PUNJABMAILUSA.COM

ਵਿਨੋਦ ਖੰਨਾ ਨੂੰ ਦਾਦਾ ਸਾਹਿਬ ਫ਼ਾਲਕੇ ਤੇ ਸ੍ਰੀਦੇਵੀ ਨੂੰ ਬਿਹਤਰੀਨ ਅਦਾਕਾਰਾ ਐਵਾਰਡ

ਵਿਨੋਦ ਖੰਨਾ ਨੂੰ ਦਾਦਾ ਸਾਹਿਬ ਫ਼ਾਲਕੇ ਤੇ ਸ੍ਰੀਦੇਵੀ ਨੂੰ ਬਿਹਤਰੀਨ ਅਦਾਕਾਰਾ ਐਵਾਰਡ

ਵਿਨੋਦ ਖੰਨਾ ਨੂੰ ਦਾਦਾ ਸਾਹਿਬ ਫ਼ਾਲਕੇ ਤੇ ਸ੍ਰੀਦੇਵੀ ਨੂੰ ਬਿਹਤਰੀਨ ਅਦਾਕਾਰਾ ਐਵਾਰਡ
April 13
22:30 2018

ਨਵੀਂ ਦਿੱਲੀ, 13 ਅਪ੍ਰੈਲ (ਪੰਜਾਬ ਮੇਲ)- ਕੌਮੀ ਫ਼ਿਲਮ ਐਵਾਰਡਜ਼ ਦੀ ਜਿਊਰੀ ਨੇ ਹਿੰਦੀ ਸਿਨੇਮਾ ਦੇ ਦੋ ਵੱਡੇ ਸਿਤਾਰਿਆਂ ਵਿਨੋਦ ਖ਼ੰਨਾ ਤੇ ਸ੍ਰੀਦੇਵੀ, ਜੋ ਦੁਨੀਆਂ ਨੂੰ ਅਲਵਿਦਾ ਆਖ ਚੁੱਕੇ ਹਨ, ਨੂੰ ਕ੍ਰਮਵਾਰ ਦਾਦਾ ਸਾਹਿਬ ਫ਼ਾਲਕੇ ਤੇ ਬਿਹਤਰੀਨ ਅਦਾਕਾਰਾ ਦਾ ਐਵਾਰਡ ਦੇਣ ਦਾ ਐਲਾਨ ਕੀਤਾ ਹੈ। ਵਿਨੋਦ ਖੰਨਾ ਨੂੰ ਇਹ ਐਵਾਰਡ ਤਾਉਮਰ ਦੀਆਂ ਪ੍ਰਾਪਤੀਆਂ ਲਈ ਦਿੱਤਾ ਗਿਆ ਹੈ ਜਦਕਿ ਸ੍ਰੀਦੇਵੀ ਨੂੰ ਫ਼ਿਲਮ ‘ਮੌਮ’ ਵਿੱਚ ਨਿਭਾਈ ਸ਼ਾਨਦਾਰ ਭੂਮਿਕਾ ਲਈ ਇਸ ਐਵਾਰਡ ਲਈ ਚੁਣਿਆ ਗਿਆ ਹੈ। ਭਾਰਤੀ ਜਮਹੂਰੀਅਤ ’ਤੇ ਤਨਜ਼ ਕਸਦੀ ਫ਼ਿਲਮ ‘ਨਿਊਟਨ’ ਨੂੰ ਸਰਵੋਤਮ ਹਿੰਦੀ ਫ਼ਿਲਮ ਐਲਾਨਿਆ ਗਿਆ। ਦਿਵਿਆ ਦੱਤਾ ਨੂੰ ਫ਼ਿਲਮ ‘ਇਰਾਦਾ’ ਲਈ ਬਿਹਤਰੀਨ ਸਹਾਇਕ ਅਦਾਕਾਰਾ ਦੇ ਐਵਾਰਡ ਲਈ ਚੁਣਿਆ ਗਿਆ। ਇਸ ਦੌਰਾਨ ਖੇਤਰੀ ਤੇ ਹਿੰਦੀ ਸਿਨੇਮਾ ਅਤੇ ਕਮਰਸ਼ਲ ਹਿਤਾਂ ’ਚ ਸੰਤੁਲਨ ਬਣਾਉਂਦਿਆਂ ਅਸਮੀ ਫ਼ਿਲਮ ‘ਵਿਲੇਜ ਰੌਕਸਟਾਰ’ ਨੂੰ ਬਿਹਤਰੀਨ ਫ਼ੀਚਰ ਫ਼ਿਲਮ ਐਲਾਨਿਆ ਗਿਆ। ਜਯਾਰਾਜ ਨੂੰ ਮਲਿਆਲਮ ਫ਼ਿਲਮ ‘ਭਿਆਨਾਕਮ’ ਲਈ ਬਿਹਤਰੀਨ ਨਿਰਦੇਸ਼ਕ ਦੇ ਪੁਰਸਕਾਰ ਲਈ ਚੁਣਿਆ ਗਿਆ। ਇਸ ਫ਼ਿਲਮ ਨੂੰ ਬਿਹਤਰੀਨ ਪਟਕਥਾ ਲੇਖਣ ਤੇ ਬਿਹਤਰੀਨ ਸਿਨੇਮਾਟੋਗ੍ਰਾਫ਼ੀ ਦੇ ਐਵਾਰਡ ਨਾਲ ਵੀ ਨਿਵਾਜਿਆ ਗਿਆ ਹੈ। ਬੈਸਟ ਐਕਟਰ ਦਾ ਨੈਸ਼ਨਲ ਐਵਾਰਡ ਕੌਸ਼ਿਕ ਗਾਂਗੁਲੀ ਦੀ ਬੰਗਾਲੀ ਫ਼ਿਲਮ ‘‘ਨਗਰਕੀਰਤਨ’’ ਲਈ ਰਿੱਧੀ ਸੇਨ ਦੀ ਝੋਲੀ ਪਿਆ। ਏਆਰ ਰਹਿਮਾਨ ਨੂੰ ਤਾਮਿਲ ਫ਼ਿਲਮ ‘ਕਾਟਰੂ ਵੇਲੀਦਾਈ’ ਲਈ ਸਰਵੋਤਮ ਸੰਗੀਤ ਨਿਰਦੇਸ਼ਨ ਦਾ ਐਵਾਰਡ ਦਿੱਤਾ ਗਿਆ।
ਭਾਰਤੀ ਸਿਨੇਮਾ ਦਾ ਸਭ ਤੋਂ ਵੱਡਾ ਐਜਾਜ਼ ਕਿਹਾ ਜਾਂਦਾ ਇਹ ਐਵਾਰਡ ਵਿਨੋਦ ਖੰਨਾ ਨੂੰ ਦੇਣ ਦਾ ਫ਼ੈਸਲਾ 65ਵੇਂ ਕੌਮੀ ਫ਼ਿਲਮ ਐਵਾਰਡਜ਼ ਦੀ ਜਿਊਰੀ ਨੇ ਸਾਂਝੇ ਤੌਰ ’ਤੇ ਲਿਆ ਹੈ। ਜਿਊਰੀ ਦੇ ਚੇਅਰਮੈਨ ਫ਼ਿਲਮਸਾਜ਼ ਸ਼ੇਖਰ ਕਪੂਰ ਨੇ ਅੱਜ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਰੀਝ ਸੀ ਕਿ ਉਹ ਵਿਨੋਦ ਖੰਨਾ ਨਾਲ ਘੱਟੋ ਘੱਟ ਇਕ ਫ਼ਿਲਮ ਜ਼ਰੂਰ ਕਰਦੇ। ਉਧਰ ਫ਼ਿਲਮ ‘ਮੌਮ’ ਲਈ ਸ੍ਰੀਦੇਵੀ ਨੂੰ ਬਿਹਤਰੀਨ ਅਦਾਕਾਰਾ ਦਾ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ। ਫ਼ਿਲਮਸਾਜ਼ ਰਵੀ ਉਦਿਯਾਵਾਰ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਸਾਜਲ ਅਲੀ ਨੇ ਸ੍ਰੀਦੇਵੀ ਦੀ ਮਤਰੇਈ ਧੀ ਦੀ ਭੂਮਿਕਾ ਨਿਭਾਈ ਸੀ। ਸ੍ਰੀਦੇਵੀ ਦੀ ਫਰਵਰੀ ਮਹੀਨੇ ਦੁਬਈ ਦੇ ਹੋਟਲ ਵਿੱਚ ਮੌਤ ਹੋ ਗਈ ਸੀ।

About Author

Punjab Mail USA

Punjab Mail USA

Related Articles

ads

Latest Category Posts

    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article