ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦਾ ਸਾਲਾਨਾ ਸਮਾਗਮ ਸੰਪੰਨ

ਫਰਿਜ਼ਨੋ, 9 ਦਸੰਬਰ (ਅਵਤਾਰ ਗੋਂਦਾਰਾ/ਪੰਜਾਬ ਮੇਲ) – ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦਾ 23ਵਾਂ ਸਾਲਾਨਾ ਸਮਾਗਮ ਭਾਰਤ ‘ਚ ‘ਲਿਖਣ, ਬੋਲਣ ਦੀ ਆਜ਼ਾਦੀ’ ਤੇ ਹੋ ਰਹੇ ਹਮਲਿਆਂ ਖਿਲਾਫ ਨਿੰਦਾ ਦਾ ਪ੍ਰਸਤਾਵ ਪਾਸ ਕਰਨ ਦੇ ਨਾਲ-ਨਾਲ, ਲੇਖਕਾਂ ਕਲਾਕਾਰਾਂ ਨੂੰ ਆਪਣੇ ਗੁਆਚ ਰਹੇ ਸਵੈ-ਮਾਣ ਲਈ ਖੜ੍ਹੇ ਹੋਣ ਦੇ ਸੱਦੇ ਨਾਲ ਸੰਪੰਨ ਹੋਇਆ। ਸੈਂਟਰਲ ਵੈਲੀ ਅਤੇ ਬੇ ਏਰੀਏ ਤੋਂ ਆਏ ਸਾਹਿਤਕਾਰ ਤੇ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਨੇ ਸਭਾ ਦੇ ਸਕੱਤਰ ਹਰਜਿੰਦਰ ਕੰਗ ਦੁਆਰਾ ਪਾਸ ਕੀਤੇ ਮਤੇ ਨੂੰ ਸਰਬਸੰਮਤੀ ਨਾਲ ਪਾਸ ਕੀਤਾ।
ਅਕਾਦਮੀ ਦੇ ਚੇਅਰਮੈਨ ਡਾ. ਗੁਰੂਮੇਲ ਸਿੱਧੂ ਨੇ 1992 ‘ਚ ਸਾਹਿਤ ਸਭਾ ਵਜੋਂ ਹੋਦ ‘ਚ ਆਈ ਸੰਸਥਾ ਦੇ ਅਕਾਦਮੀ ‘ਚ ਤਬਦੀਲ ਹੋਣ ਦੇ ਸਫਰ ਦਾ ਜ਼ਿਕਰ ਕਰਦਿਆਂ ਦੱਸਿਆ ਸੰਸਥਾਵਾਂ ਦਾ ਮਹੱਤਵ ਉਸ ਵਿਚ ਕੰਮ ਕਰਦੇ ਤੇ ਜੁੜੇ ਬੰਦਿਆਂ ਨਾਲ ਹੁੰਦਾ ਹੈ। ਉਸ ਨੇ ਕਿਹਾ ਕਿ ਸਾਹਿਤ ਸੰਸਾਰ ‘ਚ ਨਾਮਣਾ ਖੱਟ ਚੁੱਕੇ ਰਚਨਾਕਾਰ ਹੀ ਇਸ ਦੇ ਮੈਂਬਰ ਨਹੀਂ, ਸਗੋਂ ਪੰਜਾਬੀ ਦੇ ਚੋਟੀ ਦੇ ਸਾਹਿਤਕਾਰ ਤੇ ਗਾਇਕ ਵੀ ਇਸ ਦੇ ਸਮਾਗਮਾਂ ‘ਚ ਸ਼ਿਰਕਤ ਕਰ ਚੁੱਕੇ ਹਨ, ਜਿਨ੍ਹਾਂ ‘ਚ ਸੁਰਜੀਤ ਪਾਤਰ ਤੋਂ ਲੈ ਕੇ ਦਲੀਪ ਕੌਰ ਟਿਵਾਣਾ ਵਰਗੀਆਂ ਨਾਮਵਰ ਹਸਤੀਆਂ ਦਾ ਨਾਂ ਸ਼ਾਮਲ ਹੈ। ਪ੍ਰੋ. ਸੁਖਵਿੰਦਰ ਕੰਬੋਜ ਨੇ ਅਕਾਦਮੀ ਮੈਂਬਰਾਂ ਦੇ ਸਾਹਿਤਕ ਸੰਸਾਰ ਦੀ ਸੰਖੇਪ ਜਾਣਕਾਰੀ ਸਾਂਝੀ ਦਿੱਤੀ। ਰੇਡੀÀ ਹੋਸਟ ਤੇ ਕਵੀ ਸੰਤੋਖ ਮਿਨਹਾਸ ਨੇ ਬਾਬਾ ਫਰੀਦ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਕਵਿਤਾ ਦੀ ਪ੍ਰਮਾਣਿਕਤਾ ਦਾ ਅੰਦਾਜ਼ਾ ਇੱਥੋਂ ਲੱਗਦਾ ਹੈ ਕਿ ਉਸ ਨੂੰ ਆਦਿ ਗ੍ਰੰਥ ‘ਚ ਸ਼ਾਮਿਲ ਕਰਕੇ ‘ਬਾਣੀ’ ਦਾ ਦਰਜਾ ਦਿੱਤਾ ਗਿਆ। ਸਮਾਗਮ ‘ਚ ਡਾ. ਗਰੂਮੇਲ ਸਿੱਧੂ ਦੀ ‘ਐਨ ਅਦਰ ਆਸਪੈਕਟ ਆਫ ਗਦਰ ਮੂਵਮੈਂਟ’, ਡਾ. ਸੁਰਜੀਤ ਬਰਾੜ ਦੁਆਰਾ ਸੰਪਾਦਿਤ ‘ਹਰਜਿੰਦਰ ਕੰਗ ਦਾ ਕਵਿਤਾ ਸੰਸਾਰ’, ਤੇ ਪ੍ਰੋ, ਕੇਵਲ ਕਲੋਟੀ ਦਾ ਨਾਵਲ ‘ਸੱਚ ਸੁਣੋ ਸੱਚ ਦਾ ਵੇਲਾ’ ਰਿਲੀਜ ਕੀਤੀਆਂ ਗਈਆਂ। ਸਿੱਧੂ ਦਮਦਮੀ ਨੇ ਕਿਹਾ ਕਿ ਲੇਖਕਾਂ ਨੂੰ ਸਿਰਫ ਕਹਾਣੀ, ਕਵਿਤਾ ਜਾਂ ਕਿਤਾਬ ਲਿਖ ਕੇ ਹੀ ਸੰਤੁਸ਼ਟ ਨਹੀਂ ਹੋ ਜਾਣਾ ਚਾਹੀਦਾ, ਉਨ੍ਹਾਂ ਨੂੰ ਕਲਮ ਜਾਂ ਰਚਨਾਤਮਕਤਾ ਦੇ ਹੁੰਦੇ ਹਮਲਿਆਂ ਖਿਲਾਫ ਚੱਲਦੇ ਅੰਦਲਨਾਂ ਦਾ ਵੀ ਹਿੱਸਾ ਬਣਨਾ ਚਾਹੀਦਾ ਹੈ। ਸੁਖਦੇਵ ਸਾਹਿਲ ਦੇ ਕਲਾਸੀਕਲ ਗਾਇਨ ਨੇ ਵਿਸ਼ੇਸ਼ ਰੰਗ ਭਰਿਆ, ਜਿਸ ਦਾ ਸਾਥ ਤਬਲਾ ਵਾਦਕ ਸੁਰਜੀਤ ਬਾਵਾ ਨੇ ਦਿੱਤਾ। ਆਸ਼ਾ ਸ਼ਰਮਾ ਨੇ ਸੰਗੀਤ ਸਮਾਗਮ ਨੂੰ ਬਾਖੂਬੀ ਸੰਚਾਲਿਤ ਕੀਤਾ। ਸਾਬਕਾ ਪ੍ਰਧਾਨ ਪ੍ਰੋ. ਸੁਖਵਿੰਦਰ ਕੰਬੋਜ ਅਤੇ ਅਸ਼ਰਫ ਗਿੱਲ ਨੂੰ ਉਨ੍ਹਾਂ ਵਲੋਂ ਅਕਾਦਮੀ ਲਈ ਨਿਭਾਈਆਂ ਸੇਵਾਵਾਂ ਅਤੇ ਪ੍ਰੋ. ਕਲੋਟੀ ਨੂੰ ਸਨਮਾਨਿਤ ਕੀਤਾ ਗਿਆ। ਤਾਰਾ ਸਾਗਰ, ਕੁਲਵੰਤ ਸੇਖੋਂ, ਰਣਜੀਤ ਗਿੱਲ, ਘਣਗੱਸ, ਨੰਨੂ ਸੂਰ ਸਹੋਤਾ, ਅਜੇ ਤਨਵੀਰ, ਨੀਮਲ ਸੈਣੀ, ਸੁੱਖੀ ਧਾਲੀਵਾਲ, ਸੰਤੋਖ ਮਿਨਹਾਸ, ਜਗਜੀਤ ਨੌਸ਼ਹਿਰਵੀ, ਅਸ਼ਰਫ ਗਿੱਲ, ਸੁਖਵਿੰਦਰ ਕੰਬੋਜ, ਰਮਨ ਵਿਰਕ, ਗੈਰੀ ਢੇਸੀ, ਜਸਪਾਲ ਸੂਸ, ਸੁਰਿੰਦਰ ਸੀਰਤ ਕਵੀਆਂ ਨੂੰ ਸਰੋਤਿਆਂ ਨੇ ਨਿੱਠ ਕੇ ਸੁਣਿਆ। ਮਨਜੀਤ ਕੁਲਾਰ, ਬਲਰਾਜ ਬਰਾੜ, ਗੁਰਦੀਪ ਨਿੱਝਰ, ਡਾ. ਨਿੰਦੀ, ਤ੍ਰਿਲੋਕ ਮਿਨਹਾਸ, ਪਿਸ਼ੌਰਾ ਸਿੰਘ ਢਿੱਲੋਂ, ਚਰਨਜੀਤ ਬਾਠ, ਅਜੀਤ ਗਿੱਲ, ਅਵਤਾਰ ਗਿੱਲ ਤੇ ਹੈਰੀ ਮਾਨ ਨੇ ਇਸ ਸਮਾਗਮ ਦੀ ਪ੍ਰਸ਼ੰਸਾ ਕੀਤੀ।
There are no comments at the moment, do you want to add one?
Write a comment