PUNJABMAILUSA.COM

ਵੈਨਕੂਵਰ ‘ਚ ਪੰਜਾਬੀ ਪਰਿਵਾਰ ਦੇ ਘਰ ‘ਚ ਵੜੀ ਤੇਜ਼ ਰਫਤਾਰ ਕਾਰ

ਵੈਨਕੂਵਰ ‘ਚ ਪੰਜਾਬੀ ਪਰਿਵਾਰ ਦੇ ਘਰ ‘ਚ ਵੜੀ ਤੇਜ਼ ਰਫਤਾਰ ਕਾਰ

ਵੈਨਕੂਵਰ ‘ਚ ਪੰਜਾਬੀ ਪਰਿਵਾਰ ਦੇ ਘਰ ‘ਚ ਵੜੀ ਤੇਜ਼ ਰਫਤਾਰ ਕਾਰ
February 08
16:35 2018

ਵੈਨਕੂਵਰ, 8 ਫਰਵਰੀ (ਪੰਜਾਬ ਮੇਲ)-ਕੈਨੇਡਾ ਦੇ ਉੱਤਰੀ ਵੈਨਕੂਵਰ ਸ਼ਹਿਰ ‘ਚ ਰਹਿ ਰਹੇ ਇਕ ਪੰਜਾਬੀ ਪਰਿਵਾਰ ਨੇ ਦੱਸਿਆ ਕਿ ਐਤਵਾਰ ਸਵੇਰੇ ਉਨ੍ਹਾਂ ਦਾ ਪਰਿਵਾਰ ਸੌਂ ਰਿਹਾ ਸੀ ਕਿ ਅਚਾਨਕ ਇਕ ਤੇਜ਼ ਰਫਤਾਰ ਕਾਰ ਆਈ ਅਤੇ ਉਨ੍ਹਾਂ ਦੇ ਘਰ ‘ਚ ਦਾਖਲ ਹੋ ਗਈ। ਪ੍ਰਿੰਸ ਐਡਵਰਡ ਅਤੇ 63ਵੇਂ ਐਵੇਨਿਊ ‘ਚ ਰਹਿਣ ਵਾਲੇ ਨਵਪ੍ਰੀਤ ਲੋਚਾਮ ਨੇ ਦੱਸਿਆ ਕਿ ਸਵੇਰੇ 9 ਵਜੇ ਉਨ੍ਹਾਂ ਦੇ ਘਰ ਜਦੋਂ ਇਹ ਕਾਰ ਤੇਜ਼ ਰਫਤਾਰ ‘ਚ ਦਾਖਲ ਹੋਈ ਤਾਂ ਉਸ ਦਾ ਭਰਾ ਸਮਝਿਆ ਕਿ ਕਿਤੇ ਗੋਲੀਬਾਰੀ ਹੋਈ ਹੈ। ਉਸ ਨੇ ਹੇਠਾਂ ਆ ਕੇ ਜਦੋਂ ਮਾਤਾ ਜੀ ਨੂੰ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਕ ਕਾਰ ਉਨ੍ਹਾਂ ਦੇ ਕਮਰੇ ‘ਚ ਹੀ ਦਾਖਲ ਹੋ ਗਈ ਹੈ। ਉਨ੍ਹਾਂ ਪ੍ਰਮਾਤਮਾ ਦਾ ਸ਼ੁਕਰ ਕੀਤਾ ਕਿ ਉਸ ਸਮੇਂ ਪਰਿਵਾਰ ਦਾ ਕੋਈ ਵੀ ਮੈਂਬਰ ਉੱਥੇ ਨਹੀਂ ਸੀ ਅਤੇ ਉਨ੍ਹਾਂ ਦਾ ਬਚਾਅ ਹੋ ਗਿਆ।
ਉਸ ਸਮੇਂ ਨਵਪ੍ਰੀਤ ਘਰ ‘ਚ ਨਹੀਂ ਸੀ ਪਰ ਉਸ ਦੇ ਮਾਂ-ਬਾਪ, ਭਰਾ-ਭਰਜਾਈ ਅਤੇ ਛੋਟਾ ਬੱਚਾ ਉੱਥੇ ਹੀ ਸਨ, ਜੋ ਸੁਰੱਖਿਅਤ ਹਨ। ਇਸ ਇਲਾਕੇ ‘ਚ ਰਹਿਣ ਵਾਲੇ ਲੋਕਾਂ ਨੇ ਕਿਹਾ ਕਿ ਇਸ ਘਟਨਾ ਮਗਰੋਂ ਉਹ ਬੁਰੀ ਤਰ੍ਹਾਂ ਘਬਰਾ ਗਏ ਹਨ। ਜੇਕਰ ਉਸ ਸਮੇਂ ਉਸ ਕਮਰੇ ‘ਚ ਕੋਈ ਹੁੰਦਾ ਤਾਂ ਉਸ ਦਾ ਬਚਣਾ ਮੁਸ਼ਕਲ ਸੀ। ਲੋਕਾਂ ਨੇ ਦੱਸਿਆ ਕਿ ਇਸ ਇਲਾਕੇ ‘ਚ ਤੇਜ਼ ਰਫਤਾਰ ਗੱਡੀਆਂ ਆਉਣ ਕਾਰਨ ਉਹ ਬਹੁਤ ਪ੍ਰੇਸ਼ਾਨ ਹਨ, ਜਿਸ ‘ਤੇ ਪ੍ਰਸ਼ਾਸਨ ਨੂੰ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ।
ਉਨ੍ਹਾਂ ਦੇ ਗੁਆਂਢ ‘ਚ ਰਹਿਣ ਵਾਲੀ ਸਿੰਮੀ ਗਰੇਵਾਲ ਨੇ ਦੱਸਿਆ ਕਿ ਉਸ ਨੇ ਆਪਣੇ ਘਰ ਦੀ ਖਿੜਕੀ ‘ਚੋਂ ਦੇਖਿਆ ਕਿ ਦੋ ਕਾਰਾਂ ਬਹੁਤ ਤੇਜ਼ੀ ਨਾਲ ਆ ਰਹੀਆਂ ਸਨ ਅਤੇ ਉਨ੍ਹਾਂ ਦੀ ਟੱਕਰ ਹੁੰਦਿਆਂ-ਹੁੰਦਿਆਂ ਬਚੀ। ਇਸ ਮਗਰੋਂ ਇਕ ਕਾਰ ਨਵਪ੍ਰੀਤ ਹੋਰਾਂ ਦੇ ਬਗੀਚੇ ‘ਚ ਦਾਖਲ ਹੋ ਗਈ ਅਤੇ ਉਨ੍ਹਾਂ ਦੇ ਕਮਰੇ ‘ਚ ਦਾਖਲ ਹੋ ਗਈ। ਉਨ੍ਹਾਂ ਦੇ ਘਰ ‘ਚ ਲੱਗੇ ਕੈਮਰੇ ‘ਚ ਇਸ ਘਟਨਾ ਦੀ ਵੀਡੀਓ ਰਿਕਾਰਡ ਹੈ।
ਪਰਿਵਾਰ ਨੇ ਦੱਸਿਆ ਕਿ ਕਾਰ ਉਨ੍ਹਾਂ ਦੇ ਸੋਫੇ ਅਤੇ ਡਾਇਨਿੰਗ ਏਰੀਏ ‘ਚ ਹੈ ਅਤੇ ਇਸ ਦੀ ਬੈਟਰੀ ‘ਚੋਂ ਬਦਬੂ ਆ ਰਹੀ ਹੈ। ਘਟਨਾ ਸਥਾਨ ‘ਤੇ ਪੁੱਜੇ ਕਾਂਸਟੇਬਲ ਜੈਸਨ ਡੋਊਕੇਟ ਨੇ ਦੱਸਿਆ ਕਿ ਦੋਹਾਂ ਕਾਰਾਂ ਦੇ ਡਰਾਈਵਰਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਸ ਮਗਰੋਂ ਸਥਾਨਕ ਇੰਸਪੈਕਟਰ ਨੇ ਐਤਵਾਰ ਦੁਪਹਿਰ ਸਮੇਂ ਉਨ੍ਹਾਂ ਦੇ ਘਰ ਜਾ ਕੇ ਸਾਰਾ ਹਾਲ ਦੇਖਿਆ।

About Author

Punjab Mail USA

Punjab Mail USA

Related Articles

ads

Latest Category Posts

    ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

Read Full Article
    ਗੋਰੀ ਚਮੜੀ ਨੂੰ ਉੱਚਾ ਸਮਝਣ ਵਾਲਿਆਂ ਲਈ ਅਮਰੀਕਾ ‘ਚ ਕੋਈ ਥਾਂ ਨਹੀਂ: ਇਵਾਂਕਾ ਟਰੰਪ

ਗੋਰੀ ਚਮੜੀ ਨੂੰ ਉੱਚਾ ਸਮਝਣ ਵਾਲਿਆਂ ਲਈ ਅਮਰੀਕਾ ‘ਚ ਕੋਈ ਥਾਂ ਨਹੀਂ: ਇਵਾਂਕਾ ਟਰੰਪ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਆਲੇ-ਦੁਆਲੇ ਦੇ ਰਿਹਾਇਸ਼ੀ ਖੇਤਰਾਂ ਵੱਲ ਵਧੀ

ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਆਲੇ-ਦੁਆਲੇ ਦੇ ਰਿਹਾਇਸ਼ੀ ਖੇਤਰਾਂ ਵੱਲ ਵਧੀ

Read Full Article
    ਸਿਆਟਲ ਕੌਮਾਂਤਰੀ ਏਅਰਪੋਰਟ ਤੋਂ ਗਰਾਊਂਡ ਸਟਾਫ (ਮਕੈਨਿਕ) ਨੇ ਚੋਰੀ ਕੀਤਾ ਜਹਾਜ਼; ਹੋਇਆ ਕ੍ਰੈਸ਼

ਸਿਆਟਲ ਕੌਮਾਂਤਰੀ ਏਅਰਪੋਰਟ ਤੋਂ ਗਰਾਊਂਡ ਸਟਾਫ (ਮਕੈਨਿਕ) ਨੇ ਚੋਰੀ ਕੀਤਾ ਜਹਾਜ਼; ਹੋਇਆ ਕ੍ਰੈਸ਼

Read Full Article
    ਪਰਿਵਾਰਕ ਇਮੀਗ੍ਰੇਸ਼ਨ ਨੀਤੀ ਦਾ ਲਾਭ ਲੈ ਕੇ ਹੀ ਟਰੰਪ ਦੇ ਸੱਸ-ਸਹੁਰੇ ਨੇ ਹਾਸਲ ਕੀਤੀ ਅਮਰੀਕਾ ਦੀ ਨਾਗਰਿਕਤਾ

ਪਰਿਵਾਰਕ ਇਮੀਗ੍ਰੇਸ਼ਨ ਨੀਤੀ ਦਾ ਲਾਭ ਲੈ ਕੇ ਹੀ ਟਰੰਪ ਦੇ ਸੱਸ-ਸਹੁਰੇ ਨੇ ਹਾਸਲ ਕੀਤੀ ਅਮਰੀਕਾ ਦੀ ਨਾਗਰਿਕਤਾ

Read Full Article
    ਅੱਤਵਾਦੀ ਸੰਗਠਨਾਂ ‘ਤੇ ਨਕੇਲ ਕੱਸਣ ‘ਚ ਅਸਫਲ ਰਹੇ ਪਾਕਿ ‘ਤੇ ਟਰੰਪ ਪ੍ਰਸ਼ਾਸਨ ਦੀ ਸਖਤੀ

ਅੱਤਵਾਦੀ ਸੰਗਠਨਾਂ ‘ਤੇ ਨਕੇਲ ਕੱਸਣ ‘ਚ ਅਸਫਲ ਰਹੇ ਪਾਕਿ ‘ਤੇ ਟਰੰਪ ਪ੍ਰਸ਼ਾਸਨ ਦੀ ਸਖਤੀ

Read Full Article
    ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਬੁਝਾਉਣ ਲਈ ਲੱਗ ਸਕਦਾ ਹੈ ਸਤੰਬਰ ਮਹੀਨੇ ਤੱਕ ਦਾ ਸਮਾਂ

ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਬੁਝਾਉਣ ਲਈ ਲੱਗ ਸਕਦਾ ਹੈ ਸਤੰਬਰ ਮਹੀਨੇ ਤੱਕ ਦਾ ਸਮਾਂ

Read Full Article
    ਵਰਜੀਨੀਆ ‘ਚ ਮੋਬਾਈਲ ਫ਼ੋਨ ਜ਼ਰੀਏ ਹੋਵੇਗੀ ਵੋਟਿੰਗ

ਵਰਜੀਨੀਆ ‘ਚ ਮੋਬਾਈਲ ਫ਼ੋਨ ਜ਼ਰੀਏ ਹੋਵੇਗੀ ਵੋਟਿੰਗ

Read Full Article
    ਮਨਟੀਕਾ ‘ਚ ਸਿੱਖ ਬਜ਼ੁਰਗ ‘ਤੇ ਹਮਲੇ ਦਾ ਦੋਸ਼ੀ ਪੁਲਿਸ ਮੁਖੀ ਦਾ ਪੁੱਤਰ ਸਾਥੀ ਸਮੇਤ ਗ੍ਰਿਫ਼ਤਾਰ

ਮਨਟੀਕਾ ‘ਚ ਸਿੱਖ ਬਜ਼ੁਰਗ ‘ਤੇ ਹਮਲੇ ਦਾ ਦੋਸ਼ੀ ਪੁਲਿਸ ਮੁਖੀ ਦਾ ਪੁੱਤਰ ਸਾਥੀ ਸਮੇਤ ਗ੍ਰਿਫ਼ਤਾਰ

Read Full Article
    ਹੁਣ ਅਮਰੀਕਾ ਵੀ ਰੂਸ ਖਿਲਾਫ ਹੋਇਆ ਖੜ੍ਹਾ; ਪਾਬੰਦੀਆਂ ਲਾ ਕੇ ਨਵੀਂ ਜੰਗ ਛੇੜਨ ਨੂੰ ਤਿਆਰ

ਹੁਣ ਅਮਰੀਕਾ ਵੀ ਰੂਸ ਖਿਲਾਫ ਹੋਇਆ ਖੜ੍ਹਾ; ਪਾਬੰਦੀਆਂ ਲਾ ਕੇ ਨਵੀਂ ਜੰਗ ਛੇੜਨ ਨੂੰ ਤਿਆਰ

Read Full Article
    ਸਮਾਰਟ ਫੋਨ ਦੀ ਨੀਲੀ ਰੌਸ਼ਨੀ ਨਾਲ ਅੰਨ੍ਹੇ ਹੋਣ ਦਾ ਖ਼ਤਰਾ

ਸਮਾਰਟ ਫੋਨ ਦੀ ਨੀਲੀ ਰੌਸ਼ਨੀ ਨਾਲ ਅੰਨ੍ਹੇ ਹੋਣ ਦਾ ਖ਼ਤਰਾ

Read Full Article
    ਭਾਰਤਵੰਸ਼ੀ ਅਵੀ ਗੋਇਲ ਨੇ ਜਿੱਤੀ ਜਿਓਗ੍ਰਾਫ਼ੀ ਵਰਲਡ ਚੈਂਪੀਅਨਸ਼ਿਪ

ਭਾਰਤਵੰਸ਼ੀ ਅਵੀ ਗੋਇਲ ਨੇ ਜਿੱਤੀ ਜਿਓਗ੍ਰਾਫ਼ੀ ਵਰਲਡ ਚੈਂਪੀਅਨਸ਼ਿਪ

Read Full Article
    ਅਮਰੀਕਾ ‘ਤੇ ਸਾਈਬਰ ਹਮਲਾ ਕਰ ਸਕਦਾ ਹੈ ਈਰਾਨ

ਅਮਰੀਕਾ ‘ਤੇ ਸਾਈਬਰ ਹਮਲਾ ਕਰ ਸਕਦਾ ਹੈ ਈਰਾਨ

Read Full Article
    ਨਰਵ ਏਜੰਟ ਮਾਮਲਾ : ਰੂਸ ਦੇ ਖ਼ਿਲਾਫ਼ ਅਮਰੀਕਾ ਖੁਲ੍ਹ ਕੇ ਹੋਇਆ ਖੜ੍ਹਾ

ਨਰਵ ਏਜੰਟ ਮਾਮਲਾ : ਰੂਸ ਦੇ ਖ਼ਿਲਾਫ਼ ਅਮਰੀਕਾ ਖੁਲ੍ਹ ਕੇ ਹੋਇਆ ਖੜ੍ਹਾ

Read Full Article
    ਕੈਲੀਫੋਰਨੀਆ ‘ਚ ਸਿੱਖ ਫਿਰ ਹੋਏ ਨਸਲੀ ਹਮਲਿਆਂ ਦੇ ਸ਼ਿਕਾਰ

ਕੈਲੀਫੋਰਨੀਆ ‘ਚ ਸਿੱਖ ਫਿਰ ਹੋਏ ਨਸਲੀ ਹਮਲਿਆਂ ਦੇ ਸ਼ਿਕਾਰ

Read Full Article