ਵੱਡੀ ਭੈਣ ਵੱਲੋਂ ਟੰਰਪ ਦੀ ਤਿੱਖੀ ਆਲੋਚਨਾ!

232
Share

ਵਾਸ਼ਿੰਗਟਨ, 23 ਅਗਸਤ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੱਡੀ ਭੈਣ ਅਤੇ ਸਾਬਕਾ ਜੱਜ ਮੈਰੀਨ ਟਰੰਪ ਬੈਰੀ ਵੱਲੋਂ ਜਾਰੀ ਕੀਤੀਆਂ ਕੁਝ ਰਿਕਾਰਡਿੰਗਾਂ ਵਿਚ ਆਪਣੇ ਭਰਾ ਦੀ ਤਿੱਖੀ ਅਲੋਚਨਾ ਕਰਦਿਆਂ ਸੁਣਿਆ ਜਾ ਸਕਦਾ ਹੈ। ਇਕ ਰਿਕਾਰਡਿੰਗ ਵਿਚ ਉਸ ਨੇ ਇਥੋਂ ਤੱਕ ਕਿਹਾ ਕਿ ਰਾਸ਼ਟਰਪਤੀ ਟਰੰਪ ਦੇ ਕੋਈ ਸਿਧਾਂਤ ਨਹੀਂ ਤੇ ਉਹ ਝੂਠਾ ਹੈ। ਮੈਰੀਨ ਟਰੰਪ ਦੀਆਂ ਗੱਲਾਂ ਨੂੰ ਉਸ ਦੀ ਭਤੀਜੀ ਮੈਰੀ ਟਰੰਪ ਨੇ ਦੱਸੇ ਬਗ਼ੈਰ ਰਿਕਾਰਡ ਕਰ ਲਿਆ ਸੀ।


Share