ਵੋਟਾਂ ‘ਚ ਧੋਖਾਧੜੀ ਬਾਰੇ ਟਰੰਪ ਦੇ ਦਾਅਵਿਆਂ ਨੂੰ ਖਾਰਜ ਕਰਨ ਵਾਲੇ ਅਧਿਕਾਰੀ ਨੂੰ ਹਟਾਇਆ

50
FILE PHOTO - U.S. Department of Homeland Security Under Secretary Chris Krebs speaks to reporters at the DHS Election Operations Center and National Cybersecurity and Communications Integration Center (NCCIC) in Arlington, Virginia, U.S. November 6, 2018. REUTERS/Jonathan Ernst/File Photo
Share

ਵਾਸ਼ਿੰਗਟਨ, 19 ਨਵੰਬਰ (ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਨੇ ਹੋਮਲੈਂਡ ਸਕਿਓਰਿਟੀ ਦੇ ਉਸ ਚੋਟੀ ਦੇ ਅਧਿਕਾਰੀ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ, ਜਿਸ ਨੇ ਵੋਟਾਂ ‘ਚ ਧੋਖਾਧੜੀ ਬਾਰੇ ਟਰੰਪ ਦੇ ਦਾਅਵਿਆਂ ਨੂੰ ਖਾਰਜ ਕੀਤਾ ਸੀ। ਅਧਿਕਾਰੀ ਨੇ ਕਿਹਾ ਸੀ ਕਿ ਤਿੰਨ ਨਵੰਬਰ ਨੂੰ ਹੋਈਆਂ ਚੋਣਾਂ ਅਮਰੀਕਾ ਦੇ ਇਤਿਹਾਸ ‘ਚ ਸਭ ਤੋਂ ਸੁਰੱਖਿਅਤ ਚੋਣਾਂ ਹਨ। ਟਵਿੱਟਰ ‘ਤੇ ਰਾਸ਼ਟਰਪਤੀ ਨੇ ਲਿਖਿਆ ਕਿ ਉਨ੍ਹਾਂ ਸਾਈਬਰ ਸਕਿਓਰਿਟੀ ਤੇ ਇਨਫ਼ਰਾਸਟਰੱਕਚਰ ਸਕਿਓਰਿਟੀ ਏਜੰਸੀ (ਸੀ.ਆਈ.ਐੱਸ.ਏ.) ਦੇ ਡਾਇਰੈਕਟਰ ਕ੍ਰਿਸਟੋਫਰ ਕ੍ਰੇਬਸ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ।


Share