PUNJABMAILUSA.COM

ਵਿਦੇਸ਼ ‘ਚ ਰਹਿ ਰਹੇ ਭਾਰਤੀ ਵੀ 500 ਅਤੇ 1000 ਦੇ ਨੋਟਾਂ ‘ਤੇ ਪਾਬੰਦੀ ਨੇ ਉਲਝਾਏ

ਵਿਦੇਸ਼ ‘ਚ ਰਹਿ ਰਹੇ ਭਾਰਤੀ ਵੀ 500 ਅਤੇ 1000 ਦੇ ਨੋਟਾਂ ‘ਤੇ ਪਾਬੰਦੀ ਨੇ ਉਲਝਾਏ

ਵਿਦੇਸ਼ ‘ਚ ਰਹਿ ਰਹੇ ਭਾਰਤੀ ਵੀ 500 ਅਤੇ 1000 ਦੇ ਨੋਟਾਂ ‘ਤੇ ਪਾਬੰਦੀ ਨੇ ਉਲਝਾਏ
November 17
08:48 2016

1000
ਸਿਆਟਲ, 17 ਨਵੰਬਰ (ਪੰਜਾਬ ਮੇਲ)-500 ਅਤੇ 1000 ਰੁਪਏ ਦੇ ਨੋਟਾਂ ‘ਤੇ ਲੱਗੀ ਪਾਬੰਦੀ ਨੇ ਵਿਦੇਸ਼ਾਂ ਵਿਚ ਰਹਿ ਰਹੇ ਭਾਰਤੀਆਂ ਨੂੰ ਵੀ ਉਲਝਣ ਵਿਚ ਪਾ ਦਿੱਤਾ ਹੈ। ਇਨ੍ਹਾਂ ਵਿਚ ਵਿਦੇਸ਼ ਵਿਚ ਵਸੇ ਭਾਰਤੀ ਤਾਂ ਹੈ ਹੀ, ਨਾਲ ਹੀ ਉਹ ਲੋਕ ਵੀ ਖੁਦ ਨੂੰ ਦਿੱਕਤ ਵਿਚ ਫਸਿਆ ਮਹਿਸੂਸ ਕਰ ਰਹੇ ਹਨ ਜੋ ਇਸ ਐਲਾਨ ਤੋਂ ਪਹਿਲਾਂ ਵਿਦੇਸ਼ ਦੌਰੇ ਲਈ ਭਾਰਤ ਤੋਂ ਨਿਕਲੇ ਸੀ। ਦੋਵੇਂ ਤਰ੍ਹਾਂ ਦੇ ਲੋਕਾਂ ਦੀ ਦਿੱਕਤ ਦੀ ਮੂਲ ਵਜ੍ਹਾ ਇਹੀ ਹੈ ਕਿ ਭਾਰਤ ਵਾਪਸੀ ਦੇ ਲਈ ਬਚਾ ਕੇ ਰੱਖੀ ਗਈ ਭਾਰਤੀ ਕਰੰਸੀ ਦਾ ਕੀ ਹੋਵੇਗਾ।
ਵਿਦੇਸ਼ ਵਿਚ ਵਸੇ ਭਾਰਤੀ ਪਰਿਵਾਰਾਂ ਨੂੰ ਕਾਰੋਬਾਰ ਜਾਂ ਹੋਰ ਪਰਿਵਾਰਕ ਕਾਰਨਾਂ ਕਰਕੇ ਹਮੇਸ਼ਾ ਭਾਰਤ ਆਉਣਾ-ਜਾਣਾ ਰਹਿੰਦਾ ਹੈ। ਇਸ ਦੇ ਲਈ ਇਹ ਲੋਕ ਅਪਣੇ ਕੋਲ ਹਮੇਸ਼ਾ ਭਾਰਤੀ ਕਰੰਸੀ ਬਚਾ ਕੇ ਰਖਦੇ ਹਨ ਤਾਕਿ ਭਾਰਤ ਯਾਤਰਾ ਦੇ ਸ਼ੁਰੂਆਤੀ ਜ਼ਰੂਰੀ ਖ਼ਰਚਿਆਂ ਦੀ ਪੂਰਤੀ ਕੀਤੀ ਜਾ ਸਕੇ ਕਿਉਂਕਿ ਇਨ੍ਹਾਂ ਕਦੇ ਇਕੱਲੇ ਤਾਂ ਕਦੇ ਪਰਿਵਾਰ ਦੇ ਨਾਲ ਭਾਰਤ ਯਾਤਰਾ ਕਰਨੀ ਹੁੰਦੀ ਹੈ। ਲਿਹਾਜ਼ਾ ਭਾਰਤੀ ਕਰੰਸੀ ਵੀ ਉਸੇ ਹਿਸਾਬ ਨਾਲ ਰੱਖਣੀ ਪੈਂਦੀ ਹੈ।
ਇਨ੍ਹਾਂ ਲੋਕਾਂ ਦੀ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਇਸ ਐਲਾਨ ਤੋਂ ਬਾਅਦ ਵਿਦੇਸ਼ ਸਥਿਤ ਭਾਰਤੀ ਬੈਂਕਾਂ ਦੀ ਬਰਾਂਚਾਂ ਵਿਚ ਇਸ ਕਰੰਸੀ ਦੇ ਬਦਲਾਅ ਦੀ ਕੋਈ ਵਿਵਸਥਾ ਅਜੇ ਤੱਕ ਨਹੀਂ ਹੋਈ ਹੈ। ਇਨ੍ਹਾਂ ਲੋਕਾਂ ਦੀ ਉਲਝਣ ਇਸ ਲਈ ਵਧ ਗਈ ਹੈ ਕਿਉਂਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਦੇ ਕੋਲ ਭਾਰਤੀ ਬੈਂਕ ਦੀ ਬਰਾਂਚਾਂ ਵਿਚ ਕਰੰਸੀ ਦੇ ਬਦਲਾਅ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ। ਉਲਝਣ ਇਸ ਲਈ ਜ਼ਿਆਦਾ ਵੱਧ ਗਈ ਕਿ ਜ਼ਿਆਦਾਤਰ ਦੇ ਕੋਲ ਭਾਰਤੀ ਬੈਂਕ ਦੀ ਬਰਾਂਚਾਂ ਵਿਚ ਖਾਤਾ ਹੀ ਨਹੀਂ ਹੈ।
ਇਸ ਲਈ ਮੌਜੂਦਾ ਹਾਲਾਤ ਵਿਚ ਇਹ ਕਰੰਸੀ ਬਦਲਣ ਦਾ ਲਾਭ ਵੀ ਨਹੀਂ ਲੈ ਸਕੇ ਹਨ। ਅਮਰੀਕਾ ਦੇ ਸਿਆਟਲ ਵਿਚ ਇਕ ਸਾਫ਼ਟਵੇਅਰ ਕੰਪਨੀ ਵਿਚ ਕੰਮ ਕਰਨ ਵਾਲੇ ਪਰਮੇਸ਼ਵਰ ਨੇ ਦੱਸਿਆ ਕਿ ਦਸੰਬਰ ਵਿਚ ਹੀ ਉਹ ਛੁੱਟੀ ‘ਤੇ ਭਾਰਤ ਜਾਣ ਦਾ ਵਿਚਾਰ ਕਰ ਰਹੇ ਸੀ। ਅਪਣੇ ਸ਼ੁਰੂਆਤੀ ਖ਼ਰਚਿਆਂ ਦੇ ਲਈ ਇਨ੍ਹਾਂ ਨੇ 18-20 ਹਜ਼ਾਰ ਰੁਪਏ ਬਚਾ ਕੇ ਰੱਖੇ ਹੋਏ ਸੀ, ਪ੍ਰੰਤੂ ਇਸ ਐਲਾਨ ਤੋਂ ਬਾਅਦ ਉਨ੍ਹਾ ਦੇ ਲਈ ਇਹ ਰਕਮ ਬੇਕਾਰ ਹੋ ਗਈ ਹੈ। ਪਰਮੇਸ਼ਵਰ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਭਾਰਤ ਜਾਣ ਤੋਂ ਪਹਿਲਾਂ ਤੁਰੰਤ ਏਅਰਪੋਰਟ ‘ਤੇ ਹੀ ਵਿਦੇਸ਼ੀ ਕਰੰਸੀ ਨੂੰ ਰੁਪਏ ਵਿਚ ਬਦਲਣਾ ਹੋਵੇਗਾ। ਪ੍ਰੰਤੂ ਅਚਾਨਕ ਉਹ ਕਿੰਨੀ ਰਕਮ ਹਾਸਲ ਕਰ ਸਕਣਗੇ। ਇਸ ਦੇ ਬਾਰੇ ਕੁੱਝ ਅੰਦਾਜ਼ਾ ਨਹੀਂ।
ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਬ੍ਰਿਸਬੇਨ ਵਿਚ ਗੁਜਰਾਤ ਤੋਂ ਆਏ ਦੀਪਕ ਨੇ ਦੱਸਿਆ ਕਿ ਆਮ ਤੌਰ ‘ਤੇ ਉਥੇ ਰਹਿ ਰਹੇ ਭਾਰਤੀ ਪਰਿਵਾਰਾਂ ਵਿਚ ਮੈਂਬਰਾਂ ਦੀ ਗਿਣਤੀ ਦੇ ਲਿਹਾਜ਼ ਨਾਲ ਭਾਰਤੀ ਕਰੰਸੀ ਬਚਾ ਕੇ ਰੱਖੀ ਜਾਂਦੀ ਹੈ।ਜੋ ਲੋਕ ਭਾਰਤੀ ਜਿਣਸਾਂ ਦੇ ਕਾਰੋਬਾਰ ਵਿਚ ਹਨ ਉਨ੍ਹਾਂ ਤਾਂ ਹਮੇਸ਼ਾ ਭਾਰਤ ਜਾਣਾ ਹੁੰਦਾ ਹੈ। ਲਿਹਾਜ਼ਾ ਉਨ੍ਹਾਂ ਘਰਾਂ ਵਿਚ ਨਕਦ ਰਕਮ ਦੇ ਤੌਰ ‘ਤੇ ਹਮੇਸ਼ਾ 25 ਤੋਂ 30 ਹਜ਼ਾਰ ਰੁਪਏ ਰੱਖਣੇ ਪੈਂਦੇ ਹਨ। ਦੀਪਕ ਦਾ ਕਹਿਣਾ ਹੈ ਕਿ ਹੁਣ ਇਸ ਰਕਮ ਨੂੰ ਭਾਰਤੀ ਕਰੰਸੀ ਵਿਚ ਬਦਲਣ ਦੇ ਉਪਾਅ ਉਨ੍ਹਾਂ ਲੱਭਣੇ ਹੋਣਗੇ। ਹਾਲਾਂਕਿ ਇਸ ਤਰ੍ਹਾਂ ਹੀ ਇਕ ਕਾਰੋਬਾਰੀ ਰਜਨੀਸ਼ ਨੇ ਕਿਹਾ ਕਿ ਉਹ ਇਸ ਮਹੀਨੇ ਭਾਰਤ ਜਾਣਗੇ ਤਾਂ ਉਥੇ ਸਥਿਤ ਅਪਣੇ ਖਾਤੇ ਵਿਚ ਉਹ ਇਸ ਰਕਮ ਨੂੰ ਜਮ੍ਹਾ ਕਰਵਾ ਸਕਦੇ ਹਨ।
ਇਸੇ ਤਰ੍ਹਾਂ ਚੰਡੀਗੜ੍ਹ ਤੋਂ ਅਮਰੀਕਾ ਘੁੰਮਣ ਲਈ ਆਇਆ ਕੋਹਲੀ ਜੋੜਾ ਵੀ ਇਹ ਖ਼ਬਰ ਸੁਣ ਕੇ ਪ੍ਰੇਸ਼ਾਨ ਹੋ ਗਿਆ ਹੈ। ਉਹ ਇਹ ਐਲਾਨ ਹੋਣ ਤੋਂ ਤਿੰਨ ਦਿਨ ਪਹਿਲਾਂ ਹੀ ਭਾਰਤ ਤੋਂ ਨਿਕਲੇ ਸੀ। ਅਜੇ ਉਨ੍ਹਾਂ ਦੇ ਅਮਰੀਕਾ ਦੌਰੇ ਦਾ ਅੱਧਾ ਸਮਾਂ ਵੀ ਨਹੀਂ ਗੁਜਰਿਆ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਨਿਊਜਰਸੀ ‘ਚ ਇਕ ਪ੍ਰੋਗਰਾਮ ਦੌਰਾਨ ਹੋਈ ਫਾਇਰਿੰਗ; ਇਕ ਸ਼ੱਕੀ ਦੀ ਮੌਤ, 20 ਹੋਰ ਜ਼ਖਮੀ

ਨਿਊਜਰਸੀ ‘ਚ ਇਕ ਪ੍ਰੋਗਰਾਮ ਦੌਰਾਨ ਹੋਈ ਫਾਇਰਿੰਗ; ਇਕ ਸ਼ੱਕੀ ਦੀ ਮੌਤ, 20 ਹੋਰ ਜ਼ਖਮੀ

Read Full Article
    ਅਮਰੀਕੀ ਅਦਾਲਤ ਵੱਲੋਂ ਭਾਰਤੀ ਮੂਲ ਦੇ ਇਕ ਵਿਦਿਆਰਥੀ ਦੀ ਹੱਤਿਆ ਮਾਮਲੇ ‘ਚ ਅਮਰੀਕੀ ਸ਼ਖਸ ਦੋਸ਼ੀ ਕਰਾਰ

ਅਮਰੀਕੀ ਅਦਾਲਤ ਵੱਲੋਂ ਭਾਰਤੀ ਮੂਲ ਦੇ ਇਕ ਵਿਦਿਆਰਥੀ ਦੀ ਹੱਤਿਆ ਮਾਮਲੇ ‘ਚ ਅਮਰੀਕੀ ਸ਼ਖਸ ਦੋਸ਼ੀ ਕਰਾਰ

Read Full Article
    ਕਾਲੀ ਔਰਤ ਸਾਨ ਫਰਾਂਸਿਸਕੋ ਵਿਚ ਪਹਿਲੀ ਵਾਰ ਬਣੀ ਮੇਅਰ

ਕਾਲੀ ਔਰਤ ਸਾਨ ਫਰਾਂਸਿਸਕੋ ਵਿਚ ਪਹਿਲੀ ਵਾਰ ਬਣੀ ਮੇਅਰ

Read Full Article
    ਟਰੰਪ ਨੇ ਉਤਰ ਕੋਰੀਆ ਦੇ ਜਨਰਲ ਨੂੰ ਮਾਰਿਆ ਸਲਿਊਟ

ਟਰੰਪ ਨੇ ਉਤਰ ਕੋਰੀਆ ਦੇ ਜਨਰਲ ਨੂੰ ਮਾਰਿਆ ਸਲਿਊਟ

Read Full Article
    ਜੇਮਸ ਕੋਮੇ ਨੇ ਹਿਲੇਰੀ ਕਲਿੰਟਨ ਦੀ ਈਮੇਲ ਜਾਂਚ ਦੌਰਾਨ ਕੀਤੀ ਲਾਪਰਵਾਹੀ

ਜੇਮਸ ਕੋਮੇ ਨੇ ਹਿਲੇਰੀ ਕਲਿੰਟਨ ਦੀ ਈਮੇਲ ਜਾਂਚ ਦੌਰਾਨ ਕੀਤੀ ਲਾਪਰਵਾਹੀ

Read Full Article
    ਅਮਰੀਕਾ ਨੇ ਉਤਰ ਕੋਰੀਆ ਕੋਲ ਪਰਮਾਣੂ ਹਥਿਆਰ ਨਾ ਹੋਣ ‘ਤੇ ਪਾਬੰਦੀਆਂ ਹਟਣਗੀਆਂ

ਅਮਰੀਕਾ ਨੇ ਉਤਰ ਕੋਰੀਆ ਕੋਲ ਪਰਮਾਣੂ ਹਥਿਆਰ ਨਾ ਹੋਣ ‘ਤੇ ਪਾਬੰਦੀਆਂ ਹਟਣਗੀਆਂ

Read Full Article
    ਦੁਨੀਆ ਸੁਰੱਖਿਅਤ ਅਤੇ ਸ਼ਾਂਤੀਪੂਰਣ ਭਵਿੱਖ ਦੀ ਹੱਕਦਾਰ : ਟਰੰਪ

ਦੁਨੀਆ ਸੁਰੱਖਿਅਤ ਅਤੇ ਸ਼ਾਂਤੀਪੂਰਣ ਭਵਿੱਖ ਦੀ ਹੱਕਦਾਰ : ਟਰੰਪ

Read Full Article
    ਅਮਰੀਕਾ ਵੱਲੋਂ ਇਜ਼ਰਾਇਲ ਦੀਆਂ 14 ਕੰਪਨੀਆਂ ‘ਤੇ ਪਾਬੰਦੀ

ਅਮਰੀਕਾ ਵੱਲੋਂ ਇਜ਼ਰਾਇਲ ਦੀਆਂ 14 ਕੰਪਨੀਆਂ ‘ਤੇ ਪਾਬੰਦੀ

Read Full Article
    ਵਪਾਰ ਦੇ ਅੰਤਰਰਾਸ਼ਟਰੀ ਨਿਯਮਾਂ ਦੀ ਧੱਜੀਆਂ ਉਡਾ ਰਹੇ ਅਮਰੀਕਾ ਨੂੰ ਭਾਰਤ, ਯੂਰਪੀ ਦੇਸ਼ਾਂ ਨਾਲ ਚੀਨ ਵੱਲੋਂ ਵੀ ਸਖ਼ਤ ਜਵਾਬ

ਵਪਾਰ ਦੇ ਅੰਤਰਰਾਸ਼ਟਰੀ ਨਿਯਮਾਂ ਦੀ ਧੱਜੀਆਂ ਉਡਾ ਰਹੇ ਅਮਰੀਕਾ ਨੂੰ ਭਾਰਤ, ਯੂਰਪੀ ਦੇਸ਼ਾਂ ਨਾਲ ਚੀਨ ਵੱਲੋਂ ਵੀ ਸਖ਼ਤ ਜਵਾਬ

Read Full Article
    ਨਿਊਯਾਰਕ ਸੂਬੇ ਵੱਲੋਂ ਟਰੰਪ ਫਾਊਂਡੇਸ਼ਨ ‘ਚ ਕਥਿਤ ਵਿੱਤੀ ਬੇਨਿਯਮੀ ਦੇ ਸੰਬੰਧ ‘ਚ ਮੁਕੱਦਮਾ ਸ਼ੁਰੂ ਕਰਨ ਦਾ ਐਲਾਨ

ਨਿਊਯਾਰਕ ਸੂਬੇ ਵੱਲੋਂ ਟਰੰਪ ਫਾਊਂਡੇਸ਼ਨ ‘ਚ ਕਥਿਤ ਵਿੱਤੀ ਬੇਨਿਯਮੀ ਦੇ ਸੰਬੰਧ ‘ਚ ਮੁਕੱਦਮਾ ਸ਼ੁਰੂ ਕਰਨ ਦਾ ਐਲਾਨ

Read Full Article
    ਫਰਜ਼ੀ ਖਬਰਾਂ ਦੇਸ਼ ਦੀਆਂ ‘ਸਭ ਤੋਂ ਵੱਡੀਆਂ ਦੁਸ਼ਮਣ’ ਹਨ : ਟਰੰਪ

ਫਰਜ਼ੀ ਖਬਰਾਂ ਦੇਸ਼ ਦੀਆਂ ‘ਸਭ ਤੋਂ ਵੱਡੀਆਂ ਦੁਸ਼ਮਣ’ ਹਨ : ਟਰੰਪ

Read Full Article
    ਭਾਰਤੀ ਮੂਲ ਦੀ ਦਿਵਿਆ ਸੂਰਿਆਦੇਵਰਾ ਬਣੀ ਜਨਰਲ ਮੋਟਰਜ਼ ਦੀ ਸੀ.ਐੱਫ.ਓ.

ਭਾਰਤੀ ਮੂਲ ਦੀ ਦਿਵਿਆ ਸੂਰਿਆਦੇਵਰਾ ਬਣੀ ਜਨਰਲ ਮੋਟਰਜ਼ ਦੀ ਸੀ.ਐੱਫ.ਓ.

Read Full Article
    ਟਰੰਪ-ਕਿਮ ਦੀ ਇਤਿਹਾਸਕ ਮੁਲਾਕਾਤ ਦੁਸ਼ਮਣੀ ਦੋਸਤੀ ‘ਚ ਬਦਲੀ

ਟਰੰਪ-ਕਿਮ ਦੀ ਇਤਿਹਾਸਕ ਮੁਲਾਕਾਤ ਦੁਸ਼ਮਣੀ ਦੋਸਤੀ ‘ਚ ਬਦਲੀ

Read Full Article
    ਸੋਸ਼ਲ ਮੀਡੀਏ ‘ਤੇ ਸਿੱਖਾਂ ਖਿਲਾਫ ਬੋਲਣ ਵਾਲੇ ਅਮਰੀਕੀ ਗੋਰੇ ਨੇ ਮੰਗੀ ਮੁਆਫੀ

ਸੋਸ਼ਲ ਮੀਡੀਏ ‘ਤੇ ਸਿੱਖਾਂ ਖਿਲਾਫ ਬੋਲਣ ਵਾਲੇ ਅਮਰੀਕੀ ਗੋਰੇ ਨੇ ਮੰਗੀ ਮੁਆਫੀ

Read Full Article
    ਜੂਨ 1984 ਦੇ ਘੱਲੂਘਾਰੇ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਸਾਨ ਫਰਾਂਸਿਸਕੋ ਵਿਖੇ ਵਿਸ਼ਾਲ ਮਾਰਚ

ਜੂਨ 1984 ਦੇ ਘੱਲੂਘਾਰੇ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਸਾਨ ਫਰਾਂਸਿਸਕੋ ਵਿਖੇ ਵਿਸ਼ਾਲ ਮਾਰਚ

Read Full Article