PUNJABMAILUSA.COM

ਵੋਟਾਂ ਦੇ ਆਧਾਰ ‘ਤੇ ਸ਼ਹਿਰੀ ਲੋਕਾਂ ਨੂੰ ਮੁਫ਼ਤ ਯਾਤਰਾ ਦਾ ‘ਚੋਗਾ’

ਵੋਟਾਂ ਦੇ ਆਧਾਰ ‘ਤੇ ਸ਼ਹਿਰੀ ਲੋਕਾਂ ਨੂੰ ਮੁਫ਼ਤ ਯਾਤਰਾ ਦਾ ‘ਚੋਗਾ’

ਵੋਟਾਂ ਦੇ ਆਧਾਰ ‘ਤੇ ਸ਼ਹਿਰੀ ਲੋਕਾਂ ਨੂੰ ਮੁਫ਼ਤ ਯਾਤਰਾ ਦਾ ‘ਚੋਗਾ’
January 27
10:51 2016

7
ਬਠਿੰਡਾ, 27 ਜਨਵਰੀ (ਪੰਜਾਬ ਮੇਲ)-ਬਾਦਲਾਂ ਦੇ ਹਲਕੇ ‘ਚ ਸ਼ਹਿਰੀ ਲੋਕਾਂ ਨੂੰ ਮੁਫ਼ਤ ਯਾਤਰਾ ਦਾ ਚੋਗਾ ਪਾਇਆ ਜਾ ਰਿਹਾ ਹੈ ਤੇ ਹਾਕਮ ਧਿਰ ਵੱਲੋਂ ਘਰ-ਘਰ ਮੁਫ਼ਤ ਯਾਤਰਾ ਦਾ ਹੋਕਾ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ ਬਠਿੰਡਾ ਤੇ ਮਾਨਸਾ ਦੇ ਬਹੁਗਿਣਤੀ ਸ਼ਹਿਰੀ ਲੋਕਾਂ ਨੂੰ ਸਾਲਾਸਰ ਧਾਮ ਦੀ ਯਾਤਰਾ ਕਰਾਉਣ ਦਾ ਟੀਚਾ ਰੱਖਿਆ ਗਿਆ ਹੈ। ਰੋਜ਼ਾਨਾ ਵਾਰਡ ਵਾਈਜ਼ ਦੋ ਬੱਸਾਂ ਭਰ ਕੇ ਸਾਲਾਸਰ ਭੇਜੀਆਂ ਜਾ ਰਹੀਆਂ ਹਨ। ਸੂਤਰਾਂ ਮੁਤਾਬਕ ਸ਼ਹਿਰਾਂ ‘ਚੋਂ ਵੋਟਾਂ ਦੀ ਗਿਣਤੀ-ਮਿਣਤੀ ਦੇ ਹਿਸਾਬ ਨਾਲ ਯਾਤਰੀਆਂ ਦੀ ਸੂਚੀ ਤਿਆਰ ਹੁੰਦੀ ਹੈ, ਜਿਸ ਨੂੰ ਹਲਕੇ ਦੇ ਵਿਧਾਇਕ ਜਾਂ ਹਲਕਾ ਇੰਚਾਰਜ ਵੱਲੋਂ ਆਖਰੀ ਰੂਪ ਦਿੱਤਾ ਜਾਂਦਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸਰਕਾਰੀ ਖ਼ਜ਼ਾਨੇ ਨੂੰ ਇਕੱਲੀ ਸਾਲਾਸਰ ਧਾਮ ਦੀ ਯਾਤਰਾ ਕਰੀਬ ਚਾਰ ਕਰੋੜ ਰੁਪਏ ਵਿਚ ਪਏਗੀ। ਪੰਜਾਬ ਸਰਕਾਰ ਤਰਫ਼ੋਂ ਪੀ.ਆਰ.ਟੀ.ਸੀ. ਨਾਲ ਇਕ ਸਾਲ ਦਾ ਐੱਮ.ਓ.ਯੂ. ਕੀਤਾ ਗਿਆ ਹੈ ਅਤੇ ਇਕ ਮਹੀਨੇ ਦੇ ਪੈਸੇ ਐਡਵਾਂਸ ਦਿੱਤੇ ਗਏ ਹਨ। ਮੋਟੇ ਅੰਦਾਜ਼ੇ ਅਨੁਸਾਰ ਸਰਕਾਰ ਤਰਫ਼ੋਂ ਪ੍ਰਤੀ ਯਾਤਰੀ 1080 ਰੁਪਏ ਖਰਚ ਕੀਤੇ ਜਾ ਰਹੇ ਹਨ।
ਪੀ.ਆਰ.ਟੀ.ਸੀ. ਨਾਲ ਹੋਏ ਸਮਝੌਤੇ ਅਨੁਸਾਰ ਪ੍ਰਤੀ ਬੱਸ ਬਠਿੰਡਾ-ਸਾਲਾਸਰ ਰੂਟ ਦੇ ਕਰੀਬ 56,590 ਰੁਪਏ ਦਿੱਤੇ ਜਾਣੇ ਹਨ, ਜਿਸ ‘ਚੋਂ 15500 ਰੁਪਏ ਪ੍ਰਤੀ ਬੱਸ ਪੀ.ਆਰ.ਟੀ.ਸੀ. ਨੂੰ ਆਉਣੇ ਹਨ, ਜਦਕਿ 210 ਰੁਪਏ ਪ੍ਰਤੀ ਯਾਤਰੀ ਖਾਣੇ ਦਾ ਖਰਚਾ ਵੀ ਉਪਰੋਕਤ ਰਕਮ ਵਿਚ ਸ਼ਾਮਲ ਹੈ। ਯਾਤਰਾ ਸਬੰਧੀ ਕਰੀਬ 2500 ਰੁਪਏ ਰਾਜਸਥਾਨ ਸਰਕਾਰ ਦਾ ਟੈਕਸ ਵੀ ਇਸ ਵਿਚ ਸ਼ਾਮਲ ਕੀਤਾ ਗਿਆ ਹੈ। ਰੈਗੂਲਰ ਦੋ ਬੱਸਾਂ ਸਾਲਾਸਰ ਰਵਾਨਾ ਹੋਣ ਦੀ ਸੂਰਤ ਵਿਚ ਖ਼ਜ਼ਾਨੇ ਨੂੰ ਇਹ ਯਾਤਰਾ ਕਰੀਬ 4.06 ਕਰੋੜ ਵਿਚ ਪਏਗੀ। ਪੰਜਾਬ ਸਰਕਾਰ ਨੇ ਪੀ.ਆਰ.ਟੀ.ਸੀ. ਨੂੰ ਕਰੋੜਾਂ ਰੁਪਏ ਦੀ ਬਕਾਇਆ ਸਬਸਿਡੀ ਤਾਂ ਹਾਲੇ ਤੱਕ ਨਹੀਂ ਦਿੱਤੀ ਪਰ ਯਾਤਰਾ ਲਈ ਇਕ ਮਹੀਨੇ ਦੀ ਐਡਵਾਂਸ ਰਾਸ਼ੀ ਜ਼ਰੂਰ ਦੇ ਦਿੱਤੀ ਹੈ। ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ 4 ਜਨਵਰੀ ਨੂੰ ਬਠਿੰਡਾ ਤੋਂ ਚਾਰ ਬੱਸਾਂ ਸਾਲਾਸਰ ਧਾਮ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀਆਂ ਸਨ। ਉਸ ਮਗਰੋਂ ਰੋਜ਼ਾਨਾ ਜ਼ਿਲ੍ਹਾ ਬਠਿੰਡਾ ‘ਚੋਂ ਦੋ ਬੱਸਾਂ ਜਾ ਰਹੀਆਂ ਹਨ। ਇਕੱਲੇ ਜਨਵਰੀ ਮਹੀਨੇ ਵਿਚ 38 ਬੱਸਾਂ ਸਾਲਾਸਰ ਧਾਮ ਭੇਜਣ ਦਾ ਟੀਚਾ ਹੈ। ਬਠਿੰਡਾ ਸ਼ਹਿਰ ‘ਚੋਂ ਹੁਣ ਤੱਕ 14 ਬੱਸਾਂ ਸਾਲਾਸਰ ਲਈ ਜਾ ਚੁੱਕੀਆਂ ਹਨ। ਸੂਤਰ ਦੱਸਦੇ ਹਨ ਕਿ ਸ਼ਹਿਰ ਦੇ ਹਰ ਵਾਰਡ ‘ਚੋਂ ਬੱਸਾਂ ਭਰ-ਭਰ ਕੇ ਭੇਜੀਆਂ ਜਾਣੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਦਾ ਸਟਾਫ਼ ਅਤੇ ਪੀ.ਆਰ.ਟੀ.ਸੀ. ਦਾ ਸਟਾਫ਼ ਰੋਜ਼ਾਨਾ ਇਸ ਯਾਤਰਾ ਦੀ ਤਿਆਰੀ ਵਿਚ ਲੱਗਿਆ ਰਹਿੰਦਾ ਹੈ। ਹਾਕਮ ਧਿਰ ਦੇ ਕੌਂਸਲਰਾਂ ਵੱਲੋਂ ਯਾਤਰੀਆਂ ਦੀ ਸੂਚੀ ਫਾਈਨਲ ਕੀਤੀ ਜਾਂਦੀ ਹੈ। ਜਦੋਂ ਬਠਿੰਡਾ ਤੋਂ ਇਲਾਵਾ ਹੋਰਨਾਂ ਸ਼ਹਿਰਾਂ ‘ਚੋਂ ਬੱਸਾਂ ਸਾਲਾਸਰ ਜਾਣਗੀਆਂ ਤਾਂ ਪੀ.ਆਰ.ਟੀ.ਸੀ. ਦਾ ਖ਼ਰਚ ਵੀ ਵੱਧ ਜਾਵੇਗਾ। ਰਾਜਸਥਾਨ ਸਰਕਾਰ ਨੂੰ ਇਸ ਸਰਕਾਰੀ ਯਾਤਰਾ ਦਾ ਕਾਫ਼ੀ ਲਾਹਾ ਮਿਲ ਰਿਹਾ ਹੈ। ਰੈਗੂਲਰ ਚੱਲਣ ਦੀ ਸੂਰਤ ਵਿਚ ਇਕ ਸਾਲ ਵਿਚ ਰਾਜਸਥਾਨ ਸਰਕਾਰ ਨੂੰ ਕਰੀਬ 9 ਲੱਖ ਰੁਪਏ ਟੈਕਸ ਵਜੋਂ ਕਮਾਈ ਹੋਵੇਗੀ। ਸ਼ਹਿਰੀ ਲੋਕ ਇਸ ਗੱਲੋਂ ਕਾਫ਼ੀ ਖੁਸ਼ ਹਨ ਕਿ ਸਰਕਾਰ ਉਨ੍ਹਾਂ ਨੂੰ ਮੁਫ਼ਤ ਵਿਚ ਸਾਲਾਸਰ ਦੀ ਯਾਤਰਾ ਕਰਾ ਰਹੀ ਹੈ। ਹਾਕਮ ਧਿਰ ਦੇ ਕੌਂਸਲਰ ਖ਼ੁਦ ਵੀ ਇਹ ਯਾਤਰਾ ਕਰ ਰਹੇ ਹਨ ਤੇ ਹਾਕਮ ਧਿਰ ਦੇ ਆਗੂ ਇਨ੍ਹਾਂ ਬੱਸਾਂ ਨੂੰ ਰੋਜ਼ਾਨਾ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਹਨ।
ਪਤਾ ਲੱਗਿਆ ਹੈ ਕਿ ਬਠਿੰਡਾ ਤੋਂ ਬਾਅਦ ਜ਼ਿਲ੍ਹਾ ਮਾਨਸਾ ਵਿਚੋਂ ਵੀ ਇਹ ਯਾਤਰਾ ਸ਼ੁਰੂ ਕੀਤੀ ਜਾਵੇਗੀ। ਜ਼ਿਲ੍ਹਾ ਬਠਿੰਡਾ ਦੀ ਗੋਨਿਆਣਾ ਮੰਡੀ, ਰਾਮਪੁਰਾ ਫੂਲ, ਭਗਤਾ, ਭੁੱਚੋ ਮੰਡੀ, ਮੌੜ ਮੰਡੀ, ਰਾਮਾਂ ਮੰਡੀ ਅਤੇ ਤਲਵੰਡੀ ਸਾਬੋ ਤੋਂ ਕਈ ਬੱਸਾਂ ਸਾਲਾਸਰ ਧਾਮ ਗਈਆਂ ਹਨ। ਭਾਵੇਂ ਪੀ.ਆਰ.ਟੀ.ਸੀ. ਨੇ ਪ੍ਰਮੁੱਖ ਰੂਟਾਂ ਤੋਂ ਹਟਾ ਕੇ ਯਾਤਰਾ ਲਈ ਬੱਸਾਂ ਦਿੱਤੀਆਂ ਹਨ ਪਰ ਕਾਰਪੋਰੇਸ਼ਨ ਨੂੰ ਇਸ ਗੱਲੋਂ ਤਸੱਲੀ ਹੈ ਕਿ ਉਸ ਨੂੰ ਇਸ ਯਾਤਰਾ ਤੋਂ ਆਮਦਨ ਹੋ ਰਹੀ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article
    ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

Read Full Article
    ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

Read Full Article
    ਗੁਰਜਤਿੰਦਰ ਸਿੰਘ ਰੰਧਾਵਾ ਦਾ ਜਲੰਧਰ ਪਹੁੰਚਣ ਤੇ ਨਿੱਘਾ ਸੁਆਗਤ

ਗੁਰਜਤਿੰਦਰ ਸਿੰਘ ਰੰਧਾਵਾ ਦਾ ਜਲੰਧਰ ਪਹੁੰਚਣ ਤੇ ਨਿੱਘਾ ਸੁਆਗਤ

Read Full Article
    ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਤ ਤਿੰਨ ਕਿਤਾਬਾਂ ਲੋਕ ਅਰਪਣ

ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਤ ਤਿੰਨ ਕਿਤਾਬਾਂ ਲੋਕ ਅਰਪਣ

Read Full Article