PUNJABMAILUSA.COM

ਵ੍ਹਾਈਟ ਹਾਊਸ ਵਿਚਲੇ 200 ਸਾਲ ਪੁਰਾਣੇ ਦਰੱਖਤ ਨੂੰ ਮੇਲਾਨੀਆ ਨੇ ਦਿੱਤਾ ਕੱਟਣ ਦਾ ਹੁਕਮ

ਵ੍ਹਾਈਟ ਹਾਊਸ ਵਿਚਲੇ 200 ਸਾਲ ਪੁਰਾਣੇ ਦਰੱਖਤ ਨੂੰ ਮੇਲਾਨੀਆ ਨੇ ਦਿੱਤਾ ਕੱਟਣ ਦਾ ਹੁਕਮ

ਵ੍ਹਾਈਟ ਹਾਊਸ ਵਿਚਲੇ 200 ਸਾਲ ਪੁਰਾਣੇ ਦਰੱਖਤ ਨੂੰ ਮੇਲਾਨੀਆ ਨੇ ਦਿੱਤਾ ਕੱਟਣ ਦਾ ਹੁਕਮ
December 28
16:44 2017

ਵਾਸ਼ਿੰਗਟਨ, 28 ਦਸੰਬਰ (ਪੰਜਾਬ ਮੇਲ)-ਵ੍ਹਾਈਟ ਹਾਊਸ ਵਿਚ ਕਰੀਬ 200 ਸਾਲ ਤੋਂ ਖੜ੍ਹਾ ਇਤਿਹਾਸਕ ਦਰੱਖਤ ਹੁਣ ਕੁਝ ਦਿਨਾਂ ਵਿਚ ਕੱਟ ਦਿੱਤਾ ਜਾਵੇਗਾ। ਮੈਗਨੋਲੀਆ ਦਰੱਖਤ ਨੂੰ 1829 ਤੋਂ 1837 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ ਐਂਡਰਿਊ ਜੈਕਸਨ ਨੇ ਆਪਣੀ ਪਤਨੀ ਦੀ ਯਾਦ ਵਿਚ ਲਗਾਇਆ ਸੀ। ਇਹ ਦਰੱਖਤ ਕਈ ਮਾਇਨਿਆਂ ਵਿਚ ਬਹੁਤ ਖਾਸ ਰਿਹਾ ਹੈ ਅਤੇ 1928 ਤੋਂ ਲੈ ਕੇ 1988 ਤੱਕ ਅਮਰੀਕੀ 20 ਡਾਲਰ ਦੇ ਨੋਟ ‘ਤੇ ਇਸ ਨੂੰ ਛਾਪਿਆ ਗਿਆ ਸੀ। ਪਰ ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਦਰੱਖਤ ਦੀ ਵਜ੍ਹਾ ਨਾਲ ਸੁਰੱਖਿਆ ਦਾ ਖਤਰਾ ਹੈ।
ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਨੇ ਇਸ ਦਰੱਖਤ ਦੇ ਵੱਡੇ ਹਿੱਸੇ ਨੂੰ ਹਟਾਏ ਜਾਣ ਦੇ ਹੁਕਮ ਦਿੱਤੇ ਹਨ। ਵ੍ਹਾਈਟ ਹਾਊਸ ਦੀ ਬੁਲਾਰਨ ਸਟੀਫਨ ਗ੍ਰੀਸ਼ਮ ਨੇ ਕਿਹਾ, ‘ਸ਼੍ਰੀਮਤੀ ਟਰੰਪ ਨੇ ਦਰੱਖਤ ਦੀ ਲਕੜੀ ਨੂੰ ਬਚਾਈ ਰੱਖਣ ਲਈ ਅਜਿਹਾ ਕਿਹਾ ਹੈ ਕਿ ਤਾਂ ਕਿ ਇਸ ਦੀ ਜਗ੍ਹਾ ‘ਤੇ ਇਕ ਨਵਾਂ ਦਰੱਖਤ ਦੁਬਾਰਾ ਲਗਾਇਆ ਜਾ ਸਕੇ।’ ਸਟੀਫਨ ਨੇ ਦੱਸਿਆ ਕਿ ਮੇਲਾਨੀਆ ਨੇ ਇਹ ਫੈਸਲਾ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਹੈ, ਕਿਉਂਕਿ ਇਸ ਦਰੱਖਤ ਕਾਰਨ ਵ੍ਹਾਈਟ ਹਾਊਸ ਵਿਚ ਆਉਣ ਵਾਲੇ ਵਿਜ਼ੀਟਰਸ ਅਤੇ ਪ੍ਰੈਸ ਦੇ ਮੈਂਬਰਾਂ ਦੀ ਸੁਰੱਖਿਆ ਨੂੰ ਖਤਰਾ ਰਹਿੰਦਾ ਹੈ। ਇਹ ਦਰੱਖਤ ਠੀਕ ਉਸ ਜਗ੍ਹਾ ‘ਤੇ ਹੈ, ਜਿੱਥੋਂ ਅਕਸਰ ਅਮਰੀਕੀ ਰਾਸ਼ਟਰਪਤੀ ਦਾ ਹੈਲੀਕਾਪਟਰ ਉਡਾਣ ਭਰਦਾ ਹੈ।
ਇਹ ਦਰੱਖਤ 1829 ਤੋਂ 1837 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ ਐਂਡਰਿਊ ਜੈਕਸਨ ਨੇ ਆਪਣੀ ਪਤਨੀ ਦੀ ਯਾਦ ਵਿਚ ਵ੍ਹਾਈਟ ਹਾਊਸ ਵਿਚ ਲਾਇਆ ਸੀ। ਪਹਿਲਾਂ ਇਹ ਦਰੱਖਤ ਇਸ ਜੋੜੇ ਦੇ ਫਾਰਮ ਹਾਊਸ ਵਿਚ ਲੱਗਿਆ ਹੋਇਆ ਸੀ। ਇਹ ਦਰੱਖਤ ਪਹਿਲੀ ਵਾਰ ਚਰਚਾ ਵਿਚ ਉਦੋਂ ਆਇਆ, ਜਦੋਂ 1970 ਵਿਚ ਇਸ ਦੇ ਆਲੇ-ਦੁਆਲੇ ਦੀ ਜ਼ਮੀਨ ਨੂੰ ਪੱਕਾ ਕੀਤਾ ਗਿਆ। ਜਿਸ ‘ਤੇ ਕੁੱਝ ਲੋਕਾਂ ਨੇ ਕਿਹਾ ਕਿ ਇਸ ਨਾਲ ਦਰੱਖਤ ਨੂੰ ਕਾਫੀ ਨੁਕਸਾਨ ਪਹੁੰਚਿਆ। ਫਿਰ 1980 ਵਿਚ ਇਥੋਂ ਸੀਮੈਂਟ ਹਟਾ ਕੇ ਇਕ ਵੱਡੇ ਖੰਭੇ ਅਤੇ ਤਾਰਾਂ ਦੀ ਸਪੋਰਟ ਨਾਲ ਲਾਇਆ ਗਿਆ। ਪਹਿਲੀ ਨਜ਼ਰ ਵਿਚ ਇਹ ਦਰੱਖਤ ਬਿਲਕੁਠ ਠੀਕ ਲੱਗਦਾ ਹੈ ਪਰ ਇਕ ਰਿਪੋਰਟ ਮੁਤਾਬਕ ਇਹ ਦਰੱਖਤ ਪੂਰੀ ਤਰ੍ਹਾਂ ਖਰਾਬ ਹੋ ਗਿਆ ਸੀ ਅਤੇ ਇਸ ਨੂੰ ਸਹਾਰੇ ਨਾਲ ਖੜ੍ਹਾ ਕੀਤਾ ਗਿਆ ਸੀ। ਮੈਗਨੋਲੀਆ ਦਰੱਖਤ ਦੇ ਵ੍ਹਾਈਟ ਹਾਊਸ ਵਿਚ ਰਹਿਣ ਦੌਰਾਨ ਅਮਰੀਕਾ ਨੇ 39 ਰਾਸ਼ਟਰਪਤੀਆਂ ਦਾ ਸ਼ਾਸਨਕਾਲ ਦੇਖਿਆ। ਇਸ ਦੌਰਾਨ ਅਮਰੀਕਾ ਗ੍ਰਹਿ ਯੁੱਧ ਅਤੇ ਦੋ ਵਿਸ਼ਵ ਯੁੱਧਾਂ ਵਿਚੋਂ ਹੋ ਕੇ ਵੀ ਲੰਘਿਆ। ਸਾਬਕਾ ਅਮਰੀਕੀ ਰਾਸ਼ਟਰਪਤੀ ਦੀ ਧੀ ਚੇਲਸੀ ਕਲਿੰਟਨ ਨੇ ਟਵੀਟ ਕਰ ਕੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਇੰਨੇ ਸਾਲਾਂ ਤੱਕ ਇਸ ਦਰੱਖਤ ਦੀ ਦੇਖਭਾਲ ਕੀਤੀ।

About Author

Punjab Mail USA

Punjab Mail USA

Related Articles

ads

Latest Category Posts

    ਟੈਕਸਾਸ ਦੇ ਇਕ ਫੈਡਰਲ ਜੱਜ ਵੱਲੋਂ ਓਬਾਮਾਕੇਅਰ ਦੀ ਮਾਨਤਾ ਰੱਦ

ਟੈਕਸਾਸ ਦੇ ਇਕ ਫੈਡਰਲ ਜੱਜ ਵੱਲੋਂ ਓਬਾਮਾਕੇਅਰ ਦੀ ਮਾਨਤਾ ਰੱਦ

Read Full Article
    ਫਲੋਰਿਡਾ ਵਿਚ ਭਾਰਤੀ ਨੇ ਜਿੱਤੀ 104.4 ਕਰੋੜ ਦੀ ਲਾਟਰੀ

ਫਲੋਰਿਡਾ ਵਿਚ ਭਾਰਤੀ ਨੇ ਜਿੱਤੀ 104.4 ਕਰੋੜ ਦੀ ਲਾਟਰੀ

Read Full Article
    ਅਮਰੀਕੀ ਹਿਰਾਸਤ ਵਿਚ ਸੱਤ ਸਾਲ ਦੀ ਸ਼ਰਣਾਰਥੀ ਬੱਚੀ ਦੀ ਮੌਤ

ਅਮਰੀਕੀ ਹਿਰਾਸਤ ਵਿਚ ਸੱਤ ਸਾਲ ਦੀ ਸ਼ਰਣਾਰਥੀ ਬੱਚੀ ਦੀ ਮੌਤ

Read Full Article
    ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

Read Full Article
    ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

Read Full Article
    ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

Read Full Article
    APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

Read Full Article
    ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

Read Full Article
    ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

Read Full Article
    ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

Read Full Article
    ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

Read Full Article
    ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

Read Full Article
    ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

Read Full Article
    ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

Read Full Article
    ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

Read Full Article