PUNJABMAILUSA.COM

ਵਿਸ਼ਵ ਕਬੱਡੀ ਲੀਗ : ਰਾਇਲ ਕਿੰਗਜ਼ ਯੂ.ਐਸ.ਏ. ਨੇ ਪੰਜਾਬ ਟਾਈਗਰਜ਼ ਨੂੰ 59-33 ਨਾਲ ਹਰਾਇਆ

ਵਿਸ਼ਵ ਕਬੱਡੀ ਲੀਗ : ਰਾਇਲ ਕਿੰਗਜ਼ ਯੂ.ਐਸ.ਏ. ਨੇ ਪੰਜਾਬ ਟਾਈਗਰਜ਼ ਨੂੰ 59-33 ਨਾਲ ਹਰਾਇਆ

ਵਿਸ਼ਵ ਕਬੱਡੀ ਲੀਗ : ਰਾਇਲ ਕਿੰਗਜ਼ ਯੂ.ਐਸ.ਏ. ਨੇ ਪੰਜਾਬ ਟਾਈਗਰਜ਼ ਨੂੰ 59-33 ਨਾਲ ਹਰਾਇਆ
October 14
21:15 2016

royal
ਬਠਿੰਡਾ, 14 ਅਕਤੂਬਰ (ਪੰਜਾਬ ਮੇਲ)- ਵਿਸ਼ਵ ਕਬੱਡੀ ਲੀਗ ਦੇ ਦੂਜੇ ਗੇੜ ਦੇ ਤੀਜੇ ਦਿਨ ਸਰਕਾਰੀ ਰਾਜਿੰਦਰਾ ਕਾਲਜ ਦੇ ਹਾਕੀ ਸਟੇਡੀਅਮ ਵਿੱਚ ਹੋਏ ਪਹਿਲੇ ਮੈਚ ਵਿੱਚ ਰਾਇਲ ਕਿੰਗਜ਼ ਯੂ.ਐਸ.ਏ. ਨੇ ਪੰਜਾਬ ਟਾਈਗਰਜ਼ ਨੂੰ 59-33 ਨਾਲ ਹਰਾ ਕੇ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ।
ਐਨ.ਆਰ.ਆਈ. ਕਮਿਸ਼ਨ ਪੰਜਾਬ ਦੇ ਮੈਂਬਰ ਕਮਲਜੀਤ ਸਿੰਘ ਹੇਅਰ, ਸੁਰਜੀਤ ਸਿੰਘ ਟੁੱਟ ਅਤੇ ਸਰਬ ਥਿਆੜਾ ਦੀ ਅਗਵਾਈ ਵਿੱਚ ਕਰਵਾਈ ਜਾ ਰਹੀ ਇਸ ਲੀਗ ’ਚ ਰਾਇਲ ਕਿੰਗਜ਼ ਦੀ 8 ਮੈਚਾਂ ਵਿੱਚੋਂ ਇਹ ਛੇਵੀਂ ਜਿੱਤ ਹੈ। ਇਸ ਟੀਮ ਦਾ ਇੱਕ ਮੈਚ ਬਰਾਬਰ ਵੀ ਰਿਹਾ ਹੈ। ਇਹ ਟੀਮ 19 ਅੰਕਾਂ ਨਾਲ ਇਸ ਵੇਲੇ ਪਹਿਲੇ ਸਥਾਨ ’ਤੇ ਹੈ।
ਦੂਜੇ ਪਾਸੇ ਪੰਜਾਬ ਟਾਈਗਰਜ਼ ਨੂੰ 7 ਮੈਚਾਂ ਵਿੱਚੋਂ ਅੱਜ ਚੌਥੀ ਹਾਰ ਦਾ ਮੂੰਹ ਦੇਖਣਾ ਪਿਆ। ਇਸ ਮੈਚ ਵਿੱਚ ਰਾਇਲ ਕਿੰਗਜ਼ ਦੇ ਖਿਡਾਰੀ ਗਗਨ ਸਭਰਾਵਾਂ ਨੇ ਸਰਬੋਤਮ ਰੇਡਰ ਅਤੇ ਫਰਿਆਦ ਅਲੀ ਨੇ ਬਿਹਤਰੀਨ ਜਾਫੀ ਦਾ ਖ਼ਿਤਾਬ ਜਿੱਤਿਆ। ਰਾਇਲ ਕਿੰਗਜ਼ ਦੀ ਟੀਮ ਨੇ ਪਹਿਲੇ ਕੁਆਰਟਰ ਵਿੱਚ 15-8 ਅੰਕਾਂ ਦੀ ਲੀਡ ਨਾਲ ਵਧੀਆ ਸ਼ੁਰੂਆਤ ਕੀਤੀ, ਜਿਹੜੀ ਅੱਧ ਸਮੇਂ ਤੱਕ 29-17 ਨਾਲ ਕਾਇਮ ਰਹੀ। ਤੀਜੇ ਕੁਆਰਟਰ ਤੱਕ ਵੀ ਰਾਇਲ ਕਿੰਗਜ਼ 43-27 ਨਾਲ ਅੱਗੇ ਰਹੀ ਤੇ ਅੰਤ ਵਿੱਚ ਕਿੰਗਜ਼ ਨੇ ਇਹ ਮੁਕਾਬਲਾ 59-33 ਨਾਲ ਜਿੱਤਿਆ।
ਜੇਤੂ ਟੀਮ ਲਈ ਰੇਡਰ ਗਗਨਦੀਪ ਗੱਗੀ ਖੀਰਾਂਵਾਲੀ ਨੇ 11, ਨਵਜੋਤ ਸ਼ੰਕਰ ਨੇ 11 ਅਤੇ ਗਗਨ ਸਭਰਾਵਾਂ ਨੇ 12, ਜਾਫੀ ਫਰਿਆਦ ਅਲੀ ਨੇ 5 ਅੰਕ ਜੋੜੇ। ਪੰਜਾਬ ਟਾਈਗਰਜ਼ ਲਈ ਰੇਡਰ ਕਰਮਦੀਨ ਫੌਜੀ ਨੇ 8 ਅਤੇ ਅਵਤਾਰ ਬਾਜਵਾ ਨੇ 7, ਜਾਫੀ ਸਲਾਮੂਦੀਨ ਅਤੇ ਅੰਮ੍ਰਿਤਪਾਲ ਸਿੰਘ ਨੇ 1-1 ਅੰਕ ਜੋੜਿਆ।
ਇਸ ਤੋਂ ਇਲਾਵਾ ਵਿਸ਼ਵ ਕਬੱਡੀ ਲੀਗ ਦਾ ਦੂਜਾ ਮੈਚ ਖ਼ਾਲਸਾ ਵਾਰੀਅਰਜ਼ ਤੇ ਕੈਲੇਫੋਰਨੀਆ ਈਗਲਜ਼ ਦਰਮਿਆਨ ਖੇਡਿਆ ਗਿਆ ਤੇ ਈਗਲਜ਼ ਨੇ ਵਾਰੀਅਰਜ਼ ਨੂੰ 49-48 ਨਾਲ ਹਰਾਇਆ। ਮੈਚ ਦੌਰਾਨ ਖ਼ਾਲਸਾ ਵਾਰੀਅਰਜ਼ ਦਾ ਇੱਕ ਖਿਡਾਰੀ ਵੀ ਜ਼ਖ਼ਮੀ ਹੋ ਗਿਆ। 16 ਅੰਕਾਂ ਨਾਲ ਕੈਲੇਫੋਰਨੀਆ ਈਗਲਜ਼ ਅੰਕ ਸੂਚੀ ਵਿੱਚ ਦੂਜੇ ਸਥਾਨ ’ਤੇ ਪੁੱਜ ਗਈ ਹੈ।
ਮੈਚ ਦੇ ਪਹਿਲੇ ਕੁਆਰਟਰ ਵਿੱਚ ਕੈਲੇਫੋਰਨੀਆ ਈਗਲਜ਼ ਦੀ ਟੀਮ 15-8 ਨਾਲ ਅੱਗੇ ਹੋ ਗਈ ਅਤੇ ਅੱਧੇ ਸਮੇਂ ਤੱਕ 29-19 ਨਾਲ ਅੱਗੇ ਰਹੀ। ਤੀਜੇ ਕੁਆਰਟਰ ਤੱਕ ਇਸ ਟੀਮ ਕੋਲ 39-33 ਦੀ ਲੀਡ ਸੀ। ਖ਼ਾਲਸਾ ਵਾਰੀਅਰਜ਼ ਦੀ ਟੀਮ ਨੇ ਆਖ਼ਰੀ ਕੁਆਰਟਰ ’ਚ ਸ਼ਾਨਦਾਰ ਟੱਕਰ ਦਿੱਤੀ ਪਰ ਅੰਤ ਵਿੱਚ ਕੈਲੇਫੋਰਨੀਆ ਈਗਲਜ਼ ਨੇ ਇਹ ਮੈਚ 49-48 ਨਾਲ ਜਿੱਤ ਲਿਆ। ਖ਼ਾਲਸਾ ਵਾਰੀਅਰਜ਼ ਦੇ ਖਿਡਾਰੀ ਜਸਮਨਪ੍ਰੀਤ ਸਿੰਘ ਰਾਜੂ ਨੇ ਪੰਜਵੀਂ ਵਾਰ ਸਰਬੋਤਮ ਰੇਡਰ ਦਾ ਅਤੇ ਭੂਪਿੰਦਰ ਸਿੰਘ ਭਿੰਦਾ ਨੇ ਸਰਬੋਤਮ ਜਾਫੀ ਦਾ ਖ਼ਿਤਾਬ ਹਾਸਲ ਕੀਤਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article