PUNJABMAILUSA.COM

ਵਿਧਾਇਕ ਸਿਮਰਜੀਤ ਬੈਂਸ ਵੱਲੋਂ ਸਿਹਤ ਮੰਤਰੀ ‘ਤੇ ਦਵਾਈਆਂ ਦੀ ਖਰੀਦ ‘ਚ ਘਪਲੇਬਾਜ਼ੀ ਦਾ ਗੰਭੀਰ ਦੋਸ਼

ਵਿਧਾਇਕ ਸਿਮਰਜੀਤ ਬੈਂਸ ਵੱਲੋਂ ਸਿਹਤ ਮੰਤਰੀ ‘ਤੇ ਦਵਾਈਆਂ ਦੀ ਖਰੀਦ ‘ਚ ਘਪਲੇਬਾਜ਼ੀ ਦਾ ਗੰਭੀਰ ਦੋਸ਼

ਵਿਧਾਇਕ ਸਿਮਰਜੀਤ ਬੈਂਸ ਵੱਲੋਂ ਸਿਹਤ ਮੰਤਰੀ ‘ਤੇ ਦਵਾਈਆਂ ਦੀ ਖਰੀਦ ‘ਚ ਘਪਲੇਬਾਜ਼ੀ ਦਾ ਗੰਭੀਰ ਦੋਸ਼
July 11
10:03 2018

ਚੰਡੀਗੜ੍ਹ, 11 ਜੁਲਾਈ (ਪੰਜਾਬ ਮੇਲ)- ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਿਹਤ ਵਿਭਾਗ ਵਿਚ ਦਵਾਈਆਂ ਦੀ ਖਰੀਦ ਵਿਚ ਘਪਲੇਬਾਜ਼ੀ ਦਾ ਗੰਭੀਰ ਦੋਸ਼ ਲਾਇਆ ਹੈ। ਮੁੱਖ ਮੰਤਰੀ ਨੂੰ ਦਿੱਤੀ ਸ਼ਿਕਾਇਤ ਵਿਚ ਬੈਂਸ ਨੇ ਕਿਹਾ ਹੈ ਕਿ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਦਵਾਈਆਂ ਦੀ ਖਰੀਦ ਲਈ ਅਜਿਹੇ ਨਿਯਮ ਬਣਵਾਏ ਤਾਂ ਕਿ ਉਨ੍ਹਾਂ ਦੀਆਂ ਚਹੇਤੀਆਂ ਕੰਪਨੀਆਂ ਹੀ ਟੈਂਡਰ ਪ੍ਰਕਿਰਿਆ ਵਿਚ ਸ਼ਾਮਲ ਹੋਣ, ਜਿਨ੍ਹਾਂ ਨਾਲ ਆਮ ਦੁਕਾਨਾਂ ‘ਤੇ ਕੁਝ ਪੈਸਿਆਂ ਵਿਚ ਮਿਲਣ ਵਾਲੀਆਂ ਦਵਾਈਆਂ ਨੂੰ 2-2 ਹਜ਼ਾਰ ਫ਼ੀਸਦੀ ਵੱਧ ਮੁੱਲ ‘ਤੇ ਖਰੀਦਣ ਦੀ ਤਿਆਰੀ ਕੀਤੀ ਗਈ ਹੈ। ਬੈਂਸ ਦਾ ਕਹਿਣਾ ਹੈ ਕਿ ਦਵਾਈ ਕੰਪਨੀਆਂ ਨਾਲ 80 ਕਰੋੜ ਦੀ ਡੀਲ ‘ਚੋਂ 25 ਕਰੋੜ ਰੁਪਏ ਕਮਿਸ਼ਨ ਦੇ ਤੌਰ ‘ਤੇ ਦੇਣ ਦੀ ਗੱਲ ਤੈਅ ਹੋਈ ਹੈ। ਇਸ ਲਈ ਇਸ ਟੈਂਡਰ ਨੂੰ ਤੁਰੰਤ ਰੱਦ ਕਰ ਕੇ ਜਾਂਚ ਕਰਵਾਈ ਜਾਵੇ।
ਵਿਧਾਇਕ ਬੈਂਸ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਅਸੀਂ ਆਪਣੇ ਪੱਧਰ ‘ਤੇ ਪਤਾ ਕੀਤਾ ਹੈ, ਜਿਸ ਮੁਤਾਬਿਕ ਦਵਾਈਆਂ ਦੀ ਖਰੀਦ ਲਈ ਜਾਰੀ ਕੀਤੇ ਗਏ ਟੈਂਡਰ ਨੂੰ 2 ਵਾਰ ਇਸ ਲਈ ਟਾਲਿਆ ਗਿਆ ਹੈ ਕਿਉਂਕਿ ਤਦ ਤੱਕ ਕੰਪਨੀ ਵਾਲਿਆਂ ਵਲੋਂ ‘ਡੀਲ’ ਫਾਈਨਲ ਨਹੀਂ ਹੋ ਸਕੀ ਸੀ। ਡੀਲ ਫਾਈਨਲ ਹੋਣ ਤੋਂ ਬਾਅਦ ਕੰਪਨੀ ਵਲੋਂ ਦੱਸੀਆਂ ਗਈਆਂ ਸ਼ਰਤਾਂ ਨੂੰ ਹੀ ਟੈਂਡਰ ਵਿਚ ਸ਼ਾਮਲ ਕੀਤਾ ਗਿਆ ਤਾਂ ਕਿ ਸਥਾਨਕ ਪੱਧਰ ਦੀਆਂ ਕੰਪਨੀਆਂ ਦੌੜ ਤੋਂ ਬਾਹਰ ਹੋ ਜਾਣ ਤੇ ਚਹੇਤੀਆਂ ਕੰਪਨੀਆਂ ਨੂੰ ਹੀ ਟੈਂਡਰ ਅਲਾਟ ਹੋਵੇ।
ਬੈਂਸ ਨੇ ਕਿਹਾ ਕਿ ਟੈਂਡਰ ਵਿਚ ਸ਼ਰਤ ਰੱਖੀ ਗਈ ਹੈ ਕਿ ਅੰਤਰਰਾਸ਼ਟਰੀ ਪੱਧਰ ‘ਤੇ 50 ਕਰੋੜ ਰੁਪਏ ਦਾ ਕੰਮਕਾਜ ਕਰਨ ਵਾਲੀਆਂ ਕੰਪਨੀਆਂ ਹੀ ਟੈਂਡਰ ਵਿਚ ਹਿੱਸਾ ਲੈ ਸਕਣਗੀਆਂ। ਅਜਿਹਾ ਕਰ ਕੇ ਮੁੱਠੀ ਭਰ ਕੰਪਨੀਆਂ ਨੂੰ ਹੀ ਮੌਕਾ ਦੇਣ ਦੀ ਤਿਆਰੀ ਕੀਤੀ ਗਈ ਹੈ। ਬੈਂਸ ਨੇ ਕਿਹਾ ਕਿ ਜਿਸ ਦਵਾਈ ਦੀ ਗੋਲੀ ਦਾ ਮੁੱਲ ਆਮ ਦੁਕਾਨਾਂ ‘ਤੇ 4 ਰੁਪਏ ਦਾ ਹੈ ਉਸ ਨੂੰ 40 ਰੁਪਏ ‘ਚ ਵੇਚ ਕੇ 25 ਕਰੋੜ ਦਾ ਸਕੈਂਡਲ ਕੀਤਾ ਜਾਵੇਗਾ। ਬੈਂਸ ਨੇ ਕਿਹਾ ਕਿ ਸੀਟਾਗਲਿਪਟਿਨ ਨਾਮਕ ਗੋਲੀ ਜੋ ਕਿ 40 ਪੈਸੇ ਦੀ ਆਮ ਬਾਜ਼ਾਰ ਵਿਚ ਮਿਲ ਜਾਂਦੀ ਹੈ, ਉਸ ਦਾ ਮੁੱਲ 50 ਰੁਪਏ ਤੈਅ ਕੀਤਾ ਗਿਆ ਹੈ। ਇੰਝ ਹੀ ਇਕ ਹੋਰ ਵਿਲਡਾਗਲਿਪਟਿਨ ਨਾਮਕ ਗੋਲੀ ਵੀ 40 ਪੈਸੇ ਦੀ ਬਜਾਏ 30 ਰੁਪਏ ਦੀ ਖਰੀਦੀ ਜਾਣੀ ਹੈ। ਇਹ ਗੋਲੀਆਂ ਸ਼ੂਗਰ ਦੇ ਮਰੀਜ਼ਾਂ ਲਈ ਹਨ। ਉਥੇ ਹੀ ਐਸਿਡਿਟੀ ਵਿਚ ਇਸਤੇਮਾਲ ਹੋਣ ਵਾਲੀ ਏਂਟਾਸਿਡ ਦਵਾਈ ਜੋ ਕਿ ਬਾਜ਼ਾਰ ਵਿਚ 12 ਤੋਂ 15 ਰੁਪਏ ਵਿਚ ਮਿਲ ਜਾਂਦੀ ਹੈ, ਉਸ ਨੂੰ 44 ਰੁਪਏ ਵਿਚ ਖਰੀਦਿਆ ਜਾਣਾ ਹੈ। ਇੰਨਾ ਹੀ ਨਹੀਂ, ਬਾਜ਼ਾਰ ਵਿਚ ਆਮ ਤੌਰ ‘ਤੇ 35-40 ਪੈਸੇ ਪ੍ਰਤੀ ਗੋਲੀ ਦੇ ਮੁੱਲ ‘ਤੇ ਮਿਲਣ ਵਾਲੀ ਕੈਲਸ਼ੀਅਮ ਟੈਬਲੇਟਸ ਨੂੰ ਵੀ 4.53 ਰੁਪਏ ਵਿਚ ਪ੍ਰਤੀ ਗੋਲੀ ਦੇ ਹਿਸਾਬ ਨਾਲ ਖਰੀਦਣ ਲਈ ਕਮਰ ਕੱਸ ਲਈ ਗਈ ਹੈ।
ਬੈਂਸ ਨੇ ਕਿਹਾ ਕਿ ਇਕ ਪਾਸੇ ਤਾਂ ਹੋਣਾ ਇਹ ਚਾਹੀਦਾ ਹੈ ਸੀ ਕਿ ਅਜਿਹੀਆਂ ਦਵਾਈਆਂ ਸਸਤੇ ਤੋਂ ਸਸਤੇ ਰੇਟ ‘ਤੇ ਖਰੀਦ ਕੇ ਜ਼ਿਆਦਾ ਤੋਂ ਜ਼ਿਆਦਾ ਹਸਪਤਾਲਾਂ ਅਤੇ ਡਿਸਪੈਂਸਰੀਜ਼ ‘ਚ ਪਹੁੰਚਾਈਆਂ ਜਾਣ ਤਾਂ ਕਿ ਲੋਕਾਂ ਨੂੰ ਫਾਇਦਾ ਮਿਲੇ, ਉਲਟਾ ਇਨ੍ਹਾਂ ਦਵਾਈਆਂ ਨੂੰ ਮਹਿੰਗੇ ਮੁੱਲ ‘ਤੇ ਖਰੀਦ ਕੇ ‘ਆਪਣਾ’ ਹੀ ਫਾਇਦਾ ਦੇਖਿਆ ਜਾ ਰਿਹਾ ਹੈ। ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਦੇ ਨਾਂ ਲਿਖੀ ਇਸ ਸ਼ਿਕਾਇਤ ਨੂੰ ਉਨ੍ਹਾਂ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਸੌਂਪ ਦਿੱਤਾ ਹੈ ਅਤੇ ਟੈਂਡਰ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਹ ਇਸ ਘਪਲੇ ਸਬੰਧੀ ਸ਼ਿਕਾਇਤ ਸੀ. ਬੀ. ਆਈ. ਨੂੰ ਵੀ ਭੇਜਣਗੇ ਕਿਉਂਕਿ ਦਵਾਈਆਂ ਦੀ ਖਰੀਦ ਜਿਹੇ ਕੰਮਾਂ ਵਿਚ ਕੇਂਦਰ ਵਲੋਂ ਵੀ ਗ੍ਰਾਂਟ ਦਿੱਤੀ ਜਾਂਦੀ ਹੈ।
ਬੈਂਸ ਖਿਲਾਫ ਕਰਾਂਗਾ ਮਾਣਹਾਨੀ ਦਾ ਕੇਸ : ਬ੍ਰਹਮ ਮਹਿੰਦਰਾ
‘ਵਿਧਾਇਕ ਸਿਮਰਜੀਤ ਸਿੰਘ ਬੈਂਸ ਮਾਣਹਾਨੀ ਕੇਸ ਲਈ ਤਿਆਰ ਰਹਿਣ। ਸਿਮਰਜੀਤ ਸਿੰਘ ਬੈਂਸ ਨੂੰ ਲੋਕਾਂ ‘ਤੇ ਮਨਘੜਤ ਦੋਸ਼ ਲਾਉਣ ਦੀ ਆਦਤ ਹੋ ਗਈ ਹੈ। ਜਦੋਂ ਦਵਾਈਆਂ ਦੀ ਖਰੀਦ ਲਈ ਅਜੇ ਟੈਂਡਰ ਹੋਇਆ ਹੀ ਨਹੀਂ ਤਾਂ ਘਪਲਾ ਕਿੱਥੋਂ ਹੋ ਗਿਆ? ਸੀ. ਬੀ. ਆਈ. ਤਾਂ ਕੀ ਬੈਂਸ ਚਾਹੁਣ ਤਾਂ ਕੇ. ਜੀ. ਬੀ. ਤੇ ਸੀ. ਆਈ. ਏ. ਤੋਂ ਵੀ ਜਾਂਚ ਕਰਵਾ ਲੈਣ। ਜਿਸ ਕੰਪਨੀ ਨੂੰ ਬੈਂਸ ਮੇਰੀ ਕੰਪਨੀ ਕਰਾਰ ਦੇ ਰਹੇ ਹਨ, ਉਸੇ ਕੰਪਨੀ ਖਿਲਾਫ ਕੈਗ ਰਿਪੋਰਟ ਦੇ ਆਧਾਰ ‘ਤੇ ਮੈਂ ਹੀ ਕਾਰਵਾਈ ਕੀਤੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਗੈਰ ਕਾਨੂੰਨੀ ਪ੍ਰਵਾਸ ਨੇ ਉਜਾੜੇ ਮੂੰਹ ਪਾਇਆ ਪੰਜਾਬ

ਗੈਰ ਕਾਨੂੰਨੀ ਪ੍ਰਵਾਸ ਨੇ ਉਜਾੜੇ ਮੂੰਹ ਪਾਇਆ ਪੰਜਾਬ

Read Full Article
    ਅਮਰੀਕੀ ਸੈਨੇਟ ‘ਚ ਪਹਿਲੀ ਵਾਰ ਕੀਤੀ ਗਈ ਸਿੱਖ ਅਰਦਾਸ

ਅਮਰੀਕੀ ਸੈਨੇਟ ‘ਚ ਪਹਿਲੀ ਵਾਰ ਕੀਤੀ ਗਈ ਸਿੱਖ ਅਰਦਾਸ

Read Full Article
    ਐਲਕ ਗਰੋਵ ਪੁਲਿਸ ਮੁਖੀ ਵੱਲੋਂ ਗੁਰਜਤਿੰਦਰ ਰੰਧਾਵਾ ਦਾ ਸਨਮਾਨ

ਐਲਕ ਗਰੋਵ ਪੁਲਿਸ ਮੁਖੀ ਵੱਲੋਂ ਗੁਰਜਤਿੰਦਰ ਰੰਧਾਵਾ ਦਾ ਸਨਮਾਨ

Read Full Article
    ਐਲਕ ਗਰੋਵ ਸਿਟੀ ਵੱਲੋਂ ਫੈਸਟੀਵਲ ਆਫ ਲਾਈਟਸ ਦਾ ਆਯੋਜਨ

ਐਲਕ ਗਰੋਵ ਸਿਟੀ ਵੱਲੋਂ ਫੈਸਟੀਵਲ ਆਫ ਲਾਈਟਸ ਦਾ ਆਯੋਜਨ

Read Full Article
    ਅਮਰੀਕੀ ਵਿਦੇਸ਼ ਵਿਭਾਗ ਕਮੇਟੀ ਦੀ ਸੁਣਵਾਈ ‘ਚ ਕਸ਼ਮੀਰ ਤੇ ਸਿੱਖਾਂ ਦੇ ਗੰਭੀਰ ਮਸਲੇ ‘ਤੇ ਭਾਰਤ ਨੂੰ ਕਰਨਾ ਪਿਆ ਸ਼ਰਮਿੰਦਗੀ ਦਾ ਸਾਹਮਣਾ

ਅਮਰੀਕੀ ਵਿਦੇਸ਼ ਵਿਭਾਗ ਕਮੇਟੀ ਦੀ ਸੁਣਵਾਈ ‘ਚ ਕਸ਼ਮੀਰ ਤੇ ਸਿੱਖਾਂ ਦੇ ਗੰਭੀਰ ਮਸਲੇ ‘ਤੇ ਭਾਰਤ ਨੂੰ ਕਰਨਾ ਪਿਆ ਸ਼ਰਮਿੰਦਗੀ ਦਾ ਸਾਹਮਣਾ

Read Full Article
    ਹੰਟਸਮੈਨ ਅਤੇ ਨਵਾਡਾ ਸਟੇਟ ਸੀਨੀਅਰ ਉਲੰਪਿਕ ‘ਚ ਚਾਰ ਪੰਜਾਬੀਆਂ ਨੇ ਜਿੱਤੇ ਮੈਡਲ

ਹੰਟਸਮੈਨ ਅਤੇ ਨਵਾਡਾ ਸਟੇਟ ਸੀਨੀਅਰ ਉਲੰਪਿਕ ‘ਚ ਚਾਰ ਪੰਜਾਬੀਆਂ ਨੇ ਜਿੱਤੇ ਮੈਡਲ

Read Full Article
    ਸੈਕਰਾਮੈਂਟੋ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਗੁਰਪੁਰਬ 25, 26, 27 ਅਕਤੂਬਰ ਨੂੰ

ਸੈਕਰਾਮੈਂਟੋ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਗੁਰਪੁਰਬ 25, 26, 27 ਅਕਤੂਬਰ ਨੂੰ

Read Full Article
    ਕਾਂਗਰਸਮੈਨ ਰੋਅ ਖੰਨਾ ਦੇ ਦਾਦਾ ਜੀ ਮਹਾਤਮਾ ਗਾਂਧੀ ਦੇ ਸਨ ਬਹੁਤ ਨਜ਼ਦੀਕ

ਕਾਂਗਰਸਮੈਨ ਰੋਅ ਖੰਨਾ ਦੇ ਦਾਦਾ ਜੀ ਮਹਾਤਮਾ ਗਾਂਧੀ ਦੇ ਸਨ ਬਹੁਤ ਨਜ਼ਦੀਕ

Read Full Article
    ਸਿਆਟਲ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਇਆ

ਸਿਆਟਲ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਇਆ

Read Full Article
    ਸਿਆਟਲ ‘ਚ ਵਕੀਲ ਤਰਨ ਬੁੱਟਰ ਦੇ ਗ੍ਰਹਿ ‘ਚ ਮਾਤਾਵਾਂ ਤੇ ਬੀਬੀਆਂ ਦੀ ਮਿਲਣੀ ਸਮੇਂ ਭਰਪੂਰ ਮਨੋਰੰਜਨ

ਸਿਆਟਲ ‘ਚ ਵਕੀਲ ਤਰਨ ਬੁੱਟਰ ਦੇ ਗ੍ਰਹਿ ‘ਚ ਮਾਤਾਵਾਂ ਤੇ ਬੀਬੀਆਂ ਦੀ ਮਿਲਣੀ ਸਮੇਂ ਭਰਪੂਰ ਮਨੋਰੰਜਨ

Read Full Article
    ਸਿਆਟਲ ‘ਚ ਸਮਾਜ ਸੇਵੀ ਸੰਸਥਾ ‘ਸੋਚ’ ਵੱਲੋਂ ਵੀਜ਼ਾ ਕੈਂਪ ਲਗਵਾਇਆ

ਸਿਆਟਲ ‘ਚ ਸਮਾਜ ਸੇਵੀ ਸੰਸਥਾ ‘ਸੋਚ’ ਵੱਲੋਂ ਵੀਜ਼ਾ ਕੈਂਪ ਲਗਵਾਇਆ

Read Full Article
    ਆਈ.ਐੱਸ. ਨਾਲ ਮੁਕਾਬਲੇ ਲਈ ਅਮਰੀਕੀ ਫ਼ੌਜੀਆਂ ਨੂੰ ਭੇਜਿਆ ਜਾ ਰਿਹਾ ਹੈ ਇਰਾਕ

ਆਈ.ਐੱਸ. ਨਾਲ ਮੁਕਾਬਲੇ ਲਈ ਅਮਰੀਕੀ ਫ਼ੌਜੀਆਂ ਨੂੰ ਭੇਜਿਆ ਜਾ ਰਿਹਾ ਹੈ ਇਰਾਕ

Read Full Article
    ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

Read Full Article
    ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

Read Full Article
    ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

Read Full Article