ਵਿਸ਼ਵ ਦੇ ਸਭ ਤੋਂ ਤਾਕਤਵਰ ਪਾਸਪੋਰਟਾਂ ‘ਚ ਬੁਲੰਦੀਆਂ ‘ਤੇ ਪਹੁੰਚਿਆ ਨਿਊਜ਼ੀਲੈਂਡ ਦਾ ਪਾਪਸੋਰਟ

78
Share

ਵੈਲਿੰਗਟਨ, 5 ਅਕਤੂਬਰ (ਪੰਜਾਬ ਮੇਲ)- ਦੁਨੀਆਂ ਦੇ ਸਭ ਤੋਂ ਤਾਕਤਵਰ ਪਾਸਪੋਰਟ ਦੀਆਂ ਬੁਲੰਦੀਆਂ ਉਪਰ ਪਹੁੰਚ ਗਿਆ ਹੈ।
193 ਸੰਯੁਕਤ ਰਾਸ਼ਟਰ ਮੈਂਬਰ ਦੇਸ਼ਾਂ ਦੇ ਪਾਸਪੋਰਟਾਂ ਦੁਆਰਾ ਦਿੱਤੀ ਗਈ ਪਹੁੰਚ ਦੀ ਤੁਲਨਾ ਕਰਨ ਵਾਲਾ ਇੰਡੈਕਸ ਕੀਵੀ ਪਾਸਪੋਰਟ ਨੂੰ ਦੁਨੀਆਂ ਦਾ ”ਸਭ ਤੋਂ ਸ਼ਕਤੀਸ਼ਾਲੀ” ਮੰਨਦਾ ਹੈ। ਇਸ ਦੇ ਮਾਇਨੇ ਹਨ ਕਿ ਨਿਊਜ਼ੀਲੈਂਡ ਦਾ ਪਾਸਪੋਰਟ ਹੋਲਡਰ ਹੁਣ ਦੁਨੀਆਂ ਦੇ 129 ਦੇਸ਼ਾਂ ਵਿਚ ਬਿਨਾਂ ਵੀਜ਼ੇ ਤੋਂ ਸ਼ਿਰਕਤ ਕਰ ਸਕਦਾ ਹੈ। ਇਸ ਤੋਂ ਬਾਅਦ ਜਾਪਾਨ, ਜਰਮਨੀ, ਲਕਸਮਬਰਗ, ਆਇਰਲੈਂਡ, ਆਸਟ੍ਰੇਲੀਆ, ਦੱਖਣੀ ਕੋਰੀਆ ਅਤੇ ਸਵਿਟਜ਼ਰਲੈਂਡ ਆਦਿ ਦੇਸ਼ ਆਉਂਦੇ ਹਨ, ਜਿਨ੍ਹਾਂ ਰਾਹੀਂ 128 ਦੇਸ਼ਾਂ ਵਿਚ ਜਾਇਆ ਜਾ ਸਕਦਾ ਹੈ।
ਸਵੀਡਨ, ਬੈਲਜ਼ੀਅਮ, ਫਰਾਂਸ, ਫਿਨਲੈਂਡ, ਇਟਲੀ, ਸਪੇਨ (127 ਦੇਸ਼ਾਂ ਵਿਚ), ਨੀਦਰਲੈਂਡਜ਼, ਡੈਨਮਾਰਕ, ਪੁਰਤਗਾਲ, ਲਿਊਏਨੀਆ, ਨਾਰਵੇ, ਆਈਲੈਂਡ, ਇੰਗਲੈਂਡ, ਕੈਨੇਡਾ (126 ਦੇਸ਼ਾਂ ਵਿਚ), ਮਾਲਟਾ, ਸਲੋਵੇਨੀਆ, ਲਾਟਵੀਆ (125 ਦੇਸ਼ਾਂ ਵਿਚ), ਚੈਕ ਰਿਪਲਿਕ, ਅਸਟੋਨੀਆ, ਗਰੀਸ, ਪੋਲੈਂਡ, ਹੰਗਰੀ, ਲਿਸ਼ਟੈਂਸਟਨ (124 ਦੇਸ਼ਾਂ ਵਿਚ), ਸਲੋਵਾਕੀਆ (123), ਸਾਈਪਰਸ, ਕਰੋਸ਼ੀਆ, ਮੋਨਾਕੋ (121 ਦੇਸ਼ਾਂ ਵਿਚ), ਰੋਮਾਨੀਆ ਬੈਲਜ਼ੀਅਮ (120 ਦੇਸ਼ਾਂ ਵਿਚ) ਅਤੇ ਸੈਨ ਮੈਰੀਨੋ, ਐਂਡੋਰਾ, ਯੂਰੂਗੁਆਏ (115 ਦੇਸ਼ਾਂ ਵਿਚ) ਬਿਨਾਂ ਵੀਜ਼ੇ ਤੋਂ ਘੁੰਮਣ ਫਿਰਨ ਦੀ ਇਜਾਜ਼ਤ ਨਾਲ ਲੈਸ ਹਨ।


Share