PUNJABMAILUSA.COM

ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ‘ਇੱਕ ਫੌਜੀ ਦੀ ਆਤਮ ਕਥਾ’ ਤੇ ਗੋਸ਼ਟੀ

ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ‘ਇੱਕ ਫੌਜੀ ਦੀ ਆਤਮ ਕਥਾ’ ਤੇ ਗੋਸ਼ਟੀ

ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ‘ਇੱਕ ਫੌਜੀ ਦੀ ਆਤਮ ਕਥਾ’ ਤੇ ਗੋਸ਼ਟੀ
August 12
17:36 2018

ਭਸ਼ਾਵਾਂ ਸਿੱਖਣ ਲਈ ਇਕੋ ਵਿਧੀ ਦੀ ਲੋੜ ਹੁੰਦੀ ਹੈ-ਡਾ ਕੰਗ
ਲੁਧਿਆਣਾ, 12 ਅਗਸਤ (ਪੰਜਾਬ ਮੇਲ)- “ਅਮਰੀਕਾ ਵਿਚ ਇਨਸਾਨ ਕਿਸੇ ਵੀ ਉਮਰ ਵਿਚ ਪੜ੍ਹ-ਲਿਖ ਸਕਦਾ ਹੈ, ਪਰ ਭਾਰਤ ਵਿਚ ਸਿਆਸਤਦਾਨ ਜਦੋਂ ਮਰਜ਼ੀ ਸਿਆਸਤ ਵਿਚ ਭਾਗ ਲੈ ਸਕਦੇ ਹਨ, ਪਰ ਆਮ ਲੋਕਾਂ ‘ਤੇ ਬੰਦਿਸ਼ਾਂ ਹੀ ਬੰਦਿਸ਼ਾਂ ਹਨ। ਮੈਂ ਵੀ ਪੰਜਾਬੀ ਟਾਈਪ ਕਰਨਾ ਸਿੱਖ ਲਿਆ ਹੈ। ਭਸ਼ਾਵਾਂ ਸਿੱਖਣ ਲਈ ਇਕੋ ਵਿਧੀ ਦੀ ਲੋੜ ਹੁੰਦੀ ਹੈ” ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ।
ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਹਿਯੋਗ ਨਾਲ ਭੁਪਿੰਦਰ ਸਿੰਘ ਚੌਂਕੀਮਾਨ ਦੀ ਪੁਸਤਕ ‘ਇੱਕ ਫੌਜੀ ਦੀ ਆਤਮ ਕਥਾ’ ਤੇ ਇਕ ਭਰਵੀਂ ਗੋਸ਼ਟੀ ਕੀਤੀ ਗਈ, ਜਿਸ ਦੇ ਪ੍ਰਧਾਨਗੀ ਮੰਡਲ ਵਿਚ ਡਾ ਕੰਗ ਦੇ ਇਲਾਵਾ, ਪੰਜਾਬੀ ਸਾਹਿਤ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਮੀਤ ਪ੍ਰਧਾਨ ਜਸਵੀਰ ਝੱਜ, ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ ਦਲਵੀਰ ਲੁਧਿਆਣਵੀ ਸ਼ਾਮਿਲ ਹੋਏ। ਡਾ. ਬਲਵਿੰਦਰ ਔਲਖ ਗਲੈਕਸੀ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਭੁਪਿੰਦਰ ਸਿੰਘ ਚੌਂਕੀਮਾਨ ਇਕ ਫੁਲਝੜੀ ਦੀ ਤਰ੍ਹਾਂ ਹੈ, ਜੋ ਥੋੜੀ ਜਿਹੀ ਜਲੀ ਹੈ, ਬਾਕੀ ਅਜੇ ਬਾਕੀ ਹੈ; ਮੈਂ ਉਸ ਦਿਨ ਦਾ ਇੰਤਜਾਰ ਕਰਾਂਗਾ ਜਦੋਂ ਮੇਰਾ ਯਾਰ ਕਰਾਸ ਫਾਈਰਿੰਗ ਅਤੇ ਸਰਜੀਕਲ ਸਟਰਾਈਕ ਦੀ ਸਚਾਈ ਬਾਰੇ ਲਿਖੇਗਾ।
ਸੁਰਿੰਦਰ ਕੈਲੇ ਨੇ ਆਪਣੇ ਵਿਚਾਰ ਰਖਦਿਆਂ ਕਿ ਸੇਵਾ-ਮੁਕਤ ਹੋਏ ਫੌਜੀਆਂ ਦਾ ਸਨਮਾਨ ਵੀ ਉਸੇ ਤਰ੍ਹਾਂ ਹੋਣਾ ਚਾਹੀਦਾ ਹੈ, ਜਦੋਂ ਉਹ ਸੇਵਾਰੱਤ ਹੋਣ। ਜੰਗ ਦੌਰਾਨ ਫੌਜੀ ਪਰਿਵਾਰ ਨੂੰ ਬਹੁਤ ਪੀੜ ਸਹਿਣੀ ਪੈਂਦੀ ਹੈ। ਜੀਵਨੀ ਤੇ ਵੀ ਕਿਸੇ ਵਿਦਵਾਨ ਨੂੰ ਬੁਲਾਉਣਾ ਚਾਹੀਦਾ ਹੈ ਜੋ ਸਿਧਾਂਤਕ ਪੱਖ ਤੋਂ ਲੇਖਕ ਨੂੰ ਸੇਧ ਦੇ ਸਕੇ।
ਜਸਵੀਰ ਜੱਝ ਨੇ ਕਿਹਾ ਕਿ ਭੁਪਿੰਦਰ ਸਿੰਘ ਚੌਕੀਮਾਨ ਨੇ ਜ਼ਮੀਨੀ ਪੱਧਰ ‘ਤੇ ਪੁਸਤਕ ਲਿਖੀ ਹੈ, ਪਾਠਕ ਜ਼ਰੂਰ ਫਾਇਦਾ ਉਠਾਉਣਗੇ।
ਡਾ: ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬੀ ਸਾਹਿਤ ਵਿਚ ਜੁਗਾੜੀ ਸਭਿਆਚਾਰ ਦਾ ਹੌਸਲਾਪਸ ਕਰਨ ਲਈ ਹੀ ਸਭਾਵਾਂ ਵੱਲੋਂ ਗੋਸ਼ਟੀਆਂ ਕਰਵਾਈਆਂ ਜਾਂਦੀਆਂ ਹਨ।
ਦਲਵੀਰ ਲੁਧਿਆਣਵੀ ਨੇ ਪੁਸਤਕ ਤੇ ਵਿਚਾਰ ਰਖਦਿਆਂ ਕਿਹਾ ਕਿ ਲੇਖਕ ਨੇ ਇਕ ਵਧੀਆ ਪੁਸਤਕ ਪਾਠਕਾਂ ਦੀ ਝੋਲੀ ‘ਚ ਪਾਈ ਹੈ।
ਅਵਤਾਰ ਸਿੰਘ ਜਗਰਾਨਵੀ, ਡਾ ਫਕੀਰ ਚੰਦ ਸ਼ੁਕਲਾ, ਡਾ. ਕੁਲਵਿੰਦਰ ਕੌਰ ਮਿਨਹਾਸ, ਅਮਰੀਕ ਸਿੰਘ ਤਲਵੰਡੀ, ਹਰਬੰਸ ਸਿੰਘ ਅਖਾੜਾ, ਬਲਕੌਰ ਸਿੰਘ ਗਿੱਲ, ਹਰਬੰਸ ਮਾਲਵਾ, ਸੁਖਚਰਨਜੀਤ ਗਿੱਲ, ਚਰਨ ਸਿੰਘ ਸਰਾਭਾ ਨੇ ਵਿਚਾਰ-ਚਰਚਾ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਇਹ ਪੁਸਤਕ ਗਿਆਰਵੀਂ-ਬਾਰਵੀ ਦੇ ਬੱਚਿਆਂ ਨੂੰ ਸਿਲੇਬਸ ਵਿਚ ਲੱਗਣੀ ਚਾਹੀਦੀ ਹੈ, ਇਹ ਬੱਚਿਆਂ ਨੂੰ ਹੋਰ ਉਤਸ਼ਾਹਿਤ ਕਰੇਗੀ।
ਇਸ ਮੌਕੇ ‘ਤੇ ਭੁਪਿੰਦਰ ਸਿੰਘ ਚੌਕੀਮਾਨ ਨੇ ਵਿਚਾਰ ਰੱਖਦਿਆਂ ਕਿਹਾ ਕਿ ਅਸੀਂ ਗਿਆਨ ਦੂਜਿਆਂ ਵਿਚ ਨਹੀਂ ਵੰਡਦੇ, ਜਦੋਂ ਮਰਦੇ ਹਾਂ ਤਾਂ ਗਿਆਨ ਨਾਲ ਹੀ ਮਰ ਜਾਂਦਾ ਹੈ, ਸੋ ਹਰੇਕ ਵਿਆਕਤੀ ਨੂੰ ਆਪਣੀ ਜੀਵਨ ਕਥਾ ਜ਼ਰੂਰ ਲਿਖਣੀ ਚਾਹੀਦੀ ਹੈ।
ਇਸ ਸਮਾਗਮ ਵਿਚ ਪਹੁੰਚੇ ਹੋਏ ਕਵੀ ਤਰਲੋਚਨ ਝਾਂਡੇ, ਤਰਲੋਚਨ ਲੋਚੀ, ਭਗਵਾਨ ਢਿੱਲੋਂ, ਪਰਮਜੀਤ ਸੋਹਲ, ਦਲੀਪ ਅਵਧ, ਅਜੀਤ ਪਿਆਸਾ, ਬਲਵੀਰ ਜਸਪਾਲ, ਬਲਵੰਤ ਮੁਸਾਫਿਰ (ਜਗਰਾਓਂ), ਇੰਜ: ਸੁਰਜਨ ਸਿੰਘ, ਜੈਪਾਲ, ਗੁਰਸ਼ਰਨ ਸਿੰਘ ਨਰੂਲਾ ਆਦਿ ਨੇ ਆਪੋ-ਆਪਣੀਆਂ ਰਚਨਾਵਾਂ ਪੇਸ਼ ਕਰਕੇ ਮਾਹੌਲ ਨੂੰ ਹੋਰ ਰੰਗੀਨ ਬਣਾ ਦਿੱਤਾ।
ਇਸ ਸਮਾਗਮ ਨੂੰ ਚਾਰ ਚੰੰਨ ਲਗਾਉਣ ਲਈ ਲੇਖਕ, ਵਿਦਵਾਨ ਜਨਮੇਜਾ ਸਿੰਘ ਜੌਹਲ, ਜਸਵੰਤ ਸਿੰਘ ਅਮਨ, ਦਵਿੰਦਰ ਸੇਖਾ, ਰਵਿੰਦਰ ਰਵੀ, ਗੁਰਜੀਤ ਸਹੋਤਾ ਜਗਰਾਓਂ, ਇੰਦਰਜੀਤਪਾਲ ਕੌਰ ਭਿੰਡਰ, ਬੁੱਧ ਸਿੰਘ ਨੀਲੋ, ਮਨਿੰਦਰ ਕੌਰ ਮਨ, ਰਾਜਿੰਦਰ ਗੱਲ੍ਹਾ, ਕਰਨਦੀਪ ਸਿੰਘ ਸਿੱਧੂ, ਸੋਹਣ ਸਿੰਘ, ਨੀਲੂ ਬੱਗਾ ਲੁਧਿਆਣਵੀ, ਅਜਮੇਰ ਸਿੰਘ, ਹਰਦੇਵ ਸਿੰਘ, ਜਸਵਿੰਦਰ ਸਿੰਘ, ਸਤਨਾਮ ਸਿੰਘ ਆਦਿ ਪਹੁੰਚੇ ਹੋਏ ਸਨ।

About Author

Punjab Mail USA

Punjab Mail USA

Related Articles

ads

Latest Category Posts

    ਟੈਕਸਾਸ ਦੇ ਇਕ ਫੈਡਰਲ ਜੱਜ ਵੱਲੋਂ ਓਬਾਮਾਕੇਅਰ ਦੀ ਮਾਨਤਾ ਰੱਦ

ਟੈਕਸਾਸ ਦੇ ਇਕ ਫੈਡਰਲ ਜੱਜ ਵੱਲੋਂ ਓਬਾਮਾਕੇਅਰ ਦੀ ਮਾਨਤਾ ਰੱਦ

Read Full Article
    ਫਲੋਰਿਡਾ ਵਿਚ ਭਾਰਤੀ ਨੇ ਜਿੱਤੀ 104.4 ਕਰੋੜ ਦੀ ਲਾਟਰੀ

ਫਲੋਰਿਡਾ ਵਿਚ ਭਾਰਤੀ ਨੇ ਜਿੱਤੀ 104.4 ਕਰੋੜ ਦੀ ਲਾਟਰੀ

Read Full Article
    ਅਮਰੀਕੀ ਹਿਰਾਸਤ ਵਿਚ ਸੱਤ ਸਾਲ ਦੀ ਸ਼ਰਣਾਰਥੀ ਬੱਚੀ ਦੀ ਮੌਤ

ਅਮਰੀਕੀ ਹਿਰਾਸਤ ਵਿਚ ਸੱਤ ਸਾਲ ਦੀ ਸ਼ਰਣਾਰਥੀ ਬੱਚੀ ਦੀ ਮੌਤ

Read Full Article
    ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

Read Full Article
    ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

Read Full Article
    ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

Read Full Article
    APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

Read Full Article
    ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

Read Full Article
    ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

Read Full Article
    ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

Read Full Article
    ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

Read Full Article
    ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

Read Full Article
    ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

Read Full Article
    ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

Read Full Article
    ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

Read Full Article