PUNJABMAILUSA.COM

ਵਿੱਕੀ ਗੌਂਡਰ ਨੇ ਜਲੰਧਰ ਤੋਂ ਰੱਖਿਆ ਸੀ ਜੁਰਮ ਦੀ ਦੁਨੀਆਂ ‘ਚ ਕਦਮ

ਵਿੱਕੀ ਗੌਂਡਰ ਨੇ ਜਲੰਧਰ ਤੋਂ ਰੱਖਿਆ ਸੀ ਜੁਰਮ ਦੀ ਦੁਨੀਆਂ ‘ਚ ਕਦਮ

ਵਿੱਕੀ ਗੌਂਡਰ ਨੇ ਜਲੰਧਰ ਤੋਂ ਰੱਖਿਆ ਸੀ ਜੁਰਮ ਦੀ ਦੁਨੀਆਂ ‘ਚ ਕਦਮ
January 27
21:41 2018

ਜਲੰਧਰ, 27 ਜਨਵਰੀ (ਪੰਜਾਬ ਮੇਲ)- ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਉਰਫ਼ ਹਰਜਿੰਦਰ ਸਿੰਘ ਭੁੱਲਰ ਅਤੇ ਪ੍ਰੇਮਾ ਲਾਹੌਰੀਆ ਨੇ ਜਲੰਧਰ ਤੋਂ ਹੀ ਜੁਰਮ ਦੀ ਸ਼ੁਰੂਆਤ ਕੀਤੀ ਸੀ। ਮੁਕਤਸਰ ਸਾਹਿਬ ਦੇ ਪਿੰਡ ਸਰਾਵਾਂ ਬੋਦਲਾ ਦਾ ਵਸਨੀਕ ਵਿੱਕੀ ਗੌਂਡਰ ਜਲੰਧਰ ਦੇ ਗੌਰਮਿੰਟ ਸਪੋਰਟਸ ਕਾਲਜ ਵਿੱਚ ਪੜ੍ਹਦਾ ਸੀ। ਜਲੰਧਰ ਦੀ ਮਿੱਠੂ ਬਸਤੀ ਦਾ ਵਸਨੀਕ ਪ੍ਰੇਮਾ ਲਾਹੌਰੀਆ ਵੀ ਇਸੇ ਕਾਲਜ ’ਚ ਗੌਂਡਰ ਨਾਲ ਪੜ੍ਹਦਾ ਸੀ। ਵਿੱਕੀ ਗੌਂਡਰ ਡਿਸਕਸ ਥਰੋਅ ਦਾ ਖਿਡਾਰੀ ਸੀ ਅਤੇ ਉਸ ਨੇ ਕਈ ਮੁਕਾਬਲੇ ਵੀ ਜਿੱਤੇ ਸਨ। ਆਪਣੀ ਖੇਡ ਦੇ ਦਮ ’ਤੇ ਹੀ ਵਿੱਕੀ ਗੌਂਡਰ ਨੂੰ ਸਪੋਰਟਸ ਕਾਲਜ ’ਚ ਦਾਖ਼ਲਾ ਮਿਲਿਆ ਸੀ।
ਇੱਥੇ ਹੀ ਗੌਂਡਰ ਦੀ ਮੁਲਾਕਾਤ ਪ੍ਰੇਮਾ ਲਾਹੌਰੀਆ ਤੋਂ ਇਲਾਵਾ ਨਾਮੀਂ ਗੈਂਗਸਟਰ ਸੁੱਖਾ ਕਾਹਲਵਾਂ ਅਤੇ ਦਲਜੀਤ ਭਾਨਾ ਨਾਲ ਹੋਈ। ਇਨ੍ਹਾਂ ਚਾਰਾਂ ਨੇ 2009 ਵਿੱਚ ਇੱਕ ਗੈਂਗ ਬਣਾ ਕੇ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ। ਗੌਂਡਰ ਦੇ ਗੈਂਗਸਟਰ ਬਣਨ ਪਿੱਛੇ ਉਸ ਦੇ ਪਰਿਵਾਰ ਵੱਲੋਂ ਇੱਕ ਸਿਆਸੀ ਆਗੂ ’ਤੇ ਸ਼ਹਿ ਦੇਣ ਦੇ ਵੀ ਦੋਸ਼ ਲਾਏ ਸਨ। ਕਰੀਬ ਡੇਢ ਸਾਲ ਵਿੱਕੀ ਗੌਂਡਰ ਸੁੱਖਾਂ ਕਾਹਲਵਾਂ ਦੇ ਘਰ ਵੀ ਰਿਹਾ, ਪਰ 2014 ’ਚ ਵਿੱਕੀ ਗੌਂਡਰ ਅਤੇ ਸੁੱਖਾ ਕਾਹਲਵਾਂ ਦੀ ਦੋਸਤੀ ਦੁਸ਼ਮਣੀ ’ਚ ਬਦਲ ਗਈ, ਜਿਸਦਾ ਕਾਰਨ ਪਿੰਡ ਲਿੱਧੜਾਂ ’ਚ ਸੁੱਖਾਂ ਕਾਹਲਵਾਂ ਵੱਲੋਂ ਕਤਲ ਕੀਤਾ ਗਿਆ ਨੌਜਵਾਨ ਲਵਲੀ ਬਾਬਾ ਬਣਿਆ, ਜੋ ਪ੍ਰੇਮਾ ਲਾਹੌਰੀਆ ਅਤੇ ਵਿੱਕੀ ਗੌਂਡਰ ਦਾ ਦੋਸਤ ਸੀ। ਇਸ ਤੋਂ ਬਾਅਦ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਅਤੇ ਸੁੱਖਾ ਕਾਹਲਵਾਂ ਤੇ ਦਲਜੀਤ ਭਾਨਾ ਨੇ ਆਪੋ-ਆਪਣੇ ਗੈਂਗ ਬਣਾ ਲਏ। ਲਵਲੀ ਬਾਬਾ ਦੀ ਮੌਤ ਦਾ ਬਦਲਾ ਲੈਣ ਲਈ 21 ਜਨਵਰੀ 2015 ਨੂੰ ਸੁੱਖਾ ਕਾਹਲਵਾਂ ਦਾ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਨੇ ਸਾਥੀਆਂ ਨਾਲ ਮਿਲ ਕੇ ਫਗਵਾੜਾ ਨੇੜੇ ਪੁਲੀਸ ਹਿਰਾਸਤ ’ਚ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ 27 ਨਵੰਬਰ 2016 ਨੂੰ ਪ੍ਰੇਮਾ ਲਾਹੌਰੀਆ ਨੇ ਹੀ ਵਿੱਕੀ ਗੌਂਡਰ ਨੂੰ ਨਾਭਾ ਜੇਲ੍ਹ ਤੋਂ ਭਜਾਇਆ ਸੀ। ਦੂਜੇ ਪਾਸੇ, ਸੁੱਖਾ ਕਾਹਲਵਾਂ ਦੇ ਪਰਿਵਾਰ ਨੇ ਵਿੱਕੀ ਗੌਂਡਰ ਦੇ ਪੁਲੀਸ ਮੁਕਾਬਲੇ ਨੂੰ ਕੁਦਰਤ ਦਾ ਇਨਸਾਫ਼ ਦੱਸਿਆ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article
    ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

Read Full Article
    ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

Read Full Article
    ਗੁਰਜਤਿੰਦਰ ਸਿੰਘ ਰੰਧਾਵਾ ਦਾ ਜਲੰਧਰ ਪਹੁੰਚਣ ਤੇ ਨਿੱਘਾ ਸੁਆਗਤ

ਗੁਰਜਤਿੰਦਰ ਸਿੰਘ ਰੰਧਾਵਾ ਦਾ ਜਲੰਧਰ ਪਹੁੰਚਣ ਤੇ ਨਿੱਘਾ ਸੁਆਗਤ

Read Full Article
    ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਤ ਤਿੰਨ ਕਿਤਾਬਾਂ ਲੋਕ ਅਰਪਣ

ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਤ ਤਿੰਨ ਕਿਤਾਬਾਂ ਲੋਕ ਅਰਪਣ

Read Full Article