PUNJABMAILUSA.COM

ਵਿਦੇਸ਼ੀ ਪੂੰਜੀ ਨਿਵੇਸ਼ ‘ਚ ਵੀ ਪਛੜੀ ਮੋਦੀ ਸਰਕਾਰ

 Breaking News

ਵਿਦੇਸ਼ੀ ਪੂੰਜੀ ਨਿਵੇਸ਼ ‘ਚ ਵੀ ਪਛੜੀ ਮੋਦੀ ਸਰਕਾਰ

ਵਿਦੇਸ਼ੀ ਪੂੰਜੀ ਨਿਵੇਸ਼ ‘ਚ ਵੀ ਪਛੜੀ ਮੋਦੀ ਸਰਕਾਰ
July 18
10:32 2018

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
2014 ਵਿਚ ਨਰਿੰਦਰ ਮੋਦੀ ਵਿਦੇਸ਼ੀ ਪੂੰਜੀ ਨਿਵੇਸ਼ ਰਾਹੀਂ ਭਾਰਤੀ ਆਰਥਿਕਤਾ ਨੂੰ ਵੱਡੇ ਹੁਲਾਰੇ ਦੇ ਦਾਅਵੇ ਨਾਲ ਸੱਤਾ ਉਪਰ ਕਾਬਜ਼ ਹੋਏ ਸਨ। ਮੋਦੀ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਬਹੁਤ ਸਾਰੇ ਭਾਰਤੀ ਕਾਨੂੰਨਾਂ ਅਤੇ ਨਿਯਮਾਂ ਨੂੰ ਕਾਰਪੋਰੇਟ ਜਗਤ ਦੇ ਅਨੁਸਾਰੀ ਢਾਲਣ ਦੇ ਵੱਡੇ ਫੈਸਲੇ ਕੀਤੇ। ਬਹੁਤ ਸਾਰੇ ਖੇਤਰਾਂ ਵਿਚ ਸਿੱਧੇ ਵਿਦੇਸ਼ੀ ਪੂੰਜੀ ਨਿਵੇਸ਼ ਨੂੰ ਪ੍ਰਵਾਨਗੀ ਦਿੱਤੀ। ਮੋਦੀ ਸਰਕਾਰ ਦਾ ਦਾਅਵਾ ਸੀ ਕਿ ਵੱਖ-ਵੱਖ ਖੇਤਰਾਂ ਵਿਚ ਸਿੱਧੇ ਵਿਦੇਸ਼ੀ ਪੂੰਜੀ ਨਿਵੇਸ਼ ਦੀ ਖੁੱਲ੍ਹ ਅਤੇ ਕਿਰਤ ਕਾਨੂੰਨਾਂ ਵਿਚ ਤਬਦੀਲੀਆਂ ਵਿਦੇਸ਼ੀ ਪੂੰਜੀ ਨਿਵੇਸ਼ ਨੂੰ ਵੱਡਾ ਹੁਲਾਰਾ ਦੇਣਗੀਆਂ। ਪਰ ਮੋਦੀ ਸਰਕਾਰ ਦੇ ਕਰੀਬ ਸਾਢੇ 4 ਸਾਲ ਬਾਅਦ ਉਨ੍ਹਾਂ ਦੇ ਦਾਅਵੇ ਸਾਕਾਰ ਹੋਏ ਨਜ਼ਰ ਨਹੀਂ ਆ ਰਹੇ।
ਪ੍ਰਾਪਤ ਹੋ ਰਹੀਆਂ ਤਾਜ਼ਾ ਖ਼ਬਰਾਂ ‘ਚ ਇਹ ਤੱਤ ਸਾਹਮਣੇ ਆ ਰਹੇ ਹਨ ਕਿ ਭਾਰਤ ਦੇ ਸੇਵਾ ਖੇਤਰ ਵਿਚ ਸਿੱਧਾ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.) 2017-18 ‘ਚ 23 ਫੀਸਦੀ ਹੇਠਾਂ ਆ ਗਿਆ ਹੈ। ਇਸ ਤਰ੍ਹਾਂ ਸਿੱਧਾ ਪੂੰਜੀ ਨਿਵੇਸ਼ ਘੱਟ ਕੇ 6.7 ਅਰਬ ਡਾਲਰ ਰਹਿ ਗਿਆ, ਜਦਕਿ ਬੀਤੇ ਸਾਲ ਇਹ ਨਿਵੇਸ਼ 8.68 ਅਰਬ ਡਾਲਰ ਸੀ। ਭਾਰਤ ਦੇ ਉਦਯੋਗਿਕ ਨੀਤੀ ਅਤੇ ਤਰੱਕੀ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ। ਸੇਵਾ ਖੇਤਰ ਵਿਚ ਵਿੱਤ, ਬੈਂਕਿੰਗ, ਬੀਮਾ, ਆਊਟਸੋਰਸਿੰਗ, ਖੋਜ ਅਤੇ ਤਰੱਕੀ, ਕੋਰੀਅਰ, ਤਕਨੀਕੀ ਪ੍ਰੀਖਣ ਅਤੇ ਵਿਸ਼ਲੇਸ਼ਣ ਸ਼ਾਮਲ ਹਨ। ਹੈਰਾਨ ਕਰਨ ਵਾਲੀ ਇਹ ਗੱਲ ਹੈ ਕਿ ਸਾਰੇ ਖੇਤਰਾਂ ਵਿਚ ਹੀ ਵਿਦੇਸ਼ੀ ਨਿਵੇਸ਼ ਦਰ ਪਿਛਲੇ 5 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ‘ਤੇ ਆ ਗਈ ਹੈ। ਭਾਰਤੀ ਅਰਥ ਸ਼ਾਸਤਰੀ ਸਿੱਧੇ ਵਿਦੇਸ਼ ਨਿਵੇਸ਼ ‘ਚ ਆਈ ਕਮੀ ਨੂੰ ਅਮਰੀਕਾ ਦੀ ਅਰਥ ਵਿਵਸਥਾ ‘ਚ ਆਈ ਗਿਰਾਵਟ ਦਾ ਕਾਰਨ ਵੀ ਸਮਝ ਰਹੇ ਹਨ। ਕੈਮੀਕਲ ਖੇਤਰ ਵਿਚ ਵੀ ਸਿੱਧੇ ਵਿਦੇਸ਼ੀ ਪੂੰਜੀ ਨਿਵੇਸ਼ ‘ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਸੇਵਾ ਖੇਤਰ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਵਿਚ 60 ਫੀਸਦੀ ਤੋਂ ਵੱਧ ਯੋਗਦਾਨ ਪਾਉਂਦਾ ਹੈ। ਭਾਰਤ ਨੂੰ ਇਸ ਵੇਲੇ ਬੁਨਿਆਦੀ ਢਾਂਚੇ ਦੇ ਖੇਤਰ ਵਿਚ ਸਿੱਧੇ ਵਿਦੇਸ਼ੀ ਪੂੰਜੀ ਨਿਵੇਸ਼ ਦੀ ਲੋੜ ਹੈ। ਇਸ ਵੇਲੇ ਭਾਰਤ ਲਈ ਬੁਨਿਆਦੀ ਢਾਂਚਾ ਉਸਾਰਨਾ ਤਰੱਕੀ ਅਤੇ ਤਬਦੀਲੀ ਲਈ ਬੇਹੱਦ ਜ਼ਰੂਰੀ ਹੈ। ਇਸ ਕਰਕੇ ਬੁਨਿਆਦੀ ਢਾਂਚੇ ਦੇ ਖੇਤਰ ਵਿਚ ਵੱਡੇ ਪੱਧਰ ਉੱਤੇ ਪੂੰਜੀ ਨਿਵੇਸ਼ ਦੀਆਂ ਸੰਭਾਵਨਾਵਾਂ ਹਨ। ਬੁਨਿਆਦੀ ਢਾਂਚਾ ਖੇਤਰ ‘ਚ ਤਬਦੀਲੀ ਲਈ ਅਗਲੇ ਵਰ੍ਹਿਆਂ ਦੌਰਾਨ ਹੋਰ ਵੀ ਵਧੇਰੇ ਲੋੜ ਪਵੇਗੀ। ਪਰ ਪਿਛਲੇ ਸਾਢੇ ਚਾਰ ਸਾਲ ਵਿਚ ਸਾਰੇ ਯਤਨਾਂ ਦੇ ਬਾਵਜੂਦ ਵਿਦੇਸ਼ੀ ਪੂੰਜੀ ਨਿਵੇਸ਼ ਵਿਚ ਆਈ ਕਮੀ ਮੋਦੀ ਸਰਕਾਰ ਦੇ ਦਾਅਵਿਆਂ ਦੀ ਅਸਫਲਤਾ ਹੀ ਬਿਆਨ ਕਰਦੀ ਹੈ। ਸਿੱਧੇ ਵਿਦੇਸ਼ੀ ਪੂੰਜੀ ਨਿਵੇਸ਼ ‘ਚ ਆਈ ਗਿਰਾਵਟ ਦਾ ਅਸਰ ਰੁਪਏ ਦੇ ਮੁੱਲ ਉਪਰ ਵੀ ਪਿਆ ਨਜ਼ਰ ਆ ਰਿਹਾ ਹੈ। ਇਸ ਵੇਲੇ ਭਾਰਤੀ ਰੁਪਿਆ ਸਭ ਤੋਂ ਹੇਠਲੇ ਪੱਧਰ ‘ਤੇ ਜਾ ਡਿੱਗਾ ਹੈ। ਦੇਖਿਆ ਜਾਵੇ ਤਾਂ ਮੋਦੀ ਸਰਕਾਰ ਦੌਰਾਨ ਭਾਰਤੀ ਆਰਥਿਕਤਾ ਬੁਰੀ ਤਰ੍ਹਾਂ ਝੰਜੋੜੀ ਗਈ ਹੈ। ਮੋਦੀ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਹੀ ਕਾਲੇ ਧਨ ਨੂੰ ਖਤਮ ਕਰਨ ਦਾ ਦਾਅਵਾ ਕੀਤਾ ਸੀ ਤੇ ਕਿਹਾ ਸੀ ਕਿ ਕਾਲਾ ਧਨ ਖਤਮ ਹੋਣ ਨਾਲ ਭਾਰਤੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਦੇਸ਼ ਅੰਦਰ ਪੂੰਜੀ ਨਿਵੇਸ਼ ਵਿਚ ਵੱਡਾ ਵਾਧਾ ਹੋਵੇਗਾ। ਪਰ ਸਾਢੇ ਚਾਰ ਸਾਲ ਦੇ ਅੰਕੜੇ ਦੱਸਦੇ ਹਨ ਕਿ ਕਾਲੇ ਧਨ ‘ਚ ਗਿਰਾਵਟ ਦੀ ਥਾਂ ਸਗੋਂ ਵਾਧਾ ਹੀ ਹੋਇਆ ਹੈ। ਸਵਿੱਸ ਬੈਂਕਾਂ ਵੱਲੋਂ ਕੁੱਝ ਦਿਨ ਪਹਿਲਾਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਵਿੱਸ ਬੈਂਕਾਂ ਅੰਦਰ ਭਾਰਤੀ ਲੋਕਾਂ ਦੇ ਜਮ੍ਹਾਂ ਪੈਸੇ ਵਿਚ ਡੇਢ ਗੁਣਾ ਵਾਧਾ ਹੋਇਆ ਹੈ। ਮੋਦੀ ਸਰਕਾਰ ਇਸ ਵਾਧੇ ਨੂੰ ਭਾਵੇਂ ਕਾਲੇ ਧਨ ਦੀ ਥਾਂ ਲੋਕਾਂ ਵੱਲੋਂ ਪੈਸੇ ਜਮ੍ਹਾ ਕਰਵਾਉਣ ‘ਚ ਦਿਲਚਸਪੀ ਦਾ ਨਾਂ ਦੇ ਰਹੀ ਹੈ। ਪਰ ਆਰਥਿਕ ਮਾਹਰ ਇਸ ਗੱਲ ਨੂੰ ਪ੍ਰਵਾਨ ਨਹੀਂ ਕਰ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਸਵਿੱਸ ਬੈਂਕਾਂ ਵਿਚ ਭਾਰਤੀਆਂ ਦੀ ਜਮ੍ਹਾਂ ਪੂੰਜੀ ਵਿਚ ਹੋਇਆ ਇਹ ਵਾਧਾ ਸਿੱਧੇ ਰੂਪ ਵਿਚ ਕਾਲੇ ਧਨ ਦੇ ਵਾਧੇ ਦਾ ਹੀ ਸਬੂਤ ਹੈ। ਭਾਰਤ ਅੰਦਰ ਚੋਰ ਬਾਜ਼ਾਰੀ, ਕਾਲੇ ਧਨ ਅਤੇ ਬੇਰੁਜ਼ਗਾਰੀ ਵਿਚ ਵਾਧੇ ਦਾ ਸਿੱਧਾ ਨਤੀਜਾ ਭਾਰਤੀ ਆਰਥਿਕਤਾ ਦੇ ਲੜਖੜਾਉਣ ਵਿਚ ਨਿਕਲ ਰਿਹਾ ਹੈ। ਮੋਦੀ ਸਰਕਾਰ ਨੇ ਪਹਿਲਾਂ ਨੋਟਬੰਦੀ ਕਰਕੇ ਅਤੇ ਫਿਰ ਨਵੀਂ ਟੈਕਸ ਪ੍ਰਣਾਲੀ ਜੀ.ਐੱਸ.ਟੀ. ਲਾਗੂ ਕਰਕੇ ਭਾਰਤੀ ਅਰਥਚਾਰੇ ਦੇ ਇਤਿਹਾਸ ਵਿਚ ਇਤਿਹਾਸਕ ਕਦਮ ਚੁੱਕਣ ਦਾ ਦਾਅਵਾ ਕੀਤਾ ਹੈ। ਪਰ ਇਨ੍ਹਾਂ ਦੋਵਾਂ ਕਦਮਾਂ ਦਾ ਜੋ ਨਤੀਜਾ ਸਾਹਮਣੇ ਆਇਆ ਹੈ, ਉਹ ਬੇਹੱਦ ਭਿਆਨਕ ਅਤੇ ਭਾਰਤ ਲਈ ਮਾਰੂ ਸਾਬਤ ਹੋਇਆ ਹੈ। ਪਹਿਲਾਂ ਨੋਟਬੰਦੀ ਕਾਰਨ ਸਮੁੱਚੀ ਭਾਰਤੀ ਆਰਥਿਕਤਾ ਹੀ ਝੰਜੋੜ ਕੇ ਰੱਖ ਦਿੱਤੀ ਗਈ। ਕਈ ਮਹੀਨੇ ਤੱਕ ਸਨਅੱਤੀ ਅਤੇ ਵਪਾਰਕ ਅਦਾਰਿਆਂ ਦੀ ਸਰਗਰਮੀ ਨੂੰ ਬਰੇਕਾਂ ਲੱਗੀਆਂ ਰਹੀਆਂ। ਆਮ ਲੋਕਾਂ ਦੀ ਕਰੰਸੀ ਦੀ ਮੰਗ ਵੀ ਪੂਰੀ ਨਾ ਹੋਣ ਕਾਰਨ ਪੂਰਾ ਭਾਰਤੀ ਬਾਜ਼ਾਰ ਮੰਦੇ ਵਿਚ ਡਿੱਗਿਆ ਰਿਹਾ। ਇਸੇ ਤਰ੍ਹਾਂ ਨਵੀਂ ਕਰ ਪ੍ਰਣਾਲੀ ਜੀ.ਐੱਸ.ਟੀ. ਨਾਲ ਵੀ ਕਾਲਾ ਬਾਜ਼ਾਰੀ ਨੂੰ ਤਾਂ ਕੋਈ ਫਰਕ ਪਿਆ ਨਜ਼ਰ ਨਹੀਂ ਆ ਰਿਹਾ। ਪਰ ਟੈਕਸ ਦਾ ਬੋਝ ਲੋਕਾਂ ਉਪਰ ਦੁੱਗਣਾ-ਤਿਗੁਣਾ ਜਾ ਪਿਆ ਹੈ। ਖਾਸ ਕਰ ਆਮ ਲੋਕਾਂ ਦੀ ਜ਼ਰੂਰਤ ਦੀਆਂ ਵਸਤਾਂ ਹੋਰ ਮਹਿੰਗੀਆਂ ਹੋ ਗਈਆਂ ਹਨ।
2015 ਵਿਚ ਮੋਦੀ ਸਰਕਾਰ ਨੇ ਭਾਰਤ ਦੇ ਸ਼ਹਿਰਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਇਨ੍ਹਾਂ ਸ਼ਹਿਰਾਂ ਨੂੰ ਤਰੱਕੀਯਾਫਤਾ ਬਣਾਉਣ ਲਈ ਸਮਾਰਟ ਸਿਟੀ ਯੋਜਨਾ ਅਮਲ ਵਿਚ ਲਿਆਂਦੀ ਸੀ। ਪਰ ਤਿੰਨ ਸਾਲ ਬਾਅਦ ਇਸ ਯੋਜਨਾ ਦੇ ਕੀਤੇ ਗਏ ਨਿਰੀਖਣ ਵਿਚ ਪਤਾ ਲੱਗਾ ਹੈ ਕਿ ਇਸ ਯੋਜਨਾ ਦਾ ਜ਼ਮੀਨੀ ਪੱਧਰ ‘ਤੇ ਕੋਈ ਖਾਸ ਪ੍ਰਭਾਵ ਨਹੀਂ ਪਿਆ। ਇਸ ਯੋਜਨਾ ਤਹਿਤ ਹੁਣ ਤੱਕ ਸਿਰਫ 5 ਫੀਸਦੀ ਕੰਮ ਹੀ ਹੋਇਆ ਦੱਸਿਆ ਜਾਂਦਾ ਹੈ। ਮੋਦੀ ਸਰਕਾਰ ਦੀ ਕੱਛੂਕੁੰਮੇ ਵਾਲੀ ਇਸ ਰਫਤਾਰ ਨੇ ਭਾਰਤੀ ਆਰਥਿਕਤਾ ਦੀਆਂ ਜੜ੍ਹਾਂ ਨੂੰ ਹੀ ਤੇਲ ਦਿੱਤਾ ਹੈ। ਜੁਮਲੇਬਾਜ਼ੀ ਕਰਨ ਵਿਚ ਨਰਿੰਦਰ ਮੋਦੀ ਕਿਸੇ ਨਾਲੋਂ ਘੱਟ ਨਹੀਂ ਰਹੇ। ਪਰ ਅਮਲ ਵਿਚ ਉਨ੍ਹਾਂ ਦੀ ਸਰਕਾਰ ਕਿਸੇ ਵੀ ਤਰ੍ਹਾਂ ਦਾ ਵੱਖਰਾਪਣ ਅਤੇ ਨਿਵੇਕਲਾ ਕੰਮ ਕਰਨ ਵਿਚ ਕਾਮਯਾਬ ਹੋਈ ਨਜ਼ਰ ਨਹੀਂ ਆ ਰਹੀ।
ਪ੍ਰਵਾਸੀ ਭਾਰਤੀਆਂ ਅਤੇ ਖਾਸਕਰ ਪ੍ਰਵਾਸੀ ਪੰਜਾਬੀ ਆਪਣੇ ਦੇਸ਼ ਵਿਚ ਪੂੰਜੀ ਨਿਵੇਸ਼ ਲਈ ਹਮੇਸ਼ਾ ਉਤਾਵਲੇ ਰਹਿੰਦੇ ਰਹੇ ਹਨ। ਪਿਛਲੇ ਸਾਲਾਂ ਦੌਰਾਨ ਬਹੁਤ ਸਾਰੇ ਲੋਕ ਪੰਜਾਬ ਜਾ ਕੇ ਪੂੰਜੀ ਨਿਵੇਸ਼ ਵੀ ਕਰਦੇ ਰਹੇ ਹਨ। ਇਥੋਂ ਤੱਕ ਪ੍ਰਵਾਸੀ ਪੰਜਾਬੀਆਂ ਵਿਚ ਆਪਣੀ ਜਮ੍ਹਾਂ ਪੂੰਜੀ ਪੰਜਾਬ ਵਿਚ ਬੈਂਕਾਂ ਵਿਚ ਜਮ੍ਹਾਂ ਕਰਵਾਉਣ ਦੀ ਰੁਚੀ ਰਹੀ ਹੈ। ਗੈਰ ਸਰਕਾਰੀ ਅੰਕੜਿਆਂ ਮੁਤਾਬਕ ਕਈ ਲੱਖ ਕਰੋੜ ਰੁਪਏ ਪ੍ਰਵਾਸੀ ਪੰਜਾਬੀਆਂ ਦੇ ਪੰਜਾਬ ਦੀਆਂ ਬੈਂਕਾਂ ਵਿਚ ਜਮ੍ਹਾਂ ਸਨ। ਪੰਜਾਬ ਦੀਆਂ ਬਹੁਤ ਸਾਰੀਆਂ ਬੈਂਕਾਂ ਪ੍ਰਵਾਸੀਆਂ ਦੀਆਂ ਇਨ੍ਹਾਂ ਜਮ੍ਹਾਂ ਪੂੰਜੀ ਨਾਲ ਹੀ ਮਾਲਾਮਾਲ ਸਨ। ਪਰ ਮੋਦੀ ਸਰਕਾਰ ਵੱਲੋਂ ਬੈਂਕਾਂ ਬਾਰੇ ਕਈ ਅਜਿਹੀਆਂ ਨੀਤੀਆਂ ਲਿਆਂਦੀਆਂ, ਜਿਨ੍ਹਾਂ ਨਾਲ ਲੋਕਾਂ ਵਿਚ ਭੰਬਲਭੂਸਾ ਅਤੇ ਹਫੜਾ-ਦਫੜੀ ਮੱਚ ਗਈ। ਮੋਦੀ ਸਰਕਾਰ ਨੇ ਇਕ ਅਜਿਹਾ ਕਾਨੂੰਨ ਬਣਾਉਣ ਦਾ ਯਤਨ ਕੀਤਾ, ਜਿਸ ਵਿਚ ਕਿਹਾ ਗਿਆ ਕਿ ਜੇਕਰ ਕੋਈ ਬੈਂਕ ਡੁੱਬ ਜਾਂਦਾ ਹੈ, ਤਾਂ ਉਸ ਬੈਂਕ ਵਿਚ ਜਮ੍ਹਾਂ ਪੂੰਜੀ ਦੇ ਮਾਲਕਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲੇਗਾ ਜਾਂ ਇਥੋਂ ਤੱਕ ਕਿ ਡਿਫਾਲਟਰ ਹੋਏ ਇਸ ਬੈਂਕ ਨੂੰ ਜੇਕਰ ਕੋਈ ਹੋਰ ਬੈਂਕ ਸੰਭਾਲ ਲੈਂਦਾ ਹੈ, ਤਾਂ ਉਸ ਕੋਲੋਂ ਵੀ ਜਮ੍ਹਾਂ ਕਰਤਾ ਆਪਣੀ ਪੂੰਜੀ ਲੈਣ ਲਈ ਕਾਨੂੰਨੀ ਕਾਰਵਾਈ ਕਰਨ ਦੇ ਹੱਕਦਾਰ ਨਹੀਂ ਹੋਣਗੇ। ਅਜਿਹੇ ਭੰਬਲਭੂਸੇ ਨੇ ਪੂਰੇ ਪ੍ਰਵਾਸੀ ਪੰਜਾਬੀਆਂ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ। ਪਿਛਲੇ ਇਕ ਸਾਲ ਵਿਚ ਹੀ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਪੰਜਾਬ ਦੀਆਂ ਬੈਂਕਾਂ ਵਿਚ ਜਮ੍ਹਾਂ ਆਪਣਾ ਪੈਸਾ ਕਢਵਾ ਕੇ ਲੈ ਆਏ। ਇਸ ਸਾਲ 31 ਮਾਰਚ ਤੋਂ ਪਹਿਲਾਂ-ਪਹਿਲਾਂ ਪ੍ਰਵਾਸੀ ਪੰਜਾਬੀਆਂ ਵੱਲੋਂ ਪੰਜਾਬ ਦੀਆਂ ਬੈਂਕਾਂ ਵਿਚ ਕੀਤੀਆਂ ਐੱਫ.ਡੀਜ਼ ਤੁੜਵਾਉਣ ਅਤੇ ਪੈਸੇ ਬਾਹਰ ਲਿਆਉਣ ਦਾ ਤਾਂਤਾ ਹੀ ਲੱਗਿਆ ਰਿਹਾ। ਇਸ ਨਾਲ ਪੰਜਾਬ ਦੀ ਬੈਂਕ ਸਨਅੱਤ ਨੂੰ ਵੱਡਾ ਨੁਕਸਾਨ ਪੁੱਜਾ ਹੈ। ਪੈਸੇ ਦੇ ਲੈਣ-ਦੇਣ ਵਿਚ ਕਾਨੂੰਨ ਨਾਲੋਂ ਵੱਡੀ ਗੱਲ ਭਰੋਸਾ ਹੁੰਦਾ ਹੈ। ਪਰ ਸਰਕਾਰ ਨੇ ਇਹ ਭਰੋਸਾ ਤੋੜ ਦਿੱਤਾ ਹੈ।
ਮੋਦੀ ਸਰਕਾਰ ਲਈ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਸ ਦਾ ਆਰਥਿਕ ਸੁਧਾਰਾਂ ਦਾ ਲਾਇਆ ਗਿਆ ਲਾਰਾ ਬੁਰੀ ਤਰ੍ਹਾਂ ਅਸਫਲ ਸਿੱਧ ਹੋਇਆ ਹੈ। ਇਸੇ ਕਰਕੇ ਹੁਣ 2019 ਦੀਆਂ ਚੋਣਾਂ ਲਈ ‘ਸਭ ਕਾ ਵਿਕਾਸ’ ਦਾ ਨਾਅਰਾ ਦੇਣ ਦੀ ਬਜਾਏ ਉਹ ਹਿੰਦੂਤਵ, ਰਾਮ ਮੰਦਰ ਅਤੇ ਅਜਿਹੀਆਂ ਹੀ ਕੁੱਝ ਹੋਰ ਗੱਲਾਂ ਉਪਰ ਵਧੇਰੇ ਜ਼ੋਰ ਦੇ ਰਹੇ ਹਨ। ਹਿੰਦੁਸਤਾਨ ਵਿਚ ਬੁਨਿਆਦੀ ਢਾਂਚੇ ‘ਚ ਤੇਜ਼ ਪ੍ਰਗਤੀ ਅਤੇ ਪੂੰਜੀ ਨਿਵੇਸ਼ ਲਈ ਸ਼ਾਂਤੀ ਅਤੇ ਅਮਨ-ਕਾਨੂੰਨ ਦੀ ਵਿਵਸਥਾ ਦੀ ਗਾਰੰਟੀ ਨਾ ਹੋਣ ਕਾਰਨ ਇਸ ਵੇਲੇ ਵਿਦੇਸ਼ੀ ਨਿਵੇਸ਼ ਵਿਚ ਵੱਡੀ ਗਿਰਾਵਟ ਆਈ ਹੈ। ਖੁਦ ਉਥੋਂ ਦੇ ਜੰਮੇ-ਜਾਏ ਉਥੇ ਜਾ ਕੇ ਆਪਣੀ ਪੂੰਜੀ ਲਗਾਉਣ ਅਤੇ ਕਾਰੋਬਾਰ ਕਾਇਮ ਕਰਨ ਦਾ ਜ਼ੋਖਿਮ ਲੈਣ ਤੋਂ ਕੰਨੀਂ ਕਤਰਾਉਂਦੇ ਹਨ। ਇਹ ਭਾਰਤ ਲਈ ਬੇਹੱਦ ਖਤਰਨਾਕ ਰੁਝਾਨ ਹੈ। ਜੇਕਰ ਭਾਰਤ ਨੇ ਤਰੱਕੀ ਕਰਨੀ ਹੈ, ਤਾਂ ਉਸ ਨੂੰ ਪੂੰਜੀ ਨਿਵੇਸ਼ ਕਰਨ ਵਾਲਿਆਂ ਦਾ ਭਰੋਸਾ ਹਾਸਲ ਕਰਨਾ ਪਵੇਗਾ ਅਤੇ ਉਸ ਲਈ ਹਵਾ ਵਿਚ ਡਾਂਗਾਂ ਚਲਾਉਣ ਦੀ ਬਜਾਏ, ਹਕੀਕਤ ਵਿਚ ਉਹ ਕੁਝ ਕਰਨਾ ਪਵੇਗਾ, ਜੋ ਪੂੰਜੀ ਨਿਵੇਸ਼ ਲਈ ਲੋੜੀਂਦਾ ਹੈ। ਭਾਵ ਦੇਸ਼ ਅੰਦਰ ਪੂੰਜੀ ਨਿਵੇਸ਼ ਅਤੇ ਸਨਅੱਤ ਲਈ ਅਨੁਕੂਲ ਮਾਹੌਲ, ਕਾਨੂੰਨ ਦਾ ਰਾਜ। ਸਿਰਫ ਅਜਿਹਾ ਕਰਨ ਨਾਲ ਹੀ ਪੂੰਜੀ ਨਿਵੇਸ਼ ਕਰਨ ਵਾਲਿਆਂ ਦਾ ਭਰੋਸਾ ਹਾਸਲ ਕੀਤਾ ਜਾ ਸਕਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਨੇ ਚੋਣਾਂ ਵਿਚ ਦਖ਼ਲ ਨੂੰ ਲੈ ਕੇ ਰੂਸ ‘ਤੇ ਚੁੱਕੀ ਉਂਗਲੀ

ਅਮਰੀਕਾ ਨੇ ਚੋਣਾਂ ਵਿਚ ਦਖ਼ਲ ਨੂੰ ਲੈ ਕੇ ਰੂਸ ‘ਤੇ ਚੁੱਕੀ ਉਂਗਲੀ

Read Full Article
    ਲਾਸ ਏਂਜਲਸ ਵਿਚ ਚਲਦੇ-ਚਲਦੇ ਲੋਕਾਂ ਦੀ ਹੋਵੇਗੀ ਚੈਕਿੰਗ

ਲਾਸ ਏਂਜਲਸ ਵਿਚ ਚਲਦੇ-ਚਲਦੇ ਲੋਕਾਂ ਦੀ ਹੋਵੇਗੀ ਚੈਕਿੰਗ

Read Full Article
    ਮੀਡੀਆ ਨੇ ਟਰੰਪ ਨੂੰ ਵਿਖਾਈ ਤਾਕਤ

ਮੀਡੀਆ ਨੇ ਟਰੰਪ ਨੂੰ ਵਿਖਾਈ ਤਾਕਤ

Read Full Article
    ਅਮਰੀਕਾ ‘ਚ ਵੱਸਦੇ ਭਾਰਤੀਆਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ

ਅਮਰੀਕਾ ‘ਚ ਵੱਸਦੇ ਭਾਰਤੀਆਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ

Read Full Article
    ਅਮਰੀਕਾ ‘ਚ ਇੱਕ ਹੋਰ ਸਿੱਖ ਦੀ ਸਟੋਰ ‘ਚ ਗੋਲੀਆਂ ਮਾਰ ਕੇ ਹੱਤਿਆ

ਅਮਰੀਕਾ ‘ਚ ਇੱਕ ਹੋਰ ਸਿੱਖ ਦੀ ਸਟੋਰ ‘ਚ ਗੋਲੀਆਂ ਮਾਰ ਕੇ ਹੱਤਿਆ

Read Full Article
    ਅਮਰੀਕਾ ਨੇ ਉੱਤਰੀ ਕੋਰੀਆ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਦੋਸ਼ ‘ਚ ਰੂਸ ਤੇ ਚੀਨ ਦੀਆਂ ਕੰਪਨੀਆਂ ‘ਤੇ ਲਾਈ ਪਾਬੰਦੀ

ਅਮਰੀਕਾ ਨੇ ਉੱਤਰੀ ਕੋਰੀਆ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਦੋਸ਼ ‘ਚ ਰੂਸ ਤੇ ਚੀਨ ਦੀਆਂ ਕੰਪਨੀਆਂ ‘ਤੇ ਲਾਈ ਪਾਬੰਦੀ

Read Full Article
    ਨਿਊਯਾਰਕ ‘ਚ 9/11 ਹਮਲੇ ਤੋਂ ਬਾਅਦ ਧੂੰਏਂ ਕਾਰਨ 10 ਹਜ਼ਾਰ ਲੋਕਾਂ ਨੂੰ ਕੈਂਸਰ ਹੋਇਆ

ਨਿਊਯਾਰਕ ‘ਚ 9/11 ਹਮਲੇ ਤੋਂ ਬਾਅਦ ਧੂੰਏਂ ਕਾਰਨ 10 ਹਜ਼ਾਰ ਲੋਕਾਂ ਨੂੰ ਕੈਂਸਰ ਹੋਇਆ

Read Full Article
    ਖਤਰਨਾਕ ਨੇ ਇਮੀਗਰਾਂਟਸ ਬਾਰੇ ਟਰੰਪ ਦੇ ਨਵੇਂ ਫੈਸਲੇ

ਖਤਰਨਾਕ ਨੇ ਇਮੀਗਰਾਂਟਸ ਬਾਰੇ ਟਰੰਪ ਦੇ ਨਵੇਂ ਫੈਸਲੇ

Read Full Article
    ਸਿੱਖ ਜਥੇਬੰਦੀਆਂ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਸਿੱਖਾਂ ‘ਤੇ ਵੱਧ ਰਹੇ ਹਮਲਿਆਂ ਬਾਰੇ ਜਾਣੂ ਕਰਵਾਇਆ

ਸਿੱਖ ਜਥੇਬੰਦੀਆਂ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਸਿੱਖਾਂ ‘ਤੇ ਵੱਧ ਰਹੇ ਹਮਲਿਆਂ ਬਾਰੇ ਜਾਣੂ ਕਰਵਾਇਆ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਔਰਤਾਂ ਦਾ ਹੋਇਆ ਰਿਕਾਰਡਤੋੜ ਇਕੱਠ

ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਔਰਤਾਂ ਦਾ ਹੋਇਆ ਰਿਕਾਰਡਤੋੜ ਇਕੱਠ

Read Full Article
    ਭਾਈ ਗੁਰਦਾਸ ਜੀ ਦੀ ਸ਼ਖਸੀਅਤ ਬਾਰੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ ‘ਚ ਪ੍ਰਭਾਵਸ਼ਾਲੀ ਸੈਮੀਨਾਰ ਹੋਇਆ

ਭਾਈ ਗੁਰਦਾਸ ਜੀ ਦੀ ਸ਼ਖਸੀਅਤ ਬਾਰੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ ‘ਚ ਪ੍ਰਭਾਵਸ਼ਾਲੀ ਸੈਮੀਨਾਰ ਹੋਇਆ

Read Full Article
    ਸਿਆਟਲ ‘ਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ਮੌਕੇ 19 ਅਗਸਤ ਨੂੰ ਖੇਡ ਮੁਕਾਬਲੇ

ਸਿਆਟਲ ‘ਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ਮੌਕੇ 19 ਅਗਸਤ ਨੂੰ ਖੇਡ ਮੁਕਾਬਲੇ

Read Full Article
    ਅਮਰੀਕਾ ਦੇ ਰਿਚਮੰਡ ਇਲਾਕੇ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਅਮਰੀਕਾ ਦੇ ਰਿਚਮੰਡ ਇਲਾਕੇ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Read Full Article
    ਚੀਨੀ ਕੰਪਨੀਆਂ ‘ਤੇ ਅਮਰੀਕੀ ਸਰਕਾਰ ਦਾ ਐਕਸ਼ਨ; ਨਵਾਂ ਕਾਨੂੰਨ ਕੀਤਾ ਪਾਸ

ਚੀਨੀ ਕੰਪਨੀਆਂ ‘ਤੇ ਅਮਰੀਕੀ ਸਰਕਾਰ ਦਾ ਐਕਸ਼ਨ; ਨਵਾਂ ਕਾਨੂੰਨ ਕੀਤਾ ਪਾਸ

Read Full Article
    ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

Read Full Article