PUNJABMAILUSA.COM

ਵਿਸ਼ਵ ਕੱਪ ਹਾਕੀ 2018 – ਬੈਲਜੀਅਮ ਨੇ ਰਚਿਆ ਇਤਿਹਾਸ, ਪਹਿਲੀ ਵਾਰ ਪਹਿਨਿਆ ਦੁਨੀਆ ਦੇ ਹਾਕੀ ਚੈਂਪੀਅਨ ਦਾ ਤਾਜ਼

ਵਿਸ਼ਵ ਕੱਪ ਹਾਕੀ 2018 – ਬੈਲਜੀਅਮ ਨੇ ਰਚਿਆ ਇਤਿਹਾਸ, ਪਹਿਲੀ ਵਾਰ ਪਹਿਨਿਆ ਦੁਨੀਆ ਦੇ ਹਾਕੀ ਚੈਂਪੀਅਨ ਦਾ ਤਾਜ਼

ਵਿਸ਼ਵ ਕੱਪ ਹਾਕੀ 2018 – ਬੈਲਜੀਅਮ ਨੇ ਰਚਿਆ ਇਤਿਹਾਸ, ਪਹਿਲੀ ਵਾਰ ਪਹਿਨਿਆ ਦੁਨੀਆ ਦੇ ਹਾਕੀ ਚੈਂਪੀਅਨ ਦਾ ਤਾਜ਼
December 17
17:44 2018

-ਹਾਲੈਂਡ ਦੂਜੇ ਸਥਾਨ ‘ਤੇ, ਆਸਟ੍ਰੇਲੀਆ ਤੀਸਰੇ ਸਥਾਨ ‘ਤੇ, ਭਾਰਤ ਨੂੰ ਮਿਲਿਆ 6ਵਾਂ ਸਥਾਨ
-ਬੈਲਜੀਅਮ ਦੇ ਆਰਥਰ ਵੈਨ ਡੌਰੇਨ ਬਣੇ ਸਰਵੋਤਮ ਖਿਡਾਰੀ ਤੇ ਭਾਰਤ ਨੂੰ ਮਿਲਿਆ ਸਰਵੋਤਮ ਟੀਮ ਦਾ ਐਵਾਰਡ

ਵਿਸ਼ਵ ਕੱਪ ਹਾਕੀ 2018 ਦੇ ਕਲਿੰਗਾ ਹਾਕੀ ਸਟੇਡੀਅਮ ਭੁਬਨੇਸ਼ਵਰ ਨੇ ਹਾਕੀ ਦਾ ਇੱਕ ਨਵਾਂ ਪੰਨਾ ਦੁਨੀਆ ਦੇ ਹਾਕੀ ਇਤਿਹਾਸ ਰਚ ਦਿੱਤਾ। ਇਸ ਵਿਸ਼ਵ ਕੱਪ ‘ਚ ਜਿਥੇ ਪਹਿਲੀ ਵਾਰ ਕਿਸੇ ਨਵੇਂ ਮੁਲਕ ਨੂੰ ਚੈਂਪੀਅਨ ਬਣਨ ਦਾ ਮੌਕਾ ਮਿਲਿਆ, ਉਥੇ ਰਿਕਾਰਡ ਤੋੜ ਹਾਕੀ ਪ੍ਰੇਮੀਆਂ ਦੀ ਹਰ ਮੈਚ ‘ਚ ਇਕੱਤਰਤਾ ਨੇ ਹਾਕੀ ਨੂੰ ਫੁਟਬਾਲ ਵਾਂਗ ਹਰਮਨ ਪਿਆਰੀ ਖੇਡ ਬਣਾ ਦਿੱਤਾ। ਖਿਤਾਬੀ ਜਿੱਤ ਲਈ ਅੱਜ ਬੈਲਜੀਅਮ ਬਨਾਮ ਹਾਲੈਂਡ ਵਿਚਕਾਰ ਹੋਏ ਮੈਚ ਦੌਰਾਨ ਦੋਵੇਂ ਟੀਮਾਂ ਬਰਾਬਰੀ ‘ਤੇ ਰਹੀਆਂ। ਅਖੀਰ ਪਨਲਟੀ ਸ਼ੂਟਆਊਟ ਦੇ ਸਡਨ ਡੈੱਥ ‘ਚ ਬੈਲਜੀਅਮ 3-2 ਨਾਲ ਜੇਤੂ ਰਹਿ ਕੇ ਚੈਂਪੀਅਨ ਤਾਜ ਦਾ ਹੱਕਦਾਰ ਬਣਿਆ। ਹਾਲੈਂਡ, ਜਿਸਨੇ ਆਪਣਾ 7ਵਾਂ ਫਾਈਨਲ ਖੇਡਿਆ, ਉਹ ਇੱਕ ਵਾਰ ਫਿਰ ਪਾਕਿਸਤਾਨ ਦੇ ਚਾਰ ਵਾਰ ਚੈਂਪੀਅਨ ਬਣਨ ਦੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਖੁੰਝ ਗਿਆ ਕਿਉਂਕਿ ਹਾਲੈਂਡ ਹੁਣ ਤੱਕ 3 ਵਾਰ ਚੈਂਪੀਅਨ ਬਣ ਚੁੱਕਾ ਸੀ। ਦੂਸਰੇ ਪਾਸੇ 100 ਸਾਲ ਤੋਂ ਵੱਧ ਹਾਕੀ ਇਤਿਹਾਸ ਵਿਚ ਬੈਲਜੀਅਮ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਇਤਿਹਾਸਕ ਪ੍ਰਾਪਤੀ ਹੈ। ਬੈਲਜੀਅਮ ਮੁਲਕ ਜੋ ਫੁਟਬਾਲ ਦੀ ਦੁਨੀਆ ‘ਚ ਨੰਬਰ 1 ਦੀ ਰੈਂਕਿੰਗ ‘ਤੇ ਹੈ, ਅੱਜ ਉਹ ਫੀਲਡ ਹਾਕੀ ਦੀ ਦੁਨੀਆ ‘ਚ ਵੀ ਨੰਬਰ 1 ਬਣ ਜਾਵੇਗਾ।
ਬੈਲਜੀਅਮ ਦਾ ਅਲੈਗਜ਼ੈਂਡਰ ਹੈਂਡਰਿਕ ਅਤੇ ਆਸਟ੍ਰੇਲੀਆ ਬਲੈਕ ਗੋਵਰਜ਼ 7-7 ਗੋਲ ਕਰਕੇ ਸਰਵੋਤਮ ਸਕੋਰਰ ਬਣੇ। ਜਦਕਿ ਹਾਲੈਂਡ ਦਾ ਗੋਲਕੀਪਰ ਪਿਰਮਨ ਬਲਾਕ ਬਣਿਆ ਸਰਵੋਤ ਗੋਲਕੀਪਰ, ਬੈਲਜੀਅਮ ਦਾ ਗੋਲਕੀਪਰ ਵਾਨਸ਼ ਵਿਨਸੈਂਟ ਫਾਈਨਲ ਮੈਚ ਦਾ ਮੈਨ ਆਫ ਦਾ ਮੈਚ ਬਣਿਆ। ਵਿਸ਼ਵ ਕੱਪ ਹਾਕੀ ਦੇ ਇਤਿਹਾਸ ‘ਚ ਕੁੱਲ 157 ਗੋਲ ਹੋਏ ਜਿੰਨ੍ਹਾਂ ‘ਚੋਂ ਬੈਲਜੀਅਮ ਨੇ 22 ਗੋਲ ਕੀਤੇ ਜਦਕਿ ਆਸਟ੍ਰੇਲੀਆ ਨੇ ਸਭ ਤੋਂ ਵੱਧ 29 ਗੋਲ ਕੀਤੇ। ਆਰਥਰ ਵੈਨ ਡੌਰਨ ਨੂੰ ਹਾਕੀ ਲਵਰਜ਼ ਵੱਲੋਂ ਮੈਨ ਆਫ ਦਾ ਟੂਰਨਾਮੈਂਟ ਚੁਣਿਆ ਗਿਆ ਅਤੇ ਤਕਨੀਕੀ ਕਮੇਟੀ ਵੱਲੋਂ ਮੈਨ ਆਫ ਦਾ ਟੂਰਨਾਮੈਂਟ ਐਵਾਰਡ ਦਿੱਤਾ ਗਿਆ। ਸਾਫ ਸੁਧਰੀ ਖੇਡ ਬਦਲੇ ਭਾਰਤੀ ਹਾਕੀ ਟੀਮ ਨੂੰ ਸਰਵੋਤਮ ਟੀਮ ਦਾ ਐਵਾਰਡ ਮਿਲਿਆ, ਸਪੇਨ ਨੂੰ ਫੇਅਰਪਲੇਅ ਟ੍ਰਾਫੀ ਮਿਲੀ।
ਵਿਸ਼ਵ ਕੱਪ ਦੇ ਇਤਿਹਾਸ ‘ਚ ਲਗਾਤਾਰ 4 ਫਾਈਨਲ ਮੁਕਾਬਲੇ ਖੇਡਣ ਵਾਲੀ ਵਰਤਮਾਨ ਚੈਂਪੀਅਨ ਆਸਟ੍ਰੇਲੀਆ ਟੀਮ ਨੂੰ ਇਸ ਵਾਰ ਕਾਂਸੀ ਦੇ ਤਗਮੇ ‘ਤੇ ਹੀ ਸਬਰ ਕਰਨਾ ਪਿਆ। ਅੱਜ ਆਸਟ੍ਰੇਲੀਆ ਨੇ ਇੰਗਲੈਂਡ ਨੂੰ 8-1 ਨਾਲ ਹਰਾ ਕੇ ਇਹ ਪ੍ਰਾਪਤੀ ਹਾਸਲ ਕੀਤੀ। ਪੂਰੇ ਮੈਚ ਦੌਰਾਨ ਕੰਗਾਰੂਆਂ ਨੇ ਗੋਰਿਆਂ ਨੂੰ ਧੋ ਕੇ ਰੱਖ ਦਿੱਤਾ। ਕੰਗਾਰੂਆਂ ਦੀ ਗੋਰਿਆਂ ‘ਤੇ ਵਿਸ਼ਵ ਕੱਪ ਦੇ ਇਤਿਹਾਸ ਦੀ ਹੁਣ ਤੱਕ ਦੀ ਇਹ ਵੱਡੀ ਜਿੱਤ ਸੀ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ 1978, 82, 90, 94, 98 ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ। ਆਸਟ੍ਰੇਲੀਆ ਵੱਲੋਂ ਬਲੈਕ ਗੋਵਰਜ਼ ਨੇ 8ਵੇਂ ਮਿੰਟ ‘ਚ ਟੌਮ ਕਰੈਗ ਨੇ 9ਵੇਂ, 19ਵੇਂ ਤੇ 34ਵੇਂ ਮਿੰਟ ‘ਚ ਗੋਲ ਕਰਕੇ ਹੈਟ੍ਰਿਕ ਜੜੀ। ਜਦਕਿ ਮਿੰਨਟਨ ਨੇ 32ਵੇਂ, ਬਰੰਟ ਨੇ 34ਵੇਂ ਅਤੇ ਹਾਵਰਡ ਨੇ 57ਵੇਂ ਅਤੇ 60ਵੇਂ ਮਿੰਟ ‘ਚ ਪਨਲਟੀ ਕਾਰਨਰ ਜ਼ਰੀਏ ਗੋਲ ਕੀਤੇ। ਇੰਗਲੈਂਡ ਵੱਲੋਂ ਇੱਕੋ ਇੱਕ ਗੋਲ 45ਵੇਂ ਮਿੰਟ ‘ਚ ਮਿਡਲਟਨ ਨੇ ਕੀਤਾ। ਇੰਗਲੈਂਡ ਦੀ ਟੀਮ ਨੇ 2010 ਵਿਸ਼ਵ ਕੱਪ ਤੋਂ ਬਾਅਦ ਲਗਾਤਾਰ ਤੀਜੀ ਵਾਰ ਵਿਸ਼ਵ ਕੱਪ ‘ਚ ਚੌਥਾ ਸਥਾਨ ਹਾਸਲ ਕੀਤਾ। ਆਸਟ੍ਰੇਲੀਆ ਦਾ ਬਲੈਕ ਗੋਵਰਜ਼ 7 ਗੋਲ ਕਰਕੇ ਬੈਲਜੀਅਮ ਦੇ ਅਲੈਗਜ਼ੈਂਡਰ ਹੈਂਡਰਿਕ ਦੇ ਬਰਾਬਰ ਆ ਗਿਆ ਹੈ।

ਅੱਜ ਦਾ ਫਾਈਨਲ ਮੁਕਾਬਲਾ ਬੈਲਜੀਅਮ ਬਨਾਮ ਹਾਲੈਂਡ ਦਿਲਾਂ ਦੀਆਂ ਧੜਕਣਾਂ ਰੋਕ ਕੇ ਦੇਖਣ ਵਾਲਾ ਮੁਕਾਬਲਾ ਸੀ
ਭੁਬਨੇਸ਼ਵਰ ਦੇ ਕਲਿੰਗਾ ਖੇਡ ਸਟੇਡੀਅਮ ਹਾਕੀ ਸਟੇਡੀਅਮ ਵਿਖਦੇ ਯੂਰਪੀਅਨ ਮੁਲਕਾਂ ਵਿਚਕਾਰ ਖੇਡੇ ਗਏ ਇਸ ਫਾਈਨਲ ਮੁਕਾਬਲੇ ਦਾ ਕੋਈ 25 ਹਜ਼ਾਰ ਹਾਕੀ ਪ੍ਰੇਮੀਆਂ ਨੇ ਅਨੰਦ ਮਾਣਿਆ ਜਿੰਨ੍ਹਾਂ ‘ਚ ਐਫ.ਆਈ.ਐਚ ਪੈਜ਼ੀਡੈਂਟ ਨਰਿੰਦਰ ਬੱਤਰਾ, ਕ੍ਰਿਕਟ ਸਟਾਰ ਸਚਿਨ ਤੇਂਦੁਲਕਰ, ਓੜੀਸਾ ਦੇ ਮੁੱਖ ਮੰਤਰੀ ਨਵੀਂਨ ਪਟਨਾਇਕ ਤੋਂ ਇਲਾਵਾ ਫਿਲਮ ਜਗਤ ਦੀਆਂ ਕਈ ਸ਼ਖਸੀਅਤਾਂ ਅਤੇ ਹਾਕੀ ਓਲੰਪੀਅਨ ਵੱਡੀ ਗਿਣਤੀ ਵਿਚ ਹਾਜ਼ਰ ਸਨ। ਦੋਵੇਂ ਟੀਮਾਂ ‘ਚ ਬਰਾਬਰ ਦੀ ਟੱਕਰ ਹੋਈ। ਪੂਰੇ ਮੈਚ ਦੌਰਾਨ ਦੋਵੇਂ ਟੀਮਾਂ ਦਾ ਬਾਲ ਕੰਟ੍ਰੋਲ ਫਿਫਟੀ ਫਿਫਟੀ ਰਿਹਾ ਅਤੇ ਦੋਵਾਂ ਟੀਮਾਂ ਨੇ ਪੂਰੇ ਮੈਚ ਦੌਰਾਨ 5-5 ਨਿਸ਼ਾਨੇ ਗੋਲਾਂ ‘ਤੇ ਲਾਏ। ਪਹਿਲੇ ਅੱਧ ਵਿਚ ਹਾਲੈਂਡ ਦਾ ਪੱਲੜਾ ਭਾਰੂ ਰਿਹਾ ਅਤੇ ਹਾਲੈਂਡ ਨੇ 2 ਪਨਲਟੀ ਕਾਰਨਰ ਵੀ ਹਾਸਲ ਕੀਤੇ। ਪਰ ਗੋਲ ਕਰਨ ਦੀ ਸਫਲਤਾ ਨਾ ਮਿਲ ਸਕੀ।ਦੂਜੇ ਅੱਧ ਵਿਚ ਪੂਰੀ ਤਰ੍ਹਾਂ ਬੈਲਜੀਅਮ ਖਿਡਾਰੀਆਂ ਦਾ ਦਬਦਬਾ ਰਿਹਾ ਅਤੇ ਆਖਰੀ ਮਿੰਟਾਂ ਤੱਕ ਇਹੀ ਲੱਗ ਰਿਹਾ ਸੀ ਕਿ ਬੈਲਜੀਅਮ ਯਕੀਨਨ ਗੋਲ ਕਰੇਗਾ। ਪਰ ਹਾਲੈਂਡ ਦੀ ਰੱਖਿਆ ਪੰਗਤੀ ਨੇ ਉਹਨਾਂ ਦੀ ਕੋਈ ਵਾਹ ਨਾ ਚੱਲਣ ਦਿੱਤੀ। ਅਖੀਰ ਮੁਕਾਬਲਾ ਨਿਰਧਾਰਤ ਸਮੇਂ ਤੱਕ ਗੋਲ ਰਹਿਤ ਬਰਾਬਰੀ ‘ਤੇ ਹੀ ਸਮਾਪਤ ਹੋ ਗਿਆ। ਵਿਸ਼ਵ ਕੱਪ ਹਾਕੀ ਦੇ ੫ ਦਹਾਕਿਆਂ ਦਾ ਹਾਕੀ ਇਤਿਹਾਸ ਦਾ ਪਹਿਲਾ ਫਾਈਨਲ ਮੁਕਾਬਲਾ ਸੀ ਜੋ ਗੋਲ ਰਹਿਤ ਬਰਾਬਰੀ ‘ਤੇ ਸਮਾਪਤ ਹੋਇਆ ਹੈ।
ਅੰਤ ‘ਚ ਐਫ.ਆਈ.ਐਚ ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਕੀਤਾ ਧੰਨਵਾਦ
ਵਿਸ਼ਵ ਕੱਪ ਹਾਕੀ ਦੇ ਅੰਤ ਵਿਚ ਕੌਮਾਂਤਰੀ ਹਾਕੀ ਸੰਘ ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਵਿਸ਼ਵ ਕੱਪ ਹਾਕੀ ‘ਚ ਭਾਗ ਲੈਣ ਵਾਲੀਆਂ 16 ਟੀਮਾਂ, ਖਿਡਾਰੀਆਂ, ਪ੍ਰਬੰਧਕਾਂ ਤੇ ਹਾਕੀ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਚੈਂਪੀਅਨ ਬਣੀ ਬੈਲਜੀਅਮ ਟੀਮ ਨੂੰ ਵਧਾਈ ਦਿੱਤੀ ਅਤੇ ਓੜੀਸਾ ਸਰਕਾਰ ਦਾ ਖਾਸ ਧੰਨਵਾਦ ਕਰਦਿਆਂ ਉਹਨਾਂ ਆਖਿਆ ਕਿ ਅਗਲੇ ਵਰ੍ਹੇ ਜੂਨ ਮਹੀਨੇ ਓੜੀਸਾ ਵਿਖੇ ਓਲੰਪਿਕ ਕੁਆਲੀਫਾਈ ਗੇੜ ਦੀ ਭੁਬਨੇਸ਼ਵਰ ਦਾ ਕਲਿੰਗਾ ਹਾਕੀ ਸਟੇਡੀਅਮ ਮੁੜ ਮੇਜ਼ਬਾਨੀ ਕਰੇਗਾ। ਉਨ੍ਹਾਂ ਆਖਿਆ, ਕਲਿੰਗਾ ਸਟੇਡੀਅਮ ਤੋਂ ਹਾਕੀ ਦਾ ਬੁਖਾਰ ਦੁਨੀਆ ‘ਚ ਫੈਲਿਆ ਹੈ ਜੋ ਭਾਰਤ ‘ਚ ਇਸੇ ਤਰ੍ਹਾਂ ਜਾਰੀ ਰਹੇਗਾ।

About Author

Punjab Mail USA

Punjab Mail USA

Related Articles

ads

Latest Category Posts

    ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਟੈਰਰ ਫੰਡਿੰਗ ਦੇ ਮਸਲੇ ‘ਤੇ ਪਾਕਿ ਨੂੰ ਬਲੈਕ ਲਿਸਟ ਕਰਨ ਦੇ ਦਿੱਤੇ ਸੰਕੇਤ

ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਟੈਰਰ ਫੰਡਿੰਗ ਦੇ ਮਸਲੇ ‘ਤੇ ਪਾਕਿ ਨੂੰ ਬਲੈਕ ਲਿਸਟ ਕਰਨ ਦੇ ਦਿੱਤੇ ਸੰਕੇਤ

Read Full Article
    ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

Read Full Article
    ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

Read Full Article
    ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

Read Full Article
    ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

Read Full Article
    ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

Read Full Article
    ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

Read Full Article
    ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

Read Full Article
    ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

Read Full Article
    ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

Read Full Article
    ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

Read Full Article
    ਟਰੰਪ ਦੀ ਧਮਕੀ ‘ਤੇ ਈਰਾਨ ਨੇ ਦਿੱਤੀ ਚਿਤਾਵਨੀ

ਟਰੰਪ ਦੀ ਧਮਕੀ ‘ਤੇ ਈਰਾਨ ਨੇ ਦਿੱਤੀ ਚਿਤਾਵਨੀ

Read Full Article
    ਅਮਰੀਕੀ ਸਪੇਸ ਏਜੰਸੀ ਨਾਸਾ ਹੋਈ ਹੈਕਿੰਗ ਦਾ ਸ਼ਿਕਾਰ

ਅਮਰੀਕੀ ਸਪੇਸ ਏਜੰਸੀ ਨਾਸਾ ਹੋਈ ਹੈਕਿੰਗ ਦਾ ਸ਼ਿਕਾਰ

Read Full Article
    ਐਚ1ਬੀ ਵੀਜ਼ਾ; ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ ਭਾਰਤੀ ਨਾਗਰਿਕਾਂ ਨੂੰ

ਐਚ1ਬੀ ਵੀਜ਼ਾ; ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ ਭਾਰਤੀ ਨਾਗਰਿਕਾਂ ਨੂੰ

Read Full Article
    ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

Read Full Article