PUNJABMAILUSA.COM

ਵਿਰਾਟ ਕੋਹਲੀ ਟੈਸਟ ਵਿੱਚ ਬਣਿਆ ਅੱਵਲ ਨੰਬਰ ਬੱਲੇਬਾਜ਼

ਵਿਰਾਟ ਕੋਹਲੀ ਟੈਸਟ ਵਿੱਚ ਬਣਿਆ ਅੱਵਲ ਨੰਬਰ ਬੱਲੇਬਾਜ਼

ਵਿਰਾਟ ਕੋਹਲੀ ਟੈਸਟ ਵਿੱਚ ਬਣਿਆ ਅੱਵਲ ਨੰਬਰ ਬੱਲੇਬਾਜ਼
August 23
22:12 2018

ਦੁਬਈ, 23 ਅਗਸਤ (ਪੰਜਾਬ ਮੇਲ)- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਖ਼ਿਲਾਫ਼ ਤੀਜੇ ਕ੍ਰਿਕਟ ਟੈਸਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਨਾਲ ਆਈਸੀਸੀ ਟੈਸਟ ਬੱਲੇਬਾਜ਼ੀ ਰੈਂਕਿੰਗਜ਼ ਵਿੱਚ ਮੁੜ ਚੋਟੀ ਦਾ ਸਥਾਨ ਬਣਾ ਲਿਆ ਹੈ। ਕੋਹਲੀ ਨੇ ਨਾਟਿੰਘਮ ਵਿੱਚ ਤੀਜੇ ਟੈਸਟ ਵਿੱਚ 97 ਅਤੇ 103 ਦੌੜਾਂ ਦੀ ਪਾਰੀ ਖੇਡੀ। ਭਾਰਤ ਨੇ ਇਹ ਟੈਸਟ 203 ਦੌੜਾਂ ਨਾਲ ਜਿੱਤਿਆ ਹੈ। ਬਰਮਿੰਘਮ ਵਿੱਚ ਪਹਿਲੇ ਟੈਸਟ ਵਿੱਚ 149 ਅਤੇ 51 ਦੌੜਾਂ ਦੀ ਪਾਰੀ ਖੇਡਣ ਮਗਰੋਂ ਕੋਹਲੀ ਨੇ ਚੋਟੀ ਦੀ ਥਾਂ ਬਣਾਈ ਸੀ, ਪਰ ਲਾਰਡਜ਼ ਵਿੱਚ ਦੂਜੇ ਟੈਸਟ ਵਿੱਚ ਭਾਰਤ ਦੀ ਹਾਰ ਦੌਰਾਨ ਖ਼ਰਾਬ ਪ੍ਰਦਰਸ਼ਨ ਕਾਰਨ ਉਹ ਦੂਜੇ ਸਥਾਨ ’ਤੇ ਆ ਗਿਆ ਸੀ।
ਕੋਹਲੀ ਦੇ ਹੁਣ 937 ਅੰਕ ਹਨ, ਜੋ ਟੈਸਟ ਕ੍ਰਿਕਟ ਦੇ ਇਤਿਹਾਸ ਦੇ 11ਵੇਂ ਸਰਵੋਤਮ ਰੇਟਿੰਗ ਅੰਕ ਹਨ। ਰੇਟਿੰਗ ਦੇ ਮਾਮਲੇ ਵਿੱਚ ਚੋਟੀ ਦੇ ਦਸ ਖਿਡਾਰੀਆਂ ਵਿੱਚ ਡਾਨ ਬ੍ਰੈਡਮੈਨ (961 ਅੰਕ), ਸਟੀਵ ਸਮਿੱਥ (947), ਲੇਨ ਹਟਨ (945), ਜੈਕ ਹੋਬਜ਼ (942), ਰਿੱਕੀ ਪੋਂਟਿੰਗ (942), ਪੀਟਰ ਮੇਅ (941), ਗੈਰੀ ਸੋਬਰਜ਼, ਕਲਾਈਡ ਵਾਲਕੋਟ, ਵਿਵਿਅਨ ਰਿਚਰਡਜ਼ ਅਤੇ ਕੁਮਾਰ ਸੰਗਕਾਰਾ (ਸਾਰੇ 938) ਸ਼ਾਮਲ ਹਨ।
ਚੇਤੇਸ਼ਵਰ ਪੁਜਾਰਾ ਛੇਵੇਂ ਸਥਾਨ ਨਾਲ ਭਾਰਤ ਦਾ ਦੂਜਾ ਸਰਵੋਤਮ ਬੱਲੇਬਾਜ਼ ਹੈ। ਪਹਿਲੀ ਪਾਰੀ ਵਿੱਚ ਪੰਜ ਵਿਕਟਾਂ ਲੈਣ ਵਾਲਾ ਹਾਰਦਿਕ ਪੰਡਿਆ ਗੇਂਦਬਾਜ਼ੀ ਰੈਂਕਿੰਗਜ਼ ਵਿੱਚ 23 ਸਥਾਨਾਂ ਦੇ ਫ਼ਾਇਦੇ ਨਾਲ ਕਰੀਅਰ ਦੇ ਸਵਰੋਤਮ 51ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇੰਗਲੈਂਡ ਦੀ ਦੂਜੀ ਪਾਰੀ ਵਿੱਚ ਪੰਜ ਵਿਕਟਾਂ ਲੈਣ ਵਾਲਾ ਜਸਪ੍ਰੀਤ ਬੁਮਰਾਹ ਵੀ ਅੱਠ ਸਥਾਨ ਦੇ ਫ਼ਾਇਦੇ ਨਾਲ ਕਰੀਅਰ ਦੇ ਸਰਵੋਤਮ 37ਵੇਂ ਸਥਾਨ ’ਤੇ ਹੈ। -ਪੀਟੀਆਈ
38 ਟੈਸਟ ਮੈਚਾਂ ਵਿੱਚ 38 ਤਬਦੀਲੀਆਂ ਬਹੁਤ ਜ਼ਿਆਦਾ: ਹਰਭਜਨ
ਨਾਟਿੰਘਮ: ਭਾਰਤ ਦੇ ਮਾਹਰ ਫ਼ਿਰਕੀ ਗੇਂਦਬਾਜ਼ ਹਰਭਜਨ ਸਿੰਘ ਦਾ ਮੰਨਣਾ ਹੈ ਕਿ 38 ਟੈਸਟ ਮੈਚਾਂ ਵਿੱਚ 38 ਬਦਲਾਅ ਬਹੁਤ ਜ਼ਿਆਦਾ ਹਨ, ਪਰ ਵਿਰਾਟ ਕੋਹਲੀ ਦੀ ਟੀਮ ਜੇਕਰ ਨਤੀਜੇ ਦੇ ਰਹੀ ਹੈ ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਭਾਰਤ ਨੇ ਕੋਹਲੀ ਦੀ ਕਪਤਾਨੀ ਵਿੱਚ 38 ਟੈਸਟ ਮੈਚਾਂ ਵਿੱਚ 38 ਵੱਖ-ਵੱਖ ਖਿਡਾਰੀਆਂ ਨਾਲ ਕੰਮ ਕੀਤਾ ਹੈ। ਹਰਭਜਨ ਨੇ ਕਿਹਾ, ‘‘ਨਿੱਜੀ ਤੌਰ ’ਤੇ ਮੇਰਾ ਮੰਨਣਾ ਹੈ ਕਿ 38 ਟੈਸਟਾਂ ਵਿੱਚ 38 ਬਦਲਾਅ ਬਹੁਤ ਜ਼ਿਆਦਾ ਹਨ, ਪਰ ਹਰ ਕਪਤਾਨ ਵੱਖਰੀ ਤਰ੍ਹਾਂ ਦਾ ਹੁੰਦਾ ਹੈ ਅਤੇ ਹਰ ਟੀਮ ਦੀ ਲੋੜ ਵੱਖਰੀ ਹੁੰਦੀ ਹੈ। ਲੋੜ ਅਨੁਸਾਰ ਖਿਡਾਰੀ ਚੁਣੇ ਜਾਂਦੇ ਹਨ ਅਤੇ ਇਹ ਰਣਨੀਤੀ ਉਸ ਦੇ ਲਈ ਢੁਕਵੀਂ ਸਾਬਤ ਹੋ ਰਹੀ ਹੈ।’’ ਉਸ ਨੇ ਕਿਹਾ, ‘‘ਵਿਰਾਟ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਉਹ ਜਿੱਤਣ ਲਈ ਖੇਡਦਾ ਹੈ, ਹਾਲਾਤ ਚਾਹੇ ਜੋ ਵੀ ਹੋਣ।’’

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article
    ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

Read Full Article
    ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

Read Full Article
    ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

Read Full Article
    ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

Read Full Article
    ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

Read Full Article
    9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

Read Full Article
    9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

Read Full Article
    ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

Read Full Article