇ ਨਸ਼ੇ ਲਈ ਪੈਸੇ ਨਾ ਦੇਣ ‘ਤੇ ਮਾਂ ਦਾ ਕੀਤਾ ਕਤਲ

ਬਠਿੰਡਾ, 11 ਜੁਲਾਈ (ਪੰਜਾਬ ਮੇਲ)-ਪਿੰਡ ਮਹਿਮਾ ਸਰਜਾ ਤੋਂ ਦਿਲ ਨੂੰ ਹਲੂਣ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਪੁੱਤ ਨੇ ਹੀ ਆਪਣੀ ਮਾਂ ਨੂੰ ਸਿਰਫ ਇਸ ਲਈ ਗੋਲ਼ੀ ਮਾਰ ਦਿੱਤੀ, ਕਿਉਂਕਿ ਉਹ ਉਸ ਨੂੰ ਸ਼ਰਾਬ ਪੀਣ ਲਈ ਪੈਸੇ ਨਹੀਂ ਦਿੰਦੀ ਸੀ। ਗੋਲ਼ੀ ਲੱਗਣ ਬਾਅਦ ਮਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਕਤਲ ਦੇ ਬਾਅਦ ਮੁਲਜ਼ਮ ਪੁੱਤ ਹਾਲੇ ਫਰਾਰ ਹੈ। ਪੁਲਿਸ ਨੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਬਠਿੰਡਾ ਦੇ ਪਿੰਡ ਮਹਿਮਾ ਸਰਜਾ ਦੇ ਗੁਰਤੇਜ ਸਿੰਘ ਤੇਜਾ ਨਾਂ ਦਾ ਮੁੰਡਾ ਆਪਣੀ ਮਾਂ ਤੋਂ ਤੰਗ ਆ ਗਿਆ ਕਿਉਂਕਿ ਉਹ ਉਸ ਨੂੰ ਸ਼ਰਾਬ ਲਈ ਪੈਸੇ ਨਹੀਂ ਦਿੰਦੀ ਸੀ ਤਾਂ ਉਸ ਨੇ ਆਪਣੀ ਮਾਂ ਮਨਜੀਤ ਨੂੰ ਗੋਲ਼ੀ ਮਾਰ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਂ ਦੀ ਲਾਸ਼ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਲਈ ਰੱਖਿਆ ਹੈ। ਮੁਲਜ਼ਮ ਮੁੰਡੇ ‘ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।