ਵਿਸਕਾਨਸਿਨ ਦੇ ਹਸਪਤਾਲ “ਚ ਕੋਰੋਨਾਂ ਟੀਕਿਆਂ ਨੂੰ ਖਰਾਬ ਕਰਨ ਵਾਲਾ ਕਰਮਚਾਰੀ ਹੋਇਆ ਗ੍ਰਿਫਤਾਰ

90
Share

ਫਰਿਜ਼ਨੋ, 1 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਪਿਛਲੇ ਦਿਨੀਂ ਵਿਸਕਾਨਸਿਨ ਦੇ ਇੱਕ ਹਸਪਤਾਲ ਵਿੱਚ ਫਰਿੱਜ “ਚ ਸਟੋਰ ਕੀਤੇ ਕੋਰੋਨਾਂ ਵਾਇਰਸ ਦੇ ਟੀਕਿਆਂ ਨੂੰ ਬਾਹਰ ਕੱਢ ਕੇ ਰੱਖਣ ਨਾਲ ਖਰਾਬ ਕਰਨ ਵਾਲੇ ਵਰਕਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਸ ਗ੍ਰਿਫਤਾਰੀ ਦੀ ਘੋਸ਼ਣਾ ਸਥਾਨਕ ਪੁਲਿਸ ਦੁਆਰਾ ਵੀਰਵਾਰ ਨੂੰ ਕੀਤੀ ਗਈ ਹੈ ,ਜਿਸ ਵਿੱਚ ਇਸ ਕਰਮਚਾਰੀ ਉੱਪਰ ਫਾਰਮੇਸੀ ਦੀ ਫਰਿੱਜ ਚੋਂ ਕੋਵਿਡ -19 ਟੀਕੇ ਦੀਆਂ 57 ਸ਼ੀਸ਼ੀਆਂ ਨੂੰ ਜਾਣਬੁੱਝ ਕੇ ਕੱਢਣ ਦਾ ਦੋਸ਼ ਲਗਾਇਆ ਗਿਆ ਹੈ ਜਦਕਿ  ਓਰੋਰਾ ਮੈਡੀਕਲ ਸੈਂਟਰ ਨੇ ਇਸ ਵਰਕਰ ਨੂੰ ਪਹਿਲਾਂ ਹੀ ਬਰਖਾਸਤ ਕਰ ਦਿੱਤਾ ਸੀ।ਗ੍ਰਾਫਟਨ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਅਕਤੀ ਨੂੰ ਤਿੰਨ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਸਾਰੇ ਜੁਰਮ ਹਨ। ਪੁਲਿਸ ਨੇ ਫਿਲਹਾਲ ਵਿਅਕਤੀ ਦਾ ਨਾਮ ਅਜੇ ਨਹੀਂ ਦੱਸਿਆ ਹੈ ਅਤੇ ਇਸ ਵਿਅਕਤੀ ਨੂੰ ਓਜ਼ੌਕੀ ਕਾਉਂਟੀ ਜੇਲ੍ਹ ਵਿੱਚ ਰੱਖਿਆ ਜਾ ਰਿਹਾ ਹੈ। ਇਸ ਕਰਮਚਾਰੀ ਦੀ ਵਜ੍ਹਾ ਨਾਲ
ਖਰਾਬ ਹੋਏ ਮੋਡਰਨਾ ਕੰਪਨੀ ਦੇ ਟੀਕਿਆਂ ਦੀ ਕੀਮਤ ਦਾ ਵਿਭਾਗ ਨੇ 8,000 ਤੋਂ 11,000 ਡਾਲਰ ਦੇ ਵਿਚਕਾਰ ਹੋਣ ਦਾ ਅਨੁਮਾਨ ਲਗਾਇਆ ਹੈ। ਇਸ ਕੇਸ ਦੇ ਮਾਮਲੇ ਵਿੱਚ ਗ੍ਰਾਫਟਨ ਵਿਚ ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਪੁਲਿਸ ਵਿਭਾਗ ਦੇ ਨਾਲ ਐਫ ਬੀ ਆਈ ਅਤੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ(ਐਫ ਡੀ ਏ) ਵੀ ਮਾਮਲੇ ਦੀ ਸਰਗਰਮੀ ਨਾਲ ਜਾਂਚ ਨਾਲ ਕਰ ਰਹੇ ਸਨ, ਜਦਕਿ ਹਸਪਤਾਲ ਦੇ ਇਸ ਕਰਮਚਾਰੀ ਦਾ ਵਾਇਰਸ ਦੇ ਟੀਕਿਆਂ ਨੂੰ ਖਰਾਬ ਕਰਨ ਦਾ ਮਕਸਦ ਅਜੇ ਸਾਹਮਣੇ ਨਹੀ ਆਇਆ ਹੈ।

Share