PUNJABMAILUSA.COM

ਵਿੰਗੇ-ਟੇਢੇ ਢੰਗ ਨਾਲ ਸਿੱਖਾਂ ਦੇ ਹਿੱਤ ਸਾਬੋਤਾਜ ਕਰਨ ਵਾਲਾ ਬਾਦਲ ਹੁਣ ਦੂਸ਼ਣਬਾਜ਼ੀ ਦੇ ਰਾਹ ਪਿਆ-ਕੈਪਟਨ ਅਮਰਿੰਦਰ ਸਿੰਘ

December 13
09:30 2018

ਬਾਦਲ ਕੁਨਬੇ ਵੱਲੋਂ ਜਾਣੇ-ਅਣਜਾਣੇ ਕੀਤੇ ਪਾਪਾਂ ਅਤੇ ਗਲਤੀਆਂ ਲਈ ਮੁਆਫੀ ਮੰਗਣ ‘ਤੇ ਕੋਈ ਹੈਰਾਨੀ ਨਹੀਂ-ਕੈਪਟਨ ਅਮਰਿੰਦਰ ਸਿੰਘ
ਪਾਕਿਸਤਾਨ ਅਤੇ ਉਸ ਦੀ ਫੌਜ ਤੇ ਆਈ.ਐਸ.ਆਈ. ਵੱਲੋਂ ਦਰਪੇਸ਼ ਸੁਰੱਖਿਆ ਚੁਣੌਤੀਆਂ ਤੋਂ ਭਾਰਤ ਅੱਖਾਂ ਬੰਦ ਨਹੀਂ ਕਰ ਸਕਦਾ

ਚੰਡੀਗੜ੍ਹ, 13 ਦਸੰਬਰ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲਾਏ ਘਿਨਾਉਣੇ ਦੋਸ਼ਾਂ ਲਈ ਉਸ ਦੀ ਤਿੱਖੀ ਆਲੋਚਨਾ ਕਰਦਿਆਂ ਆਖਿਆ ਕਿ ਉਹ (ਕੈਪਟਨ ਅਮਰਿੰਦਰ ਸਿੰਘ) ਨਹੀਂ ਸਗੋਂ ਸਾਬਕਾ ਮੁੱਖ ਮੰਤਰੀ ਗੈਰ-ਸੰਜੀਦਾ ਬਿਆਨਾਂ ਰਾਹੀਂ ਹਮੇਸ਼ਾ ਹੀ ਸਿੱਖ ਭਾਈਚਾਰੇ ਅਤੇ ਪੰਜਾਬ ਦੇ ਹਿੱਤਾਂ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਨ।
ਮੁੱਖ ਮੰਤਰੀ ਨੇ ਬਾਦਲ ਵੱਲੋਂ ਕਰਤਾਰਪੁਰ ਲਾਂਘੇ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਕਰਨ ਦੇ ਉਨ੍ਹਾਂ ‘ਤੇ ਲਾਏ ਦੋਸ਼ਾਂ ‘ਤੇ ਪ੍ਰਤੀਕ੍ਰਿਆ ਪ੍ਰਗਟ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਦਾ ਇਹ ਬਿਆਨ ਵੀ ਉਸ ਵੱਲੋਂ ਆਪਣੇ ਸਿਆਸੀ ਹਿੱਤਾਂ ਖਾਤਰ ਧਰਮ ਦੀ ਵਰਤੋਂ ਕਰਨ ਸਬੰਧੀ ਪਹੁੰਚ ਨੂੰ ਹੋਰ ਅੱਗੇ ਵਧਾਉਣ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਇਕ ਵਾਰ ਫਿਰ ਬੇਬੁਨਿਆਦ ਬਿਆਨਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀਮਤੀ ਇੰਦਰਾ ਗਾਂਧੀ ਤੋਂ ਲੈ ਕੇ ਡਾਕਟਰ ਮਨਮੋਹਨ ਸਿੰਘ ਤੱਕ ਕਾਂਗਰਸੀ ਲੀਡਰਸ਼ਿਪ ਹੀ ਸੀ ਜਿਸ ਨੇ ਹਮੇਸ਼ਾ ਹੀ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਲਈ ਸਖ਼ਤ ਜਦੋ-ਜਹਿਦ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਵੱਖ-ਵੱਖ ਮੌਕਿਆਂ ‘ਤੇ ਪਾਕਿਸਤਾਨ ਤੇ ਕੇਂਦਰ ਸਰਕਾਰ ਨਾਲ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਮੁੱਦਾ ਉਠਾਇਆ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਕ ਸਿੱਖ ਹੋਣ ਦੇ ਨਾਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਾਸਤੇ ਇਤਿਹਾਸਕ ਲਾਂਘਾ ਨੂੰ ਖੋਲ੍ਹਣ ਲਈ ਉਹ ਹਮੇਸ਼ਾ ਖਾਹਿਸ਼ਮੰਦ ਰਹੇ ਹਨ। ਉਨ੍ਹਾਂ ਦੇ ਆਪਣੇ ਪਰਿਵਾਰ ਦੀ ਇਸ ਪਵਿੱਤਰ ਅਸਥਾਨ ਨਾਲ ਇਤਿਹਾਸਕ ਸਾਂਝ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਇਹ ਸੋਚਣਾ ਬਹੁਤ ਮੂਰਖਤਾ ਭਰਿਆ ਹੈ ਕਿ ਉਹ ਲਾਂਘੇ ਨੂੰ ਖੋਲ੍ਹਣ ਵਿੱਚ ਅੜਿੱਕਾ ਡਾਹੁਣ ਅਤੇ ਸਿੱਖ ਭਾਈਚਾਰੇ ਦੀਆਂ ਖਾਹਿਸ਼ਾਂ ਨੂੰ ਪੂਰਾ ਹੋਣ ਨੂੰ ਸਾਬੋਤਾਜ ਦੀ ਕੋਸ਼ਿਸ਼ ਕਰ ਸਕਦੇ ਹਨ।
Îਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ‘ਤੇ ਮਾਣ ਹੈ ਕਿ ਉਨ੍ਹਾਂ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਕੇਂਦਰ ਸਰਕਾਰ ਨਾਲ ਬਹੁਤ ਨੇੜਿਓਂ ਮਿਲ ਕੇ ਕੰਮ ਕੀਤਾ। ਉਨ੍ਹਾਂ ਕਿਹਾ ਕਿ ਸਮੁੱਚੇ ਸਿੱਖ ਭਾਈਚਾਰੇ ਦੇ ਨਾਲ-ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿੱਚ ਡੂੰਘਾ ਵਿਸ਼ਵਾਸ ਰੱਖਣ ਵਾਲਿਆਂ ਦੀਆਂ ਖਾਹਿਸ਼ਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕੀਤਾ ਅਤੇ ਪਾਕਿਸਤਾਨੀ ਨਿਜ਼ਾਮ ਅਤੇ ਇਸ ਦੀਆਂ ਏਜੰਸੀਆਂ ਵੱਲੋਂ ਦਰਪੇਸ਼ ਖਤਰਿਆਂ ਦੇ ਮੱਦੇਨਜ਼ਰ ਭਾਰਤ-ਪਾਕਿ ਸਰਹੱਦ ਨੂੰ ਖੋਲ੍ਹਣ ਲਈ ਸਖ਼ਤ ਸੁਰੱਖਿਆ ਚਿੰਤਾਵਾਂ ਅਤੇ ਬੁਨਿਆਦੀ ਢਾਂਚਾ ਚੁਣੌਤੀਆਂ ਨੂੰ ਸਫਲਤਾਪੂਰਵਕ ਪਾਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਭਾਰਤ ਸਰਕਾਰ ਨੂੰ ਇਹ ਯਕੀਨ ਦਿਵਾਉਣ ਵਿੱਚ ਸਫਲ ਰਹੀ ਹੈ ਕਿ ਸੁਰੱਖਿਆ ਚਿੰਤਾਵਾਂ ਅਤੇ ਚੁਣੌਤੀਆਂ ਨੂੰ ਲੋੜੀਂਦੇ ਸੰਤੁਲਨ ਅਤੇ ਰੋਕਾਂ ਦੇ ਨਾਲ ਨਿਪਟ ਲਿਆ ਜਾਵੇਗਾ ਜਿਨ੍ਹਾਂ ਨੂੰ ਢੁਕਵੇਂ ਸਿਸਟਮ ਅਤੇ ਸੁਰੱਖਿਆ ਤੰਤਰ ਹੇਠ ਤਿਆਰ ਕੀਤਾ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੀਆਂ ਚੁਣੌਤੀਆਂ ਦੀ ਘਾਤਕ ਅਤੇ ਖਤਰਨਾਕ ਹਕੀਕਤ ਤੋਂ ਅੱਖਾਂ ਬੰਦ ਕਰ ਲੈਣ ਦਾ ਰਸਤਾ ਚੁਣਨ ਵਾਲੇ ਬਾਦਲ ਨੇ ਇਕ ਵਾਰ ਫਿਰ ਇਹ ਦਰਸਾ ਦਿੱਤਾ ਹੈ ਕਿ ਉਸ ਨੂੰ ਪੰਜਾਬ ਦੇ ਲੋਕਾਂ ਦੀ ਭਲਾਈ ਦੀ ਕੋਈ ਚਿੰਤਾ ਨਹੀਂ ਹੈ ਸਗੋਂ ਉਸ ਦਾ ਸਰੋਕਾਰ ਸਿਰਫ ਤੇ ਸਿਰਫ ਸਿਆਸੀ ਲਾਹਾ ਖੱਟਣਾ ਹੈ ਜੋ ਉਹ ਲਾਂਘੇ ਨੂੰ ਖੋਲ੍ਹਣ ਦੇ ਮੱਦੇਨਜ਼ਰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਵਾਸਤੇ ਬਾਦਲ ਦੀ ਪਾਰਟੀ ਆਪਣੇ ਸਿਰ ਸਿਹਰਾ ਬੰਨ੍ਹਣ ਦੀ ਅਣਉਚਿਤ ਢੰਗ ਨਾਲ ਕੋਸ਼ਿਸ਼ ਵੀ ਕਰ ਰਹੀ ਹੈ।
Îਮੁੱਖ ਮੰਤਰੀ ਨੇ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣਾ ਉਨ੍ਹਾਂ ਦਾ ਸੁਪਨਾ ਹੈ ਪਰ ਆਈ.ਐਸ.ਆਈ. ਦਾ ਸਮਰਥਨ ਪ੍ਰਾਪਤ ਸ਼ਕਤੀਆਂ ਦੀ ਦਹਿਸ਼ਤਗਰਦੀ ਤੋਂ ਉਹ ਅੱਖਾਂ ਬੰਦ ਨਹੀਂ ਕਰ ਸਕਦੇ ਅਤੇ ਨਾ ਹੀ ਉਹ ਪਾਕਿਸਤਾਨੀ ਫੌਜ ਵੱਲੋਂ ਬੇਗੁਨਾਹ ਭਾਰਤੀ ਫੌਜੀਆਂ ਦੀ ਹੱਤਿਆਵਾਂ ਕੀਤੇ ਜਾਣ ਨੂੰ ਅਣਦੇਖਿਆ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਕ ਬਜ਼ੁਰਗ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹੋਣ ਦੇ ਨਾਤੇ ਕੀ ਬਾਦਲ ਨੂੰ ਭਾਰਤ ਅਤੇ ਸਰਹੱਦੀ ਸੂਬੇ ਪੰਜਾਬ ਨੂੰ ਪਾਕਿਸਤਾਨ ਵੱਲੋਂ ਪੈਦਾ ਕੀਤੇ ਜਾ ਰਹੇ ਖਤਰਿਆਂ ਦੀ ਸ਼ਲਾਘਾ ਕਰਨੀ ਬਣਦੀ ਹੈ। ਮੁੱਖ ਮੰਤਰੀ ਨੇ ਉਮੀਦ ਅਤੇ ਖਾਹਿਸ਼ ਪ੍ਰਗਟ ਕੀਤੀ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਫੌਜ ਦੇ ਮੁਖੀ ਨਵੰਬਰ, 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਬਾਰੇ ਆਪਣੇ ਵਾਅਦੇ ਨੂੰ ਪੂਰਾ ਕਰਨਗੇ। ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਭਾਈਚਾਰੇ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਛੇਤੀ ਹੀ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਵਿਖੇ ਲੱਖਾਂ ਸਿੱਖ ਸ਼ਰਧਾਲੂਆਂ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਅਤੇ ਸੁਵਿਧਾਵਾਂ ਨੂੰ ਤਿਆਰ ਕਰ ਦੇਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਉਨ੍ਹਾਂ ਦੀ ਸਰਕਾਰ ਲੋੜੀਂਦੇ ਬੁਨਿਆਦੀ ਢਾਂਚੇ ਨੂੰ ਮੁਕੰਮਲ ਕਰਨ ਲਈ ਲੋੜੀਂਦੀ ਯੋਜਨਾ ਅਤੇ ਡਿਜ਼ਾਈਨ ਅਨੁਸਾਰ ਤਿਆਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

About Author

Punjab Mail USA

Punjab Mail USA

Related Articles

ads

Latest Category Posts

    ਗੈਰ ਕਾਨੂੰਨੀ ਪ੍ਰਵਾਸ ਨੇ ਉਜਾੜੇ ਮੂੰਹ ਪਾਇਆ ਪੰਜਾਬ

ਗੈਰ ਕਾਨੂੰਨੀ ਪ੍ਰਵਾਸ ਨੇ ਉਜਾੜੇ ਮੂੰਹ ਪਾਇਆ ਪੰਜਾਬ

Read Full Article
    ਅਮਰੀਕੀ ਸੈਨੇਟ ‘ਚ ਪਹਿਲੀ ਵਾਰ ਕੀਤੀ ਗਈ ਸਿੱਖ ਅਰਦਾਸ

ਅਮਰੀਕੀ ਸੈਨੇਟ ‘ਚ ਪਹਿਲੀ ਵਾਰ ਕੀਤੀ ਗਈ ਸਿੱਖ ਅਰਦਾਸ

Read Full Article
    ਐਲਕ ਗਰੋਵ ਪੁਲਿਸ ਮੁਖੀ ਵੱਲੋਂ ਗੁਰਜਤਿੰਦਰ ਰੰਧਾਵਾ ਦਾ ਸਨਮਾਨ

ਐਲਕ ਗਰੋਵ ਪੁਲਿਸ ਮੁਖੀ ਵੱਲੋਂ ਗੁਰਜਤਿੰਦਰ ਰੰਧਾਵਾ ਦਾ ਸਨਮਾਨ

Read Full Article
    ਐਲਕ ਗਰੋਵ ਸਿਟੀ ਵੱਲੋਂ ਫੈਸਟੀਵਲ ਆਫ ਲਾਈਟਸ ਦਾ ਆਯੋਜਨ

ਐਲਕ ਗਰੋਵ ਸਿਟੀ ਵੱਲੋਂ ਫੈਸਟੀਵਲ ਆਫ ਲਾਈਟਸ ਦਾ ਆਯੋਜਨ

Read Full Article
    ਅਮਰੀਕੀ ਵਿਦੇਸ਼ ਵਿਭਾਗ ਕਮੇਟੀ ਦੀ ਸੁਣਵਾਈ ‘ਚ ਕਸ਼ਮੀਰ ਤੇ ਸਿੱਖਾਂ ਦੇ ਗੰਭੀਰ ਮਸਲੇ ‘ਤੇ ਭਾਰਤ ਨੂੰ ਕਰਨਾ ਪਿਆ ਸ਼ਰਮਿੰਦਗੀ ਦਾ ਸਾਹਮਣਾ

ਅਮਰੀਕੀ ਵਿਦੇਸ਼ ਵਿਭਾਗ ਕਮੇਟੀ ਦੀ ਸੁਣਵਾਈ ‘ਚ ਕਸ਼ਮੀਰ ਤੇ ਸਿੱਖਾਂ ਦੇ ਗੰਭੀਰ ਮਸਲੇ ‘ਤੇ ਭਾਰਤ ਨੂੰ ਕਰਨਾ ਪਿਆ ਸ਼ਰਮਿੰਦਗੀ ਦਾ ਸਾਹਮਣਾ

Read Full Article
    ਹੰਟਸਮੈਨ ਅਤੇ ਨਵਾਡਾ ਸਟੇਟ ਸੀਨੀਅਰ ਉਲੰਪਿਕ ‘ਚ ਚਾਰ ਪੰਜਾਬੀਆਂ ਨੇ ਜਿੱਤੇ ਮੈਡਲ

ਹੰਟਸਮੈਨ ਅਤੇ ਨਵਾਡਾ ਸਟੇਟ ਸੀਨੀਅਰ ਉਲੰਪਿਕ ‘ਚ ਚਾਰ ਪੰਜਾਬੀਆਂ ਨੇ ਜਿੱਤੇ ਮੈਡਲ

Read Full Article
    ਸੈਕਰਾਮੈਂਟੋ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਗੁਰਪੁਰਬ 25, 26, 27 ਅਕਤੂਬਰ ਨੂੰ

ਸੈਕਰਾਮੈਂਟੋ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਗੁਰਪੁਰਬ 25, 26, 27 ਅਕਤੂਬਰ ਨੂੰ

Read Full Article
    ਕਾਂਗਰਸਮੈਨ ਰੋਅ ਖੰਨਾ ਦੇ ਦਾਦਾ ਜੀ ਮਹਾਤਮਾ ਗਾਂਧੀ ਦੇ ਸਨ ਬਹੁਤ ਨਜ਼ਦੀਕ

ਕਾਂਗਰਸਮੈਨ ਰੋਅ ਖੰਨਾ ਦੇ ਦਾਦਾ ਜੀ ਮਹਾਤਮਾ ਗਾਂਧੀ ਦੇ ਸਨ ਬਹੁਤ ਨਜ਼ਦੀਕ

Read Full Article
    ਸਿਆਟਲ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਇਆ

ਸਿਆਟਲ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਇਆ

Read Full Article
    ਸਿਆਟਲ ‘ਚ ਵਕੀਲ ਤਰਨ ਬੁੱਟਰ ਦੇ ਗ੍ਰਹਿ ‘ਚ ਮਾਤਾਵਾਂ ਤੇ ਬੀਬੀਆਂ ਦੀ ਮਿਲਣੀ ਸਮੇਂ ਭਰਪੂਰ ਮਨੋਰੰਜਨ

ਸਿਆਟਲ ‘ਚ ਵਕੀਲ ਤਰਨ ਬੁੱਟਰ ਦੇ ਗ੍ਰਹਿ ‘ਚ ਮਾਤਾਵਾਂ ਤੇ ਬੀਬੀਆਂ ਦੀ ਮਿਲਣੀ ਸਮੇਂ ਭਰਪੂਰ ਮਨੋਰੰਜਨ

Read Full Article
    ਸਿਆਟਲ ‘ਚ ਸਮਾਜ ਸੇਵੀ ਸੰਸਥਾ ‘ਸੋਚ’ ਵੱਲੋਂ ਵੀਜ਼ਾ ਕੈਂਪ ਲਗਵਾਇਆ

ਸਿਆਟਲ ‘ਚ ਸਮਾਜ ਸੇਵੀ ਸੰਸਥਾ ‘ਸੋਚ’ ਵੱਲੋਂ ਵੀਜ਼ਾ ਕੈਂਪ ਲਗਵਾਇਆ

Read Full Article
    ਆਈ.ਐੱਸ. ਨਾਲ ਮੁਕਾਬਲੇ ਲਈ ਅਮਰੀਕੀ ਫ਼ੌਜੀਆਂ ਨੂੰ ਭੇਜਿਆ ਜਾ ਰਿਹਾ ਹੈ ਇਰਾਕ

ਆਈ.ਐੱਸ. ਨਾਲ ਮੁਕਾਬਲੇ ਲਈ ਅਮਰੀਕੀ ਫ਼ੌਜੀਆਂ ਨੂੰ ਭੇਜਿਆ ਜਾ ਰਿਹਾ ਹੈ ਇਰਾਕ

Read Full Article
    ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

Read Full Article
    ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

Read Full Article
    ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

Read Full Article