ਵਿਰਾਟ ਵੱਲੋਂ ਹਾਰਦਿਕ ਟੀਮ ਇੰਡੀਆ ਦਾ ਸੁਪਰਸਟਾਰ ਕਰਾਰ

ਨਵੀਂ ਦਿੱਲੀ, 25 ਸਤੰਬਰ (ਪੰਜਾਬ ਮੇਲ)- ਆਸਟ੍ਰੇਲੀਆ ਖਿਲਾਫ 3-0 ਨਾਲ ਸੀਰੀਜ਼ ਦੀ ਜਿੱਤ ਤੋਂ ਬਾਅਦ ਟੀਮ ਇੰਡੀਆ ਅੰਦਰ ਜਸ਼ਨ ਦਾ ਮਾਹੌਲ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਇਸ ਜਿੱਤ ਤੇ ਜਿੱਤ ਦੇ ਹੀਰੋ ਤੋਂ ਬੇਹੱਦ ਪ੍ਰਭਾਵਿਤ ਹੋ ਗਏ ਹਨ। ਐਤਵਾਰ ਰਾਤ ਆਸਟਰੇਲੀਆ ਖਿਲਾਫ ਇੰਦੌਰ ਦੇ ਹੋਲਕਰ ਸਟੇਡੀਅਮ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 5 ਵਿਕਟ ਨਾਲ ਹਰਾਇਆ। ਇਸ ਵਿੱਚ ਹਾਰਦਿਕ ਪਾਂਡਿਆ ਨੇ ਬੇਹੱਦ ਅਹਿਮ ਰੋਲ ਪਲੇ ਕੀਤਾ। ਇਸ ਜਿੱਤ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਵਿੱਚ ਵਿਰਾਟ ਤੇ ਪਾਂਡਿਆ ਮਸਤੀ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ। ਜਦਕਿ ਬੈਕ-ਗਰਾਉਂਡ ਵਿੱਚ ਕੇ.ਐਲ. ਰਾਹੁਲ ਬੈਠੇ ਨਜ਼ਰ ਆ ਰਹੇ ਹਨ। ਵਿਰਾਟ ਨੇ ਕਿਹਾ,”ਮੈਨ ਆਫ ਦ ਮੋਮੈਂਟ ਪੰਡਿਆ ਦਾ ਸਵਾਗਤ ਕਰੋ” ਇਨ੍ਹਾਂ ਨੂੰ ਚੌਥੇ ਨੰਬਰ ਤੇ ਬੱਲੇਬਾਜ਼ੀ ਕਰਨ ਨੂੰ ਕਿਹਾ ਗਿਆ ਤੇ ਇਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਵਿਰਾਟ ਨੇ ਪਾਂਡਿਆ ਤੋਂ ਪੁੱਛਿਆ ਕਿ ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਕੇ ਉਨ੍ਹਾਂ ਨੂੰ ਕੈਸਾ ਲੱਗ ਰਿਹਾ ਹੈ? ਇਸ ਦੇ ਜਵਾਬ ਵਿੱਚ ਪਾਂਡਿਆ ਨੇ ਵੀ ਇਸ ਫੈਸਲੇ ‘ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ। ਇੰਨਾ ਹੀ ਨਹੀਂ ਵੀਡੀਓ ਵਿੱਚ ਵਿਰਾਟ ਨੇ ਮਜ਼ਾਕੀਆ ਲਹਿਜ਼ੇ ਵਿੱਚ ਆਈਪੀਐਲ ਦੀ ਟੀਮ ਮੁੰਬਈ ਇੰਡੀਅਨਜ਼ ਨਾਲ ਹਾਰਦਿਕ ਪਾਂਡਿਆ ਦੇ ਆਈਪੀਐਲ ਕਰਾਰ ਨੂੰ ਨਵੇਂ ਸਿਰੇ ਤੋਂ ਲਿਖਣ ਦੀ ਗੱਲ ਕਿਹ ਦਿੱਤੀ। ਇਸ ਤੋਂ ਬਾਅਦ ਕੋਹਲੀ ਨੇ ਪਿੱਛੇ ਬੈਠੇ ਦਿੱਖ ਰਹੇ ਕੇਐਲ ਰਾਹੁਲ ਨਾਲ ਮਜ਼ਾਕ ਕੀਤਾ, ਵਿਰਾਟ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ” ਤੁਮ ਆਈਪੀਐਲ ਕੰਟਰੈਕਟ ਪੜ੍ਹੋ” ਵਿਰਾਟ ਨੇ ਕਿਹਾ ਪਾਂਡਿਆ ਨੇ ਸਾਨੂੰ ਸੀਰੀਜ਼ ਵਿੱਚ ਦੋ ਮੈਚ ਜਿੱਤਵਾਏ, ਉਹ ਵਾਕਿਆ ਸੁਪਸਟਾਰ ਹੈ।