PUNJABMAILUSA.COM

ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

 Breaking News

ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ
October 17
10:32 2018

ਸਿੱਖ ਪਛਾਣ ਲਈ ਸਿਆਸਤ ‘ਚ ਸਰਗਰਮੀ ਜ਼ਰੂਰੀ
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਦੁਨੀਆਂ ‘ਚ ਬਹੁਤ ਸਾਰੇ ਅਜਿਹੇ ਮੁਲਕ ਹਨ, ਜਿੱਥੇ ਇਸ ਵੇਲੇ ਸਿੱਖ ਸਮਾਜ ਚੋਖੀ ਗਿਣਤੀ ਵਿਚ ਰਹਿ ਰਿਹਾ ਹੈ ਅਤੇ ਉਨ੍ਹਾਂ ਦੇਸ਼ਾਂ ਵਿਚ ਸਿੱਖ ਭਾਈਚਾਰੇ ਦੇ ਲੋਕਾਂ ਨੇ ਆਪਣਾ ਚੰਗਾ ਸਥਾਨ ਬਣਾ ਲਿਆ ਹੈ। ਇਸ ਵੇਲੇ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਮਲੇਸ਼ੀਆ, ਫਿਜ਼ੀ, ਸਾਊਥ ਅਫਰੀਕਾ ਆਦਿ ਦੇਸ਼ਾਂ ਦੀਆਂ ਵੱਖ-ਵੱਖ ਪੱਧਰ ਦੀਆਂ ਚੋਣਾਂ ਵਿਚ ਸਿੱਖ ਭਾਈਚਾਰੇ ਦੇ ਲੋਕ ਸਰਗਰਮੀ ਨਾਲ ਭਾਗ ਲੈਣ ਲੱਗੇ ਹਨ।
ਕੈਲੀਫੋਰਨੀਆ ਵਿਚ ਵੀ ਭਾਵੇਂ ਪਹਿਲਾ ਸਿੱਖ ਕਾਂਗਰਸਮੈਨ ਦਲੀਪ ਸਿੰਘ ਸੌਂਧ 1957 ‘ਚ ਚੁਣਿਆ ਗਿਆ ਸੀ। ਉਨ੍ਹਾਂ ਵੱਲੋਂ ਭਾਰਤੀ ਭਾਈਚਾਰੇ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਹੱਲ ਕਰਨ ਲਈ ਆਵਾਜ਼ ਵੀ ਉਠਾਈ ਗਈ। ਪਰ ਸਾਬਤ ਸੂਰਤ ਸਿੱਖ ਨਾ ਹੋਣ ਕਾਰਨ ਸਿੱਖੀ ਦੀ ਪਛਾਣ ਸਥਾਪਿਤ ਕਰਨ ਵਿਚ ਉਹ ਕੋਈ ਖਾਸ ਰੋਲ ਅਦਾ ਨਹੀਂ ਕਰ ਸਕੇ।
ਅਮਰੀਕਾ ਵਿਚ ਵੀ ਕੈਲੀਫੋਰਨੀਆ, ਨਿਊਜਰਸੀ, ਨਿਊਯਾਰਕ, ਸਿਆਟਲ, ਇੰਡੀਆਨਾ, ਮੈਰੀਲੈਂਡ, ਵਾਸ਼ਿੰਗਟਨ, ਸਾਊਥ ਕੈਰੋਲੀਨਾ, ਟੈਕਸਸ, ਫਿਨੀਕਸ, ਨਵਾਡਾ, ਓਹਾਇਓ, ਆਈਡਾਹੋ ਸਮੇਤ ਕੁਝ ਹੋਰ ਸਟੇਟਾਂ ਵਿਚ ਸਿੱਖ ਵੱਖ-ਵੱਖ ਪੱਧਰ ਦੀਆਂ ਚੋਣਾਂ ਵਿਚ ਹਿੱਸਾ ਲੈਣ ਲੱਗੇ ਹਨ। ਨਿਊਜਰਸੀ ਵਿਚ ਇਕ ਮੇਅਰ ਅਤੇ ਅਟਾਰਨੀ ਜਨਰਲ ਦੇ ਅਹੁਦੇ ਉਪਰ ਸ. ਰਵਿੰਦਰ ਸਿੰਘ ਭੱਲਾ ਅਤੇ ਸ. ਗੁਰਬੀਰ ਸਿੰਘ ਗਰੇਵਾਲ ਸਾਬਤ ਸੂਰਤ ਸਿੱਖ ਵਜੋਂ ਇਨ੍ਹਾਂ ਅਹੁਦਿਆਂ ਉਪਰ ਸੁਸ਼ੋਭਿਤ ਹੋਏ ਹਨ। ਉਨ੍ਹਾਂ ਵੱਲੋਂ ਨਿਊਜਰਸੀ ਦੀ ਸਿਆਸਤ ਵਿਚ ਕੁੱਦਣ ਨਾਲ ਪ੍ਰਾਪਤ ਹੋਈ ਇਸ ਸਫਲਤਾ ਨਾਲ ਆਪਣੇ ਆਪ ਹੀ ਸਿੱਖ ਪਛਾਣ ਵਿਚ ਵਾਧਾ ਹੋਇਆ ਹੈ। ਮੇਅਰ ਅਤੇ ਅਟਾਰਨੀ ਜਨਰਲ ਆਪਣੇ ਅਹੁਦੇ ਕਾਰਨ ਹਰ ਰੋਜ਼ ਉਥੋਂ ਦੇ ਮੀਡੀਏ ਰਾਹੀਂ ਲੋਕਾਂ ਦੇ ਸਾਹਮਣੇ ਆਉਂਦੇ ਹਨ। ਇਸ ਤਰ੍ਹਾਂ ਸਾਬਤ-ਸੂਰਤ ਸਿੱਖਾਂ ਕੋਲ ਆਏ ਇਹ ਅਹੁਦੇ ਸਿੱਖੀ ਪਛਾਣ ਨੂੰ ਸਥਾਪਿਤ ਕਰਨ ਅਤੇ ਵਧਾਉਣ ਵਿਚ ਵੱਡਾ ਯੋਗਦਾਨ ਪਾ ਰਹੇ ਹਨ। ਇਸ ਵੇਲੇ ਅਮਰੀਕਾ ਵਿਚ ਹੋਣ ਜਾ ਰਹੀਆਂ ਵੱਖ-ਵੱਖ ਪੱਧਰ ਦੀਆਂ ਚੋਣਾਂ ‘ਚ ਮੇਅਰ, ਕੌਂਸਲ ਮੈਂਬਰ, ਸਕੂਲ ਬੋਰਡ ਅਤੇ ਹੋਰ ਅਨੇਕ ਪੱਧਰ ਦੀਆਂ ਚੋਣਾਂ ਵਿਚ ਸਾਡੇ ਲੋਕ ਭਾਗ ਲੈ ਰਹੇ ਹਨ। ਇਨ੍ਹਾਂ ਵਿਚੋਂ ਕੁਝ ਅਦਾਰਿਆਂ ਦੀਆਂ ਚੋਣ ਲਈ ਤਾਂ ਕਈ ਸਾਬਤ ਸੂਰਤ ਸਿੱਖ ਵੀ ਚੋਣ ਮੈਦਾਨ ਵਿਚ ਹਨ। ਪਰ ਮੇਅਰ ਅਤੇ ਹੋਰ ਉਪਰਲੇ ਅਦਾਰਿਆਂ ਲਈ ਕੋਈ ਸਾਬਤ-ਸੂਰਤ ਸਿੱਖ ਉਮੀਦਵਾਰ ਨਜ਼ਰ ਨਹੀਂ ਆ ਰਿਹਾ। ਹਾਲਾਂਕਿ ਕਰੀਬ 10 ਮੇਅਰ ਦੇ ਅਹੁਦਿਆਂ ਲਈ ਸਿੱਖ ਉਮੀਦਵਾਰ ਮੈਦਾਨ ਵਿਚ ਡਟੇ ਹੋਏ ਹਨ। ਪਰ ਇਹ ਸਾਰੇ ਹੀ ਦਾੜ੍ਹੀ-ਕੇਸ ਰੱਖਣ ਵਾਲੇ ਪੱਗੜੀਧਾਰੀ ਸਿੱਖ ਨਹੀਂ ਹਨ। ਜੇ ਅਸੀਂ ਪਿਛਲੇ ਇਤਿਹਾਸ ਉਪਰ ਨਜ਼ਰ ਮਾਰੀਏ, ਤਾਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਸਿੱਖ ਪਹਿਚਾਣ ਨੂੰ ਸਥਾਪਿਤ ਕਰਨ ਅਤੇ ਵਧਾਉਣ ਵਿਚ ਕੀਤੀ ਗਈ
ਉਹੀ ਸਿਆਸੀ ਸਰਗਰਮੀ ਵਧੇਰੇ ਕਾਰਗਰ ਹੁੰਦੀ ਹੈ, ਜਿਸ ਵਿਚ ਪੱਗੜੀਧਾਰੀ ਸਿੱਖਾਂ ਦੀ ਵਧੇਰੇ ਸ਼ਮੂਲੀਅਤ ਹੋਵੇ।
ਸਾਡੇ ਗੁਆਂਢੀ ਦੇਸ਼ ਕੈਨੇਡਾ ਵਿਚ ਸਿੱਖਾਂ ਦੀ ਸਿਆਸੀ ਸਰਗਰਮੀ ਦਾ ਸਿੱਖ ਪਛਾਣ ਨੂੰ ਵਧਾਉਣ ਵਿਚ ਵਧੇਰੇ ਲਾਭ ਇਸ ਕਰਕੇ ਹੀ ਪੁੱਜਾ ਹੈ, ਕਿਉਂਕਿ ਉਥੋਂ ਦੀ ਸਿਆਸੀ ਖੇਤਰ ਵਿਚ ਅਗਵਾਈ ਵਾਲੀ ਭੂਮਿਕਾ ਕਰਨ ਵਾਲੀ ਸਿੱਖ ਲੀਡਰਸ਼ਿਪ ਸਾਬਤ-ਸੂਰਤ ਸਿੱਖਾਂ ਦੀ ਸੀ। 1997 ਤੋਂ ਪਹਿਲਾਂ ਕੈਨੇਡਾ ਦੀ ਸਿਆਸਤ ਵਿਚ ਸਰਗਰਮ ਸਿੱਖ ਵੀ ਆਮ ਕਰਕੇ ਗੈਰ ਕੇਸਾਧਾਰੀ ਅਤੇ ਗੈਰ ਪੱਗੜੀਧਾਰੀ ਹੀ ਸਨ। ਸ. ਗੁਰਬਖਸ਼ ਸਿੰਘ ਮੱਲ੍ਹੀ ਟੋਰਾਂਟੋ ਤੋਂ ਪਹਿਲੇ ਸਿੱਖ ਐੱਮ.ਪੀ. ਬਣੇ, ਜੋ ਸਾਬਤ-ਸੂਰਤ ਸਿੱਖ ਸਨ। ਉਨ੍ਹਾਂ ਦੀ ਪਹਿਲਕਦਮੀ ਨਾਲ ਹੀ ਕੈਨੇਡਾ ਦੀ ਪਾਰਲੀਮੈਂਟ ਵਿਚ ਵਿਸਾਖੀ ਅਤੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਏ ਜਾਣ ਦੇ ਸਮਾਗਮ ਕਰਵਾਏ ਜਾਣ ਦਾ ਆਰੰਭ ਹੋਇਆ। ਇਸ ਵੇਲੇ ਕੈਨੇਡਾ ਦੀ ਫੈਡਰਲ ਸਰਕਾਰ ਵਿਚ 6 ਸਿੱਖ ਮੰਤਰੀ ਹਨ, ਇਨ੍ਹਾਂ ਵਿਚੋਂ 3 ਮੰਤਰੀ ਸਾਬਤ-ਸੂਰਤ ਸਿੱਖੀ ਸਰੂਪ ਵਿਚ ਹਨ, ਜਦਕਿ ਦੋ ਔਰਤਾਂ ਵੀ ਸਿੱਖੀ ਸਰੂਪ ਵਾਲੀਆਂ ਹਨ। ਇਸੇ ਤਰ੍ਹਾਂ ਕੈਨੇਡਾ ਵਿਚ ਕਈ ਵਾਰ ਪੁਲਿਸ ਮੁਖੀ ਦੇ ਅਹੁਦਿਆਂ ਉਪਰ ਤਾਇਨਾਤ ਹੋਏ ਅਫਸਰ ਸਿੱਖੀ ਸਰੂਪ ਵਾਲੇ ਬਣੇ ਅਤੇ ਹੋਰ ਬਹੁਤ ਸਾਰੇ ਅਹਿਮ ਅਹੁਦੇ ਇਸ ਸਮੇਂ ਸਿੱਖੀ ਸਰੂਪ ਵਾਲੇ ਅਧਿਕਾਰੀਆਂ ਅਤੇ ਰਾਜਸੀ ਲੋਕਾਂ ਕੋਲ ਹਨ। ਇਥੋਂ ਤੱਕ ਕਿ ਸਿੱਖਾਂ ਦੀ ਪਛਾਣ ਦੀ ਹਰਮਨਪਿਆਰਤਾ ਇਸ ਗੱਲ ਤੋਂ ਦੇਖੀ ਜਾ ਸਕਦੀ ਹੈ ਕਿ ਐੱਨ.ਡੀ.ਪੀ. ਦਾ ਰਾਸ਼ਟਰੀ ਆਗੂ ਸ. ਜਗਮੀਤ ਸਿੰਘ ਇਕ ਸਾਬਤ ਸੂਰਤ ਸਿੱਖ ਹੈ। ਕੈਨੇਡਾ ਦੀਆਂ ਹਕੂਮਤੀ ਅਤੇ ਵਿਰੋਧੀ ਪਾਰਟੀਆਂ ਵਿਚ ਸਾਬਤ-ਸੂਰਤ ਸਿੱਖ ਵੱਡੀ ਗਿਣਤੀ ਵਿਚ ਨਜ਼ਰ ਆਉਂਦੇ ਹਨ। ਇੰਗਲੈਂਡ ਵਿਚ ਵੀ ਇਸ ਵੇਲੇ ਦੋ ਮੈਂਬਰ ਪਾਰਲੀਮੈਂਟ ਬੀਬੀ ਪ੍ਰੀਤ ਕੌਰ ਗਿੱਲ ਅਤੇ ਸ. ਤਨਮਨਜੀਤ ਸਿੰਘ ਢੇਸੀ ਦੋਵੇਂ ਸਾਬਤ-ਸੂਰਤ ਸਿੱਖੀ ਸਰੂਪ ਵਾਲੇ ਹਨ। ਨਿਊਜ਼ੀਲੈਂਡ ਵਿਚ ਭਾਵੇਂ ਸਿੱਖਾਂ ਦੀ ਗਿਣਤੀ ਬੜੀ ਥੋੜੀ ਹੈ, ਪਰ ਉਥੇ ਸਾਬਤ ਸੂਰਤ ਸਿੱਖੀ ਸਰੂਪ ਵਾਲੇ ਕੰਵਲਜੀਤ ਸਿੰਘ ਬਖਸ਼ੀ ਨੂੰ ਤੀਜੀ ਵਾਰ ਮੈਂਬਰ ਪਾਰਲੀਮੈਂਟ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੀ ਪਾਰਲੀਮੈਂਟ ਵਿਚ ਮੌਜੂਦਗੀ ਆਪਣੇ ਆਪ ਹੀ ਸਿੱਖੀ ਪਛਾਣ ਦੀ ਹਰ ਵੇਲੇ ਜਾਮਨ ਬਣੀ ਰਹਿੰਦੀ ਹੈ। ਆਸਟ੍ਰੇਲੀਆ ਵਿਚ ਪਿਛਲੇ ਦੋ-ਤਿੰਨ ਦਹਾਕਿਆਂ ਦੌਰਾਨ ਸਿੱਖ ਵਸੋਂ ਵਿਚ ਕਾਫੀ ਵਾਧਾ ਹੋਇਆ ਹੈ। ਉਥੇ ਦੀਆਂ ਸਰਗਰਮੀਆਂ ਵਿਚ ਸਾਬਤ-ਸੂਰਤ ਸਿੱਖਾਂ ਦੀ ਕਾਫੀ ਭਰਮਾਰ ਹੈ ਅਤੇ ਹੇਠਲੇ ਪੱਧਰ ਉਪਰ ਬਹੁਤ ਸਾਰੇ ਸਿੱਖ ਆਗੂ, ਕੌਂਸਲਰ, ਕਮਿਸ਼ਨਰ, ਮੇਅਰਾਂ ਅਤੇ ਸਕੂਲ ਬੋਰਡਾਂ ਦੇ ਜਾਂ ਸਿਹਤ ਅਤੇ ਸਫਾਈ ਆਦਿ ਸੰਸਥਾਵਾਂ ਦੇ ਮੁਖੀ ਜਾਂ ਸਹਾਇਕ ਅਹੁਦਿਆਂ ਉਪਰ ਤਾਇਨਾਤ ਹੋਏ ਹਨ। ਫਿਜ਼ੀ ਦੇਸ਼ ਦਾ ਇਕ ਸਾਬਕਾ ਪ੍ਰਧਾਨ ਮੰਤਰੀ ਮਹਿੰਦਰ ਪ੍ਰਤਾਪ ਸਿੰਘ ਦਾ ਪਿਛੋਕੜ ਵੀ ਪੰਜਾਬ ਨਾਲ ਸੰਬੰਧਤ ਹੈ। ਇਸ ਤੋਂ ਇਲਾਵਾ ਸਾਊਥ ਅਫਰੀਕਾ ਅਤੇ ਮਲੇਸ਼ੀਆ ਵਿਚ ਵੀ ਪੰਜਾਬੀ ਮੂਲ ਦੇ ਸ਼ਖਸ ਅਸੈਂਬਲੀ ਮੈਂਬਰ ਰਹਿ ਚੁੱਕੇ ਹਨ।
ਅਮਰੀਕਾ ਇਕ ਵਿਸ਼ਾਲ ਦੇਸ਼ ਹੈ ਅਤੇ ਦੂਰ ਤੱਕ ਫੈਲਿਆ ਹੋਇਆ ਹੈ। ਅਮਰੀਕਾ ‘ਚ ਸਿੱਖ ਪਛਾਣ ਦਾ ਮਸਲਾ 9/11 ਤੋਂ ਬਾਅਦ ਵਧੇਰੇ ਉਭਰ ਕੇ ਸਾਹਮਣੇ ਆਇਆ ਸੀ। ਉਸ ਤੋਂ ਬਾਅਦ ਸਿੱਖਾਂ ਨੂੰ ਅਮਰੀਕਾ ਅੰਦਰ ਪਿਛਲੇ 17-18 ਸਾਲ ਤੋਂ ਲਗਾਤਾਰ ਨਸਲੀ ਟਿੱਪਣੀਆਂ ਅਤੇ ਹਮਲਿਆਂ ਦਾ ਸ਼ਿਕਾਰ ਹੋਣਾ ਪੈਂਦਾ ਰਿਹਾ ਹੈ। ਇਨ੍ਹਾਂ ਹਮਲਿਆਂ ਵਿਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਵੀ ਗਈਆਂ ਹਨ, ਜਾਂ ਫਿਰ ਵਿਸਕਾਨਸਨ ਗੁਰਦੁਆਰੇ ਵਰਗੀਆਂ ਵਾਪਰੀਆਂ ਘਟਨਾਵਾਂ ਵਿਚ ਸਿੱਖਾਂ ਨੂੰ ਜਾਨਾਂ ਤੋਂ ਹੱਥ ਧੋਣੇ ਪਏ। ਭਾਵੇਂ ਸਿੱਖ ਪਛਾਣ ਬਾਰੇ ਹੋਏ ਗਲਤਫਹਿਮੀ ਦੂਰ ਕਰਨ ਲਈ ਇਨ੍ਹਾਂ ਸਾਰੇ ਸਾਲਾਂ ਦੌਰਾਨ ਸਿੱਖ ਭਾਈਚਾਰੇ ਨੇ ਸਿਰ-ਤੋੜ ਯਤਨ ਕੀਤੇ ਹਨ। ਅਮਰੀਕੀ ਸਰਕਾਰ ਅਤੇ ਵੱਖ-ਵੱਖ ਹੋਰ ਅਦਾਰਿਆਂ ਨੇ ਵੀ ਇਸ ਮਾਮਲੇ ਵਿਚ ਪੂਰਾ ਸਹਿਯੋਗ ਦੇਣ ਦਾ ਯਤਨ ਕੀਤਾ ਹੈ। ਪਰ ਅਜੇ ਵੀ ਅਮਰੀਕੀ ਵਸੋਂ ਦੇ ਵਿਸ਼ਾਲ ਹਿੱਸਿਆਂ ਤੱਕ ਅਸੀਂ ਸਿੱਖੀ ਬਾਰੇ ਪੈਦਾ ਹੋਈ ਗਲਤਫਹਿਮੀ ਨੂੰ ਦੂਰ ਕਰਨ ਵਿਚ ਪੂਰੀ ਤਰ੍ਹਾਂ ਸਫਲ ਨਹੀਂ ਹੋਏ। ਛੋਟੇ ਅਦਾਰਿਆਂ ਦੀਆਂ ਚੋਣਾਂ ਅਤੇ ਇਨ੍ਹਾਂ ਚੋਣਾਂ ਵਿਚ ਸਫਲਤਾ ਹਾਸਲ ਕਰਨ ਨਾਲ ਅਸੀਂ ਆਪਣੇ ਇਸ ਮਿਸ਼ਨ ਵਿਚ ਅੱਗੇ ਵਧ ਸਕਦੇ ਹਾਂ।
6 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ‘ਚ ਸਾਡੇ ਭਾਈਚਾਰੇ ਦਾ ਫਰਜ਼ ਬਣਦਾ ਹੈ ਕਿ ਇਨ੍ਹਾਂ ਚੋਣਾਂ ਵਿਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਉਣ। ਜੇਕਰ ਸਾਡੇ ਸਾਬਤ ਸੂਰਤ ਸਿੱਖ ਨੁਮਾਇੰਦੇ ਇਨ੍ਹਾਂ ਅਦਾਰਿਆਂ ਵਿਚ ਚੁਣੇ ਜਾਣਗੇ, ਤਾਂ ਹਰ ਰੋਜ਼ ਉਨ੍ਹਾਂ ਰਾਹੀਂ ਸਿੱਖ ਪਛਾਣ ਸਥਾਪਿਤ ਕਰਨ ਦਾ ਕੰਮ ਆਪਣੇ ਆਪ ਅੱਗੇ ਵਧੇਗਾ। ਮੀਡੀਏ ਦੇ ਲੋਕ ਉਨ੍ਹਾਂ ਨਾਲ ਖੁਦ ਸੰਪਰਕ ਕਰਨਗੇ ਅਤੇ ਉਨ੍ਹਾਂ ਵੱਲੋਂ ਦਿੱਤੇ ਸਪੱਸ਼ਟੀਕਰਨਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣਗੇ। ਹੋਰ ਵੱਖ-ਵੱਖ ਪਬਲਿਕ ਸਮਾਗਮਾਂ ਅਤੇ ਅਦਾਰਿਆਂ ਵਿਚ ਵੀ ਅਜਿਹੇ ਚੁਣੇ ਹੋਏ ਨੁਮਾਇੰਦਿਆਂ ਦਾ ਆਉਣ-ਜਾਣ ਆਮ ਹੋਵੇਗਾ। ਸਰਗਰਮ ਸਿਆਸਤ ‘ਚ ਆਉਣ ‘ਤੇ ਵਿਦੇਸ਼ੀ ਮੀਡੀਆ ਜਦੋਂ ਕਿਸੇ ਸਿੱਖ ਉਮੀਦਵਾਰ ਦੀ ਕਵਰੇਜ ਕਰੇਗਾ, ਤਾਂ ਵਿਦੇਸ਼ਾਂ ‘ਚ ਬੈਠੇ ਲੋਕ ਉਸ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ।
ਇਸ ਤਰ੍ਹਾਂ ਅਜਿਹੇ ਸਾਬਤ-ਸੂਰਤ ਸਿੱਖ ਆਗੂਆਂ ਰਾਹੀਂ ਸਿੱਖ ਪਛਾਣ ਆਪਣੇ ਆਪ ਸਥਾਪਤ ਹੋਣ ਦਾ ਰਾਹ ਖੁੱਲ੍ਹੇਗਾ। ਚੁਣੇ ਹੋਏ ਨੁਮਾਇੰਦੇ ਹਮੇਸ਼ਾ ਆਮ ਲੋਕਾਂ ਵਿਚ ਜ਼ਿੰਮੇਵਾਰੀ ਅਤੇ ਸਤਿਕਾਰ ਦੀ ਭਾਵਨਾ ਨਾਲ ਦੇਖੇ ਜਾਂਦੇ ਹਨ। ਜਦੋਂ ਅਜਿਹੀ ਭਾਵਨਾ ਨਾਲ ਉਹ ਲੋਕਾਂ ਵਿਚ ਵਿਚਰਨਗੇ, ਤਾਂ ਸਿੱਖੀ ਪਛਾਣ ਬਾਰੇ ਗਲਤਫਹਿਮੀ ਦੂਰ ਹੋਣ ਦਾ ਰਸਤਾ ਆਪਣੇ ਆਪ ਹੀ ਖੁੱਲ੍ਹ ਜਾਵੇਗਾ। ਇਸ ਕਰਕੇ ਵੱਖ-ਵੱਖ ਦੇਸ਼ਾਂ ਦੇ ਤਜ਼ਰਬੇ ਦੇ ਆਧਾਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਸਿਆਸੀ ਸਰਗਰਮੀ ਵਿਚ ਭਾਗ ਲੈਣ ਅਤੇ ਪ੍ਰਸ਼ਾਸਨ ਅਤੇ ਸੱਤਾ ਦੇ ਵੱਖ-ਵੱਖ ਅਹੁਦਿਆਂ ਉੱਤੇ ਹਿੱਸੇਦਾਰ ਬਣ ਕੇ ਅਸੀਂ ਇਕ ਤਾਂ ਸਰਕਾਰੀ ਫੈਸਲਿਆਂ ਵਿਚ ਭਾਗੀਦਾਰ ਬਣ ਸਕਾਂਗੇ ਅਤੇ ਨਾਲ ਹੀ ਸਿੱਖਾਂ ਪ੍ਰਤੀ ਲੋਕਾਂ ਵਿਚ ਜ਼ਿੰਮੇਵਾਰੀ ਅਤੇ ਸਤਿਕਾਰ ਦੀ ਭਾਵਨਾ ਵੀ ਪੈਦਾ ਕਰ ਸਕਾਂਗੇ।

About Author

Punjab Mail USA

Punjab Mail USA

Related Articles

ads

Latest Category Posts

    ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

Read Full Article
    ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

Read Full Article
    ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

Read Full Article
    ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

Read Full Article
    ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

Read Full Article
    ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

Read Full Article
    ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

Read Full Article
    ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

Read Full Article
    ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

Read Full Article
    ਜੌਨਸਨ ਐਂਡ ਜੌਨਸਨ ਪਾਊਡਰ ਦੀ ਵਰਤੋਂ ਨਾਲ ਹੋਇਆ ਕੈਂਸਰ, ਮਿਲੇਗਾ 201 ਕਰੋੜ ਮੁਆਵਜ਼ਾ

ਜੌਨਸਨ ਐਂਡ ਜੌਨਸਨ ਪਾਊਡਰ ਦੀ ਵਰਤੋਂ ਨਾਲ ਹੋਇਆ ਕੈਂਸਰ, ਮਿਲੇਗਾ 201 ਕਰੋੜ ਮੁਆਵਜ਼ਾ

Read Full Article
    ਅਮਰੀਕਾ ਅਤੇ ਕੈਨੇਡਾ ਨੇ ਵੀ ਬੋਇੰਗ 737 ਮੈਕਸ ਜਹਾਜ਼ਾਂ ‘ਤੇ ਰੋਕ ਲਾਈ

ਅਮਰੀਕਾ ਅਤੇ ਕੈਨੇਡਾ ਨੇ ਵੀ ਬੋਇੰਗ 737 ਮੈਕਸ ਜਹਾਜ਼ਾਂ ‘ਤੇ ਰੋਕ ਲਾਈ

Read Full Article
    ਅਮਰੀਕਾ ਦੇ ਕਈ ਖੇਤਰਾਂ ‘ਚ ਤੇਜ਼ ਰਫ਼ਤਾਰ ਹਵਾਵਾਂ ਨਾਲ ਜਨਜੀਵਨ ਉਥਲ-ਪੁਥਲ

ਅਮਰੀਕਾ ਦੇ ਕਈ ਖੇਤਰਾਂ ‘ਚ ਤੇਜ਼ ਰਫ਼ਤਾਰ ਹਵਾਵਾਂ ਨਾਲ ਜਨਜੀਵਨ ਉਥਲ-ਪੁਥਲ

Read Full Article
    ਭਾਰਤੀ ਮੂਲ ਦੇ ਵਿਵਾਦਤ ਅਧਿਕਾਰੀ ਨੂੰ ‘ਗੂਗਲ’ ਨੇ ਅਦਾ ਕੀਤੇ ਸਾਢੇ ਚਾਰ ਕਰੋੜ ਡਾਲਰ

ਭਾਰਤੀ ਮੂਲ ਦੇ ਵਿਵਾਦਤ ਅਧਿਕਾਰੀ ਨੂੰ ‘ਗੂਗਲ’ ਨੇ ਅਦਾ ਕੀਤੇ ਸਾਢੇ ਚਾਰ ਕਰੋੜ ਡਾਲਰ

Read Full Article
    ਭਾਰਤ ‘ਚ ਵਜਿਆ ਲੋਕ ਸਭਾ ਚੋਣਾਂ ਦਾ ਬਿਗੁਲ

ਭਾਰਤ ‘ਚ ਵਜਿਆ ਲੋਕ ਸਭਾ ਚੋਣਾਂ ਦਾ ਬਿਗੁਲ

Read Full Article
    ਪ੍ਰਵਾਸੀ ਪੰਜਾਬੀਆਂ ‘ਚ ਕਿਸੇ ਵੀ ਰਾਜਸੀ ਧਿਰ ਦੀ ਹਮਾਇਤ ਲਈ ਉਤਸ਼ਾਹ ਨਹੀਂ

ਪ੍ਰਵਾਸੀ ਪੰਜਾਬੀਆਂ ‘ਚ ਕਿਸੇ ਵੀ ਰਾਜਸੀ ਧਿਰ ਦੀ ਹਮਾਇਤ ਲਈ ਉਤਸ਼ਾਹ ਨਹੀਂ

Read Full Article