PUNJABMAILUSA.COM

ਵਿਸਾਖੀ ਮੇਲੇ ਨੇ ਲੋਕਾਂ ‘ਚ ਛੱਡੀ ਖਾਲਸਾਈ ਛਾਪ

ਵਿਸਾਖੀ ਮੇਲੇ ਨੇ ਲੋਕਾਂ ‘ਚ ਛੱਡੀ ਖਾਲਸਾਈ ਛਾਪ

ਵਿਸਾਖੀ ਮੇਲੇ ਨੇ ਲੋਕਾਂ ‘ਚ ਛੱਡੀ ਖਾਲਸਾਈ ਛਾਪ
April 26
10:02 2017

6
ਪਟਿਆਲਾ, 26 ਅਪ੍ਰੈਲ (ਪੰਜਾਬ ਮੇਲ)- ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਰਬੱਤ ਦਾ ਭਲਾ ਗੱਤਕਾ ਕਮੇਟੀ (ਰਜਿ) ਵੱਲੋਂ ਦੁਸ਼ਹਿਰਾ ਗਰਾਊਂਡ ਅਰਬਨ ਅਸਟੇਟ ਫ਼ੇਜ਼-1 ਪਟਿਆਲਾ ਵਿਖੇ ਵਿਸਾਖੀ ਮੇਲਾ ਕਰਵਾਇਆ ਗਿਆ। ਇਸ ਮੇਲੇ ਦੇ ਦੌਰਾਨ ਜਿੱਥੇ ਹਜ਼ਾਰਾਂ ਲੋਕਾਂ ਦਾ ਇੱਕਠ ਹੋਇਆ, ਉਥੇ ਇਸ ਮੇਲੇ ਦੀ ਸ਼ਾਨ ਨੂੰ ਚਾਰ-ਚੰਨ੍ਹ ਲਾਉਣ ਲਈ ਪੰਜਾਬ ਕੈਬਿਨੇਟ ਹੈਲਥ ਮਨਿਸਟਰ ਐੱਮ.ਐੱਲ.ਏ. ਹਲਕਾ ਪਟਿਆਲਾ-2 ਸ਼੍ਰੀ ਬ੍ਰਹਮ ਮਹਿੰਦਰਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਐੱਸ.ਜੀ.ਪੀ.ਸੀ. ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਸ ਮੇਲੇ ਦਾ ਉਦਘਾਟਨ ਕੀਤਾ। ਇਸ ਮੇਲੇ ਦੌਰਾਨ ਮਨੁੱਖਤਾ ਦੇ ਮਸੀਹਾ, ਪ੍ਰੋ. (ਡਾ). ਐੱਸ.ਪੀ ਸਿੰਘ ਓਬਰਾਏ ਮੈਨੇਜਿੰਗ ਟਰੱਸਟੀ ਸਰਬੱਂਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਗੈਸਟ ਆਫ਼ ਆਨਰਜ਼ ਵਜੋਂ ਸ਼ਿਰਕਤ ਕੀਤੀ।
ਮੁੱਖ ਮਹਿਮਾਨ ਸ਼੍ਰੀ ਬ੍ਰਹਮ ਮਹਿੰਦਰਾ ਨੇ ਇਸ ਮੇਲੇ ਦੇ ਆਰਗੇਨਾਈਜ਼ਰ ਪ੍ਰਧਾਨ ਸ. ਕੁਲਦੀਪ ਸਿੰਘ, ਸ. ਕਮਲਪਾਲ ਸਿੰਘ ਦੀ ਹੌਂਸਲਾ ਅਫਜ਼ਾਈ ਕਰਦਿਆਂ ਸਮੂਹ ਹਲਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਤੇ ਖਾਲਸੇ ਪੰਥ ਦੀ ਸਾਜਨਾ ਦਿਵਸ ਨੂੰ ਸਮਰਪਿਤ ਇਸ ਮੇਲੇ ਦੀ ਉਚੇਚੀ ਸ਼ਲਾਘਾ ਕੀਤੀ। ਉਨ੍ਹਾਂ ਨੇ ਆਖਿਆ ਕਿ ਅਰਬਨ ਅਸਟੇਟ ਪਟਿਆਲਾ ਵਾਸੀਆਂ ਦਾ ਮੈਨੂੰ ਇਸ ਮੁਕਾਮ ‘ਤੇ ਪਹੁੰਚਾਉਣ ਦਾ ਵੱਡਾ ਯੋਗਦਾਨ ਹੈ। ਮੈਂ ਇਨ੍ਹਾਂ ਨਾਲ ਹਰ ਸਮੇਂ ਸਹਿਯੋਗੀ ਹਾਂ। ਉਨ੍ਹਾਂ ਨੇ 21000 ਦਾ ਫੰਡ ਇਸ ਮੇਲੇ ਲਈ ਸਰਬੱਤ ਦਾ ਭਲਾ ਗੱਤਕਾ ਕਮੇਟੀ ਨੂੰ ਦੇਣ ਦਾ ਐਲਾਨ ਕੀਤਾ।
ਵਿਸਾਖੀ ਮੇਲੇ ਦੇ ਗੈਸਟ ਆਫ਼ ਆਨਰਜ਼ ਪ੍ਰੋ. (ਡਾ.) ਐੱਸ.ਪੀ. ਸਿੰਘ ਓਬਰਾਏ (ਪ੍ਰਧਾਨ ਏਸ਼ੀਆ ਗੱਤਕਾ ਫੈਡਰੇਸ਼ਨ ਅਤੇ ਫਾਇਨਾਂਸ ਸੈਕਟਰੀ ਵਰਲਡ ਗੱਤਕਾ ਫੈਡਰੇਸ਼ਨ) ਨੂੰ ਸ਼੍ਰੀ ਬ੍ਰਹਮ ਮਹਿੰਦਰਾ ਅਤੇ ਪ੍ਰੋ. ਕਿਰਪਾਲ ਸਿੰਘ ਜੀ ਬਡੂੰਗਰ ਵਲੋਂ ਇਕ ਖੂਬਸੂਰਤ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਡਾ. ਓਬਰਾਏ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਖਿਆ ਕਿ ਉਨ੍ਹਾਂ ਵੱਲੋਂ ਗੱਤਕਾ ਨੂੰ ਖੇਡ ਦੇ ਤੌਰ ‘ਤੇ ਦੇਸ਼ਾਂ-ਵਿਦੇਸ਼ਾਂ ਵਿਚ ਪ੍ਰਫੁੱਲਿਤ ਕਰਨ ਲਈ ਉਨ੍ਹਾਂ ਵਲੋਂ ਟ੍ਰੇਨਿੰਗ ਕੈਂਪ ਸਮੇਂ-2 ‘ਤੇ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅਗਸਤ 2017 ‘ਚ 250 ਕੋਚਾਂ ਅਤੇ ਰੈਫਰੀਆਂ ਦਾ ਇੱਕ 9 ਦਿਨਾਂ ਟ੍ਰੇਨਿੰਗ ਕੈਂਪ ਵੈਨਕੂਵਰ (ਕੈਨੇਡਾ) ਵਿਖੇ ਆਯੋਜਿਤ ਕਰਨ ਜਾ ਰਹੇ ਹਨ। ਉਸ ਵਿਚ ਭਾਗ ਲੈਣ ਵਾਲੇ ਸਾਰੇ ਕੋਚਾਂ ਅਤੇ ਰੈਫ਼ਰੀਆਂ ਨੂੰ ਖੇਡ ਗੱਤਕਾ ਰੂਲ ਬੁੱਕ ਦੇ ਅਨੁਸਾਰ ਟ੍ਰੇਨਿੰਗ ਦਿੱਤੀ ਜਾਵੇਗੀ।
ਡਾ. ਓਬਰਾਏ ਨੇ ਆਖਿਆ ਕਿ ਇਸ ਗੱਤਕਾ ਖੇਡ ਨੂੰ ਉਨ੍ਹਾਂ ਨਾਲ ਸਬੰਧਤ ਫੈਡਰੇਸ਼ਨ ਅਤੇ ਐਸੋਸੀਏਸ਼ਨ ਵਲੋਂ ਇੰਟਰਨੈਸ਼ਨਲ ਕੱਪ, ਏਸ਼ੀਆ ਕੱਪ, ਵਰਲਡ ਕੱਪ ਅਤੇ ਅੰਤ ਉਹ ਉਲੰਪਿਕ ਤੱਕ ਲੈ ਕੇ ਜਾਣਗੇ, ਤਾਂ ਜੋ ਪੰਜਾਬ ਅਤੇ ਸਿੱਖੀ ਦਾ ਇਹ ਵਿਰਸਾ ਪੂਰੀ ਦੁਨੀਆਂ ਵਿਚ ਪ੍ਰਫੁੱਲਿਤ ਹੋ ਸਕੇ। ਉਨ੍ਹਾਂ ਨੇ ਇਸ ਮੇਲੇ ਦੇ ਪ੍ਰਬੰਧਕਾਂ ਦੀ ਉਚੇਚੀ ਪ੍ਰਸ਼ੰਸਾ ਕੀਤੀ।
ਇਸ ਦੌਰਾਨ ਪ੍ਰਮੁੱਖ ਸ਼ਖਸੀਅਤ ਐੱਸ.ਜੀ.ਪੀ.ਸੀ. ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਸ ਮੇਲੇ ਦੀ ਖਾਸ ਤਾਰੀਫ ਕਰਦਿਆਂ ਆਖਿਆ ਕਿ ਇਸ ਵਿਚ ਗਤਕੇ ਦੇ ਜੌਹਰ ਤਾਂ ਵੇਖਣ ਨੂੰ ਮਿਲੇ ਹੀ, ਨਾਲ-ਨਾਲ ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਪਤਿਤਪੁਣੇ ਵੱਲੋਂ ਰੁਝਾਨ ਹਟਾਏ ਜਾਣੇ ਦੇ ਮੱਦੇਨਜਰ ‘ਸਿੰਘ ਐਂਡ ਕੌਰ’ ਦੇ ਸ਼ੋਅ ਨੇ ਇਸ ਮੇਲੇ ਨੂੰ ਹੋਰ ਸ਼ਲਾਘਾਯੋਗ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਐੱਸ.ਜੀ.ਪੀ.ਸੀ. ਵੱਲੋਂ ਵਰਲਡ ਗੱਤਕਾ ਫੈਡਰੇਸ਼ਨ ਦੇ ਨਾਲ ਮਿਲ ਕੇ ਇਸ ਨੂੰ ਓਲਪਿੰਕ ਖੇਡਾਂ ਵਿਚ ਸਥਾਨ ਦਿਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੇਲੇ ਦੌਰਾਨ ਸਰਬੱਤ ਦਾ ਭਲਾ ਗੱਤਕਾ ਟੀਮ, ਖਾਲਸਾ ਰਣਜੀਤ ਅਖਾੜਾ, ਗੱਤਕਾ ਅਕੈਡਮੀ ਸਨੌਰ, ਬੁੱਢਾ ਦਲ ਪਬਲਿਕ ਸਕੂਲ ਅਤੇ ਪਲੇ-ਵੇਜ਼ ਸਕੂਲ ਪਟਿਆਲਾ ਦੀਆਂ ਟੀਮਾਂ ਨੇ ਇਸ ਮੇਲੇ ਵਿਚ ਆਪਣੇ ਜੌਹਰ ਦਿਖਾਏ। ਬਾਜ਼ ਅਰਟਿਸਟ ਦੇ ਕੋਰੀਓਗ੍ਰਾਫ਼ਰ ਗਗਨਦੀਪ ਸਿੰਘ ਬਾਜ਼ ਵਲੋਂ ”ਸਿੰਘ ਐਂਡ ਕੌਰ” ਸ਼ੋਅ ਦਾ ਆਯੋਜਨ ਕੀਤਾ ਗਿਆ। ਇਹ ਸ਼ੋਅ ਲੋਕਾਂ ਦੇ ਦਿਲਾਂ ਨੂੰ ਟੁੰਬ ਗਿਆ।
ਵਿਸਾਖੀ ਮੇਲੇ ਦੌਰਾਨ ਪਟਿਆਲਾ ਦੇ ਡਾਕਟਰਜ਼, ਜਿਨ੍ਹਾਂ ਵਿਚ ਡਾ. ਨੀਰਜ ਭਾਰਦਵਾਜ (ਭਾਈ ਘਨੱ੍ਹਈਆ ਇੰਸਟੀਚਿਊਟ) ਡਾ. ਆਈਨਾ ਸੁਦ (ਐਕਸਲ ਹਸਪਤਾਲ), ਡਾ. ਗੁਰਜੀਤ ਸਿੰਘ (ਨ੍ਰੇਤ ਪ੍ਰਕਾਸ਼ ਹਸਪਤਾਲ), ਡਾ. ਹਰਸਿਮਰਨ ਸਿੰਘ ਭੁਲੀ (ਐੱਸ.ਜੀ.ਪੀ.ਸੀ. ਸਪੈਸ਼ਲਿਸਟ), ਡਾ. ਸਵਾਤੀ ਨਰੂਲਾ (ਨੈਸ਼ਨਲ ਡੈਂਟਲ ਕਲੀਨਿਕ) ਨੂੰ ਸਨਮਾਨਿਤ ਕੀਤਾ ਗਿਆ।
ਇਸ ਮੇਲੇ ਵਿਚ ਪਟਿਆਲਾ ਦੀਆਂ ਕੁਝ ਪ੍ਰਮੁੱਖ ਸ਼ਖਸੀਅਤਾਂ ਨੂੰ ਵੀ ਆਰਨਰ ਕੀਤਾ ਗਿਆ, ਜਿਨ੍ਹਾਂ ਵਿਚ ਸ਼੍ਰੀਮਤੀ ਹਰਸ਼ ਬਜਾਜ (ਸਮਾਜ ਸੇਵਿਕਾ), ਸ. ਐੱਸ.ਐੱਸ. ਜੱਗੀ (ਲੇਖਕ ਕਥਾਵਾਚਕ ਆਰਟਿਸਟ) ਸ. ਹਰਭਜਨ ਸਿੰਘ ਸੱਜਣ (ਪ੍ਰੋਫੈਸਰ), ਸੀ.ਐੱਸ. ਸੋਖੋਂ ਨੈਨਸੀ ਘੁੰਮਣ, ਸ਼੍ਰੀ ਜੋਕੀ ਸਿੰਧੂ (ਸੰਗਮ ਕੈਟਰਜ) ਸ. ਤਜਿੰਦਰ ਪਾਕ ਸਿੰਘ, ਸ਼੍ਰੀ ਰਾਕੇਸ਼ ਠਾਕੁਰ, ਸੇਠ ਸ਼ਾਮ ਲਾਲ ਨਵਯੁੱਗ, ਸ਼੍ਰੀ ਯਾਦਵ ਜੀ, ਮਿਸ ਸੁਰਭੀ, ਐਡਵੋਕੇਟ ਕੁਲਵੰਤ ਸਿੰਘ, ਬੋਬੀ ਸਿੰਧੂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।
ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇਸ ਮੇਲੇ ਵਿਚ ਬਹੁਤ ਉੱਘੀਆਂ ਸ਼ਖਸੀਅਤਾਂ ਨੇ ਸ਼ਿਰਕਤ ਕਰਕੇ ਇਸ ਮੇਲੇ ਦੀ ਰੌਣਕ ਨੂੰ ਚਾਰ ਚੰਨ੍ਹ ਲਾਏ। ਉਨ੍ਹਾਂ ਵਿਚ ਸ. ਹਰਚਰਨ ਸਿੰਘ ਭੁੱਲਰ (ਹੁਸ਼ਿਆਰਪੁਰ, ਪ੍ਰਧਾਨ ਆਲ ਇੰਡੀਆ ਗੱਤਕਾ ਫੈਡਰੇਸ਼ਨ) ਸ. ਜੱਸਾ ਸਿੰਘ ਸੰਧੂ (ਪ੍ਰਧਾਨ ਪੰਜਾਬ ਗੱਤਕਾ ਫੈਡਰੇਸ਼ਨ), ਸ਼੍ਰੀ ਮਦਨ ਲਾਲ ਹਸੀਜਾ (ਡਾਇਰੈਕਟਰ ਇੰਡੀਆ ਸਰਬੱਤ ਦਾ ਭਲਾ ਐਜੂਕੇਸ਼ਨ), ਸੀ. ਜਤਿੰਦਰਪਾਲ ਸਿੰਘ 146O, ਸ. ਸੁੱਖ ਅੰਮ੍ਰਿਤਪਾਲ ਸਿੰਘ, ਸ. ਅਜਬ ਸਿੰਘ ਬਾਠ ਇੰਸਪੈਕਟਰ, ਥਾਣਾ ਅਰਬਨ ਅਸਟੇਟ, ਡਾ. ਪ੍ਰਭਲੀਨ ਸਿੰਘ (ਪ੍ਰਬੰਧਕੀ ਅਫਸਰ), ਗਗਨਦੀਪ ਸਿੰਘ ਅਹੂਜਾ ਪੀ.ਟੀ.ਸੀ., ਸ਼੍ਰੀ ਸ਼ਿਵ ਨਰਾਇਣ ਜਾਂਗੜਾ (ਰਫਤਾਰ ਨਿਊਜ਼), ਹਰਿੰਦਰ ਨਿੱਕਾ (ਬਿਊਰੋ ਚੀਫ਼ ਦੈਨਿਕ ਸਵੇਰਾ), ਗੁਰਦੀਪ ਮਹਿਲ, ਹਰਪ੍ਰੀਤ ਮਾਹੀ, ਪਰਮਿੰਦਰ ਸਿੰਘ ਰੋਜ਼ਾਨਾ ਪੰਜਾਬ, ਸ਼੍ਰੀ ਪ੍ਰਾਣ ਸੱਭਰਵਾਲ, ਬਲਿਵਿੰਦਤਰ ਸਿੰਘ ਸੈਫਦੀਪੁਰ, ਸ. ਹਰਵਿੰਦਰ ਹੈਰੀ, ਸ਼੍ਰੀ ਵਿਕਾਸ ਸ਼ਰਮਾ, ਵਰਿਆਮ ਸਿੰਘ ਪ੍ਰਧਾਨ, ਸ਼ਿਵ ਰਾਮ ਫੌਜੀ, ਐਡਵੋਕੇਟ ਭੁੱਲਰ, ਜਸਵੰਤ ਸਿੰਘ ਪ੍ਰੇਮੀ ਅਤੇ ਹੋਰ ਪਟਿਆਲਾ ਦੀਆਂ ਹੋਰ ਮਾਣਯੋਗ ਸ਼ਖਸੀਅਤਾਂ ਹਾਜ਼ਰ ਸਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

Read Full Article
    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article