PUNJABMAILUSA.COM

ਵਿਸ਼ਵ ਕਬੱਡੀ ਲੀਗ: ਰਾਇਲ ਕਿੰਗਜ਼ ਯੂਐਸਏ ਤੇ ਯੂਨਾਈਟਡ ਸਿੰਘਜ਼ ਸੈਮੀ ਫਾਈਨਲ ’ਚ

ਵਿਸ਼ਵ ਕਬੱਡੀ ਲੀਗ: ਰਾਇਲ ਕਿੰਗਜ਼ ਯੂਐਸਏ ਤੇ ਯੂਨਾਈਟਡ ਸਿੰਘਜ਼ ਸੈਮੀ ਫਾਈਨਲ ’ਚ

ਵਿਸ਼ਵ ਕਬੱਡੀ ਲੀਗ: ਰਾਇਲ ਕਿੰਗਜ਼ ਯੂਐਸਏ ਤੇ ਯੂਨਾਈਟਡ ਸਿੰਘਜ਼ ਸੈਮੀ ਫਾਈਨਲ ’ਚ
October 16
20:49 2016

ka
ਬਠਿੰਡਾ, 16 ਅਕਤੂਬਰ (ਪੰਜਾਬ ਮੇਲ)- ਵਿਸ਼ਵ ਕਬੱਡੀ ਲੀਗ ਦੇ ਦੂਸਰੇ ਪੜਾਅ ਦੇ ਆਖਰੀ ਦਿਨ ਅੱਜ ਇੱਥੇ ਸਰਕਾਰੀ ਰਾਜਿੰਦਰਾ ਕਾਲਜ ਦੇ ਹਾਕੀ ਸਟੇਡੀਅਮ ਵਿੱਚ ਹੋਏ ਪਹਿਲੇ ਮੈਚ ਵਿੱਚ ਰਾਯਲ ਕਿੰਗਜ਼ ਯੂਐਸਏ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ ਯੂਨਾਈਟਡ ਸਿੰਘਜ਼ ਦੀ ਟੀਮ ਨੂੰ 49-42 ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਰਾਇਲ ਕਿੰਗਜ਼ ਨੇ ਆਪਣੇ 10 ਮੈਚਾਂ ਵਿੱਚੋਂ 8 ਜਿੱਤਾਂ ਤੇ ਇੱਕ ਮੈਚ ਬਰਾਬਰ ਰੱਖ ਕੇ 25 ਅੰਕਾਂ ਨਾਲ ਲੀਗ ਵਿੱਚ ਸਿਖਰਲਾ ਸਥਾਨ ਕਾਇਮ ਰੱਖਿਆ। ਯੂਨਾਈਟਡ ਸਿੰਘਜ਼ ਨੂੰ 10 ਮੈਚਾਂ ਵਿੱਚ ਤੀਸਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਟੀਮ 6 ਮੈਚ ਜਿੱਤਕੇ ਅਤੇ ਇੱਕ ਬਰਾਬਰ ਰੱਖ ਚੁੱਕੀ ਹੈ। ਲੀਗ ਦੇ ਅੱਜ ਪਹਿਲੇ ਮੈਚ ਵਿੱਚ ਰਾਯਲ ਕਿੰਗਜ਼ ਦੇ ਖਿਡਾਰੀ ਲਖਵਿੰਦਰ ਸਿੰਘ ਬਾਰੂ ਨੇ ਸਰਵੋਤਮ ਧਾਵੀ ਅਤੇ ਯੂਨਾਈਟਡ ਸਿੰਘਜ਼ ਦੇ ਹਰਦੀਪ ਬੇਨੜਾ ਨੇ ਬਿਹਤਰੀਨ ਜਾਫੀ ਦਾ ਖ਼ਿਤਾਬ ਜਿੱਤਿਆ। ਅੱਜ ਦੇ ਪਹਿਲੇ ਮੈਚ ‘ਚ ਰਾਇਲ ਕਿੰਗਜ਼ ਦੀ ਟੀਮ ਨੇ ਪਹਿਲੇ ਕੁਆਰਟਰ ਵਿੱਚ 14-10 ਅੰਕਾਂ ਦੀ ਬੜਤ ਨਾਲ ਵਧੀਆ ਸ਼ੁਰੂਆਤ ਕੀਤੀ। ਜੋ ਅੱਧੇ ਸਮੇਂ ਤੱਕ 28-18 ਨਾਲ ਕਾਇਮ ਰਹੀ। ਤੀਸਰੇ ਕੁਆਰਟਰ ਤੱਕ ਵੀ ਰਾਇਲ ਕਿੰਗਜ਼ 39-29 ਨਾਲ ਅੱਗੇ ਰਹੀ। ਅਖੀਰ ਰਾਇਲ ਕਿੰਗਜ਼ ‘ਚ 49-42 ਨਾਲ ਜੇਤੂ ਰਹੀ। ਜੇਤੂ ਟੀਮ ਲਈ ਧਾਵੀ ਲਖਵਿੰਦਰ ਬੇਨੜਾ ਨੇ 10, ਗਗਨਦੀਪ ਗੱਗੀ ਖੀਰਾਂਵਾਲੀ ਨੇ 10, ਨਵਜੋਤ ਸ਼ੰਕਰ ਨੇ 6 ਅਤੇ ਗਗਨ ਸਭਰਾਵਾਂ ਨੇ 6 , ਜਾਫੀ ਅਵਤਾਰ ਤਾਰੀ ਨੇ 4, ਫਰਿਆਦ ਅਲੀ ਨੇ 3 ਅਤੇ ਗੁਰਦਿੱਤ ਸਿੰਘ ਨੇ 2 ਅੰਕ ਜੋੜੇ। ਯੂਨਾਈਟਡ ਸਿੰਘਜ਼ ਵੱਲੋਂ ਧਾਵੀ ਜੋਧਾ ਸਿੰਘ ਨੇ 9, ਸੁਖਪਾਲ ਪਾਲੀ ਨੇ 8 ਅਤੇ ਨਵਜੋਤ ਜੋਤਾ ਨੇ 7, ਜਾਫੀ ਹਰਦੀਪ ਬੇਨੜਾ ਨੇ 4 ਅੰਕ ਜੋੜੇ। ਇਸ ਦੇ ਨਾਲ ਹੀ ਰਾਇਲ ਕਿੰਗਜ਼, ਯੂਨਾਈਟਡ ਸਿੰਘਜ਼, ਕੈਲੀਫੋਰਨੀਆ ਈਗਲਜ਼ ਤੇ ਪੰਜਾਬ ਟਾਈਗਰਜ਼ ਸੈਮੀ ਫਾਈਨਲ ‘ਚ ਪੁੱਜ ਗਈਆਂ ਹਨ ਤੇ ਸੈਮੀ ਫਾਈਨਲ 20 ਤੇ 21 ਅਕਤੂਬਰ ਨੂੰ ਮੁਹਾਲੀ ਵਿੱਚ ਹੋਣਗੇ। ਇਸ ਮੌਕੇ ਰਣਜੀਤ ਸਿੰਘ ਟੁੱਟ, ਰਣਬੀਰ ਰਾਣਾ ਟੁੱਟ ਸੀ.ਈ.ਓ ਲੀਗ, ਤਲਵਿੰਦਰ ਹੇਅਰ, ਪਰਮਜੀਤ ਪੰਮਾ ਦਿਉਲ, ਤਲਵਿੰਦਰ ਹੇਅਰ, ਇਕਬਾਲ ਸਿੰਘ ਸੰਧੂ ਪੀ.ਸੀ.ਐਸ., ਅਮਰਜੀਤ ਟੁੱਟ, ਪ੍ਰੀਤਮ ਟੁੱਟ, ਸੁੱਖੀ ਖੰਗੂੜਾ, ਜੱਸੀ ਖੰਗੂੜਾ, ਸੁਖਮੰਦਰ ਸਿੰਘ ਲਾਡੀ, ਤਕਨੀਕੀ ਨਿਰਦੇਸ਼ਕ ਹਰਪ੍ਰੀਤ ਸਿੰਘ ਬਾਬਾ, ਸੰਯੁਕਤ ਨਿਰਦੇਸ਼ਕ ਬਲਵੀਰ ਸਿੰਘ ਬਿੱਟੂ ਤੇ ਹੋਰ ਸ਼ਖਸ਼ੀਅਤਾਂ ਮੌਜੂਦ ਸਨ।

About Author

Punjab Mail USA

Punjab Mail USA

Related Articles

ads

Latest Category Posts

    ਵਰਲਡ ਟਰੇਡ ਸੈਂਟਰ ਨਾਲ ਟਕਰਾਉਣ ਵਾਲੇ ਜਹਾਜ਼ਾਂ ਦੀਆਂ ਕੰਪਨੀਆਂ ਨੂੰ ਵੀ ਦੇਣਾ ਪਿਆ 616 ਕਰੋੜ ਰੁਪਏ ਹਰਜਾਨਾ

ਵਰਲਡ ਟਰੇਡ ਸੈਂਟਰ ਨਾਲ ਟਕਰਾਉਣ ਵਾਲੇ ਜਹਾਜ਼ਾਂ ਦੀਆਂ ਕੰਪਨੀਆਂ ਨੂੰ ਵੀ ਦੇਣਾ ਪਿਆ 616 ਕਰੋੜ ਰੁਪਏ ਹਰਜਾਨਾ

Read Full Article
    ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੂੰ ਟਰੰਪ ਸਮਝ ਬੈਠੇ ਟਰੂਡੋ ਦੀ ਪਤਨੀ!

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੂੰ ਟਰੰਪ ਸਮਝ ਬੈਠੇ ਟਰੂਡੋ ਦੀ ਪਤਨੀ!

Read Full Article
    ਰਾਕੇਟ ਬਣਾਉਣ ਵਾਲਾ ਸ਼ਖਸ ਖੁਦ ਨੂੰ  1 ਹਜ਼ਾਰ 800 ਫੁੱਟ ਦੀ ਉਚਾਈ ‘ਤੇ ਲਾਂਚ ਕਰਨ ਦੀ ਤਿਆਰੀ ‘ਚ

ਰਾਕੇਟ ਬਣਾਉਣ ਵਾਲਾ ਸ਼ਖਸ ਖੁਦ ਨੂੰ 1 ਹਜ਼ਾਰ 800 ਫੁੱਟ ਦੀ ਉਚਾਈ ‘ਤੇ ਲਾਂਚ ਕਰਨ ਦੀ ਤਿਆਰੀ ‘ਚ

Read Full Article
    ਏ.ਜੀ.ਪੀ.ਸੀ ਪੰਜਾਬ ਪੁਲਿਸ ਰਾਹੀਂ ਫੜੇ ਗਏ ਨਿਰਦੋਸ਼ ਵਿਦੇਸ਼ੀ ਸਿੱਖਾਂ ਦੇ ਹੱਕ ਵਿਚ ਨਿਤਰੀ

ਏ.ਜੀ.ਪੀ.ਸੀ ਪੰਜਾਬ ਪੁਲਿਸ ਰਾਹੀਂ ਫੜੇ ਗਏ ਨਿਰਦੋਸ਼ ਵਿਦੇਸ਼ੀ ਸਿੱਖਾਂ ਦੇ ਹੱਕ ਵਿਚ ਨਿਤਰੀ

Read Full Article
    ਏੇ.ਜੀ.ਪੀ.ਸੀ. ਵੱਲੋਂ ਸੁਖਦੇਵ ਸਿੰਘ ਭੋਰ ਵੱਲੋਂ ਬਣਾਈ ਗਈ ਨਵੀ ਪਾਰਟੀ “ਪੰਥਕ ਫ਼ਰੰਟ” ਦਾ ਸਵਾਗਤ

ਏੇ.ਜੀ.ਪੀ.ਸੀ. ਵੱਲੋਂ ਸੁਖਦੇਵ ਸਿੰਘ ਭੋਰ ਵੱਲੋਂ ਬਣਾਈ ਗਈ ਨਵੀ ਪਾਰਟੀ “ਪੰਥਕ ਫ਼ਰੰਟ” ਦਾ ਸਵਾਗਤ

Read Full Article
    ਏੇ.ਜੀ.ਪੀ.ਸੀ.ਨੇ ਮਨਮੋਹਨ ਸਿੰਘ ਦੇ ਅਕਾਲ ਚਲਾਣੇ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਏੇ.ਜੀ.ਪੀ.ਸੀ.ਨੇ ਮਨਮੋਹਨ ਸਿੰਘ ਦੇ ਅਕਾਲ ਚਲਾਣੇ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ

Read Full Article
    ਫਰਿਜ਼ਨੋ ‘ਚ ਹੋਵੇਗਾ ਫਗਵਾੜਾ ਦੇ ਧਰਮਪ੍ਰੀਤ ਦਾ ਸਸਕਾਰ

ਫਰਿਜ਼ਨੋ ‘ਚ ਹੋਵੇਗਾ ਫਗਵਾੜਾ ਦੇ ਧਰਮਪ੍ਰੀਤ ਦਾ ਸਸਕਾਰ

Read Full Article
    ਨਿਊਯਾਰਕ ‘ਚ ਪੰਜਾਬ ਦੇ ਨੌਜਵਾਨ ਦੀ ਹੋਈ ਮੌਤ

ਨਿਊਯਾਰਕ ‘ਚ ਪੰਜਾਬ ਦੇ ਨੌਜਵਾਨ ਦੀ ਹੋਈ ਮੌਤ

Read Full Article
    ਜਗਤਾਰ ਸਿੰਘ ਜੌਹਲ ‘ਤੇ ਅਣਮਨੁੱਖੀ ਤਸ਼ੱਦਦ ਮਨੁੱਖੀ ਅਧਿਕਾਰਾਂ ਦੀ ਉਲੰਘਣਾ : ਜਸਪ੍ਰੀਤ ਸਿੰਘ ਅਟਾਰਨੀ

ਜਗਤਾਰ ਸਿੰਘ ਜੌਹਲ ‘ਤੇ ਅਣਮਨੁੱਖੀ ਤਸ਼ੱਦਦ ਮਨੁੱਖੀ ਅਧਿਕਾਰਾਂ ਦੀ ਉਲੰਘਣਾ : ਜਸਪ੍ਰੀਤ ਸਿੰਘ ਅਟਾਰਨੀ

Read Full Article
    ਟਰੰਪ ਪ੍ਰਸ਼ਾਸਨ ਨੇ ਅਮਰੀਕੀ ਸੁਪਰੀਮ ਕੋਰਟ ਤੋਂ ਮੰਗੀ ਯਾਤਰਾ ਪਾਬੰਦੀ ਲਾਗੂ ਕਰਨ ਦੀ ਪ੍ਰਵਾਨਗੀ

ਟਰੰਪ ਪ੍ਰਸ਼ਾਸਨ ਨੇ ਅਮਰੀਕੀ ਸੁਪਰੀਮ ਕੋਰਟ ਤੋਂ ਮੰਗੀ ਯਾਤਰਾ ਪਾਬੰਦੀ ਲਾਗੂ ਕਰਨ ਦੀ ਪ੍ਰਵਾਨਗੀ

Read Full Article