PUNJABMAILUSA.COM

ਵਿਜੇ ਇੰਦਰ ਸਿੰਗਲਾ ਵੱਲੋਂ ਵਿਦਿਆਰਥੀਆਂ ‘ਚ ਨਿਰੋਈਆਂ ਕਦਰਾਂ-ਕੀਮਤਾਂ ਪੈਦਾ ਕਰਨ ਲਈ ਅਧਿਆਪਕਾਂ ਨੂੰ ਸੱਦਾ

ਵਿਜੇ ਇੰਦਰ ਸਿੰਗਲਾ ਵੱਲੋਂ ਵਿਦਿਆਰਥੀਆਂ ‘ਚ ਨਿਰੋਈਆਂ ਕਦਰਾਂ-ਕੀਮਤਾਂ ਪੈਦਾ ਕਰਨ ਲਈ ਅਧਿਆਪਕਾਂ ਨੂੰ ਸੱਦਾ

ਵਿਜੇ ਇੰਦਰ ਸਿੰਗਲਾ ਵੱਲੋਂ ਵਿਦਿਆਰਥੀਆਂ ‘ਚ ਨਿਰੋਈਆਂ ਕਦਰਾਂ-ਕੀਮਤਾਂ ਪੈਦਾ ਕਰਨ ਲਈ ਅਧਿਆਪਕਾਂ ਨੂੰ ਸੱਦਾ
September 05
17:23 2019

– ਅਧਿਆਪਕ ਦਿਵਸ ਮੌਕੇ 55 ਅਧਿਆਪਕਾਂ ਨੂੰ ਸਟੇਟ ਐਵਾਰਡ
– ਸਿੱਧੀ ਭਰਤੀ ਵਾਲੇ 1933 ਹੈਡ ਟੀਚਰਾਂ ਅਤੇ ਸੈਂਟਰ ਹੈਡ ਟੀਚਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ

ਚੰਡੀਗੜ੍ਹ, 5 ਸਤੰਬਰ (ਪੰਜਾਬ ਮੇਲ)- ਰਾਸ਼ਟਰ ਦੇ ਨਿਰਮਾਣ ਵਿੱਚ ਅਧਿਆਪਕਾਂ ਦੀ ਭੂਮਿਕਾ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਘ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਠੋਸ ਅਤੇ ਨਿਰੋਈਆਂ ਕਦਮਾਂ-ਕੀਮਤਾਂ ਪੈਦਾ ਕਰਨ ‘ਤੇ ਆਪਣਾ ਪੂਰਾ ਧਿਆਨ ਕੇਂਦਰਤ ਕਰਨ ਦਾ ਸੱਦਾ ਦਿੱਤਾ ਹੈ।
ਅੱਜ ਅਧਿਆਪਕ ਦਿਵਸ ਦੇ ਮੌਕੇ ਸਿੱਖਿਆ ਮੰਤਰੀ ਨੇ 55 ਅਧਿਆਪਕਾਂ ਦਾ ਸਟੇਟ ਐਵਾਰਡ ਨਾਲ ਸਨਮਾਨ ਕੀਤਾ ਅਤੇ ਸਿੱਧੀ ਭਰਤੀ ਵਾਲੇ 1933 ਹੈਡ ਟੀਚਰਾਂ ਅਤੇ ਸੈਂਟਰ ਹੈਡ ਟੀਚਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਡੀਟੋਰੀਅਮ ਵਿਖੇ ਅਧਿਆਪਕਾਂ ਨੂੰ ਸੰਬੋਧਨ ਵਿੱਚ ਸ੍ਰੀ ਸਿੰਗਲਾ ਨੇ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਅਤੇ ਇਨ੍ਹਾਂ ਨੇ ਹੀ ਅੱਗੇ ਦੇਸ਼ ਦੀ ਵਾਗਡੋਰ ਸੰਭਾਲਣੀ ਹੈ ਜਿਸ ਕਰਕੇ ਇਨ੍ਹਾਂ ਦੀ ਬੁਨਿਆਦ ਨੂੰ ਮਜ਼ਬੂਤ ਬਨਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੀ ਤਕਦੀਰ ਬਦਲਣ ਅਤੇ ਉਨ੍ਹਾਂ ਵਿੱਚ ਰਾਸ਼ਟਰਵਾਦ ਦੀ ਭਾਵਨਾ ਅਤੇ ਕਦਰਾਂ ਕੀਮਤਾਂ ਪੈਦਾ ਕਰਨ ਲਈ ਅਧਿਆਪਕਾਂ ਨੂੰ ਆਪਣੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਧਿਆਪਕ ਹਮੇਸ਼ਾ ਹੀ ਵਿਦਿਆਰਥੀਆਂ ਲਈ ਮਾਰਗ ਦਰਸ਼ਕ ਹੁੰਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਚੁਣੌਤੀਆਂ ਪੇਸ਼ ਆਉਂਦੀਆਂ ਹਨ ਤਾਂ ਉਹ ਉਨ੍ਹਾਂ ਤੋਂ ਅਗਵਾਈ ਲੈਂਦੇ ਹਨ ਅਤੇ ਅਧਿਆਪਕ ਹੀ ਦੇਸ਼ ਦੇ ਰੌਸ਼ਨ ਭਵਿੱਖ ਨੂੰ ਯਕੀਨੀ ਬਣਾਉਂਦੇ ਹਨ।
ਸਟੇਟ ਐਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਸਿੱਖਿਆ ਮੰਤਰੀ ਨੇ ਉਘੇ ਸਿੱਖਿਆ ਮਾਹਿਰ, ਮਹਾਨ ਦਰਸ਼ਨ ਸਾਸ਼ਤਰੀ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਵਰਗੀ ਡਾ. ਸਰਵਪੱਲੀ ਰਾਧਾ ਕ੍ਰਿਸ਼ਨ ਨੂੰ ਵੀ ਯਾਦ ਕੀਤਾ ਜਿਨ੍ਹਾਂ ਦੇ ਜਨਮ ਦਿਵਸ ਦੇ ਸਬੰਧ ਵਿੱਚ ਅਧਿਆਪਿਕ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਧਿਆਪਕਾਂ ਦੀ ਭਲਾਈ ਅਤੇ ਉਨ੍ਹਾਂ ਨੂੰ ਢੁਕਵਾਂ ਮਹੌਲ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਬਚਨਵੱਧ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਆਪਕ ਭਾਈਚਾਰੇ ਨੂੰ ਆਪਣੀ ਜ਼ਿਮੇਂਵਾਰੀ ਹੋਰ ਹੀ ਬਚਨਵੱਧਤਾ, ਦ੍ਰਿੜਤਾ ਅਤੇ ਸੰਜੀਦਗੀ ਨਾਲ ਨਿਭਾਉਣ ਦਾ ਸੱਦਾ ਦਿੱਤਾ।
ਸ੍ਰੀ ਸਿੰਗਲਾ ਨੇ ਅਧਿਆਪਕਾਂ ਦੀ ਤਬਾਦਲਾ ਨੀਤੀ ਨੂੰ ਰੂਪ ਦੇਣ ਲਈ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਪ੍ਰਸ਼ੰਸਾ ਕੀਤੀ।
ਇਸੇ ਦੌਰਾਨ ਸਿੱਖਿਆ ਮੰਤਰੀ ਨੇ ਸਕੂਲੀ ਖੇਡ ਪ੍ਰਬੰਧ ਨੂੰ ਮਜ਼ਬੂਤ ਬਨਾਉਣ ਅਤੇ ਸਕੂਲਾਂ ਵਿੱਚ ਖੇਡ ਸਰਗਰਮੀਆਂ ਵਧਾਉਣ ਵਧਾਉਣ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਨਵੀਂ ਖੇਡ ਨੀਤੀ ਛੇਤੀਂ ਬਨਾਉਣ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਦੀ ਤੰਦਰੁਸਤੀ ਦਾ ਰਾਜ ਹਨ ਅਤੇ ਇਨ੍ਹਾਂ ਨੂੰ ਅਣਗੌਲਿਆਂ ਨਹੀਂ ਜਾ ਸਕਦਾ। ਉਨ੍ਹਾਂ ਨੇ ਗਰੀਬ ਬੱਚਿਆਂ ਦੀ ਪੜ੍ਹਾਈ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਸਿੱਖਿਆ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਿੱਖਿਆ ਨੀਤੀ ਅਤੇ ਸੂਚਨਾ ਦੇ ਅਧਿਕਾਰ ‘ਤੇ ਧਿਆਨ ਕੇਂਦਰਤ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਹੈ ਅਤੇ ਇਸ ਨੇ ਪ੍ਰੀ ਸਕੂਲ ਸਿੱਖਿਆ ਨੀਤੀ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ।
ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਨੇ ਇਸ ਮੌਕੇ ਵਿਭਾਗ ਵੱਲੋਂ ਕੀਤੀਆਂ ਪਹਿਲ ਕਦਮੀਆਂ ‘ਤੇ ਚਾਨਣਾ ਪਾਇਆ। ਐਵਾਰਡ ਜੇਤੂ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਨੇ ਉਨ੍ਹਾਂ ਕਿਹਾ ਕਿ ਇਸ ਹੋਰ ਅਧਿਆਪਿਕ ਵੀ ਪ੍ਰੇਰਤ ਹੋਣਗੇ ਅਤੇ ਉਹ ਵੀ ਮੁਕਾਬਲੇਬਾਜ਼ੀ ਵਿੱਚ ਵਧੀਆ ਸੇਵਾਵਾਂ ਨਿਭਾਉਣਗੇ। ਸਿੱਧੀ ਭਰਤੀ ਦਾ ਜ਼ਿਕਰ ਕਰਦੇ ਹੋਏ ਸਿੱਖਿਆ ਸਕੱਤਰ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ।
ਇਸ ਮੌਕੇ ਵਰਲਡ ਸਪੈਸ਼ਲ ਉਲੰਪਿਕ ਆਬੂਧਾਬੀ ਵਿੱਚ ਤਮਗੇ ਜਿੱਤਣ ਵਾਲੇ ਸਪੈਸ਼ਲ ਖਿਡਾਰੀਆਂ ਦਾ ਸਨਮਾਣ ਵੀ ਕੀਤੀ ਗਿਆ। ਇਸ ਮੌਕੇ 55 ਅਧਿਆਪਕਾਂ ਨੂੰ ਸਟੇਟ ਐਵਾਰਡ ਅਤੇ 17 ਪ੍ਰਸ਼ੰਸ਼ਾ ਪੱਤਰ ਵੀ ਦਿੱਤੇ ਗਏ।
ਇਸ ਮੌਕੇ ਸ੍ਰੀ ਮੁਹੰਮਦ ਤਾਇਅਬ ਡੀ.ਜੀ.ਐੱਸ.ਈ., ਇੰਦਰਜੀਤ ਸਿੰਘ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐੱਸ.ਸੀ.ਈ.ਆਰ.ਟੀ),ਸੁਖਜੀਤ ਪਾਲ ਸਿੰਘ ਡੀਪੀਆਈ ਸੈਕੰਡਰੀ ਸਿੱਖਿਆ ਪੰਜਾਬ,ਬਲਦੇਵ ਸਚਦੇਵਾ, ਵਾਈਸ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਹਾਜ਼ਰ ਸਨ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਂਵਾਰੀ ਰਵਿੰਦਰ ਕੌਰ ਗਰੇਵਾਲ ਨੇ ਨਿਭਾਈ।
ਸਟੇਟ ਐਵਾਰਡ ਵਾਲੇ ਅਧਿਆਪਕਾਂ ਦੀ ਸੂਚੀ-ਅਸ਼ੂ ਵਿਸ਼ਾਲ ਜੀ.ਐਸ.ਐਸ.ਐਸ. ਸੰਘਾਨਾ (ਅੰਮ੍ਰਿਤਸਰ), ਬਲਰਾਜ ਸਿੰਘ ਜੀ.ਐਸ.ਐਸ.ਐਸ. ਲੋਪੇਕੇ (ਅੰਮ੍ਰਿਤਸਰ), ਭੁਪਿੰਦਰ ਸਿੰਘ ਜੀ.ਐਸ.ਐਸ.ਐਸ. ਭਕਨਾ ਕਲਾਂ (ਅੰਮ੍ਰਿਤਸਰ), ਜਸਵਿੰਦਰ ਸਿੰਘ ਜੀ.ਐਚ.ਐਸ. ਕਮਸਕੇ (ਅੰਮ੍ਰਿਤਸਰ), ਮਨਦੀਪ ਕੌਰ ਬੱਲ ਜੀ.ਐਸ.ਐਸ.ਐਸ. ਮਾਲ ਰੋਡ (ਅੰਮ੍ਰਿਤਸਰ), ਰਵਿੰਦਰ ਪਾਲ ਸਿੰਘ ਜੀ.ਐਸ.ਐਸ.ਐਸ.ਸੰਧੂ ਪੱਟੀ (ਬਰਨਾਲਾ), ਸੰਜੀਵ ਕੁਮਾਰ ਜੀ.ਐਸ.ਐਸ.ਐਸ. ਤਪਾ (ਬਰਨਾਲਾ), ਸਿਮਰਦੀਪ ਸਿੰਘ ਜੀ.ਐਚ.ਐਸ.ਭੈਣੀ ਜੱਸਾ (ਬਰਨਾਲਾ), ਸੁਰਿੰਦਰ ਸਿੰਘ ਜੀ.ਐਚ.ਐਸ.ਦਿੱਖ (ਬਠਿੰਡਾ), ਰਜਿੰਦਰ ਕੁਮਾਰ ਜੀ.ਪੀ.ਐਸ.ਵਡਾ ਭਾਈਕਾ (ਫਰਦੀਕੋਟ), ਜਸਪ੍ਰੀਤ ਸਿੰਘ ਜੀ.ਐਚ.ਐਸ.ਆਰੀਆਂ ਮਾਜਰਾ (ਫਤਿਹਗੜ. ਸਾਹਿਬ), ਰੂਬੀ ਖੁੱਲਰ ਜੀ.ਐਸ.ਐਸ.ਐਸ..ਲਟੌਰ (ਫਤਿਹਗੜ. ਸਾਹਿਬ), ਬਰਿਜ ਮੋਹਣ ਸਿੰਘ ਜੀ.ਐਸ.ਐਸ.ਐਸ. ਮਾਹਮੂ ਜੋਇਆ (ਫਾਜਿਲਕਾ) ਓਮ ਪ੍ਰਕਾਸ਼ ਜੀ.ਪੀ.ਐਸ. ਜੋਰਕੀ ਅੰਧੇਵਾਲੀ (ਫਾਜਿਲਕਾ), ਪਰਵੀਨ ਲਤਾ ਜੀ.ਐਸ.ਐਸ.ਐਸ. (ਫਾਜਿਲਕਾ), ਪਵਨ ਕੁਮਾਰ ਜੀ.ਐਸ.ਐਸ..ਐਸ. ਜਲਾਲਾਬਾਦ (ਫਾਜਿਲਕਾ) ਸੁਰਿੰਦਰ ਨਾਗਪਾਲ ਜੀ.ਪੀ.ਐਸ. ਧਨੀ ਸ਼ਿਵ ਸ਼ਾਕੀਆ (ਫਾਜਿਲਕਾ), ਗੁਰਜੀਤ ਸਿੰਘ ਜੀ.ਪੀ.ਐਸ. ਸੁੱਖੇ ਵਾਲਾ(ਫਿਰੋਜ਼ਪੁਰ), ਜਗਦੀਪ ਸਿੰਘ ਜੀ.ਐਸ.ਐਸ.ਐਸ. ਮਾਨਾ ਸਿੰਘ ਵਾਲਾ(ਫਿਰੋਜ਼ਪੁਰ), ਮਹਿੰਦਰ ਸਿੰਘ ਜੀ.ਪੀ.ਐਸ. ਮਹਾਲਮ (ਫਿਰੋਜ਼ਪੁਰ), ਉਮੇਸ਼ ਕੁਮਾਰ ਰੰਗਬੁੱਲਾ ਜੀ.ਐਸ.ਐਸ.ਐਸ. ਗਰਲਜ਼ ਜੀ ਐਚ ਐਚ ਐਸ (ਫਿਰੋਜ਼ਪੁਰ), ਰਾਜਵਿੰਦਰ ਪਾਲ ਕੌਰ ਜੀ.ਪੀ.ਐਸ. ਬੱਜੇ ਚੱਕੇ ਗੁਰਦਾਸ ਪੁਰ (ਗੁਰਦਾਸ ਪੁਰ), ਡਾ. ਕੁਲਦੀਪ ਸਿੰਘ ਜੀ.ਐਸ.ਐਸ.ਐਸ. ਅੰਬਾਲਾ ਜੱਟਾਂ (ਹੁਸ਼ਿਆਰਪੁਰ), ਰਮਨਦੀਪ ਸਿੰਘ ਜੀ.ਪੀ.ਐਸ. ਧਾਮੀਆਂ (ਹੁਸ਼ਿਆਰਪੁਰ), ਮਨਜਿੰਦਰ ਕੌਰ ਜੀ.ਪੀ.ਐਸ. ਨੂਰਪੁਰ (ਜਲੰਧਰ), ਜਸਵਿੰਦਰ ਪਾਲ ਜੀ.ਐਚ.ਭਾਦਸ (ਕਪੂਰਥਲਾ), ਅਸ਼ੋਕ ਕੁਮਾਰ ਜੀ.ਐਸ.ਐਸ.ਐਸ. ਕੋਟਰਾ ਕਲਾਂ (ਮਾਨਸਾ), ਗੁਰਨਾਇਬ ਸਿੰਘ ਜੀ.ਪੀ.ਐਸ. ਮਘਾਨੀਆਂ (ਮਾਨਸਾ), ਜਗਜੀਤ ਸਿੰਘ ਜੀ.ਪੀ.ਐਸ. ਮੂਸਾ (ਮਾਨਸਾ), ਜਸਮੀਤ ਸਿੰਘ ਜੀ.ਐਸ.ਐਸ.ਐਸ. ਚਹਿਲਾਂ ਵਾਲਾ (ਮਾਨਸਾ), ਮੱਖਣ ਸਿੰਘ ਜੀ.ਐਸ.ਐਸ.ਐਸ. ਬਛੌਣਾ (ਮਾਨਸਾ), ਪਰਵਿੰਦਰ ਸਿੰਘ ਜੀ.ਪੀ.ਐਸ. ਘਰੰਗਣਾ (ਮਾਨਸਾ), ਸਤਪਾਲ ਸਿੰਘ ਜੀ.ਪੀ.ਐਸ. ਜੀਤ ਸਰ ਬਛੌਣਾ (ਮਾਨਸਾ), ਵਨੀਤ ਕੁਮਾਰ ਸਿੰਗਲਾ ਜੀ.ਐਸ.ਐਸ.ਐਸ. ਬੁਢਲਾਡਾ (ਮਾਨਸਾ), ਚਰਨ ਸਿੰਘ ਜੀ.ਐਸ.ਐਸ.ਐਸ. ਖੋਸਾ ਰਣਧੀਰ (ਮੋਗਾ), ਅਸ਼ੋਕ ਕੁਮਾਰ ਜੀ.ਐਚ.ਐਸ. ਦੌਲਾ (ਮੁਕਤਸਰ), ਸੁਰਿੰਦਰ ਸਿੰਘ ਜੀ.ਪੀ.ਐਸ. ਗੋਬਿੰਦ ਨਗਰੀ (ਮੁਕਤਸਰ), ਅਮਰਜੋਤ ਸਿੰਘ ਜੀ.ਐਸ.ਐਸ.ਐਸ. ਮਲਟੀਪਰਪਜ਼ (ਪਟਿਆਲਾ), ਅਵਤਾਰ ਸਿੰਘ ਜੀ.ਪੀ.ਐਸ. ਕਾਦਰਾ ਬਾਦ (ਪਟਿਆਲਾ), ਡਾ. ਰਜਨੀਸ਼ ਗੁਪਤਾ ਜੀ.ਐਸ.ਐਸ.ਐਸ. ਬਹਾਦਰ ਗੜ੍ਹ (ਪਟਿਆਲਾ), ਪ੍ਰਗਟ ਸਿੰਘ ਜੀ.ਐਸ.ਐਸ.ਐਸ. ਫੀਲ ਖਾਨਾ (ਪਟਾਲਾ), ਪੂਨਮ ਗੁਪਤਾ ਜੀ.ਐਮ.ਐਸ. ਖੇੜੀ ਗੁੱਜਰਾਂ (ਪਟਿਆਲਾ), ਪ੍ਰਭਦੀਪ ਕੌਰ ਜੀ.ਪੀ.ਐਸ. ਭੰਗਲ (ਰੂਪਨਗਰ), ਵਿਕਾਸ ਵਰਮਾ ਜੀ.ਪੀ.ਐਸ. ਰੇਲਵੇ ਰੋਡ ਨੰਗਲ (ਰੂਪ ਨਗਰ), ਸ਼ਰਨਜੀਤ ਕੌਰ ਜੀ.ਪੀ.ਐਸ. ਨਿੰਬੂਆਂ (ਐਸ.ਏ.ਐਸ.), ਚਰਨ ਸਿੰਘ ਜੀ.ਐਸ.ਐਸ.ਐਸ. ਗਰਲਜ਼ ਧੂਰੀ (ਸੰਗਰੂਰ), ਪ੍ਰਵੀਨ ਕੁਮਾਰ ਜੀ.ਐਸ.ਐਸ.ਐਸ. ਘਨੌਰੀ ਕਲਾਂ (ਸੰਗਰੂਰ), ਸੁਰਿੰਦਰ ਸਿੰਘ ਜੀ.ਐਸ.ਐਸ.ਐਸ. ਸੁਨਾਮ ਲੜਕੇ (ਸੰਗਰੂਰ), ਨਵਦੀਪ ਸਿੰਘ ਜੀ. ਈ. ਐਸ. ਕੋਟਲੀ ਸਾਰੂ ਖਾਨ (ਤਰਨ ਤਾਰਨ), ਸੁਖਵਿੰਦਰ ਸਿੰਘ ਜੀ.ਈ.ਐਸ. ਪੰਡੋਰੀ ਤਖਤ ਮੱਲ (ਤਰਨ ਤਰਨ), ਅਰੁਨ ਜੈਨ ਜੀ.ਐਸ.ਐਸ.ਐਸ. ਫੀਲਖਾਨਾ (ਪਟਿਆਲਾ), ਨਿਰਲੇਪ ਕੌਰ ਜੀ.ਐਸ.ਐਸ.ਐਸ. ਘੋਗਾ (ਪਟਿਆਲਾ), ਆਂਚਲ ਜੀ.ਪੀ.ਐਸ. ਹੀਨਾ ਖੁਰਦ (ਪਟਿਆਲਾ), ਡਾ. ਇਦਰਜੀਤ ਸਿੰਘ ਜੀ.ਐਚ.ਐਸ. ਕਾਲਾ ( ਅੰਮ੍ਰਿਤਸਰ), ਜਸਵੀਰ ਸਿੰਘ ਜੀ.ਪੀ.ਐਸ. ਫੇਜ਼ 9 (ਐਸ.ਐਸ. ਨਗਰ) ਸ਼ਾਮਲ ਹਨ।

About Author

Punjab Mail USA

Punjab Mail USA

Related Articles

ads

Latest Category Posts

    ਆਈ.ਐੱਸ. ਨਾਲ ਮੁਕਾਬਲੇ ਲਈ ਅਮਰੀਕੀ ਫ਼ੌਜੀਆਂ ਨੂੰ ਭੇਜਿਆ ਜਾ ਰਿਹਾ ਹੈ ਇਰਾਕ

ਆਈ.ਐੱਸ. ਨਾਲ ਮੁਕਾਬਲੇ ਲਈ ਅਮਰੀਕੀ ਫ਼ੌਜੀਆਂ ਨੂੰ ਭੇਜਿਆ ਜਾ ਰਿਹਾ ਹੈ ਇਰਾਕ

Read Full Article
    ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

Read Full Article
    ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

Read Full Article
    ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

Read Full Article
    ਭਾਰਤੀ ਵੇਟਲਿਫਟਰ ਸੁਧਾਕਰ ਜੈਅੰਤ ਦੀ ਗਰੈਂਡ ਕੈਨੀਯਨ ਨੇੜੇ ਕਾਰ ਹਾਦਸੇ ‘ਚ ਮੌਤ

ਭਾਰਤੀ ਵੇਟਲਿਫਟਰ ਸੁਧਾਕਰ ਜੈਅੰਤ ਦੀ ਗਰੈਂਡ ਕੈਨੀਯਨ ਨੇੜੇ ਕਾਰ ਹਾਦਸੇ ‘ਚ ਮੌਤ

Read Full Article
    ਆਤਮ ਸਮਰਪਣ ਕਰਨ ‘ਚ ਅਸਫਲ ਰਹਿਣ ‘ਤੇ ਭਾਰਤੀ ਮੂਲ ਦੇ ਵਿਅਕਤੀ ਨੂੰ 9 ਮਹੀਨੇ ਦੀ ਵਾਧੂ ਸਜ਼ਾ

ਆਤਮ ਸਮਰਪਣ ਕਰਨ ‘ਚ ਅਸਫਲ ਰਹਿਣ ‘ਤੇ ਭਾਰਤੀ ਮੂਲ ਦੇ ਵਿਅਕਤੀ ਨੂੰ 9 ਮਹੀਨੇ ਦੀ ਵਾਧੂ ਸਜ਼ਾ

Read Full Article
    ਟਰੰਪ ਕੈਬਨਿਟ ਤੋਂ ਊਰਜਾ ਮੰਤਰੀ ਰਿਕ ਪੇਰੀ ਨੇ ਦਿੱਤਾ ਅਸਤੀਫ਼ਾ

ਟਰੰਪ ਕੈਬਨਿਟ ਤੋਂ ਊਰਜਾ ਮੰਤਰੀ ਰਿਕ ਪੇਰੀ ਨੇ ਦਿੱਤਾ ਅਸਤੀਫ਼ਾ

Read Full Article
    ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

Read Full Article
    ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

Read Full Article
    ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

Read Full Article
    ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

Read Full Article
    ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

Read Full Article
    ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

Read Full Article
    ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

Read Full Article
    ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

Read Full Article