PUNJABMAILUSA.COM

ਵੀਡੀਓ ਰਾਹੀਂ ਪੱਛਮੀ ਦੇਸ਼ਾਂ ਦੇ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਦਾ ਯਤਨ ਕਰ ਰਿਹਾ ਆਈਐਸਆਈਐਸ

ਵੀਡੀਓ ਰਾਹੀਂ ਪੱਛਮੀ ਦੇਸ਼ਾਂ ਦੇ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਦਾ ਯਤਨ ਕਰ ਰਿਹਾ ਆਈਐਸਆਈਐਸ

ਵੀਡੀਓ ਰਾਹੀਂ ਪੱਛਮੀ ਦੇਸ਼ਾਂ ਦੇ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਦਾ ਯਤਨ ਕਰ ਰਿਹਾ ਆਈਐਸਆਈਐਸ
November 26
20:21 2017

ਵਾਸ਼ਿੰਗਟਨ, 26 ਨਵੰਬਰ (ਪੰਜਾਬ ਮੇਲ)- ਦੁਨੀਆ ਦਾ ਖੁੰਖਾਰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਵੀਡੀਓ ਬਣਾ ਕੇ ਪੱਛਮੀ ਦੇਸ਼ਾਂ ਦੇ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਦਾ ਯਤਨ ਕਰ ਰਿਹਾ ਹੈ। ਆਈਐਸਆਈਐਸ ਦੇ ਵੀਡੀਓ ਵਿੱਚ ਸਾਧਾਰਨ ਵੀਡੀਗ੍ਰਾਫੀ ਨਹੀਂ ਹੁੰਦੀ, ਸਗੋਂ ਇਸ ਨੂੰ ਕਿਸੇ ਹਾਲੀਵੁਡ ਫਿਲਮ ਦੀ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ, ਜਿਸ ਨੂੰ ਦੇਖਣ ਵਾਲਿਆਂ ਦੀ ਨਜ਼ਰ ਵਿੱਚ ਉਹੋ ਜਿਹਾ ਕੁਝ ਕਰਨ ਦੀ ਇੱਛਾ ਜਾਗੇ। ਇਸ ਰਾਹੀਂ ਅਤਿਵਾਦੀ ਸੰਗਠਨ ਪੱਛਮੀ ਦੇਸ਼ਾਂ ਦੇ ਨੌਜਵਾਨਾਂ ਨੂੰ ਸੁਪਨੇ ਦਿਖਾਉਂਦਾ ਹੈ ਕਿ ਉਹ ਵੀ ‘ਡਾਈ ਹਾਰਡ’ ਫਿਲਮ ਦੀ ਬਰੂਸ ਵਿਲਿਸ ਦੇ ਕਰੈਕਟਰ ਦੀ ਤਰ੍ਹਾਂ ਹੀਰੋ ਬਣ ਸਕਦੇ ਹਨ। ਸ਼ਿਕਾਗੋ ਪ੍ਰੋਜੈਕਟ ਆਨ ਸਿਕਿਓਰਿਟੀ ਐਂਡ ਥ੍ਰੈਟਸ ਦੇ ਤਹਿਤ ਆਈਐਸਆਈਐਸ ਵੱਲੋਂ ਜਾਰੀ ਕੀਤੇ ਗੇ 1400 ਤੋਂ ਵੱਧ ਵੀਡੀਓਜ਼ ਦਾ ਵਿਸ਼ਲੇਸ਼ਣ ਕੀਤਾ ਗਿਆ। ਇਹ ਵੀਡੀਓ 2013 ਤੋਂ 2016 ਵਿਚਕਾਰ ਜਾਰੀ ਹੋਈ ਸੀ। ਅਧਿਐਨਕਰਤਾਵਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਭਰਤੀ ਕਰਨ ਦੇ ਇਸ ਯਤਨ ਵਿੱਚ ਸਿਰਫ਼ ਵੀਡੀਓਗ੍ਰਾਫੀ ਨਹੀਂ ਸੀ ਅਤੇ ਇਸ ਵਿੱਚ ਸਭ ਕੁਝ ਇਸਲਾਮ ਨਾਲ ਸਬੰਧਤ ਵੀ ਨਹੀਂ ਸੀ। ਸਿਕਿਉਰਿਟੀ ਸੈਂਟਰ ਦੇ ਡਾਇਰੈਕਟਰ ਰਾਬਰਟ ਪੇਪ ਨੇ ਕਿਹਾ ਕਿ ਇਹ ਅਤਿਵਾਦੀ ਸੰਗਠਨ ਪੱਛਮੀ ਦੇਸ਼ਾਂ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਖਾਸ ਤੌਰ ’ਤੇ ਆਈਐਸਆਈਐਸ ਦੇ ਨਿਸ਼ਾਨੇ ’ਤੇ ਉਹ ਲੋਕ ਹਨ, ਜਿਨ੍ਹਾਂ ਨੇ ਹਾਲ ਹੀ ਵਿੱਚ ਧਰਮ ਤਬਦੀਲ ਕਰਕੇ ਇਸਲਾਮ ਕਬੂਲ ਕੀਤਾ ਹੋਵੇ। ਦਿਲਚਸਪ ਗੱਲ ਇਹ ਹੈ ਕਿ ਜਿਸ ਤਰ੍ਹਾਂ ਫਿਲਮਾਂ ਵਿੱਚ ਕਹਾਣੀ ਨੂੰ ਪਟਕਥਾ ਲੇਖਕ ਲਿਖਦਾ ਹੈ, ਉਸੇ ਤਰ੍ਹਾਂ ਇਹ ਵੀਡੀਓ ਵੀ ਤਿਆਰ ਕੀਤੇ ਜਾਂਦੇ ਹਨ, ਜਿਸ ਨਾਲ ਇਸ ਦਾ ਵਿਆਪਕ ਅਸਰ ਹੋਵੇ।
ਪੇਪ ਨੇ ਕਿਹਾ ਕਿ ਇਹ ਪਟਕਥਾ ਇੱਕ ਤਰ੍ਹਾਂ ਨਾਲ ਹੀਰੋ ਬਣਨ ਦੀ ਯਾਤਰਾ ਨੂੰ ਸਾਹਮਣੇ ਰੱਖਦੀ ਹੈ। ਵੰਡਰ ਵੁਮਨ ਦੀ ਤਰ੍ਹਾਂ ਇਨ੍ਹਾਂ ਵੀਡੀਓਜ਼ ਵਿੱਚ ਅਜਿਹਾ ਦਿਖਾਇਆ ਗਿਆ ਹੈ, ਜਿਵੇਂ ਤੁਸੀਂ ਹੀਰੋ ਬਣਨ ਲਈ ਆਪਣੀਆਂ ਸ਼ਕਤੀਆਂ ਦੇ ਸਬੰਧ ਵਿੱਚ ਜਾਣ ਰਹੇ ਹੋ।
ਯੂਨੀਵਰਸਿਟੀ ਆਫ ਸ਼ਿਕਾਗੋ ਦੇ ਪ੍ਰੋਜੈਕਟ ਨੇ ਅਲੱਗ ਤੋਂ ਉਨ੍ਹਾਂ ਲੋਕਾਂ ਦਾ ਡੇਟਾਬੇਸ ਤਿਆਰ ਕੀਤਾ ਹੈ, ਜਿਨ੍ਹਾਂ ’ਤੇ ਅਮਰੀਕਾ ਵਿੱਚ ਆਈਐਸਆਈਐਸ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। ਇਨ੍ਹਾਂ ਵਿੱਚ 36 ਫੀਸਦੀ ਲੋਕਾਂ ਨੇ ਹਾਲ ਹੀ ਵਿੱਚ ਇਸਲਾਮ ਸਵੀਕਾਰ ਕੀਤਾ ਸੀ ਅਤੇ ਉਹ ਮੁਸਲਿਮ ਭਾਈਚਾਰੇ ਵਿੱਚ ਨਹੀਂ ਆਉਂਦੇ ਸਨ। ਪ੍ਰੋਜੈਕਟ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਵਿੱਚੋਂ 83 ਫੀਸਦੀ ਲੋਕਾਂ ਨੇ ਆਈਐਸ ਦੇ ਵੀਡੀਓਜ਼ ਦੇਖੇ ਸਨ। ਪੇਪ ਨੇ ਕਿਹਾ ਕਿ ਫਿਲਮੀ ਅੰਦਾਜ਼ ਵਿੱਚ ਕਹਾਣੀ ਕਹਿਣ ਨਾਲ ਆਈਐਸਆਈਐਸ ਨੂੰ ਮਿਲ ਰਹੀ ਸਫਲਤਾ ਨੂੰ ਹੁਣ ਦੂਜੇ ਅਤਿਵਾਦੀ ਸੰਗਠਨ ਵੀ ਅਪਣਾ ਰਹੇ ਹਨ। ਖੋਜ ਵਿੱਚ ਦੱਸਿਆ ਗਿਆ ਹੈ ਕਿ ਅਲ-ਕਾਇਦਾ ਦਾ ਸੀਰੀਆ ਗੁਟ ਵੀ ਆਈਐਸਆਈਐਸ ਦੀ ਤਰ੍ਹਾਂ ਨੌਜਵਾਨਾਂ ਦੀ ਭਰਤੀ ਲਈ ਹੀਰੋ ਬਣਨ ਦਾ ਸੁਨੇਹਾ ਦਿੰਦੇ ਹੋਏ ਫਿਲਮਾਂ ਤਿਆਰ ਕਰ ਰਿਹਾ ਹੈ। ਇਹ ਰੁਝਾਨ ਤੇਜੀ ਨਾਲ ਵੱਧ ਰਿਹਾ ਹੈ।
ਹਾਲਾਂਕਿ ਇੰਟੈਲੀਜੈਂਸ ਐਂਡ ਲਾਅ ਇਨਫੋਰਸਮੈਂਟ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਈਐਸਆਈਐਸ ਪੱਛਮੀ ਦੇਸ਼ਾਂ ਦੇ ਨਾਗਰਿਕਾਂ ਨੂੰ ਭਰਤੀ ਕਰਨ ਲਈ ਹਰ ਢੰਗ ਅਪਣਾ ਰਿਹਾ ਹੈ। ਸਾਈਟ ਇੰਟੈਲੀਜੈਂਸ ਗਰੁੱਪ ਦੀ ਡਾਇਰੈਕਟਰ ਰਿਤਾ ਕਾਟਜ ਨੇ ਕਿਹਾ ਕਿ ਜਦੋਂ ਕੋਈ ਅਤਿਵਾਦੀ ਕੈਮਰੇ ਦੇ ਸਾਹਮਣੇ ਬੈਠ ਕੇ ਹਮਲੇ ਲਈ ਕਹਿੰਦਾ ਹੈ ਤਾਂ ਉਹ ਦੁਨੀਆ ਭਰ ਵਿੱਚ ਮਾਰੇ ਗਏ ਮੁਸਲਮਾਨਾਂ ਅਤੇ ਉਨ੍ਹਾਂ ਵਿਰੁੱਧ ਕਥਿਤ ਜੁਲਮ ਦੀਆਂ ਗੱਲਾਂ ਕਰਦਾ ਹੈ, ਤਾਂ ਜੋ ਦੇਖਣ ਵਾਲਿਆਂ ਨੂੰ ਬਦਲਾ ਲੈਣ ਲਈ ਉਕਸਾਇਆ ਜਾ ਸਕੇ। ਅਜਿਹੇ ਵਿੱਚ ਯਤਨ ਇਹ ਕੀਤਾ ਜਾਂਦਾ ਹੈ ਕਿ ਦੇਖਣ ਵਾਲੇ ਲੋਕ ਬਦਲਾ ਲੈਣ ਲਈ ਇਸ ਤਰ੍ਹਾਂ ਉਤਸ਼ਾਹਿਤ ਹੋ ਜਾਣ ਕਿ ਉਹ ਮਰਨ ਲਈ ਵੀ ਖੁਸ਼ੀ-ਖੁਸ਼ੀ ਤਿਆਰ ਰਹਿਣ ਅਤੇ ਅਤਿਵਾਦੀ ਸੰਗਠਨ ਇਸ ਨੂੰ ਹੀਰੋ ਜਾਂ ਫਿਰ ਸ਼ਹੀਦ ਦਾ ਦਰਜਾ ਦੇਣ ਦਾ ਯਤਨ ਕਰਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

Read Full Article
    ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

Read Full Article
    ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

Read Full Article
    ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

Read Full Article
    ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

Read Full Article
    ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

Read Full Article
    ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

Read Full Article
    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article