ਵੈਨਕੂਵਰ ਅਦਾਲਤ ਵੱਲੋਂ ਪੰਜਾਬੀ ਨੂੰ ਧੋਖਾਧੜੀ ਦੇ ਦੋਸ਼ ਹੇਠ 3 ਸਾਲ ਦੀ ਕੈਦ ਤੇ 5 ਲੱਖ ਡਾਲਰ ਜੁਰਮਾਨੇ ਦੀ ਸਜ਼ਾ

234
Share

ਵੈਨਕੂਵਰ, 12 ਨਵੰਬਰ (ਪੰਜਾਬ ਮੇਲ)- ਵੈਨਕੂਵਰ ਦੀ ਅਦਾਲਤ ਨੇ ਸਰੀ ਵਾਸੀ ਰਵਿੰਦਰਪਾਲ ਸਿੰਘ ਮਾਂਗਟ ਨੂੰ ਨਿਵੇਸ਼ਕਾਂ ਨਾਲ ਧੋਖਾਧੜੀ ਦੇ ਦੋਸ਼ ਹੇਠ ਤਿੰਨ ਸਾਲ ਕੈਦ ਅਤੇ ਪੰਜ ਲੱਖ ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਨਿਵੇਸ਼ਕਾਂ ਨੇ ਬੀ.ਸੀ. ਸਕਿਓਰਿਟੀ ਕਮਿਸ਼ਨ ਕੋਲ ਸ਼ਿਕਾਇਤਾਂ ਕੀਤੀਆਂ ਸਨ ਕਿ ਨਿਵੇਸ਼ਕ ਸਲਾਹਕਾਰ ਰਵਿੰਦਰਪਾਲ ਸਿੰਘ ਮਾਂਗਟ ਨੇ 2012-13 ਵਿਚ ਵੱਧ ਵਿਆਜ ਦਾ ਲਾਲਚ ਦੇ ਕੇ ਉਨ੍ਹਾਂ ਤੋਂ ਰਕਮਾਂ ਲੈ ਲਈਆਂ ਪ੍ਰੰਤੂ ਦਸਤਾਵੇਜ਼ ਮੰਗਣ ‘ਤੇ ਉਸ ਨੇ ਟਾਲ-ਮਟੋਲ ਕੀਤੀ। ਕਮਿਸ਼ਨ ਨੂੰ ਜਾਂਚ ਦੌਰਾਨ ਪਤਾ ਲੱਗਿਆ ਕਿ ਉਸ ਨੇ ਨਿਵੇਸ਼ਕਾਂ ਦੀ ਰਕਮ ਕਿਤੇ ਜਮ੍ਹਾ ਕਰਵਾਉਣ ਦੀ ਥਾਂ ਆਪਣੀ ਐਸ਼ਪ੍ਰਸਤੀ ‘ਤੇ ਖਰਚ ਕਰ ਲਈ। ਕਮਿਸ਼ਨ ਦੀ ਸ਼ਿਕਾਇਤ ‘ਤੇ ਪੁਲਿਸ ਕੋਲ ਧੋਖਾਧੜੀ ਦਾ ਕੇਸ ਕੀਤਾ ਗਿਆ ਤਾਂ 2017 ‘ਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।


Share